Table of Contents

Punjabi Grammar, Punjabi Vyakaran, ਜਿਸ ਦਾ ਅਰਥ ਹੈ ਵਿਸ਼ਲੇਸ਼ਣ ਕਰਨਾ, ਜੋੜ ਖੋਲ੍ਹਣਾ ਜਾਂ ਸਮੂਹ ਦੇ ਅੰਗਾਂ ਨੂੰ ਵੱਖ ਕਰਨਾ, ਸੰਸਕ੍ਰਿਤ ਤੋਂ ਲਿਆ ਗਿਆ ਸ਼ਬਦ ਹੈ। ਅੰਗ੍ਰੇਜ਼ੀ ਵਿਚ ਇਸ ਨੂੰ ‘ਗਰਾਮਰ’ (Grammar) ਕਿਹਾ ਜਾਂਦਾ ਹੈ। ਵਿਆਕਰਨ ਦਾ ਸਬੰਧ ਭਾਸ਼ਾ ਨਾਲ ਹੈ ਅਤੇ ਇਹ ਕਿਸੇ ਵੀ ਭਾਸ਼ਾ ਨੂੰ ਸ਼ੁੱਧ ਅਤੇ ਸਪੱਸ਼ਟ ਢੰਗ ਨਾਲ ਲਿਖਣ, ਪੜ੍ਹਨ ਅਤੇ ਸਮਝਣ ਵਿਚ ਮਦਦ ਕਰਦਾ ਹੈ।
ਹਰ ਭਾਸ਼ਾ ਦਾ ਆਪਣਾ ਅਲੱਗ ਅਤੇ ਵਿਸ਼ੇਸ਼ ਵਿਆਕਰਨ ਹੁੰਦਾ ਹੈ। ਪਰ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਵਿਆਕਰਨ ਦੇ ਨਿਯਮ ਕਿਸੇ ਵਿਦਵਾਨ ਦੁਆਰਾ ਬਣਾਏ ਨਹੀਂ ਜਾਂਦੇ, ਬਲਕਿ ਉਹ ਭਾਸ਼ਾ ਦੀ ਵਰਤੋਂ ਤੋਂ ਪਛਾਣੇ ਜਾਂਦੇ ਹਨ।
ਵਿਦਵਾਨਾਂ ਨੇ ਵਿਆਕਰਨ ਨੂੰ ਇਸ ਤਰ੍ਹਾਂ ਪਰਿਭਾਸ਼ਿਤ ਕੀਤਾ ਹੈ: “ਵਿਆਕਰਨ ਕਿਸੇ ਭਾਸ਼ਾ ਦੀ ਵਰਤੋਂ ਦੇ ਨਿਯਮਾਂ ਦਾ ਵਿਸ਼ਲੇਸ਼ਣ ਅਤੇ ਪ੍ਰਬੰਧਨ ਹੈ।”
“ਉਹ ਵਿਦਿਆ ਜੋ ਕਿਸੇ ਭਾਸ਼ਾ ਦੇ ਠੀਕ ਰੂਪ ਨੂੰ ਸਮਝਾਉਂਦੀ ਹੈ ਅਤੇ ਉਸ ਦੇ ਸਹੀ ਬੋਲਣ ਅਤੇ ਲਿਖਣ ਦਾ ਢੰਗ ਸਿਖਾਉਂਦੀ ਹੈ, ਉਸ ਨੂੰ ਵਿਆਕਰਨ ਕਿਹਾ ਜਾਂਦਾ ਹੈ।”
ਇਸ ਤਰ੍ਹਾਂ, ਵਿਆਕਰਨ ਕੁਝ ਐਸੇ ਨਿਯਮਾਂ ਦਾ ਸਮੂਹ ਹੈ ਜੋ ਕਿਸੇ ਭਾਸ਼ਾ ਨੂੰ ਸ਼ੁੱਧ ਅਤੇ ਮਿਆਰੀ ਰੂਪ ਵਿਚ ਲਿਖਣ-ਪੜ੍ਹਨ ਲਈ ਮਦਦਗਾਰ ਹੁੰਦੇ ਹਨ। ਭਾਸ਼ਾ ਦੇ ਮਿਆਰੀਕਰਨ ਵਿਚ ਵਿਆਕਰਨ ਦਾ ਮਹੱਤਵਪੂਰਨ ਰੋਲ ਹੁੰਦਾ ਹੈ।
ਪੰਜਾਬੀ ਭਾਸ਼ਾ ਦਾ ਵੀ ਆਪਣਾ ਨਿਰਾਲਾ ਵਿਆਕਰਨ ਹੈ। ਇਸ ਵਿਚ ਮੁੱਖ ਤੌਰ ‘ਤੇ ਪੰਜ ਤੱਤ ਕਾਰਜਸ਼ੀਲ ਹਨ: ਧਾਤੂ (ਮੂਲ ਸ਼ਬਦ), ਸ਼ਬਦ, ਵਾਕੰਸ਼, ਉਪ-ਵਾਕ ਅਤੇ ਵਾਕ। ਵਿਆਕਰਨ ਇਨ੍ਹਾਂ ਦੇ ਨਿਯਮਾਂ ਨੂੰ ਹੀ ਵਿਚਾਰਦਾ ਹੈ ਅਤੇ ਪੰਜਾਬੀ ਭਾਸ਼ਾ ਨੂੰ ਸਹੀ ਢੰਗ ਨਾਲ ਸਿਖਾਉਣ ਅਤੇ ਸਮਝਣ ਵਿਚ ਮਦਦ ਕਰਦਾ ਹੈ।
ਪੰਜਾਬੀ ਭਾਸ਼ਾ ਨੂੰ ਪੂਰੀ ਤਰ੍ਹਾਂ ਸਮਝਣ ਲਈ ਇਸ ਦੇ ਵਿਆਕਰਨ ਦੀ ਗਹਿਰਾਈ ਨਾਲ ਜਾਣਕਾਰੀ ਜ਼ਰੂਰੀ ਹੈ।
Punjabi Grammar (ਪੰਜਾਬੀ ਵਿਆਕਰਨ) ਦੇ ਮੁੱਖ ਭਾਗ
ਵਿਆਕਰਨ ਨੂੰ ਮੁੱਖ ਤੌਰ ‘ਤੇ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ:
- ਵਰਨ-ਬੋਧ
- ਸ਼ਬਦ-ਬੋਧ
- ਵਾਕ-ਬੋਧ
(1) ਵਰਨ-ਬੋਧ
“ਬੋਧ” ਦਾ ਅਰਥ ਹੈ ਜਾਣਕਾਰੀ ਜਾਂ ਗਿਆਨ। “ਵਰਨ” ਦਾ ਅਰਥ ਹੈ ਅੱਖਰ ਜਾਂ ਧੁਨੀ। ਇਸ ਤਰ੍ਹਾਂ ਵਰਨ-ਬੋਧ ਤੋਂ ਭਾਵ ਹੈ ਅੱਖਰਾਂ ਦੀ ਜਾਣਕਾਰੀ। ਵਰਨ-ਬੋਧ ਵਿਚ ਅੱਖਰਾਂ, ਵਰਨ-ਵੰਡ, ਲਗਾਂ-ਮਾਤਰਾਵਾਂ ਅਤੇ ਲਗਾਖਰਾਂ ਦੀ ਵਿਆਖਿਆ ਕੀਤੀ ਜਾਂਦੀ ਹੈ।
ਵਰਨਮਾਲਾ : ਪੰਜਾਬੀ ਭਾਸ਼ਾ ਦੀ ਵਰਨਮਾਲਾ ਵਿਚ 41 ਅੱਖਰ ਹੁੰਦੇ ਹਨ। ਇਹ ਦੋ ਤਰ੍ਹਾਂ ਦੇ ਹੁੰਦੇ ਹਨ:
ੳ ਤੋਂ ਲ਼ ਤੱਕ

ਵਰਨ-ਵੰਡ : ਸਵਰ ਅਤੇ ਵਿਅੰਜਨ ਦੀ ਵੰਡ।
ਸਵਰ:- ੳ, ਅ, ੲ
ਵਿਅੰਜਨ: ਸ ਤੋਂ ਲ਼ ਤੱਕ
ਲਗਾਂ ਮਾਤਰਾ : ਮੁਕਤਾ, ਕੰਨਾ, ਸਿਹਾਰੀ, ਬਿਹਾਰੀ, ਔਂਕੜ, ਦੁਲੈਂਕੜ ਆਦਿ।

1. ਮੁਕਤਾ (No Sign)
ਮੁਕਤਾ ਦਾ ਮਤਲਬ ਹੈ ਕਿ ਕਿਸੇ ਵਰਨ ਉੱਤੇ ਕੋਈ ਮਾਤਰਾ ਨਹੀਂ ਲਗਦੀ। ਇਸ ਨਾਲ ਸਵਰ ਦੀ ਧੁਨੀ ਛੋਟੀ (ਅੱਖਰ ਦੀ ਆਵਾਜ਼ ਛੋਟੀ ਹੁੰਦੀ ਹੈ)।
ਉਦਾਹਰਣ : ਕ, ਖ, ਗ
2. ਕੰਨਾ (ा)
ਕੰਨਾ ਇੱਕ ਲਗਾਮਾਤਰਾ ਹੈ ਜੋ ਅੱਖਰ ਦੀ ਧੁਨੀ ਨੂੰ ਲੰਬਾ ਕਰਦੀ ਹੈ। ਇਹ ਅੱਖਰ ਦੇ ਸੱਜੇ ਪਾਸੇ ਲਗਦਾ ਹੈ।
ਉਦਾਹਰਣ : ਕਾ, ਖਾ, ਗਾ
3. ਸਿਹਾਰੀ (ਿ)
ਸਿਹਾਰੀ ਇੱਕ ਛੋਟੀ ਧੁਨੀ ਦਰਸਾਉਂਦੀ ਹੈ ਅਤੇ ਇਹ ਅੱਖਰ ਦੇ ਉੱਪਰ ਲਗਦੀ ਹੈ।
ਉਦਾਹਰਣ : ਕਿ, ਖਿ, ਗਿ
4. ਬਿਹਾਰੀ (ੀ)
ਬਿਹਾਰੀ ਇੱਕ ਲੰਬੀ ਧੁਨੀ ਦਰਸਾਉਂਦੀ ਹੈ ਅਤੇ ਇਹ ਵੀ ਅੱਖਰ ਦੇ ਉੱਪਰ ਲਗਦੀ ਹੈ।
ਉਦਾਹਰਣ : ਕੀ, ਖੀ, ਗੀ
5. ਔਂਕੜ (ੁ)
ਔਂਕੜ ਇੱਕ ਛੋਟੀ ਧੁਨੀ ਦਰਸਾਉਂਦਾ ਹੈ ਅਤੇ ਇਹ ਅੱਖਰ ਦੇ ਹੇਠਾਂ ਲਗਦਾ ਹੈ।
ਉਦਾਹਰਣ : ਕੁ, ਖੁ, ਗੁ
6. ਦੁਲੈਂਕੜ (ੂ)
ਦੁਲੈਂਕੜ ਇੱਕ ਲੰਬੀ ਧੁਨੀ ਦਰਸਾਉਂਦਾ ਹੈ ਅਤੇ ਇਹ ਵੀ ਅੱਖਰ ਦੇ ਹੇਠਾਂ ਲਗਦਾ ਹੈ।
ਉਦਾਹਰਣ : ਕੂ, ਖੂ, ਗੂ
7. ਹੋੜਾ (ੋ)
ਹੋੜਾ ਇੱਕ ਮਿਸ਼ਰਤ ਧੁਨੀ ਦਰਸਾਉਂਦਾ ਹੈ ਅਤੇ ਇਹ ਅੱਖਰ ਦੇ ਸੱਜੇ ਪਾਸੇ ਲਗਦਾ ਹੈ।
ਉਦਾਹਰਣ : ਕੋ, ਖੋ, ਗੋ
8. ਕਨੌੜਾ (ੌ)
ਕਨੌੜਾ ਇੱਕ ਮਿਸ਼ਰਤ ਲੰਬੀ ਧੁਨੀ ਦਰਸਾਉਂਦਾ ਹੈ ਅਤੇ ਇਹ ਵੀ ਅੱਖਰ ਦੇ ਸੱਜੇ ਪਾਸੇ ਲਗਦਾ ਹੈ।
ਦਾਹਰਣ : ਕੌ, ਖੌ, ਗੌ
ਲਗਾਖਰ : ਬਿੰਦੀ(ਂ), ਟਿੱਪੀ(ੰ), ਅੱਧਕ(ੱ)

ਲਗਾਖਰ ਤੋਂ ਭਾਵ ਲਗਾਂ ਨਾਲ ਲੱਗਣ ਵਾਲੇ ਅੱਖਰ (ਚਿੰਨ੍ਹ)। ਪੰਜਾਬੀ ਵਿਆਕਰਨ ਵਿਚ ਉਹ ਵਿਸ਼ੇਸ਼ ਚਿੰਨ੍ਹ ਹਨ ਜੋ ਸ਼ਬਦਾਂ ਦੇ ਉਚਾਰਨ ਨੂੰ ਸਪੱਸ਼ਟ ਕਰਨ ਲਈ ਵਰਤੇ ਜਾਂਦੇ ਹਨ। ਇਹ ਵੀ ਲਗਾਂ ਵਰਗੇ ਹੀ ਛੋਟੇ-ਛੋਟੇ ਚਿੰਨ੍ਹ ਹੁੰਦੇ ਹਨ। ਇਹ ਚਿੰਨ੍ਹ ਸ਼ਬਦ ਦੇ ਅਰਥ ਅਤੇ ਧੁਨੀ ਨੂੰ ਸਹੀ ਢੰਗ ਨਾਲ ਦਰਸਾਉਂਦੇ ਹਨ, ਜੋ ਲਗਾਂ ਨਾਲ ਲਾਏ ਜਾਂਦੇ ਹਨ।
“ਲਗਾਂ ਦੇ ਨਾਲ ਲੱਗਣ ਵਾਲੇ ਚਿੰਨ੍ਹ ਲਗਾਖਰ ਕਹਾਉਂਦੇ ਹਨ।” ਪੰਜਾਬੀ ਵਿਆਕਰਨ ਵਿਚ ਤਿੰਨ ਲਗਾਖਰ ਹਨ :
- ਬਿੰਦੀ (ਂ)
- ਟਿੱਪੀ (ੰ)
- ਅੱਧਕ (ੱ)
ਹੁਣ ਇਹਨਾਂ ਦੀ ਵਿਆਖਿਆ ਉਦਾਹਰਣ ਨਾਲ ਸਮਝੀਏ
1. ਬਿੰਦੀ (ਂ)
ਨਿਸ਼ਾਨ: ਇੱਕ ਗੋਲ ਬਿੰਦੀ (ਂ) ਵਾਂਗ ਹੁੰਦੀ ਹੈ, ਪਰ ਹਮੇਸ਼ਾ ਅੱਖਰ ਦੇ ਉੱਪਰ ਲਗਦੀ ਹੈ।
ਵਰਤੋਂ:
- ਨਾਕ-ਸੰਬੰਧੀ ਧਵਨੀਆਂ (Nasal Sounds) ਬਨਾਉਣ ਲਈ ਵਰਤੀ ਜਾਂਦੀ ਹੈ।
- ਇਹ ਆਮ ਤੌਰ ‘ਤੇ ਗੁਰਮੁਖੀ ਦੇ ਉੱਚਾਰਣ ਵਿੱਚ ‘ਮ’ ਜਾਂ ‘ਨ’ ਦੀ ਆਵਾਜ਼ ਲਿਆਉਂਦੀ ਹੈ।
ਉਦਾਹਰਣ:
ਮਾਂ, ਪੈਂਤੜਾ, ਰੋਂਦ, ਮੀਂਹ, ਆਂਦਰ, ਛਾਂ, ਜੌਂ, ਔਂਤਰਾ, ਨੀਂਦ ਆਦਿ।
ਬਿੰਦੀ ਦਾ ਵਰਤੋ ਤਦ ਹੁੰਦਾ ਹੈ ਜਦੋਂ ਸ਼ਬਦ ‘ਂ’ ਵਾਲੀ ਧਵਨੀ ਚਾਹੀਦੀ ਹੋਵੇ, ਨਾ ਕਿ ‘ੰ’ ਵਾਲੀ।
2. ਟਿੱਪੀ (ੰ)
ਨਿਸ਼ਾਨ: ਛੋਟੀ ਤਿਕੋਣੀ ਨਿਸ਼ਾਨ (ੰ) ਜੋ ਕਿ ਅੱਖਰ ਦੇ ਉੱਪਰ ਲਗਦੀ ਹੈ।
ਵਰਤੋਂ:
- ਪੰਜਾਬੀ ਵਿਚ ਟਿੱਪੀ (ੰ) ਲਗਾਖਰ ਦੀ ਨਰਤੋਂ ਵੀ ਨਾਸਿਕਤਾ ਨੂੰ ਪ੍ਰਗਟ ਕਰਨ ਲਈ ਹੀ ਕੀਤੀ ਜਾਂਦੀ ਹੈ।
- ਅਗਲੇ article ਵਿੱਚ ਅਸੀਂ ਟਿੱਪੀ (ੰ) ਦੀ ਵਰਤੋਂ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਾਂਗੇ।
ਉਦਾਹਰਣ:
ਅੰਬ, ਕੰਨ, ਸਿੰਘ, ਕੁੰਦਨ, ਮਹਿੰਦਰ, ਜਿੰਦਰਾ, ਮੰਤਰ, ਜੰਤਰ ਆਦਿ।
3. ਅੱਧਕ (ੱ)
ਨਿਸ਼ਾਨ: ਇੱਕ ਛੋਟਾ ਲਾਈਨ (ੱ) ਜੋ ਕਿ ਅੱਖਰ ਦੇ ਉੱਪਰ ਲਗਦਾ ਹੈ।
ਵਰਤੋਂ:
- ਅੱਖਰ ਨੂੰ ਦੁਹਰਾਉਣ (Double Sound) ਲਈ ਵਰਤਿਆ ਜਾਂਦਾ ਹੈ।
- ਇਹ ਉਨ੍ਹਾਂ ਸ਼ਬਦਾਂ ਵਿੱਚ ਆਉਂਦਾ ਹੈ ਜਿੱਥੇ ਦੋਵੇਂ ਵਿਅੰਜਨ ਅੱਖਰ ਇੱਕੋ ਜਿਹੇ ਹੋਣ।
ਉਦਾਹਰਣ:
ਬੱਚਾ (ਬ + ਚ + ਚ + ਆ), ਕੁੱਤਾ (ਕ + ਉ + ਤ + ਤ +ਆ), ਖੱਟਾ (ਖ + ਟ + ਟ + ਆ)
ਨੋਟ: ਅੱਧਕ ਹਮੇਸ਼ਾ ਕਿਸੇ ਵਿਅੰਜਨ ਅੱਖਰ ਦੇ ਉੱਤੇ ਲਗਦਾ ਹੈ ਅਤੇ ਉਹ ਵਿਅੰਜਨ ਦੁਹਰਾਉਂਦੇ ਹੋਏ ਉਚਾਰਣ ਹੁੰਦਾ ਹੈ।
(2) ਸ਼ਬਦ-ਬੋਧ
ਵਿਆਕਰਨ ਦੇ ਉਸ ਭਾਗ ਨੂੰ ਸ਼ਬਦ-ਬੋਧ ਕਿਹਾ ਜਾਂਦਾ ਹੈ, ਜਿਸ ਵਿਚ ਸ਼ਬਦਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਭਾਗ ਵਿਚ ਸ਼ਬਦ ਬਣਤਰ, ਸ਼ਬਦ ਰਚਨਾ, ਸ਼ਬਦ ਸ਼੍ਰੇਣੀਆਂ, ਸ਼ਬਦ ਰੂਪਾਂਤਰਨ ਅਤੇ ਸ਼ਬਦਾਂ ਦੇ ਅਰਥ ਸਬੰਧਾਂ ਦੀ ਵਿਆਖਿਆ ਕੀਤੀ ਜਾਂਦੀ ਹੈ।
- ਸ਼ਬਦ ਬਣਤਰ : ਸ਼ਬਦ ਕਿਸ ਤਰ੍ਹਾਂ ਬਣਦੇ ਹਨ। ਉਦਾਹਰਣ:
- ਅ + ਦ + ਰ + ਕ = ਅਦਰਕ
- ਸ + ਕੂ + ਲ = ਸਕੂਲ
- ਸ਼ਬਦ ਰਚਨਾ : ਸਮਾਸੀ ਸ਼ਬਦ: ਹਾਰ + ਜਿੱਤ = ਹਾਰ-ਜਿੱਤ
- ਸਮਾਸੀ ਸ਼ਬਦ: ਹਾਰ + ਜਿੱਤ = ਹਾਰ-ਜਿੱਤ, ਸੋਨਾ + ਚਾਂਦੀ = ਸੋਨਾ-ਚਾਂਦੀ
- ਉਤਪੰਨ ਸ਼ਬਦ:
(ੳ) ਅਗੇਤਰ: ਮਹਾ + ਆਤਮਾ = ਮਹਾਤ, ਬੇ + ਰਹਿਮ = ਬੇਰਹਿਮ
(ਅ) ਪਿਛੇਤਰ: ਗ਼ਰੀਬ + ੜਾ = ਗ਼ਰੀਬੜਾ, ਸ਼ਰਮ + ਨਾਕ = ਸ਼ਰਮਨਾਕ
- ਸ਼ਬਦ-ਸ਼੍ਰੇਣੀਆਂ:
ਨਾਂਵ, ਪੜਨਾਂਵ, ਵਿਸ਼ੇਸ਼ਣ, ਕਿਰਿਆ, ਕਿਰਿਆ-ਵਿਸ਼ੇਸ਼ਣ, ਸੰਬੰਧਕ, ਯੋਜਕ, ਵਿਸਮਿਕ। - ਸ਼ਬਦ ਰੂਪਾਂਤਰਨ : ਨਾਂਵ ਤੋਂ ਵਿਸ਼ੇਸ਼ਣ = ਈਰਖਾ – ਈਰਖਾਲੂ, ਠੰਢ – ਠੰਢਾ
ਨਾਂਵ ਤੋਂ ਕਿਰਿਆ = ਹਾਸਾ – ਹੱਸਣਾ, ਚਮਕ – ਚਮਕਣਾ ਆਦਿ। - ਸ਼ਬਦਾਂ ਦੇ ਅਰਥ-ਸਬੰਧ : ਵਿਰੋਧੀ ਸ਼ਬਦ, ਸਮਾਨਾਰਥਕ ਸ਼ਬਦ।
- ਵਿਰੋਧੀ ਸ਼ਬਦ: ਅਮੀਰ – ਗ਼ਰੀਬ, ਆਮਦਨ – ਖਰਚ
- ਸਮਾਨਾਰਥਕ ਸ਼ਬਦ: ਖ਼ੁਸ਼ੀ – ਪ੍ਰਸੰਨਤਾ, ਚਾਅ, ਖੇੜਾ, ਅਨੰਦ।
ਜ਼ਮੀਨ – ਪ੍ਰਿਥਵੀ, ਧਰਤੀ, ਭੂਮੀ, ਭੋਇੰ।
- ਪਦ-ਵੰਡ : ਵਾਚਕ ਸ਼ਬਦ (ਸ਼ਬਦ ਸ਼੍ਰੇਣੀਆਂ ਦੀ ਵੰਡ) ;
ਜਿਵੇਂ : ਨਾਂਵ : ਪ੍ਰਕਾਰ, ਲਿੰਗ, ਵਚਨ, ਕਾਰਕ, ਕਾਰਕ ਰੂਪ, ਕਿਰਿਆ ਨਾਲ ਸਬੰਧ ਆਦਿ।
(3) ਵਾਕ-ਬੋਧ
ਵਿਆਕਰਨ ਦੇ ਉਸ ਭਾਗ ਨੂੰ ਵਾਕ-ਬੋਧ ਕਿਹਾ ਜਾਂਦਾ ਹੈ, ਜਿਸ ਵਿਚ ਵਾਕ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਭਾਗ ਵਿਚ ਵਾਕ-ਬਣਤਰ, ਵਾਕ-ਵੰਡ, ਵਾਕ-ਵਟਾਂਦਰਾ, ਵਾਚ, ਵਿਸਰਾਮ-ਚਿੰਨ੍ਹ ਆਦਿ ਨਿਯਮਾਂ ਦੀ ਵਿਆਖਿਆ ਕੀਤੀ ਜਾਂਦੀ ਹੈ।
- ਵਾਕ ਬਣਤਰ (ਰਚਨਾ) :
ਕਰਤਾ + ਕਰਮ + ਕਿਰਿਆ।
ਉਦਾਹਰਣ: ਉਹ ਹਾਕੀ ਖੇਡਦਾ ਹੈ। - ਵਾਕ ਵੰਡ :
ਬਣਤਰ ਤੇ ਕਾਰਜ ਦੇ ਅਧਾਰ ‘ਤੇ ਸਧਾਰਨ, ਸੰਯੁਕਤ, ਮਿਸ਼ਰਤ, ਪ੍ਰਸ਼ਨ-ਵਾਚਕ ਆਦਿ। - ਵਾਕ ਵਟਾਂਦਰਾ :
(1)ਸਧਾਰਨ ਤੋਂ ਸੰਯੁਕਤ
(2) ਸਧਾਰਨ ਤੋਂ ਮਿਸ਼ਰਤ
(3)ਹਾਂ-ਵਾਚਕ ਤੋਂ ਨਾਂਹ-ਵਾਚਕ ਆਦਿ। - ਵਿਸਰਾਮ ਚਿੰਨ੍ਹ :
ਡੰਡੀ(।), ਕਾਮਾ (,), ਪ੍ਰਸ਼ਨ-ਚਿੰਨ੍ਹ (?), ਵਿਸਮਿਕ (!) ਆਦਿ ਬਾਰੇ
(4) ਫੁਟਕਲ
ਵਿਆਕਰਨ ਦੇ ਇਸ ਭਾਗ ਵਿਚ ਵਾਕੰਸ਼, ਮੁਹਾਵਰੇ ਅਤੇ ਅਖਾਣਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ।
- ਵਾਕੰਸ਼ : ਸ਼ਬਦਾਂ ਦਾ ਸਮੂਹ।
ਉਦਾਹਰਣ:
ਅੱਖਾਂ ਦਾ ਤਾਰਾ = ਬਹੁਤ ਪਿਆਰਾ।
ਅੱਗ ਦੇ ਭਾਅ = ਬਹੁਤ ਮਹਿੰਗਾ। - ਮੁਹਾਵਰੇ : ਕਿਰਿਆ ਸਮੇਤ ਸ਼ਬਦਾਂ ਦਾ ਸਮੂਹ।
ਉਦਾਹਰਣ:
ਉੱਲੂ ਸਿੱਧਾ ਕਰਨਾ = ਆਪਣਾ ਮਤਲਬ ਕੱਢਣਾ।
ਹੱਥ ਮਲਣਾ = ਪਛਤਾਉਣਾ
ਛਿੱਲ ਲਾਹੁਣੀ = ਬਹੁਤ ਲੱਟਣਾ - ਅਖਾਣ : ਵਾਕ ਵਰਗੀ ਇਕਾਈ।
ਉਦਾਹਰਣ:
ਇਕ ਪੰਥ ਦੋ ਕਾਜ = ਕਿਸੇ ਇਕ ਕੰਮ ਨਾਲ ਦੋ ਲਾਭ ਹੋਣਾ।
ਉੱਖਲੀ ਵਿਚ ਸਿਰ ਦਿੱਤਾ ਤਾਂ ਮੋਹਲਿਆਂ ਦਾ ਕੀ ਡਰ = ਮੁਸ਼ਕਲ ਕੰਮ ਵੇਲੇ ਵੀ ਨਿਡਰਤਾ ਦਾ ਸਬੂਤ
ਜਾਂ ਭਾਂਡਿਆਂ ਵਾਲੀ ਗਈ ਜਾਂ ਟਾਂਡਿਆਂ ਵਾਲੀ = ਕਿਸੇ ਇਕ ਦਾ ਨੁਕਸਾਨ ਹੋਣ ਦੀ ਸੰਭਾਵਨਾ
ਪੰਜਾਬੀ ਵਿਆਕਰਨ (Punjabi Grammar) ਦੀ ਸਮਝ ਪ੍ਰਤਿਯੋਗੀ ਪਰੀਖਿਆਵਾਂ ਜਿਵੇਂ PSSSB, PCS, Patwari, Excise Inspector, Punjab Police ਆਦਿ ਲਈ ਬਹੁਤ ਮਹੱਤਵਪੂਰਨ ਹੈ। ਇਸ ਨੂੰ ਤਿੰਨ ਮੁੱਖ ਭਾਗਾਂ ਵਿੱਚ ਵੰਡਿਆ ਗਿਆ ਹੈ: ਵਰਨ-ਬੋਧ , ਸ਼ਬਦ-ਬੋਧ , ਅਤੇ ਵਾਕ-ਬੋਧ ।
- ਵਰਨ-ਬੋਧ : ਅੱਖਰਾਂ, ਮਾਤਰਾਵਾਂ, ਅਤੇ ਲਗਾਖਰਾਂ ਦੀ ਸਮਝ ਨਾਲ ਉਮੀਦਵਾਰ ਸ਼ਬਦਾਂ ਦੇ ਸਹੀ ਉਚਾਰਨ ਅਤੇ ਲਿਖਣ ਵਿੱਚ ਮਾਹਿਰ ਬਣ ਸਕਦੇ ਹਨ।
- ਸ਼ਬਦ-ਬੋਧ : ਸ਼ਬਦਾਂ ਦੀ ਰਚਨਾ, ਸ਼੍ਰੇਣੀਆਂ, ਅਤੇ ਉਨ੍ਹਾਂ ਦੇ ਅਰਥ ਸਬੰਧਾਂ ਦੀ ਸਮਝ ਨਾਲ ਉਮੀਦਵਾਰ ਸ਼ਬਦ-ਜੋੜ, ਵਿਰੋਧੀ/ਸਮਾਨਾਰਥਕ ਸ਼ਬਦਾਂ, ਅਤੇ ਵਾਕ-ਰਚਨਾ ਦੇ ਪ੍ਰਸ਼ਨਾਂ ਨੂੰ ਆਸਾਨੀ ਨਾਲ ਹੱਲ ਕਰ ਸਕਦੇ ਹਨ।
- ਵਾਕ-ਬੋਧ : ਵਾਕਾਂ ਦੀ ਰਚਨਾ, ਵੰਡ, ਅਤੇ ਵਿਸਰਾਮ ਚਿੰਨ੍ਹਾਂ ਦੀ ਸਮਝ ਨਾਲ ਉਮੀਦਵਾਰ ਵਾਕ ਸੰਬੰਧੀ ਪ੍ਰਸ਼ਨਾਂ ਨੂੰ ਸਹੀ ਢੰਗ ਨਾਲ ਹੱਲ ਕਰ ਸਕਦੇ ਹਨ।
ਮਹੱਤਵਪੂਰਨ ਨੋਟ : ਪੰਜਾਬੀ ਵਿਆਕਰਨ ਦੀ ਗਹਿਰਾਈ ਨਾਲ ਸਮਝ ਪ੍ਰਾਪਤ ਕਰਨ ਨਾਲ ਉਮੀਦਵਾਰ ਭਾਸ਼ਾ ਦੀ ਸ਼ੁੱਧਤਾ ਅਤੇ ਸਪੱਸ਼ਟਤਾ ਨੂੰ ਪ੍ਰਾਪਤ ਕਰ ਸਕਦੇ ਹਨ, ਜੋ ਪ੍ਰਤਿਯੋਗੀ ਪਰੀਖਿਆਵਾਂ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਬਹੁਤ ਜ਼ਰੂਰੀ ਹੈ। ਇਸ ਲਈ ਪੰਜਾਬੀ ਵਿਆਕਰਨ ਦੀ ਨਿਯਮਿਤ ਅਭਿਆਸ ਅਤੇ ਪੁਨਰਵਿਚਾਰ ਕਰਨਾ ਚਾਹੀਦਾ ਹੈ।
ਸਫਲਤਾ ਦਾ ਸੁਤਰ : ਪੰਜਾਬੀ ਵਿਆਕਰਨ ਦੀ ਸਮਝ + ਨਿਯਮਿਤ ਅਭਿਆਸ = Competitive exams ਵਿੱਚ ਸਫਲਤਾ!
ਪੰਜਾਬੀ ਵਿਆਕਰਨ (Punjabi Grammar) ਲਈ ਅਕਸਰ ਪੁੱਛੇ ਜਾਂਦੇ ਸਵਾਲ (FAQs)
1. ਪੰਜਾਬੀ ਵਿਆਕਰਨ(Punjabi Grammar) ਕੀ ਹੈ?
ਜਵਾਬ : ਪੰਜਾਬੀ ਵਿਆਕਰਨ ਉਹ ਨਿਯਮ ਹਨ ਜੋ ਪੰਜਾਬੀ ਭਾਸ਼ਾ ਦੀ ਸ਼ੁੱਧਤਾ, ਸਹੀ ਉਚਾਰਨ, ਅਤੇ ਸਹੀ ਲਿਖਣ ਵਿੱਚ ਮਦਦ ਕਰਦੇ ਹਨ। ਇਹ ਭਾਸ਼ਾ ਦੀ ਵਰਤੋਂ ਦੇ ਨਿਯਮਾਂ ਦਾ ਵਿਸ਼ਲੇਸ਼ਣ ਅਤੇ ਪ੍ਰਬੰਧਨ ਹੈ।
2. ਪੰਜਾਬੀ ਵਿਆਕਰਨ(Punjabi Grammar) ਦੇ ਮੁੱਖ ਭਾਗ ਕਿਹੜੇ ਹਨ?
ਜਵਾਬ : ਪੰਜਾਬੀ ਵਿਆਕਰਨ ਨੂੰ ਤਿੰਨ ਮੁੱਖ ਭਾਗਾਂ ਵਿੱਚ ਵੰਡਿਆ ਗਿਆ ਹੈ:
ਵਰਨ-ਬੋਧ : ਅੱਖਰ, ਮਾਤਰਾ, ਅਤੇ ਲਗਾਖਰ ਬਾਰੇ।
ਸ਼ਬਦ-ਬੋਧ : ਸ਼ਬਦਾਂ ਦੀ ਰਚਨਾ, ਸ਼੍ਰੇਣੀਆਂ, ਅਤੇ ਉਨ੍ਹਾਂ ਦੇ ਅਰਥ ਸਬੰਧਾਂ ਬਾਰੇ।
ਵਾਕ-ਬੋਧ : ਵਾਕਾਂ ਦੀ ਰਚਨਾ, ਵੰਡ, ਅਤੇ ਵਿਸਰਾਮ ਚਿੰਨ੍ਹਾਂ ਬਾਰੇ।
3. ਪੰਜਾਬੀ ਵਿੱਚ ਕਿੰਨੇ ਅੱਖਰ ਹੁੰਦੇ ਹਨ?
ਜਵਾਬ : ਪੰਜਾਬੀ ਵਿੱਚ ਕੁੱਲ 40 ਅੱਖਰ ਹੁੰਦੇ ਹਨ, ਜਿਨ੍ਹਾਂ ਨੂੰ ਸਵਰ ਅਤੇ ਵਿਅੰਜਨ ਵਿੱਚ ਵੰਡਿਆ ਜਾਂਦਾ ਹੈ।
ਸਵਰ: ੳ, ਅ, ੲ
ਵਿਅੰਜਨ: ਸ ਤੋਂ ਲ਼ ਤੱਕ
4. ਪੰਜਾਬੀ ਵਿੱਚ ਮਾਤਰਾਵਾਂ ਕੀ ਹੁੰਦੀਆਂ ਹਨ?
ਜਵਾਬ : ਮਾਤਰਾਵਾਂ ਉਹ ਚਿੰਨ੍ਹ ਹਨ ਜੋ ਅੱਖਰਾਂ ਦੀ ਧੁਨੀ ਨੂੰ ਸਪੱਸ਼ਟ ਕਰਦੇ ਹਨ। ਪੰਜਾਬੀ ਵਿੱਚ ਮੁੱਖ ਮਾਤਰਾਵਾਂ ਹਨ:
ਮੁਕਤਾ (No Sign): ਕ
ਕੰਨਾ (ਾ): ਕਾ
ਸਿਹਾਰੀ (ਿ): ਕਿ
ਬਿਹਾਰੀ (ੀ): ਕੀ
ਔਂਕੜ (ੁ): ਕੁ
ਦੁਲੈਂਕੜ (ੂ): ਕੂ
5. ਲਗਾਖਰ ਕੀ ਹੁੰਦੇ ਹਨ?
ਜਵਾਬ : ਲਗਾਖਰ ਉਹ ਵਿਸ਼ੇਸ਼ ਚਿੰਨ੍ਹ ਹਨ ਜੋ ਸ਼ਬਦਾਂ ਦੀ ਧੁਨੀ ਅਤੇ ਅਰਥ ਨੂੰ ਸਪੱਸ਼ਟ ਕਰਦੇ ਹਨ। ਪੰਜਾਬੀ ਵਿੱਚ ਤਿੰਨ ਮੁੱਖ ਲਗਾਖਰ ਹਨ:
ਬਿੰਦੀ (ਂ) : ਨਾਕ-ਸੰਬੰਧੀ ਧੁਨੀ (ਮਾਂ, ਪੈਂਤਰਾ)
ਟਿੱਪੀ (ੰ) : ਨਾਸਿਕਤਾ ਨੂੰ ਪ੍ਰਗਟ ਕਰਨ ਲਈ (ਅੰਬ, ਕੰਨ)
ਅੱਧਕ (ੱ) : ਵਿਅੰਜਨ ਨੂੰ ਦੁਹਰਾਉਣ ਲਈ (ਬੱਚਾ, ਕੁੱਤਾ)
6. ਸਮਾਸੀ ਸ਼ਬਦ ਕੀ ਹੁੰਦੇ ਹਨ?
ਜਵਾਬ : ਸਮਾਸੀ ਸ਼ਬਦ ਉਹ ਸ਼ਬਦ ਹਨ ਜੋ ਦੋ ਜਾਂ ਵੱਧ ਸ਼ਬਦਾਂ ਨੂੰ ਜੋੜ ਕੇ ਬਣਦੇ ਹਨ। ਉਦਾਹਰਣ:
ਹਾਰ + ਜਿੱਤ = ਹਾਰ-ਜਿੱਤ
ਸੋਨਾ + ਚਾਂਦੀ = ਸੋਨਾ-ਚਾਂਦੀ
7. ਪੰਜਾਬੀ ਵਿੱਚ ਸ਼ਬਦ ਸ਼੍ਰੇਣੀਆਂ ਕਿਹੜੀਆਂ ਹਨ?
ਜਵਾਬ : ਪੰਜਾਬੀ ਵਿੱਚ ਸ਼ਬਦਾਂ ਨੂੰ ਉਨ੍ਹਾਂ ਦੀ ਵਰਤੋਂ ਅਨੁਸਾਰ ਹੇਠ ਲਿਖੀਆਂ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ:
ਨਾਂਵ : ਕਿਸੇ ਵਸਤੂ ਜਾਂ ਵਿਅਕਤੀ ਦਾ ਨਾਮ (ਗੁਰਮੀਤ, ਘਰ)
ਵਿਸ਼ੇਸ਼ਣ : ਕਿਸੇ ਸ਼ਬਦ ਨੂੰ ਵਿਸ਼ੇਸ਼ ਬਣਾਉਣ ਲਈ (ਚੰਗਾ, ਮਹਿੰਗਾ)
ਕਿਰਿਆ : ਕਿਰਿਆ ਜਾਂ ਕਾਰਵਾਈ ਨੂੰ ਦਰਸਾਉਂਦਾ ਹੈ (ਖਾਣਾ, ਪੜ੍ਹਨਾ)
8. ਵਿਰੋਧੀ ਅਤੇ ਸਮਾਨਾਰਥਕ ਸ਼ਬਦ ਕੀ ਹੁੰਦੇ ਹਨ?
ਜਵਾਬ :
ਵਿਰੋਧੀ ਸ਼ਬਦ : ਉਹ ਸ਼ਬਦ ਜਿਨ੍ਹਾਂ ਦਾ ਅਰਥ ਇਕ-ਦੂਜੇ ਦੇ ਉਲਟ ਹੁੰਦਾ ਹੈ। ਉਦਾਹਰਣ: ਅਮੀਰ – ਗ਼ਰੀਬ, ਆਮਦਨ – ਖਰਚ
ਸਮਾਨਾਰਥਕ ਸ਼ਬਦ : ਉਹ ਸ਼ਬਦ ਜਿਨ੍ਹ