English vocabulary for these highly competitive exams has now become quite easy when you learn each vocabulary word with a clear meaning in your own language, Punjabi, and with real contextual usage in sentences. This gives you a fair idea of how to use these words, which also helps you keep them in mind. In this post, you will get an exam-ready list of the most important vocabulary words for competitive exams, especially for PSSSB, Punjab Police, SSC, IBPS, RRB, Railways, PPSC, UPSC, etc., with English-to-Punjabi meanings and simple examples. These will help you remember and use these words in MCQs, which are often asked in many exams in different contexts, as well as in your daily routine usage.
So, in this post you will learn the 10 most important words which have a high probability of being asked in upcoming exams. This vocabulary list is updated regularly, so you can download a PDF or bookmark it for quick revision before the exams.”
10 Important Vocabulary Words for Competitive Exams (English to Punjabi Meaning + Context)
1. Barrage:- The vocabulary word ‘Barrage‘ literally means a sudden, continuous, and overwhelming flood or rapid series of something.
In Punjabi, its meaning is: ਕਿਸੇ ਚੀਜ਼ ਦੀ ਲਗਾਤਾਰ, ਤੇਜ਼ ਅਤੇ ਬਹੁਤ ਜ਼ਿਆਦਾ ਮਾਤਰਾ ਵਿੱਚ ਆਉਣ ਵਾਲੀ ਝੜੀ ਜਾਂ ਹੜ੍ਹ
Now, understand the vocabulary word “Barrage” with the sentence:
e.g. After there was a barrage of calls from every department during the rainy season, the disaster management team prepared in advance this year.
ਜਦੋਂ ਪਿਛਲੇ ਬਰਸਾਤੀ ਮੌਸਮ ਦੌਰਾਨ ਹਰ ਵਿਭਾਗ ਵੱਲੋਂ ਫੋਨ ਕਾਲਾਂ ਦੀ ਝੜੀ (barrage) ਲੱਗ ਗਈ ਸੀ, ਤਾਂ ਇਸ ਸਾਲ ਆਫ਼ਤ ਪ੍ਰਬੰਧਨ ਟੀਮ ਨੇ ਪਹਿਲਾਂ ਹੀ ਤਿਆਰੀ ਕਰ ਲਈ ਹੈ।
So, in the above sentence we get the contextual meaning of the vocabulary word ‘Barrage’ that during the last rainy season, the disaster management team was flooded with too many calls from various departments. So, this year, they prepared in advance to handle such a situation better.
ਪੰਜਾਬੀ ਵਿਆਖਿਆ:
ਉਪਰੋਕਤ ਵਾਕ ਵਿੱਚ ‘Barrage’ ਸ਼ਬਦ ਦਾ ਸੰਦਰਭੀਕ ਅਰਥ ‘ਭਾਰੀ ਬੌਛਾਰ / ਹੜ੍ਹ ਵਾਂਗ ਆਉਣਾ / ਲਗਾਤਾਰ ਦਬਾਅ’ ਹੈ। ਇਸ ਵਾਕ ਵਿੱਚ ਜਦੋਂ disaster management team ਨੂੰ ਭਾਰੀ ਮਾਤਰਾ ਵਿੱਚ phone call ਆਉਂਦੇ ਸਨ ਵਾਰਿਸ਼ ਦੇ ਮੌਸਮ ਵਿੱਚ, ਜਿਸ ਕਰਕੇ ਇਸ ਸਾਲ ਉਹਨਾਂ ਨੇ ਪਹਿਲਾਂ ਤੋਂ ਹੀ ਤਿਆਰੀ ਕਰ ਲਈ।
ਜਦੋਂ ਵੀ barrage ਸ਼ਬਦ ਕਿਸੇ passage ਵਿੱਚ ਆਵੇ, ਤਾਂ ਉਸਨੂੰ “ਭਾਰੀ ਬੌਛਾਰ/ਹੜ੍ਹ ਵਾਂਗ ਆਉਣਾ/ਲਗਾਤਾਰ ਦਬਾਅ” ਨਾਲ ਜੋੜ ਕੇ ਸਮਝੋ। ਇਹ ਅਕਸਰ ਆਫ਼ਤ ਪ੍ਰਬੰਧਨ, ਮੀਡੀਆ ਆਲੋਚਨਾ, ਸਿਆਸੀ ਸਵਾਲ, ਜਾਂ ਸੰਕਟਕਾਲੀਨ ਸਥਿਤੀਆਂ ਬਾਰੇ ਲਿਖੇ ਗਏ ਲੇਖਾਂ ਵਿੱਚ ਵਰਤਿਆ ਜਾਂਦਾ ਹੈ। ਵਿਰੋਧੀ ਸ਼ਬਦ ਵਜੋਂ “ਟਪਕਣਾ/ਘੱਟ ਮਾਤਰਾ/ਵਿਰਲੀਆਂ” ਯਾਦ ਰੱਖੋ—ਇਹ vocabulary ਅਤੇ comprehension ਦੋਵਾਂ ਲਈ ਲਾਭਦਾਇਕ ਹੈ।
Now see the other similar and opposite vocabulary words of “Barrage” i.e., synonyms and antonyms.
Synonyms: Flood (ਹੜ੍ਹ / ਝੜੀ), Volley (ਗੋਲੀਆਂ/ਸਵਾਲਾਂ ਦੀ ਝੜੀ), Torrent (ਤੇਜ਼ ਧਾਰਾ / ਲਗਾਤਾਰ ਸਿਲਸਿਲਾ), Onslaught (ਹਮਲਾ / ਤੇਜ਼ੀ ਨਾਲ ਆਉਣ ਵਾਲੀ ਝੜੀ), Deluge (ਮੀਂਹ ਵਾਂਗ ਆਉਣ ਵਾਲੀ ਭੀੜ / ਹੜ੍ਹ)
Antonyms: Trickle (ਟਪਕਣਾ / ਬਹੁਤ ਘੱਟ ਮਾਤਰਾ), Pause (ਵਿਰਾਮ / ਰੁਕਾਵਟ), Lull (ਸ਼ਾਂਤੀ / ਘੱਟ ਗਤੀਵਿਧੀ ਵਾਲਾ ਸਮਾਂ), Silence (ਖਾਮੋਸ਼ੀ / ਕੋਈ ਆਵਾਜ਼ ਨਾ ਹੋਣਾ), Drought (ਸੋਕਾ / ਕਿਸੇ ਚੀਜ਼ ਦੀ ਘਾਟ)
2. Provenance:- The vocabulary word “Provenance” literally means the history of ownership, origin, or documentation trail.
In Punjabi, its meaning is: ਮਾਲਕੀ ਦਾ ਇਤਿਹਾਸ, ਕਿਸੇ ਚੀਜ਼ ਦਾ ਮੂਲ ਸ੍ਰੋਤ, ਜਾਂ ਦਸਤਾਵੇਜ਼ਾਂ ਦਾ ਸਿਲਸਿਲਾ ਜੋ ਇਹ ਸਾਬਤ ਕਰੇ ਕਿ ਇਹ ਚੀਜ਼ ਕਿੱਥੋਂ ਆਈ ਅਤੇ ਕਿਸ-ਕਿਸ ਦੇ ਕੋਲ ਰਹੀ
Now, understand the vocabulary word “Provenance” with the sentence:
e.g. The owner of the tractor is still not here, and its complete provenance is not clear right now.
ਟਰੈਕਟਰ ਦਾ ਮਾਲਕ ਹਜੇ ਤੱਕ ਇੱਥੇ ਨਹੀਂ ਆਇਆ, ਅਤੇ ਇਸ ਦੀ ਪੂਰੀ ਮੂਲ ਜਾਣਕਾਰੀ ਇਸ ਵੇਲੇ ਸਪਸ਼ਟ ਨਹੀਂ ਹੈ।
So, in the above sentence we get the contextual meaning of the vocabulary word ‘Provenance‘ — that not only is the current owner absent, but there is also no clear record of where the tractor originally came from, who owned it before, or whether its ownership documents are legitimate.
ਪੰਜਾਬੀ ਵਿਆਖਿਆ:
ਉਪਰੋਕਤ ਵਾਕ ਵਿੱਚ ‘Provenance’ ਸ਼ਬਦ ਦਾ ਸੰਦਰਭੀਕ ਅਰਥ ਟਰੈਕਟਰ ਦਾ ਮਾਲਕ ਅਜੇ ਤੱਕ ਨਹੀਂ ਆਇਆ, ਅਤੇ ਟਰੈਕਟਰ ਦਾ ਪੂਰਾ ਮੂਲ ਇਤਿਹਾਸ/ਮਾਲਕੀ ਸਿਲਸਿਲਾ (provenance) ਹੁਣੇ ਤੱਕ ਸਪਸ਼ਟ ਨਹੀਂ ਹੈ।
ਜਦੋਂ ਵੀ provenance ਸ਼ਬਦ ਕਿਸੇ passage ਵਿੱਚ ਆਵੇ, ਤਾਂ ਉਸਨੂੰ “ਮੂਲ/ਇਤਿਹਾਸ/ਮਾਲਕੀ ਦਾ ਰਿਕਾਰਡ” ਨਾਲ ਜੋੜ ਕੇ ਸਮਝੋ। ਇਹ ਅਕਸਰ ਕਾਨੂੰਨੀ ਮਾਮਲੇ, ਪੁਲਿਸ ਜਾਂਚ, ਪੁਰਾਤਨ ਵਸਤੂਆਂ, ਜਾਂ ਦਸਤਾਵੇਜ਼ੀ ਪੜਚੋਲ ਵਾਲੇ ਲੇਖਾਂ ਵਿੱਚ ਵਰਤਿਆ ਜਾਂਦਾ ਹੈ। ਵਿਰੋਧੀ ਸ਼ਬਦ ਵਜੋਂ “ਅਸਪਸ਼ਟਤਾ/ਅਣ-ਜਾਣਿਆ ਮੂਲ” ਯਾਦ ਰੱਖੋ—ਇਹ vocabulary ਅਤੇ comprehension ਦੋਵਾਂ ਲਈ ਲਾਭਦਾਇਕ ਹੈ।
Now see the other similar and opposite vocabulary words of “Provenance” i.e., synonyms and antonyms.
Synonyms: Origin (ਮੂਲ / ਸ੍ਰੋਤ), Source (ਸਰੋਤ / ਮੂਲ ਸਥਾਨ), Derivation (ਨਿਕਾਸ / ਮੂਲ), Background (ਪਿਛੋਕੜ / ਇਤਿਹਾਸ), History (ਇਤਿਹਾਸ / ਵਾਕਿਆ), Lineage (ਵੰਸ਼ਾਵਲੀ / ਕ੍ਰਮ), Pedigree (ਵੰਸ਼-ਪਰੰਪਰਾ / ਸਿਲਸਿਲਾ), Documentation (ਦਸਤਾਵੇਜ਼ੀਕਰਨ / ਸਬੂਤ), Chain of Custody (ਮਾਲਕੀ ਦਾ ਕਾਨੂੰਨੀ ਸਿਲਸਿਲਾ), Authenticity (ਪ੍ਰਮਾਣਿਕਤਾ / ਅਸਲੀਅਤ)
Antonyms: Uncertainty (ਅਨਿਸ਼ਚਿਤਤਾ / ਸ਼ੱਕ), Obscurity (ਅਸਪਸ਼ਟਤਾ / ਅਣਜਾਣਪਣ), Anonymity (ਅਗਿਆਤਤਾ / ਨਾਮਹੀਣਤਾ), Unknown Origin (ਅਣਜਾਣ ਮੂਲ / ਅਸਪਸ਼ਟ ਸਰੋਤ), Illegitimacy (ਗੈਰ-ਕਾਨੂੰਨੀ ਹੋਣਾ / ਅਵੈਧਤਾ), Ambiguity (ਦੋਅਰਥਤਾ / ਅਸਪਸ਼ਟਤਾ), Mystery (ਰਹੱਸ / ਗੁੰਝਲ)
3. Trimester:- The vocabulary word “Trimester” literally means a period of three months.
In Punjabi, its meaning is: ਤਿੰਨ ਮਹੀਨਿਆਂ ਦਾ ਸਮਾਂ
Now, understand the vocabulary word “Trimester” with the sentence:
e.g. The food will be provided for one trimester along with the ration that is already being supplied to the people.
ਲੋਕਾਂ ਨੂੰ ਮੌਜੂਦਾ ਰਾਸ਼ਨ ਦੇ ਨਾਲ, ਅਗਲੇ 3 ਮਹੀਨਿਆਂ ਲਈ ਵਾਧੂ ਖੁਰਾਕ ਸਹਾਇਤਾ ਮਿਲੇਗੀ।
So, in the above sentence we get the contextual meaning of the vocabulary word ‘Trimester‘ that welfare or relief initiative where additional food support will be distributed to people for a duration of three months, supplementing the regular ration supply already in place.
ਪੰਜਾਬੀ ਵਿਆਖਿਆ:
ਉਪਰੋਕਤ ਵਾਕ ਵਿੱਚ ‘Trimester‘ ਸ਼ਬਦ ਦਾ ਸੰਦਰਭੀਕ ਅਰਥ ਇੱਕ ਰਾਹਤ ਜਾਂ ਕਲਿਆਣਕਾਰੀ ਯੋਜਨਾ ਨਾਲ ਜੁੜਿਆ ਹੋਇਆ ਹੈ, ਜਿੱਥੇ ਲੋਕਾਂ ਨੂੰ ਪਹਿਲਾਂ ਤੋਂ ਮਿਲ ਰਹੀ ਰਾਸ਼ਨ ਸਪਲਾਈ ਦੇ ਨਾਲ-ਨਾਲ, ਹੋਰ ਖਾਣ-ਪੀਣ ਦੀ ਵਸਤੂਆਂ ਤਿੰਨ ਮਹੀਨਿਆਂ ਲਈ ਮੁਹੱਈਆ ਕਰਵਾਈਆਂ ਜਾਣਗੀਆਂ।
ਜਦੋਂ ਵੀ trimester ਸ਼ਬਦ ਕਿਸੇ passage ਵਿੱਚ ਆਵੇ, ਤਾਂ ਉਸਨੂੰ “ਤਿੰਨ ਮਹੀਨੇ/ਇੱਕ ਤਿਮਾਹੀ” ਨਾਲ ਜੋੜ ਕੇ ਸਮਝੋ। ਇਹ ਅਕਸਰ ਸਰਕਾਰੀ ਯੋਜਨਾਵਾਂ, ਸਿੱਖਿਆ ਪ੍ਰਣਾਲੀ, ਸਿਹਤ ਸੰਦਰਭ, ਜਾਂ ਕਾਰੋਬਾਰੀ ਰਿਪੋਰਟਾਂ ਵਾਲੇ ਲੇਖਾਂ ਵਿੱਚ ਵਰਤਿਆ ਜਾਂਦਾ ਹੈ। ਵਿਰੋਧੀ ਸ਼ਬਦ ਵਜੋਂ “ਅਣ-ਨਿਸ਼ਚਿਤ ਸਮਾਂ/ਸਥਾਈ ਪ੍ਰਬੰਧ” ਯਾਦ ਰੱਖੋ—ਇਹ vocabulary ਅਤੇ comprehension ਦੋਵਾਂ ਲਈ ਲਾਭਦਾਇਕ ਹੈ।
Now see the other similar and opposite vocabulary words of “Trimester” i.e., synonyms and antonyms.
Synonyms: Three-month period (ਤਿੰਨ ਮਹੀਨਿਆਂ ਦਾ ਸਮਾਂ), Quarter (ਚੌਥਾਈ ਸਾਲ / ਤਿੰਨ ਮਹੀਨਿਆਂ ਦੀ ਅਵਧੀ), Three months (ਤਿੰਨ ਮਹੀਨੇ), Term (ਕਾਰਜਕਾਲ / ਅਵਧੀ), Period (ਸਮਾਂ / ਅਵਧੀ / ਕਾਲ), Cycle (ਚੱਕਰ / ਚਰਣ)
Antonyms: Permanent (ਸਥਾਈ), Indefinite period (ਅਨਿਸ਼ਚਿਤ ਸਮਾਂ), Continuous (ਨਿਰੰਤਰ), Lifetime (ਜੀਵਨ ਭਰ), Ongoing (ਜਾਰੀ / ਲਗਾਤਾਰ)
4. Dispelling:- The vocabulary word “Dispelling” literally means removing, eliminating, or proving false a belief, fear, or myth
In Punjabi, its meaning is: ਕਿਸੇ ਭਰਮ, ਡਰ ਜਾਂ ਗਲਤ ਧਾਰਨਾ ਨੂੰ ਦੂਰ ਕਰਨਾ ਜਾਂ ਗਲਤ ਸਾਬਤ ਕਰਨਾ।
Now, understand the vocabulary word “Dispelling” with the sentence:
E.g. Dispelling the myth of a tiger on the streets of Delhi, the police said that people should go to work freely.
ਪੁਲਿਸ ਬਘਿਆੜ ਵਾਲੀ ਅਫਵਾਹ ਨੂੰ ਗਲਤ ਸਾਬਤ ਕਰ ਰਹੀ ਹੈ ਤਾਂ ਜੋ ਲੋਕ ਬਿਨਾਂ ਡਰ ਦੇ ਆਪਣੇ ਕੰਮ ‘ਤੇ ਜਾ ਸਕਣ।
So, in the above sentence we get the contextual meaning of the vocabulary word ‘Dispelling‘ that The police are proving the tiger rumor false so people can feel safe and go to work without fear.
ਪੰਜਾਬੀ ਵਿਆਖਿਆ:
ਉਪਰੋਕਤ ਵਾਕ ਵਿੱਚ ‘Dispelling‘ ਸ਼ਬਦ ਦਾ ਸੰਦਰਭੀਕ ਅਰਥ ਪੁਲਿਸ ਇੱਕ ਝੂਠੀ ਅਫਵਾਹ (ਕਿ ਦਿੱਲੀ ਦੀਆਂ ਸੜਕਾਂ ‘ਤੇ ਬਘਿਆੜ ਘੁੰਮ ਰਿਹਾ ਹੈ) ਨੂੰ ਸਪੱਸ਼ਟ ਤੌਰ ‘ਤੇ ਗਲਤ ਸਾਬਤ ਕਰ ਰਹੀ ਹੈ ਤਾਂ ਜੋ ਲੋਕਾਂ ਦਾ ਡਰ ਖਤਮ ਹੋਵੇ।
ਜਦੋਂ ਵੀ dispelling/dispel ਸ਼ਬਦ ਕਿਸੇ passage ਵਿੱਚ ਆਵੇ, ਤਾਂ ਉਸਨੂੰ “ਦੂਰ ਕਰਨਾ/ਖਤਮ ਕਰਨਾ/ਭੁਲੇਖਾ ਤੋੜਨਾ” ਨਾਲ ਜੋੜ ਕੇ ਸਮਝੋ। ਇਹ ਅਕਸਰ ਅਧਿਕਾਰਤ ਬਿਆਨ, ਮੀਡੀਆ ਰਿਪੋਰਟ, ਅਫਵਾਹਾਂ, ਜਾਂ ਜਨਤਕ ਭਰੋਸੇ ਬਾਰੇ ਲਿਖੇ ਗਏ ਲੇਖਾਂ ਵਿੱਚ ਵਰਤਿਆ ਜਾਂਦਾ ਹੈ। ਵਿਰੋਧੀ ਸ਼ਬਦ ਵਜੋਂ “ਫੈਲਾਉਣਾ/ਪੁਸ਼ਟੀ ਕਰਨਾ” ਯਾਦ ਰੱਖੋ—ਇਹ vocabulary ਅਤੇ comprehension ਦੋਵਾਂ ਲਈ ਲਾਭਦਾਇਕ ਹੈ।
Now see the other similar and opposite vocabulary words of “Dispelling” i.e., synonyms and antonyms.
Synonyms: Removing (ਹਟਾਉਣਾ), Eliminating (ਖਤਮ ਕਰਨਾ), Disproving (ਗਲਤ ਸਾਬਤ ਕਰਨਾ), Clearing (ਸਾਫ਼ ਕਰਨਾ), Dismissing (ਰੱਦ ਕਰਨਾ), Eradicating (ਜੜ੍ਹੋਂ ਖਤਮ ਕਰਨਾ), Refuting (ਖੰਡਨ ਕਰਨਾ)
Antonyms: Spreading (ਫੈਲਾਉਣਾ), Creating (ਪੈਦਾ ਕਰਨਾ), Confirming (ਪੁਸ਼ਟੀ ਕਰਨਾ), Encouraging (ਉਤਸ਼ਾਹਿਤ ਕਰਨਾ), Promoting (ਬੜਾਵਾ ਦੇਣਾ), Fueling (ਹੁਲਾਰਾ ਦੇਣਾ)
5. Estranged:- The vocabulary word “Estranged” literally means a person who is no longer close or on friendly terms with family members due to conflict or disagreement.
In Punjabi, its meaning is: ਅਜਿਹਾ ਵਿਅਕਤੀ ਜੋ ਆਪਣੇ ਪਰਿਵਾਰ, ਸਮਾਜ ਜਾਂ ਆਸ-ਪਾਸ ਦੇ ਲੋਕਾਂ ਤੋਂ ਅਲੱਗ-ਥਲੱਗ ਜਾਂ ਠੰਡੇ ਸੰਬੰਧਾਂ ਵਾਲਾ ਹੋਵੇ।
Now, understand the vocabulary word “Estranged” with the sentence:
E.g. After a family dispute, the estranged shop owner had no relatives to support him during the compensation claim.
ਇੱਕ ਦੁਕਾਨ ਮਾਲਕ ਜੋ ਪਰਿਵਾਰਕ ਝਗੜੇ ਕਾਰਨ ਆਪਣਿਆਂ ਤੋਂ ਵਿਛੜਿਆ ਹੋਇਆ ਹੈ ਅਤੇ ਜਿਸਨੂੰ ਉਨ੍ਹਾਂ ਦਾ ਸਹਾਰਾ ਪ੍ਰਾਪਤ ਨਹੀਂ ਹੈ।
So, in the above sentence we get the contextual meaning of the vocabulary word ‘Estranged‘ that a person who is not linked with the family in friendly relations, and in the sentence the shop owner, who did not have good relations with his family, has no relative there to support him.
ਪੰਜਾਬੀ ਵਿਆਖਿਆ:
ਉਪਰੋਕਤ ਵਾਕ ਵਿੱਚ ‘Estranged‘ ਸ਼ਬਦ ਦਾ ਸੰਦਰਭੀਕ ਅਰਥ ਪਰਿਵਾਰਕ ਝਗੜੇ ਕਾਰਨ ਭਾਵਨਾਤਮਕ ਤੌਰ ‘ਤੇ ਦੂਰ ਹੋ ਚੁੱਕਿਆ / ਅਲੱਗ-ਥਲੱਗ / ਜਿਸਦੇ ਆਪਣੇ ਰਿਸ਼ਤੇਦਾਰ ਸਹਾਇਤਾ ਲਈ ਮੌਜੂਦ ਨਾ ਹੋਣ
ਜਦੋਂ ਵੀ estranged ਸ਼ਬਦ ਕਿਸੇ passage ਵਿੱਚ ਆਵੇ, ਤਾਂ ਉਸਨੂੰ “ਅਲੱਗ-ਥਲੱਗ/ਭਾਵਨਾਤਮਕ ਤੌਰ ‘ਤੇ ਦੂਰ/ਵੱਖ ਹੋਇਆ” ਨਾਲ ਜੋੜ ਕੇ ਸਮਝੋ। ਇਹ ਅਕਸਰ ਪਰਿਵਾਰਕ ਵਿਵਾਦ, ਕਾਨੂੰਨੀ ਮਾਮਲੇ, ਸਮਾਜਿਕ ਸਮੱਸਿਆਵਾਂ, ਜਾਂ ਭਾਵਨਾਤਮਕ ਸੰਬੰਧਾਂ ਬਾਰੇ ਲਿਖੇ ਗਏ ਲੇਖਾਂ ਵਿੱਚ ਵਰਤਿਆ ਜਾਂਦਾ ਹੈ। ਵਿਰੋਧੀ ਸ਼ਬਦ ਵਜੋਂ “ਮਿਲਿਆ-ਜੁਲਿਆ/ਸੁਲ੍ਹਾ ਕੀਤਾ ਹੋਇਆ/ਨੇੜੇ ਦਾ” ਯਾਦ ਰੱਖੋ—ਇਹ vocabulary ਅਤੇ comprehension ਦੋਵਾਂ ਲਈ ਲਾਭਦਾਇਕ ਹੈ।
Now see the other similar and opposite vocabulary words of “Estranged” i.e., synonyms and antonyms.
Synonyms: Alienated (ਅਲੱਗ-ਥਲੱਗ / ਵਿਛੜਿਆ ਹੋਇਆ), Separated (ਵੱਖ ਹੋਇਆ / ਅਲੱਗ), Isolated (ਇਕੱਲਾ / ਅਲੱਗ-ਥਲੱਗ), Detached (ਵੱਖਰਾ / ਬੇਲਗਾਨ), Distant (ਦੂਰ / ਠੰਡਾ), Disconnected (ਜੁੜਾਵਂ ਤੋਂ ਵੰਚਿਤ)
Antonyms: Reconciled (ਮੇਲ-ਮਿਲਾਪ ਕੀਤਾ ਹੋਇਆ), Connected (ਜੁੜਿਆ ਹੋਇਆ), Close (ਨੇੜੇ / ਨਜ਼ਦੀਕੀ), United (ਇਕਜੁੱਟ), Attached (ਲਗਾਵਾਂ ਵਾਲਾ / ਜੁੜਿਆ ਹੋਇਆ), Affectionate (ਪਿਆਰ ਭਰਿਆ / ਸਨੇਹੀ)
6. Ramshackle:- The vocabulary word “Ramshackle” literally means poorly constructed, unstable, or in a state of disrepair
In Punjabi, its meaning is: ਖਸਤਾ ਹਾਲ, ਟੁੱਟੀ-ਫੁੱਟੀ, ਢਹਿ-ਢੇਰੀ ਹੋਣ ਵਾਲੀ, ਜਰਜਰਿਤ, ਕਮਜ਼ੋਰ ਬਣਤਰ ਵਾਲੀ
Now, understand the vocabulary word “Ramshackle” with the sentence:
E.g. The police station is a one-room building that is ramshackle and has no amenities.
ਪੁਲਿਸ ਸਟੇਸ਼ਨ ਇੱਕ ਕਮਰੇ ਦੀ ਜਰਜਰਿਤ ਇਮਾਰਤ ਹੈ ਜਿਸ ਵਿੱਚ ਕੋਈ ਆਰਾਮ ਦੀਆਂ ਸੁਵਿਧਾਵਾਂ ਨਹੀਂ ਹਨ।
So, in the above sentence we get the contextual meaning of the vocabulary word ‘Ramshackle’ — that the condition of the police station, which is a one-room building, is in a very bad condition or in a state of ruin, and along with this the amenities there are also not present, like the toilet, water, and other facilities related to the personnel and the accused.
ਪੰਜਾਬੀ ਵਿਆਖਿਆ:
ਉਪਰੋਕਤ ਵਾਕ ਵਿੱਚ ‘Ramshackle‘ ਸ਼ਬਦ ਦਾ ਸੰਦਰਭੀਕ ਅਰਥ ਇੱਕ ਅਜਿਹੀ ਇਮਾਰਤ ਜੋ ਨਾ ਸਿਰਫ਼ ਛੋਟੀ (ਇੱਕ ਕਮਰੇ ਵਾਲੀ) ਹੈ, ਸਗੋਂ ਬਣਤਰ ਵਿੱਚ ਕਮਜ਼ੋਰ, ਪੁਰਾਣੀ, ਟੁੱਟੀ-ਫੁੱਟੀ ਅਤੇ ਮੁਰੰਮਤ ਦੀ ਲੋੜ ਵਾਲੀ ਹੈ — ਜੋ ਕਿਸੇ ਵੀ ਸਮੇਂ ਢਹਿ-ਢੇਰੀ ਹੋ ਸਕਦੀ ਹੈ।
ਜਦੋਂ ਵੀ ramshackle ਸ਼ਬਦ ਕਿਸੇ passage ਵਿੱਚ ਆਵੇ, ਤਾਂ ਉਸਨੂੰ “ਖਸਤਾ ਹਾਲ/ਟੁੱਟੀ-ਫੁੱਟੀ” ਨਾਲ ਜੋੜ ਕੇ ਸਮਝੋ। ਇਹ ਅਕਸਰ ਸਮਾਜਿਕ ਸਮੱਸਿਆਵਾਂ, ਗਰੀਬੀ, ਜਾਂ ਬੁਨਿਆਦੀ ਢਾਂਚੇ ਦੀ ਕਮੀ ਬਾਰੇ ਲਿਖੇ ਗਏ ਲੇਖਾਂ ਵਿੱਚ ਵਰਤਿਆ ਜਾਂਦਾ ਹੈ—ਜੋ ਕਿ vocabulary ਅਤੇ comprehension ਦੋਵਾਂ ਲਈ ਮਹੱਤਵਪੂਰਨ ਹੈ।
Now see the other similar and opposite vocabulary words of “Ramshackle” i.e., synonyms and antonyms.
Synonyms: Dilapidated (ਖਸਤਾ ਹਾਲ / ਟੁੱਟੀ-ਫੁੱਟੀ), Rickety (ਡਗਮਗਾਉਂਦਾ / ਕਮਜ਼ੋਰ ਬਣਤਰ ਵਾਲਾ), Shabby (ਜਰਜਰਿਤ / ਮਲੀਨ), Run-down (ਢਹਿ-ਢੇਰੀ / ਪੁਰਾਣਾ), Decrepit (ਬੁਢੇਪੇ ਨਾਲ ਟੁੱਟਾ-ਫੁੱਟਾ / ਜਰਜਰਿਤ), Tumbledown (ਡਿੱਗਣ ਵਾਲਾ / ਢਹਿ-ਢੇਰੀ ਹੋਣ ਵਾਲਾ)
Antonyms: Sturdy (ਮਜ਼ਬੂਤ / ਠੋਸ), Well-built (ਚੰਗੀ ਤਰ੍ਹਾਂ ਬਣਿਆ ਹੋਇਆ / ਸੁਚੱਜਾ), Solid (ਠੋਸ / ਪੱਕਾ), Modern (ਆਧੁਨਿਕ / ਨਵਾਂ), Well-maintained (ਚੰਗੀ ਤਰ੍ਹਾਂ ਸੰਭਾਲਿਆ ਹੋਇਆ / ਸੁਰੱਖਿਅਤ), Robust (ਤਾਕਤਵਰ / ਮਜ਼ਬੂਤ), Stable (ਟਿਕਾਊ / ਸਥਿਰ)
7. Tenement:- The vocabulary word “Tenement” literally means a small, run-down, and poorly maintained apartment or room, typically rented to low-income occupants in urban areas.
In Punjabi, its meaning is: ਝੁੱਗੀ / ਝੌਂਪੜੀ / ਖਸਤਾ ਹਾਲ ਕਮਰਾ / ਸਸਤੀ ਅਤੇ ਟੁੱਟੀ-ਫੁੱਟੀ ਰਿਹਾਇਸ਼
Now, understand the vocabulary word “Tenement” with the sentence:
E.g. Rohan’s one-room office is a ramshackle tenement with no door, replaced by a tarpaulin, which reflects the poor condition of his business.
ਰੋਹਨ ਦਾ ਇੱਕ ਕਮਰੇ ਵਾਲਾ ਦਫ਼ਤਰ ਇੱਕ ਜਰਜਰਿਤ ਟੈਨਮੈਂਟ ਹੈ ਜਿਸਦਾ ਦਰਵਾਜ਼ਾ ਨਹੀਂ ਹੈ, ਅਤੇ ਉਸਦੀ ਥਾਂ ਤਰਪਾਲ ਲੱਗੀ ਹੋਈ ਹੈ, ਜੋ ਉਸਦੇ ਕਾਰੋਬਾਰ ਦੀ ਖਰਾਬ ਹਾਲਤ ਨੂੰ ਦਰਸਾਉਂਦੀ ਹੈ।
So, in the above sentence we get the contextual meaning of the vocabulary word ‘Tenement‘ — it is the situation of the room of Rohan’s office, which is in a very bad or poorly maintained condition, which even does not have a door, and the door is replaced with plastic tarpaulin, which reflects the condition of his business. So, ‘Tenement‘ means the condition of Rohan, which is very bad and not in the proper way.
ਪੰਜਾਬੀ ਵਿਆਖਿਆ:
ਉਪਰੋਕਤ ਵਾਕ ਵਿੱਚ ‘Tenement‘ ਸ਼ਬਦ ਦਾ ਸੰਦਰਭੀਕ ਅਰਥ ਇੱਕ ਟੁੱਟੀ-ਫੁੱਟੀ, ਸਸਤੀ ਅਤੇ ਖਸਤਾ ਹਾਲ ਵਾਲੀ ਇਮਾਰਤ ਹੈ ਜੋ ਬਹੁਤ ਖਸਤਾ ਹਾਲਤ ਵਿੱਚ ਹੋਵੇ।
ਜਦੋਂ ਵੀ tenement ਸ਼ਬਦ ਕਿਸੇ passage ਵਿੱਚ ਆਵੇ, ਤਾਂ ਉਸਨੂੰ “ਖਸਤਾ ਹਾਲ/ਸਸਤੀ ਰਿਹਾਇਸ਼/ਝੁੱਗੀ” ਨਾਲ ਜੋੜ ਕੇ ਸਮਝੋ। ਇਹ ਅਕਸਰ ਸਮਾਜਿਕ ਅਸਮਾਨਤਾ, ਗਰੀਬੀ, ਜਾਂ ਸ਼ਹਿਰੀ ਢਾਂਚੇ ਦੀਆਂ ਸਮੱਸਿਆਵਾਂ ਬਾਰੇ ਲਿਖੇ ਗਏ ਲੇਖਾਂ ਵਿੱਚ ਵਰਤਿਆ ਜਾਂਦਾ ਹੈ—ਜੋ ਕਿ vocabulary ਅਤੇ comprehension ਦੋਵਾਂ ਲਈ ਮਹੱਤਵਪੂਰਨ ਹੈ।
Now see the other similar and opposite vocabulary words of “Tenement:” i.e., synonyms and antonyms.
Synonyms: Shanty (ਝੁੱਗੀ / ਝੌਂਪੜੀ), Hovel (ਕਚਹਿਰਾ / ਟੁੱਟੀ-ਫੁੱਟੀ ਝੌਂਪੜੀ), Shack (ਕੱਚੀ ਝੌਂਪੜੀ / ਛੋਟੀ ਟੁੱਟੀ ਇਮਾਰਤ), Slum dwelling (ਝੁੱਗੀ-ਝੌਂਪੜੀ ਵਾਲੀ ਰਿਹਾਇਸ਼ / ਗਰੀਬਾਂ ਦਾ ਟੁੱਟਾ-ਫੁੱਟਾ ਘਰ), Run-down apartment (ਖਸਤਾ ਹਾਲ ਅਪਾਰਟਮੈਂਟ / ਪੁਰਾਣਾ ਕਿਰਾਏ ਦਾ ਕਮਰਾ), Dilapidated housing (ਟੁੱਟੀ-ਫੁੱਟੀ ਰਿਹਾਇਸ਼ / ਜਰਜਰਿਤ ਮਕਾਨ), Flophouse (ਸਸਤੀ ਅਤੇ ਘਟੀਆ ਰਿਹਾਇਸ਼ / ਆਰਜ਼ੀ ਡੇਰਾ), Cubicle (ਛੋਟਾ ਟੁੱਟਾ ਕਮਰਾ / ਸੰਕੁਚਿਤ ਥਾਂ)
Antonyms: Mansion (ਮਹਿਲ / ਆਲੀਸ਼ਾਨ ਇਮਾਰਤ), Luxury apartment (ਆਲੀਸ਼ਾਨ ਅਪਾਰਟਮੈਂਟ / ਆਰਾਮਦਾਇਕ ਰਿਹਾਇਸ਼), Well-built office (ਚੰਗੀ ਤਰ੍ਹਾਂ ਬਣਿਆ ਦਫ਼ਤਰ / ਮਜ਼ਬੂਤ ਢਾਂਚਾ), Modern complex (ਆਧੁਨਿਕ ਕੰਪਲੈਕਸ / ਨਵੀਂ ਤਕਨੀਕ ਵਾਲੀ ਇਮਾਰਤ), Sturdy building (ਮਜ਼ਬੂਤ ਇਮਾਰਤ / ਠੋਸ ਢਾਂਚਾ), Upscale residence (ਉੱਚ-ਪੱਧਰੀ ਰਿਹਾਇਸ਼ / ਅਮੀਰਾਂ ਦਾ ਘਰ), Well-maintained property (ਚੰਗੀ ਤਰ੍ਹਾਂ ਸੰਭਾਲੀ ਗਈ ਜਾਇਦਾਦ / ਸੁਚੱਜੀ ਇਮਾਰਤ), Palatial home (ਮਹਿਲ ਵਰਗਾ ਘਰ / ਵਿਸ਼ਾਲ ਅਤੇ ਸਜੀ-ਧਜੀ ਰਿਹਾਇਸ਼)
8. Gruesome:- The vocabulary word “Gruesome” literally means causing horror or disgust; shockingly unpleasant, especially due to involvement with death, violence, or injury.
In Punjabi, its meaning is: ਭਿਆਨਕ / ਦਿਲ ਦਹਿਲਾਉਣ ਵਾਲਾ / ਘਿਨੌਣਾ / ਸਹਿਮਾਉਣ ਵਾਲਾ / ਮੌਤ ਜਾਂ ਹਿੰਸਾ ਨਾਲ ਜੁੜਿਆ ਹੋਇਆ
Now, understand the vocabulary word “Gruesome” with the sentence:
E.g. Twenty-four hours after the gruesome incident, no one from the police department was willing to say anything.
ਭਿਆਨਕ ਘਟਨਾ ਦੇ ਚੌਵੀ ਘੰਟੇ ਬਾਅਦ, ਪੁਲਿਸ ਵਿਭਾਗ ਤੋਂ ਕੋਈ ਵੀ ਕੁਝ ਕਹਿਣ ਜਾਂ ਦੱਸਣ ਲਈ ਤਿਆਰ ਨਹੀਂ ਸੀ।
So, in the above sentence the contextual meaning of the word ‘Gruesome’ is the very violent or horror incident which is caused by animal-like humans, and in this sentence it is stated that after 24 hours of the incident no one from the police department is going to say anything about this.
ਪੰਜਾਬੀ ਵਿਆਖਿਆ:
ਉਪਰੋਕਤ ਵਾਕ ਵਿੱਚ ‘Gruesome‘ ਸ਼ਬਦ ਦਾ ਸੰਦਰਭੀਕ ਅਰਥ ਇੱਕ ਅਜਿਹੀ ਘਟਨਾ ਜੋ ਬਹੁਤ ਹੀ ਭਿਆਨਕ, ਦਿਲ ਦਹਿਲਾਉਣ ਵਾਲੀ, ਮੌਤ ਜਾਂ ਹਿੰਸਾ ਨਾਲ ਜੁੜੀ ਹੋਵੇ ਅਤੇ ਜਿਸ ਨੂੰ ਸੁਣ ਕੇ ਲੋਕ ਸਹਿਮ ਜਾਣ।
ਜਦੋਂ ਵੀ gruesome ਸ਼ਬਦ ਕਿਸੇ passage ਵਿੱਚ ਆਵੇ, ਤਾਂ ਉਸਨੂੰ “ਭਿਆਨਕ/ਦਿਲ ਦਹਿਲਾਉਣ ਵਾਲਾ/ਘਿਨੌਣਾ” ਨਾਲ ਜੋੜ ਕੇ ਸਮਝੋ। ਇਹ ਅਕਸਰ ਅਪਰਾਧ, ਹਾਦਸੇ, ਯੁੱਧ, ਜਾਂ ਸਮਾਜਿਕ ਹਿੰਸਾ ਬਾਰੇ ਲਿਖੇ ਗਏ ਲੇਖਾਂ ਵਿੱਚ ਵਰਤਿਆ ਜਾਂਦਾ ਹੈ। ਵਿਰੋਧੀ ਸ਼ਬਦ ਵਜੋਂ “ਸੁਖਦ/ਸੁਰੱਖਿਅਤ/ਕੋਮਲ” ਯਾਦ ਰੱਖੋ—ਇਹ vocabulary ਅਤੇ comprehension ਦੋਵਾਂ ਲਈ ਲਾਭਦਾਇਕ ਹੈ।
Now see the other similar and opposite vocabulary words of “Gruesome” i.e., synonyms and antonyms.
Synonyms: Horrifying (ਭਿਆਨਕ / ਦਹਿਲਾਉਣ ਵਾਲਾ), Ghastly (ਘਿਨੌਣਾ / ਮੌਤ ਵਰਗਾ), Macabre (ਮੌਤ ਨਾਲ ਜੁੜਿਆ / ਡਰਾਉਣਾ), Shocking (ਸਦਮਾਜਨਕ / ਝਟਕਾ ਦੇਣ ਵਾਲਾ), Repulsive (ਘਿਣਾਉਣਾ / ਨਫ਼ਰਤ ਯੋਗ), Terrifying (ਸਹਿਮਾਉਣ ਵਾਲਾ / ਡਰਾਉਣਾ), Hideous (ਭਿਆਨਕ / ਬਦਸੂਰਤ), Atrocious (ਨਿਰਦਈ / ਕਰੂਰ)
Antonyms: Pleasant (ਸੁਖਦ / ਮਨਭਾਉਂਦਾ), Harmless (ਨੁਕਸਾਨ ਰਹਿਤ / ਸੁਰੱਖਿਅਤ), Gentle (ਨਰਮ / ਕੋਮਲ), Comforting (ਦਿਲਾਸਾ ਦੇਣ ਵਾਲਾ / ਸਹਾਰਾ ਦੇਣ ਵਾਲਾ), Mild (ਸੌਮ੍ਰਧ / ਹਲਕਾ), Delightful (ਖੁਸ਼ੀ ਭਰਿਆ / ਮਨਮੋਹਕ), Soothing (ਸ਼ਾਂਤ ਕਰਨ ਵਾਲਾ / ਰਾਹਤ ਦੇਣ ਵਾਲਾ), Charming (ਆਕਰਸ਼ਕ / ਪਿਆਰਾ)
9. Divulge:- The vocabulary word “Divulge” literally means to reveal, disclose, or make known information that is private, secret, or confidential.
In Punjabi, its meaning is: ਜ਼ਾਹਰ ਕਰਨਾ / ਦੱਸਣਾ / ਪ੍ਰਗਟ ਕਰਨਾ / ਖੋਲ੍ਹਣਾ / ਗੁਪਤ ਜਾਣਕਾਰੀ ਸਾਂਝੀ ਕਰਨਾ
Now, understand the vocabulary word “Divulge” with the sentence:
E.g. He refused to divulge whether the accused had trespassed into the house and committed a crime.
ਉਸਨੇ ਇਹ ਜ਼ਾਹਰ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਕੀ ਮੁਲਜ਼ਮ ਨੇ ਘਰ ਵਿੱਚ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋ ਕੇ ਕੋਈ ਅਪਰਾਧ ਕੀਤਾ ਸੀ।
In the above sentence, the contextual meaning of the word ‘divulge’ is to reveal a secret or make information public that is meant to be private or confidential. Here, the person refused to reveal whether the accused had trespassed into the house and committed a crime.
ਪੰਜਾਬੀ ਵਿਆਖਿਆ:
ਉਪਰੋਕਤ ਵਾਕ ਵਿੱਚ ‘Divulge‘ ਸ਼ਬਦ ਦਾ ਸੰਦਰਭੀਕ ਅਰਥ ਕੋਈ ਅਜਿਹੀ ਜਾਣਕਾਰੀ ਜ਼ਾਹਰ ਕਰਨੀ ਜੋ ਅਜੇ ਤੱਕ ਗੁਪਤ ਹੈ — ਜਿਵੇਂ ਕਿ ਮੁਲਜ਼ਮ ਨੇ ਘਰ ਵਿੱਚ ਘੁਸਪੈਠ ਕੀਤੀ ਸੀ ਜਾਂ ਨਹੀਂ, ਅਤੇ ਕੀ ਉਸਨੇ ਕੋਈ ਅਪਰਾਧ ਕੀਤਾ ਸੀ।
ਜਦੋਂ ਵੀ passage ਵਿੱਚ divulge ਆਵੇ, ਤਾਂ ਸੋਚੋ: “ਕੀ ਇਹ ਗੱਲ ਪਹਿਲਾਂ ਗੁਪਤ ਸੀ? ਕੀ ਇਸਨੂੰ ਹੁਣ ਖੋਲ੍ਹਿਆ ਜਾ ਰਿਹਾ ਹੈ?” ਜੇ ਹਾਂ, ਤਾਂ divulge = ਜ਼ਾਹਰ ਕਰਨਾ/ਦੱਸਣਾ। ਜੇ ਨਹੀਂ (ਜਿਵੇਂ refused to divulge), ਤਾਂ ਅਰਥ ਹੈ: ਗੁਪਤ ਰੱਖਣਾ/ਚੁੱਪ ਰਹਿਣਾ। ਇਹ ਸਮਝ comprehension ਅਤੇ vocabulary ਦੋਵਾਂ ਵਿੱਚ ਮਦਦ ਕਰੇਗੀ।
Now see the other similar and opposite vocabulary words of “Divulge” i.e., synonyms and antonyms.
Synonyms: Disclose (ਜ਼ਾਹਰ ਕਰਨਾ / ਪ੍ਰਗਟ ਕਰਨਾ), Reveal (ਦੱਸਣਾ / ਖੋਲ੍ਹਣਾ), Expose (ਬੇਨਕਾਬ ਕਰਨਾ / ਸਾਹਮਣੇ ਲਿਆਉਣਾ), Leak (ਲੀਕ ਕਰਨਾ / ਗੁਪਤ ਜਾਣਕਾਰੀ ਬਾਹਰ ਕੱਢਣਾ), Confess (ਇਕਬਾਲ ਕਰਨਾ / ਮੰਨਣਾ), Impart (ਸਾਂਝੀ ਕਰਨਾ / ਦੱਸਣਾ), Unveil (ਪਰਦਾ ਚੁੱਕਣਾ / ਖੁਲਾਸਾ ਕਰਨਾ), Betray (ਧੋਖਾ ਦੇ ਕੇ ਦੱਸਣਾ / ਗੁਪਤ ਗੱਲ ਬਾਹਰ ਕੱਢਣਾ)
Antonyms: Conceal (ਛੁਪਾਉਣਾ / ਲੁਕੋਣਾ), Hide (ਲੁਕੋਣਾ / ਓਹਲੇ ਕਰਨਾ), Withhold (ਰੋਕਣਾ / ਨਾ ਦੱਸਣਾ), Suppress (ਦਬਾਉਣਾ / ਰੋਕ ਦੇਣਾ), Keep secret (ਗੁਪਤ ਰੱਖਣਾ / ਭੇਤ ਬਣਾਈ ਰੱਖਣਾ), Cover up (ਢਕਣਾ / ਸੱਚ ਲੁਕੋਣਾ), Withhold information (ਜਾਣਕਾਰੀ ਰੋਕਣਾ / ਨਾ ਸਾਂਝੀ ਕਰਨਾ), Clam up (ਚੁੱਪ ਹੋ ਜਾਣਾ / ਬੋਲਣ ਤੋਂ ਇਨਕਾਰ ਕਰਨਾ)
10. Rife:- The vocabulary word “Rife” literally means widespread, common, or prevalent.
In Punjabi, its meaning is: ਫੈਲੀਆ ਹੋਈਆਂ / ਆਮ / ਪ੍ਰਚਲਿਤ / ਹਰ ਪਾਸੇ ਚਰਚਿਤ
Now, understand the vocabulary word “Rife” with the sentence:
E.g. Speculations were rife here that Rohit, now a college president of ABC Party, might rejoin XYZ Party.
ਇੱਥੇ ਇਹ ਅਫਵਾਹਾਂ/ਅਟਕਲਾਂ ਫੈਲੀਆਂ ਹੋਈਆਂ ਸਨ ਕਿ ਰੋਹਿਤ, ਜੋ ਹੁਣ ABC ਪਾਰਟੀ ਦਾ ਕਾਲਜ ਪ੍ਰਧਾਨ ਹੈ, XYZ ਪਾਰਟੀ ਵਿੱਚ ਵਾਪਸ ਸ਼ਾਮਲ ਹੋ ਸਕਦਾ ਹੈ।
In the above sentence the contextual meaning of the word ‘Rife’ is the speculations that have spread all over, and in the sentence the speculations are that Rohit, who is president of ABC party, may rejoin his previous party XYZ.
ਪੰਜਾਬੀ ਵਿਆਖਿਆ:
ਉਪਰੋਕਤ ਵਾਕ ਵਿੱਚ ‘Rife‘ ਸ਼ਬਦ ਦਾ ਸੰਦਰਭੀਕ ਅਰਥ ਅਜਿਹੀਆਂ ਅਟਕਲਾਂ ਜੋ ਬਿਨਾਂ ਪੱਕੇ ਸਬੂਤਾਂ ਦੇ ਹਰ ਪਾਸੇ ਫੈਲੀਆਂ ਹੋਈਆਂ ਹਨ ਅਤੇ ਲੋਕਾਂ ਵਿੱਚ ਚਰਚਾ ਦਾ ਮੁੱਖ ਵਿਸ਼ਾ ਬਣੀਆਂ ਹੋਈਆਂ ਹਨ।
ਜਦੋਂ ਵੀ rife ਸ਼ਬਦ ਕਿਸੇ passage ਵਿੱਚ ਆਵੇ, ਤਾਂ ਉਸਨੂੰ “ਫੈਲੀਆ ਹੋਈਆਂ/ਆਮ/ਪ੍ਰਚਲਿਤ” ਨਾਲ ਜੋੜ ਕੇ ਸਮਝੋ। ਇਹ ਅਕਸਰ ਸਿਆਸੀ ਅਫਵਾਹਾਂ, ਸਮਾਜਿਕ ਸਮੱਸਿਆਵਾਂ, ਭ੍ਰਿਸ਼ਟਾਚਾਰ, ਜਾਂ ਬਿਮਾਰੀਆਂ ਬਾਰੇ ਲਿਖੇ ਗਏ ਲੇਖਾਂ ਵਿੱਚ ਵਰਤਿਆ ਜਾਂਦਾ ਹੈ। ਵਿਰੋਧੀ ਸ਼ਬਦ ਵਜੋਂ “ਵਿਰਲੀਆਂ/ਸੀਮਿਤ/ਘੱਟ” ਯਾਦ ਰੱਖੋ—ਇਹ vocabulary ਅਤੇ comprehension ਦੋਵਾਂ ਲਈ ਲਾਭਦਾਇਕ ਹੈ।
Now see the other similar and opposite vocabulary words of “Rife” i.e., synonyms and antonyms.
Synonyms: Widespread (ਵਿਆਪਕ / ਹਰ ਪਾਸੇ ਫੈਲਿਆ ਹੋਇਆ), Rampant (ਬੇਰੋਕ-ਟੋਕ ਫੈਲਿਆ ਹੋਇਆ / ਬੇਕਾਬੂ), Prevalent (ਪ੍ਰਚਲਿਤ / ਆਮ), Common (ਆਮ / ਸਧਾਰਨ), Circulating (ਘੁੰਮਦੀ ਫਿਰਦੀ / ਚਰਚਾ ਵਿੱਚ), Abundant (ਭਰਪੂਰ / ਵਧੇਰੇ ਮਾਤਰਾ ਵਿੱਚ), Pervasive (ਹਰ ਜਗ੍ਹਾ ਮੌਜੂਦ / ਸਰਵ-ਵਿਆਪੀ), Endemic (ਖਾਸ ਇਲਾਕੇ/ਸਮੂਹ ਵਿੱਚ ਆਮ)
Antonyms: Rare (ਵਿਰਲਾ / ਘੱਟ ਮਿਲਣ ਵਾਲਾ), Scarce (ਕਮੀ ਵਾਲਾ / ਔਖਾ ਮਿਲਣ ਵਾਲਾ), Uncommon (ਅਣ-ਆਮ / ਵਿਲੱਖਣ), Isolated (ਵੱਖਰਾ / ਸੀਮਿਤ), Limited (ਸੀਮਿਤ / ਘੱਟ), Absent (ਗੈਰ-ਹਾਜ਼ਰ / ਬਿਲਕੁਲ ਨਾ ਹੋਣਾ), Infrequent (ਘੱਟ ਵਾਰ-ਵਾਰ ਹੋਣ ਵਾਲਾ), Localized (ਖਾਸ ਥਾਂ ਤੱਕ ਸੀਮਿਤ)
So, here are 10 important English vocabulary words which are very essential and equally important for the competitive exams, whether it is for the PSSSB, SSC, Punjab Police, or Banking level exams. The knowledge of these words gives confidence and equally rewards with marks, so understanding and getting knowledge of these words is crucial for getting rank in the merit list. In our English section, where both English grammar and vocabulary section are being covered, you can get some extra edge in the competition, so you can explore it.













