ਸੀਤਲਾ ਮਾਤਾ ਪੰਜਾਬ ਵਿੱਚ ਬਹੁਤ ਮੰਨੀ ਜਾਣ ਵਾਲੀ ਲੋਕ ਦੇਵੀ ਹੈ, ਜਿਸ ਨੂੰ ਚੇਚਕ ਦੀ ਦੇਵੀ ਵੀ ਕਿਹਾ ਜਾਂਦਾ ਹੈ। ਚੇਚਕ ਦੇ ਠੀਕ ਹੋਣ ਲਈ ਸੀਤਲਾ ਮਾਤਾ ਦੀ ਉਪਾਸਨਾ ਕੀਤੀ ਜਾਂਦੀ ਹੈ। ਚੇਚਕ ਨੂੰ ਅੰਗਰੇਜ਼ੀ ਵਿੱਚ Chicken Pox ਕਿਹਾ ਜਾਂਦਾ ਹੈ।
ਜੇ ਇਤਿਹਾਸ ਦੀ ਗੱਲ ਕਰੀਏ ਤਾਂ ਸੀਤਲਾ ਮਾਤਾ ਦਾ ਸੰਬੰਧ ਹੜੱਪਾ ਸਭਿਅਤਾ ਨਾਲ ਜੋੜਿਆ ਜਾਂਦਾ ਹੈ। ਹੜੱਪਾ ਦੀ ਇੱਕ ਸੀਲ ਵਿੱਚ ਮੌਹਰ ਤੇ ਸੱਤ ਕੁੜੀਆਂ ਦੀਆਂ ਮੂਰਤੀਆਂ ਮਿਲਦੀਆਂ ਹਨ, ਜਿਨ੍ਹਾਂ ਦੇ ਲੰਬੇ ਵਾਲ ਹਨ ਅਤੇ ਜਿਨ੍ਹਾਂ ਵਿੱਚੋਂ ਸੀਤਲਾ ਸਭ ਤੋਂ ਵੱਡੀ ਹੈ। ਸੀਤਲਾ ਮਾਤਾ ਦੀਆਂ ਭੈਣਾਂ ਦੇ ਨਾਂ ਹਨ: ਮਸਾਣੀ, ਬਸੰਤੀ, ਮਹਾਂ ਮਾਈ, ਪਲਮੜੇ, ਮਲਾੜੀ ਅਤੇ ਅਗਵਾਨੀ। ਇਹ ਸਭ ਭੈਣਾਂ ਕਿਸੇ ਨਾ ਕਿਸੇ ਰੋਗ ਨਾਲ ਸੰਬੰਧਿਤ ਮੰਨੀਆਂ ਜਾਂਦੀਆਂ ਹਨ।
ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ ਨੇ ਸੀਤਲਾ ਮਾਤਾ ਨੂੰ ਠੰਢੀ ਮਾਤਾ, ਵੱਡੀ ਮਾਤਾ ਅਤੇ ਫਫਰੋਲੇ ਵਾਲੀ ਵੀ ਕਿਹਾ ਹੈ। ਇਸ ਬਾਰੇ Direct ਪ੍ਰਸ਼ਨ ਸਾਨੂੰ PSSSB Assistant Superintendent ਦੇ paper (18 January 2026) ਵਿੱਚ ਮਿਲਿਆ ਸੀ। ਸੀਤਲਾ ਮਾਤਾ ਦੇ ਰੂਪ ਦੀ ਗੱਲ ਕਰੀਏ ਤਾਂ ਇਹਨਾਂ ਦੇ ਕੱਪੜਿਆਂ ਦਾ ਰੰਗ ਲਾਲ ਹੁੰਦਾ ਹੈ, ਚਮੜੀ ਸੁਨਹਿਰੀ ਹੁੰਦੀ ਹੈ, ਚਿਹਰਾ ਭੱਦਾ ਅਤੇ ਦੰਦ ਉਭਰੇ ਹੁੰਦੇ ਹਨ। ਕੰਨ ਛੱਜ ਵਰਗੇ ਵੱਡੇ, ਅੱਖਾਂ ਵੱਡੀਆਂ, ਮੂੰਹ ਚੌੜਾ ਅਤੇ ਖੁੱਲ੍ਹਾ ਹੁੰਦਾ ਹੈ। ਮਾਤਾ ਖੋਤੇ ਦੀ ਸਵਾਰੀ ਕਰਦੀ ਹੈ। ਇੱਕ ਹੱਥ ਵਿੱਚ ਵੱਡਾ ਝਾੜੂ ਅਤੇ ਦੂਜੇ ਹੱਥ ਵਿੱਚ ਸੁਰਾਹੀ ਹੁੰਦੀ ਹੈ। ਸਿਰ ਤੇ ਛੱਜ ਹੁੰਦਾ ਹੈ। ਲੋਕ ਸੀਤਲਾ ਮਾਤਾ ਅਤੇ ਉਹਨਾਂ ਦੀਆਂ ਭੈਣਾਂ ਨੂੰ ਨਿੰਮ, ਕਿੱਕਰ ਜਾਂ ਜੰਡ ਨਾਲ ਵਿ ਪੁਜਦੇ ਹਨ।
ਸੀਤਲਾ ਮਾਤਾ ਦੇ ਮੰਦਰ ਆਮ ਤੌਰ ਤੇ ਛੱਪੜਾਂ ਦੇ ਕਿਨਾਰੇ ਕੁਝ ਇੱਟਾਂ ਨਾਲ ਬਣੇ ਹੁੰਦੇ ਹਨ ਅਤੇ ਇੱਥੇ ਬਿਨਾ ਪੁਜਾਰੀ ਦੇ ਪੁਜਾ ਕੀਤੀ ਜਾਂਦੀ ਹੈ। ਸਭ ਤੋਂ ਪ੍ਰਸਿੱਧ ਸਥਾਨ ਜਾਂ ਮੇਲੇ, ਜੋ ਕਿ ਕਈ ਵਾਰ PSSSB, PPSC ਅਤੇ Punjab Police ਦੇ papers ਵਿੱਚ ਪੁੱਛੇ ਗਏ ਹਨ, ਉਹ ਹਨ ਜਰਗ ਦਾ ਮੇਲਾ। ਇਹ ਪਿੰਡ ਜਰਗ, ਤਹਿਸੀਲ ਪਾਏਲ, ਜ਼ਿਲ੍ਹਾ ਲੁਧਿਆਣਾ ਵਿੱਚ ਲੱਗਦਾ ਹੈ। ਇਸ ਮੇਲੇ ਦੀ ਖਾਸ ਗੱਲ ਇਹ ਹੈ ਕਿ ਲੋਕ ਸੀਤਲਾ ਮਾਤਾ ਨੂੰ ਪੁਜਣ ਲਈ ਮਿੱਠੀਆਂ ਰੋਟੀਆਂ, ਕਚੌਰੀਆਂ ਅਤੇ ਗੁਲਗੁਲੇ ਪਕਾਉਂਦੇ ਹਨ, ਜੋ ਇੱਕ ਦਿਨ ਪਹਿਲਾਂ ਹੀ ਤਿਆਰ ਕਰਕੇ ਰੱਖ ਲਏ ਜਾਂਦੇ ਹਨ। ਮੇਲੇ ਵਾਲੇ ਦਿਨ ਲੋਕ ਸੀਤਲਾ ਮਾਤਾ ਨੂੰ ਭੋਗ ਲਾਉਂਦੇ ਹਨ ਅਤੇ ਉਸ ਤੋਂ ਬਾਅਦ ਗਧੇ ਨੂੰ ਚੜਾਉਂਦੇ ਹਨ, ਜੋ ਮਾਤਾ ਦੀ ਸਵਾਰੀ ਹੈ। ਫਿਰ ਆਪਸ ਵਿੱਚ ਵੰਡ ਲੈਂਦੇ ਹਨ। ਇਸ ਮੇਲੇ ਨੂੰ ਬਾਬਰੀਆਂ ਦਾ ਮੇਲਾ ਵੀ ਕਿਹਾ ਜਾਂਦਾ ਹੈ, ਜੋ ਪੰਜਾਬੀ ਕੈਲੰਡਰ ਦੇ ਆਖਰੀ ਮਹੀਨੇ ਚੇਤ ਵਿੱਚ ਆਉਂਦਾ ਹੈ।
Q1. ਸੀਤਲਾ ਦੇਵੀ ਨੂੰ ਹੇਠ ਲਿਖਿਆਂ ਵਿੱਚੋ ਕਿਸ ਨਾਮ ਨਾਲ ਨਹੀਂ ਜਾਣਿਆ ਜਾਂਦਾ? PSSSB Assistant Superintendent 18 January 2026
a) ਠੰਡੀ ਮਾਤਾ b) ਜਲ-ਜੋਗਨੀ c) ਫਫਰੋਲੀ ਵਾਲੀ d) ਵੱਡੀ ਮਾਤਾ
Answer: b) ਸੀਤਲਾ ਦੇਵੀ ਨੂੰ ਜਲ-ਜੋਗਨੀ ਨਹੀਂ ਕਿਹਾ ਜਾਂਦਾ। ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ ਜੀ ਨੇ ਸੀਤਲਾ ਮਾਤਾ ਨੂੰ ਠੰਢੀ ਮਾਤਾ, ਵੱਡੀ ਮਾਤਾ ਅਤੇ ਫਫਰੋਲੇ ਵਾਲੀ ਦੇ ਨਾਮਾਂ ਨਾਲ ਵੀ ਸੰਬੋਧਿਤ ਕੀਤਾ ਹੈ।
Q2. ਸੀਤਲਾ ਮਾਤਾ ਕਿਸ ਬਿਮਾਰੀ ਨਾਲ ਸੰਬੰਧਿਤ ਨੇ?
a) Chicken Pox b)Measles c) Cholera d) Fever
Answer: a) Chicken Pox
Q3. ਕਿਸ ਸਭਿਅਤਾ ਦੀ ਮੋਹਰ ਤੇ ਸੱਤ ਕੁੜੀਆਂ ਦੀਆਂ ਮੂਰਤੀਆਂ ਮਿਲਦੀਆਂ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਵੱਡੀ ਸੀਤਲਾ ਮਾਤਾ ਹੈ?
a) Mesopotamia b) Kemet c) Persian d) Harappan
Answer: d) Harappan
Q4. ਸੀਤਲਾ ਦੇਵੀ ਦੀ ਸਵਾਰੀ ਕਿਹੜੀ ਹੈ?
a) ਕੋਹੜਾ b) ਸ਼ੇਰ c) ਗਧਾ d) ਚੂਹਾ
Answer: c) ਗਧਾ
Q5. ਸੀਤਲਾ ਦੇਵੀ ਨੂੰ ਕਿਸ ਕਿਨਾਰੇ ਪੁਜਿਆ ਜਾਂਦਾ ਹੈ?
a) ਛਪੜ ਕਿਨਾਰੇ b) ਸਮੁੰਦਰ ਕਿਨਾਰੇ c) ਨਦੀ ਕਿਨਾਰੇ d) ਸੁਏ ਕਿਨਾਰੇ
Answer: a) ਛਪੜ ਕਿਨਾਰੇ




















