ਲਗਾਖਰਾਂ(lagakhara) Punjabi Grammar- ਬਿੰਦੀ(Bindi), ਟਿੱਪੀ(Tippi), ਅੱਧਕ(Adhak) ਦੇ ਨਿਯਮ Explained

Official WhatsApp Channel – RankersChoice
Daily MCQs • Exam Alerts • Solved Papers • Expert Tips
Trusted by top rankers – Get exam-ready with us!
Join Now

ਪੰਜਾਬੀ ਭਾਸ਼ਾ ਦੀ ਸੁੰਦਰਤਾ ਇਸਦੇ ਅੱਖਰਾਂ ਅਤੇ ਲਗਾਖਰਾਂ (Lagakhara) ਵਿੱਚ ਹੈ। ਬਿੰਦੀ, ਟਿੱਪੀ ਅਤੇ ਅੱਧਕ — ਇਹ ਤਿੰਨ ਲਗਾਖਰ ਸਿਰਫ਼ ਵਿਆਕਰਨ ਦੇ ਨਿਯਮ ਨਹੀਂ, ਸਗੋਂ ਸ਼ਬਦਾਂ ਦੇ ਅਰਥ, ਰੂਪ ਅਤੇ ਪ੍ਰਭਾਵ ਨੂੰ ਨਿਰਧਾਰਤ ਕਰਦੇ ਹਨ। ਜੇਕਰ ਇਹਨਾਂ ਦੀ ਵਰਤੋਂ ਸਹੀ ਤਰੀਕੇ ਨਾਲ ਕੀਤੀ ਜਾਵੇ, ਤਾਂ ਪੰਜਾਬੀ ਸ਼ਬਦ ਸਪਸ਼ਟ, ਸੁੰਦਰ ਅਤੇ ਅਰਥਪੂਰਨ ਬਣ ਜਾਂਦੇ ਹਨ। ਪੰਜਾਬੀ Grammar ਵਿੱਚ ਲਗਾਖਰ (Lagakhara) ਪੰਜਾਬੀ ਬੋਲੀ ਨੂੰ ਹੋਰ ਮਹੱਤਵਪੂਰਨ ਅਤੇ ਸਾਰਥਕ ਬਣਾਉਣ ਵਿੱਚ ਮਦਦ ਕਰਦੇ ਹਨ। ਇਸ ਲਈ ਇਹਨਾਂ ਦਾ ਗਿਆਨ ਅਤੇ ਇਹਨਾਂ ਨਾਲ ਸੰਬੰਧਿਤ ਨਿਯਮਾਂ ਨੂੰ ਪੜ੍ਹਨਾ ਬਹੁਤ ਅਹਿਮ ਹੈ, ਕਿਉਂਕਿ ਇਹ ਹਰ ਇਕ Competitive Exam ਵਿੱਚ ਪੁੱਛੇ ਜਾਂਦੇ ਹਨ।

ਪੰਜਾਬੀ ਵਿੱਚ ਤਿੰਨ ਲਗਾਖਰ (lagakhara) ਹਨ : ਬਿੰਦੀ, ਟਿੱਪੀ, ਅਤੇ ਅੱਧਕ।

1. ਬਿੰਦੀ ਦੀ ਵਰਤੋਂ

ਪੰਜਾਬੀ ਵਿੱਚ ਬਿੰਦੀ ਲਗਾਖਰ ਨਾਸਿਕਤਾ (ਨੱਕੀ ਆਵਾਜ਼) ਨੂੰ ਦਰਸਾਉਂਦੀ ਹੈ। ਇਹ ਵੱਖ-ਵੱਖ ਲਗਾਂ ਨਾਲ ਵਰਤੀ ਜਾਂਦੀ ਹੈ ਅਤੇ ਇਸਦਾ ਗਲਤ ਪ੍ਰਯੋਗ ਸ਼ਬਦਾਂ ਦੇ ਅਰਥ ਨੂੰ ਬਦਲ ਸਕਦਾ ਹੈ।

ਬਿੰਦੀ ਹੇਠ ਲਿਖੀਆਂ ਲਗਾਂ ਨਾਲ ਵਰਤੀ ਜਾਂਦੀ ਹੈ:

  • ਕੰਨਾ (ਾ): ਬਾਂਗ, ਸਾਂਗ, ਆਂਦਰ, ਬਾਂਦਰ, ਮਾਂ, ਛਾਂ, ਨਾਂ, ਤਾਂ
  • ਬਿਹਾਰੀ (ੀ): ਨੀਂਦ, ਪੀਂਘ, ਮੀਂਹ, ਨਹੀਂ, ਦਹੀਂ, ਕਹੀਂ
  • ਲਾਂ (ੇ): ਗੇਂਦ, ਪੇਂਜਾ, ਆਵੇਂ, ਜਾਵੇਂ, ਕੇਂਦਰ, ਜਿਵੇਂ
  • ਦੁਲਾਵਾਂ (ੈ): ਬੈਂਤ, ਕੈਂਚੀ, ਪੈਂਦ, ਕੈਂਠਾ, ਬੈਂਸ, ਬੈਂਗਣ
  • ਹੋੜਾ (ੋ): ਗੋਂਦ, ਰੋਂਦ, ਕਦੋਂ, ਮੈਥੋਂ, ਹੋਂਦ, ਧੋਂਦਾ, ਤੈਂਥੋਂ
  • ਕਨੌੜਾ (ੌ): ਔਂਤਰਾ, ਜੌਂ, ਸੌਂਕਣ, ਔਂਕੜ, ਲੌਂਗ, ਚੌਂਤਰਾ

ਅਰਥ-ਭਿੰਨਤਾ (Meaning Difference)

ਬਿੰਦੀ ਦੀ ਸਹੀ ਜਾਂ ਗਲਤ ਵਰਤੋਂ ਨਾਲ ਸ਼ਬਦਾਂ ਦੇ ਅਰਥ ਬਦਲ ਜਾਂਦੇ ਹਨ। ਇਸ ਲਈ ਇਹਨਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ।

ਉਦਾਹਰਨਾਂ:

  1. ਬਾਗ਼ (ਬਗ਼ੀਚਾ) — ਬਾਂਗ (ਅਵਾਜ਼)
  2. ਸਾਗ (ਖਾਣ ਵਾਲਾ ਪਦਾਰਥ) — ਸਾਂਗ (ਨਕਲਾਂ)
  3. ਔਕੜ (ਮੁਸੀਬਤ) — ਔਂਕੜ (ਮਾਤਰਾ)
  4. ਕਹੀ (ਸੰਦ) — ਕਹੀਂ (ਕਹਿਣਾ)
  5. ਨਾ (ਨਹੀਂ) — ਨਾਂ (ਨਾਮ)
  6. ਪਹਿਲਾ (ਮੁੱਢਲਾ) — ਪਹਿਲਾਂ (ਪਹਿਲੇ ਨੰਬਰ ‘ਤੇ)
  7. ਆਦਰ (ਇੱਜ਼ਤ) — ਆਂਦਰ (ਨਾੜੀ)
  8. ਸਮਾ (ਰਚ ਜਾਣਾ) — ਸਮਾਂ (ਵਰਤ)

2. ਟਿੱਪੀ ਦੀ ਵਰਤੋਂ

ਪੰਜਾਬੀ ਵਿੱਚ ਟਿੱਪੀ ਲਗਾਖਰ ਵੀ ਨਾਸਿਕਤਾ (ਨੱਕੀ ਆਵਾਜ਼) ਨੂੰ ਦਰਸਾਉਂਦੀ ਹੈ। ਇਹ ਵੱਖ-ਵੱਖ ਲਗਾਂ ਨਾਲ ਵਰਤੀ ਜਾਂਦੀ ਹੈ ਅਤੇ ਇਸਦਾ ਗਲਤ ਪ੍ਰਯੋਗ ਸ਼ਬਦਾਂ ਦੇ ਅਰਥ ਨੂੰ ਬਦਲ ਸਕਦਾ ਹੈ।
ਨੋਟ: ਅਕਸਰ aspirants ਬਿੰਦੀ ਅਤੇ ਟਿੱਪੀ ਵਿੱਚ ਗੁੰਝਲ ਵਿੱਚ ਰਹਿੰਦੇ ਹਨ। ਇਹ ਜਾਣਨਾ ਅਹਿਮ ਹੈ ਕਿ ਬਿੰਦੀ ਅਤੇ ਟਿੱਪੀ ਦੋਵੇਂ ਹੀ ਨਾਸਿਕ ਆਵਾਜ਼ਾਂ ਲਈ ਵਰਤੀ ਜਾਂਦੀਆਂ ਹਨ, ਪਰ ਇਹਨਾਂ ਦੀ ਵਰਤੋਂ ਵੇਲੇ ਕੁਝ ਖਾਸ ਲਗਾਂ ਦੀ ਵਰਤੋਂ ਹੁੰਦੀ ਹੈ ਜੋ ਬਿੰਦੀ ਅਤੇ ਟਿੱਪੀ ਦੋਵਾਂ ਮਾਮਲਿਆਂ ਵਿੱਚ ਵੱਖਰੀ ਹੈ।

ਟਿੱਪੀ ਹੇਠ ਲਿਖੀਆਂ ਲਗਾਂ ਨਾਲ ਵਰਤੀ ਜਾਂਦੀ ਹੈ:

  • ਮੁਕਤਾ: ਅੰਬ, ਕੰਮ, ਜੰਗ, ਮੰਤਰ, ਜੰਤਰ, ਮੰਦਰ, ਅੰਦਰ, ਧੰਨ, ਕੰਨ
  • ਸਿਹਾਰੀ (ਿ): ਪਿੰਡ, ਸਿੰਘ, ਸਿੰਗ, ਮਹਿੰਦਰ, ਇੰਜਣ, ਤਿੰਨ, ਪਿੰਜਣਾ
  • ਔਂਕੜ (ੁ): ਕੁੰਭ, ਮੁੰਦਰੀ, ਧੁੰਦ, ਮੁੰਡਾ, ਭੁੰਨ, ਤੁੰਨ, ਘੁੰਮ, ਸੁੰਨ
  • ਦੁਲੈਂਕੜ (ੂ): ਨੂੰਹ, ਕੂੰਜ, ਨੂੰ, ਰੂੰ, ਗੂੰਜ, ਬਲੂੰਗੜਾ, ਜੂੰ, ਗੂੰਦ, ਭੂੰਡ

ਅਰਥ-ਭਿੰਨਤਾ (Meaning Difference)

ਟਿੱਪੀ ਦੀ ਸਹੀ ਵਰਤੋਂ ਨਾ ਹੋਣ ਨਾਲ ਸ਼ਬਦਾਂ ਦੇ ਅਰਥ ਬਦਲ ਜਾਂਦੇ ਹਨ।

ਉਦਾਹਰਨਾਂ:

ਪਥ (ਰਸਤਾ) — ਪੰਥ (ਧਰਮ)

ਜਗ (ਜਗਣਾ) — ਜੰਗ (ਲੜਾਈ/ਜੰਗਾਲ਼)

ਗਜ਼ (ਮਾਪ) — ਗੰਜ (ਗੰਜਾ)

ਸਨ (ਸੀ ਦਾ ਬਹੁ-ਵਚਨ) — ਸੰਨ (ਈਸਵੀ)

ਸਤ (ਰਸ) — ਸੰਤ (ਮਹਾਂਪੁਰਖ)

ਅਤ (ਹੱਦ) — ਅੰਤ (ਅਖ਼ੀਰ)

3. ਅੱਧਕ ਦੀ ਵਰਤੋਂ

ਪੰਜਾਬੀ ਵਿੱਚ ਅੱਧਕ ਦੁਹਰਾਏ ਗਏ ਵਰਨਾਂ ਦੇ ਬਲ ਨੂੰ ਦਰਸਾਉਂਦਾ ਹੈ। ਇਹ ਪਹਿਲੇ ਅੱਖਰ ‘ਤੇ ਲਗਾਇਆ ਜਾਂਦਾ ਹੈ ਅਤੇ ਸ਼ਬਦਾਂ ਵਿੱਚ ਤਾਕਤ ਜਾਂ ਜੋਰ ਪੈਦਾ ਕਰਦਾ ਹੈ।

ਅੱਧਕ ਹੇਠ ਲਿਖੀਆਂ ਲਗਾਂ ਨਾਲ ਵਰਤੀ ਜਾਂਦੀ ਹੈ:

  • ਮੁਕਤਾ: ਜੱਗ, ਲੱਕੜ, ਛੱਪੜ, ਸੱਜ, ਕੱਦ, ਅੱਜ, ਫੱਟ
  • ਔਂਕੜ (ੁ): ਜੁੱਤੀ, ਕੁੱਤਾ, ਪੁੱਤਰ, ਉੱਚਾ, ਭੁੱਖੜ, ਪੁੱਠਾ, ਸੁੱਤਾ
  • ਸਿਹਾਰੀ (ਿ): ਬਿੱਲੀ, ਦਿੱਲੀ, ਇੱਕ, ਇੱਟ, ਸਿੱਕਮ, ਨਿੱਕਲ, ਤਿੱਲਾ, ਚਿੱਟਾ
  • ਦੁਲਾਵਾਂ (ੈ): ਅੰਗਰੇਜ਼ੀ ਸ਼ਬਦਾਵਲੀ ਲਈ – ਪੈੱਸ, ਨੈੱਟ, ਚੈੱਕ, ਡੈੱਕ, ਪੈੱਨ, ਬੈੱਲ

ਅਰਥ-ਭਿੰਨਤਾ (Meaning Difference)

ਅੱਧਕ ਦੀ ਸਹੀ ਜਾਂ ਗਲਤ ਵਰਤੋਂ ਨਾਲ ਸ਼ਬਦਾਂ ਦੇ ਅਰਥ ਬਦਲ ਜਾਂਦੇ ਹਨ।

ਉਦਾਹਰਨਾਂ:

ਸਦਾ (ਹਮੇਸ਼ਾ) — ਸੱਦਾ (ਬੁਲਾਵਾ)

ਬੱਚਾ (ਬਾਲਕ) — ਬਚਾ (ਬਚਾਓ)

ਸੱਜਾ (ਸਿੱਧਾ) — ਸਜਾ (ਸ਼ਿੰਗਾਰਨਾ)

ਤਕੜੀ (ਤਾਕਤਵਰ) — ਤੱਕੜੀ (ਤਰਾਜ਼ੂ)

ਸਤ (ਰਸ) — ਸੱਤ (ਗਿਣਤੀ)

ਬਦਲ (ਦੂਜਾ ਹੱਲ) — ਬੱਦਲ਼ (ਅਸਮਾਨ)

ਉੱਨਤੀ (ਤਰੱਕੀ) — ਉਨੱਤੀ (ਗਿਣਤੀ)

ਫੁਟਕਲ ਨਿਯਮ (Miscellaneous Rules)

ਪੰਜਾਬੀ ਲਿਖਤ ਵਿੱਚ ਕੁਝ ਛੋਟੇ ਪਰ ਮਹੱਤਵਪੂਰਨ ਨਿਯਮ ਹਨ, ਜਿਨ੍ਹਾਂ ਦੀ ਸਹੀ ਵਰਤੋਂ ਨਾਲ ਭਾਸ਼ਾ ਹੋਰ ਸਪਸ਼ਟ ਅਤੇ ਸੁੰਦਰ ਬਣਦੀ ਹੈ।

1. ਸ਼ਹਿਰਾਂ ਦੇ ਨਾਂ

ਸ਼ਹਿਰਾਂ ਦੇ ਨਾਂ ਜੋੜ ਕੇ ਲਿਖਣੇ ਚਾਹੀਦੇ ਹਨ।
ਅਕਸਰ aspirants ਪੁਲੇਖਾ ਖਾ ਜਾਂਦੇ ਹਨ ਅਤੇ ਸ਼ਹਿਰਾਂ ਦੇ ਨਾਂ ਨੂੰ ਵੱਖ-ਵੱਖ ਲਿਖਦੇ ਹਨ। ਸਹੀ ਰੂਪ ਇਸ ਪ੍ਰਕਾਰ ਹੈ:

  • ਗੁਰਦਾਸਪੁਰ (ਨਾ ਕਿ ਗੁਰਦਾਸ ਪੁਰ)
  • ਹੁਸ਼ਿਆਰਪੁਰ (ਨਾ ਕਿ ਹੁਸ਼ਿਆਰ ਪੁਰ)
  • ਫ਼ਿਰੋਜ਼ਪੁਰ (ਨਾ ਕਿ ਫ਼ਿਰੋਜ਼ ਪੁਰ)
  • ਲੌਂਗੋਵਾਲ (ਨਾ ਕਿ ਲੌਂਗੋ ਵਾਲ)
  • ਅੰਮ੍ਰਿਤਸਰ (ਨਾ ਕਿ ਅੰਮਿ੍ਤ ਸਰ)
  • ਸੁਲਤਾਨਪੁਰ (ਨਾ ਕਿ ਸੁਲਤਾਨ ਪੁਰ)

2. ਸੰਬੰਧਕ (Possessive Forms)

ਸੰਬੰਧਕ ਸ਼ਬਦ ਵੱਖ ਕਰ ਕੇ ਲਿਖਣੇ ਚਾਹੀਦੇ ਹਨ।
ਅਕਸਰ aspirants ਪੁਲੇਖਾ ਖਾ ਜਾਂਦੇ ਹਨ ਅਤੇ ਸੰਬੰਧਕ ਸ਼ਬਦਾਂ ਨੂੰ ਜੋੜ ਕੇ ਲਿਖਦੇ ਹਨ। ਸਹੀ ਰੂਪ ਇਸ ਪ੍ਰਕਾਰ ਹੈ:

  • ਉਸ ਦਾ (ਨਾ ਕਿ ਉਸਦਾ)
  • ਇਸ ਦਾ (ਨਾ ਕਿ ਇਸਦਾ)
  • ਉਸ ਦੀ (ਨਾ ਕਿ ਉਸਦੀ)
  • ਇਸ ਦੀ (ਨਾ ਕਿ ਇਸਦੀ)

3. ‘ਕੇ’ ਕਰਦੰਤਕ ਦੀ ਵਰਤੋਂ

ਕੇ’ ਵਾਲੇ ਸ਼ਬਦਾਂ ਵਿੱਚ ਅਰਥ-ਭਿੰਨਤਾ ਹੁੰਦੀ ਹੈ। ਇਸ ਲਈ ਇਹਨਾਂ ਦੀ ਸਹੀ ਵਰਤੋਂ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਅਕਸਰ ਪੇਪਰ ਵਿੱਚ ਪੁੱਛੀ ਜਾਂਦੀ ਹੈ।

ਉਦਾਹਰਨਾਂ:

ਕਰ ਕੇ (ਕਰਨ ਉਪਰੰਤ) — ਕਰਕੇ (ਕਾਰਨ)

ਸੜ ਕੇ (ਬਲ ਕੇ) — ਸ਼ੜਕੇ (ਸੜਕ ਤੋਂ)

ਲੜ ਕੇ (ਲੜਾਈ ਕਰ ਕੇ) — ਲੜਕੇ (ਮੁੰਡੇ)

ਲੜਾ ਕੇ (ਲੜਾਈ ਕਰਵਾ ਕੇ) — ਲੜਾਕੇ (ਝਗੜਾਲੂ)

ਫਿਰ ਕੇ (ਘੁੰਮ ਕੇ) — ਫਿਰਕੇ (ਸੰਪਰਦਾਇ)

ਹੋ ਕੇ (ਆ ਕੇ) — ਹੋਕੇ (ਅਵਾਜ਼)

ਛਿੱਲ ਕੇ (ਛਿਲਕੇ ਲਾਹ ਕੇ) — ਛਿਲਕੇ (ਛਿੱਲੜਾਂ)

ਖਾ ਕੇ (ਖਾਣਾ ਖਾ ਕੇ) — ਖਾਕੇ (ਚਾਰਟ)

ਪੰਜਾਬੀ ਭਾਸ਼ਾ ਵਿੱਚ ਲਗਾਖਰਾਂ ਨੂੰ ਪੜਣਾ ਅਤੇ ਉਹਨਾ ਦਾ ਸਹੀ ਡਗ ਨਾਲ ਪ੍ਰਯੋਗ ਕਰਨਾ competitive Exams ਵਿੱਚ ਬਹੁੱਤ ਮਹੁਬਪੁਰਨ ਹੁਸਾ ਵਨ ਜਾਂਦਾ ਹੈ ਜੋ ਕਿ ਹਰ ਇਕ PSSSB ਦੇ exam ਵਿਚ ਪੁਛੇ ਜਾਂਦੇ ਹਨ ਅਤੇ ਇਹਨਾ ਨੂੰ ਜਾਂਨਾ ਹੋਰ ਜਰੂਰੀ ਬਨ ਜਾਂਦਾ ਹੈ ਜੋ ਕਿ exams ਵਿਚ competitive edge ਦਿਦੇ ਹਨ। ਲਗਾਖਰਾਂ — ਬਿੰਦੀ, ਟਿੱਪੀ ਅਤੇ ਅੱਧਕ ਸਿਰਫ਼ ਵਿਆਕਰਨ ਦੇ ਨਿਯਮ ਨਹੀਂ, ਸਗੋਂ ਸ਼ਬਦਾਂ ਦੇ ਅਰਥ, ਰੂਪ ਅਤੇ ਪ੍ਰਭਾਵ ਨੂੰ ਨਿਰਧਾਰਤ ਕਰਦੇ ਹਨ। ਸਹੀ ਵਰਤੋਂ ਨਾਲ ਪੰਜਾਬੀ ਸ਼ਬਦ ਸਪਸ਼ਟ, ਸੁੰਦਰ ਅਤੇ ਅਰਥਪੂਰਨ ਬਣ ਜਾਂਦੇ ਹਨ।

About the Author – Sam

I am the main content writer at RankersChoice.com. My work is focused on writing articles that help candidates prepare for exams like PSSSB, PPSC, SSC, IBPS, and many other state and national‑level government exams. I have been teaching for more than 10 years. I have also cleared exams including SSC CGL, SSC CPO, SSC CHSL, Punjab Patwari, and Punjab Excise Inspector. My goal is to provide valuable resources for aspiring candidates while promoting RankersChoice.com mission.

WhatsApp Channel Join Now
X (Twitter) Follow Now
Pinterest Follow Now
Instagram Follow Now
Scroll to Top