PSSSB Group-D Exam 2026 Part‑A Punjabi Paper Analysis, PDF & Answer Key (Advt. No. 08/2025)

Official WhatsApp Channel – RankersChoice
Daily MCQs • Exam Alerts • Solved Papers • Expert Tips
Trusted by top rankers – Get exam-ready with us!
Join Now

PSSSB conducted the examination for the posts of Group-D under Advertisement No. 08 of 2025 on 5 April 2026. A detailed analysis and solution of the paper have been provided, including explanations for each question in Part A (Punjabi qualifying section), which is crucial for candidates. Part B will be evaluated only for those candidates who qualify Part A by securing at least 25 marks. Below are the 50 questions of Part A of the Group-D paper explained in detail.

Step‑by‑Step Solutions for 50 Punjabi Qualifying Questions – Group-D Paper

1. ਦੇਸੀ ਮਹੀਨੇ ‘ਕੱਤਕ’ ਤੋਂ ਪਹਿਲਾਂ ਕਿਹੜਾ ਮਹੀਨਾ ਆਉਂਦਾ ਹੈ?

(A) ਪੋਹ     (B) ਫੱਗਣ     (C) ਮੱਘਰ     (D) ਅੱਸੂ

ਸਹੀ ਉੱਤਰ: (D) ਅੱਸੂ

ਵਿਵਰਣ: ਉਪਰੋਕਤ ਪ੍ਰਸ਼ਨ ਵਿੱਚ ਦੇਸੀ ਕੈਲੰਡਰ ਦੇ ਮਹੀਨਿਆਂ ਦੇ ਕ੍ਰਮ (sequence) ਦੀ ਜਾਣਕਾਰੀ ਪੁੱਛੀ ਗਈ ਹੈ। ਇਸ ਤਰ੍ਹਾਂ ਦੇ ਪ੍ਰਸ਼ਨਾਂ ਨੂੰ ਹੱਲ ਕਰਨ ਲਈ aspirant ਨੂੰ ਦੇਸੀ ਮਹੀਨਿਆਂ ਦੀ ਲੜੀਵਾਰ ਜਾਣਕਾਰੀ ਹੋਣੀ ਬਹੁਤ ਜਰੂਰੀ ਹੈ।

ਦੇਸੀ ਮਹੀਨਿਆਂ ਦੀ ਲੜੀ (ਕ੍ਰਮਵਾਰ):

1. ਚੇਤ 2. ਵੈਸਾਖ 3. ਜੇਠ 4. ਹਾੜ੍ਹ 5. ਸਾਉਣ / ਸਾਵਣ 6. ਭਾਦੋ 7. ਅੱਸੂ 8. ਕੱਤਕ 9. ਮੱਘਰ 10. ਪੋਹ 11. ਮਾਘ 12. ਫੱਗਣ

ਕੱਤਕ ਮਹੀਨਾ 8ਵੇਂ ਸਥਾਨ ‘ਤੇ ਆਉਂਦਾ ਹੈ ਅਤੇ ਇਸ ਤੋਂ ਠੀਕ ਪਹਿਲਾਂ 7ਵੇਂ ਸਥਾਨ ‘ਤੇ ਅੱਸੂ ਮਹੀਨਾ ਆਉਂਦਾ ਹੈ।

ਇਸ ਲਈ ਕੱਤਕ ਤੋਂ ਪਹਿਲਾਂ ਆਉਣ ਵਾਲਾ ਮਹੀਨਾ ਅੱਸੂ ਹੈ ਜੋ ਕਿ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ।

2. ਦੇਸੀ ਮਹੀਨਿਆਂ ਦਾ ਪੰਜਵਾਂ ਮਹੀਨਾ ਕਿਹੜਾ ਹੈ?

(A) ਸਾਉਣ     (B) ਕੱਤਕ     (C) ਪੋਹ     (D) ਜੇਠ

ਸਹੀ ਉੱਤਰ: (A) ਸਾਉਣ

ਵਿਵਰਣ: ਇਸ ਪ੍ਰਸ਼ਨ ਨੰ: 2 ਵਿੱਚ ਮੁੜ ਦੇਸੀ ਮਹੀਨਿਆਂ ਦੀ ਲੜੀਵਾਰ ਜਾਣਕਾਰੀ ਪੁੱਛੀ ਗਈ ਹੈ, ਇਸ ਦਾ ਸਹੀ ਉੱਤਰ ਹੈ (A) ਸਾਉਣ ਮਹੀਨਾ ਹੈ।

ਦੇਸੀ ਮਹੀਨਿਆਂ ਦੀ ਲੜੀਵਾਰ ਸਾਰੀ ਲਿਸਟ ਉਪਰ ਦਿੱਤੇ ਪ੍ਰਸ਼ਨ ਨੰ: 1 ਦੀ ਵਿਵਰਣ ਵਿੱਚ ਦਿੱਤੀ ਗਈ ਹੈ, ਤੁਸੀਂ ਉਥੋਂ ਦੇਖ ਸਕਦੇ ਹੋ ਅਤੇ ਯਾਦ ਕਰ ਸਕਦੇ ਹੋ।

ਇਸ ਲੜੀ ਅਨੁਸਾਰ ਪੰਜਵੇਂ ਸਥਾਨ ‘ਤੇ ਸਾਉਣ (ਸਾਵਣ) ਮਹੀਨਾ ਆਉਂਦਾ ਹੈ, ਇਸ ਲਈ ਇਹ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ।

3.       ਅੰਕ 19 ਲਈ ਪੰਜਾਬੀ ਵਿਚ ਠੀਕ ਸ਼ਬਦ-ਜੋੜ ਹੈ:

(A) ਉਨੀ     (B) ਉਨ੍ਹੀ     (C) ਉੰਨੀ     (D) ਉੱਨੀ

ਸਹੀ ਉੱਤਰ: (D) ਉੱਨੀ

ਵਿਵਰਣ: ਇਸ ਪ੍ਰਸ਼ਨ ਨੰ: 3 ਵਿੱਚ ਅੰਕ 19 ਨੂੰ ਪੰਜਾਬੀ ਵਿੱਚ ਠੀਕ ਸ਼ਬਦ-ਜੋੜ ਨਾਲ ਲਿਖਣ ਲਈ ਕਿਹਾ ਗਿਆ ਹੈ। ਇਸ ਦਾ ਸਹੀ ਉੱਤਰ ਹੈ (D) ਉੱਨੀ, ਜਿਸ ਨੂੰ Unni ਵੋਲਿਆ ਜਾਂਦਾ ਹੈ।

ਪੰਜਾਬੀ ਸ਼ੁੱਧ ਲਿਖਤ ਅਨੁਸਾਰ “ਉੱਨੀ” ਹੀ ਸਹੀ ਜੋੜ ਹੈ। ਹੋਰ ਵਿਕਲਪ (ਉਨੀ, ਉਨ੍ਹੀ, ਉੰਨੀ) ਗਲਤ ਹਨ ਕਿਉਂਕਿ ਇਹਨਾਂ ਵਿੱਚ ਸ਼ੁੱਧ ਜੋੜ ਦੀ ਘਾਟ ਹੈ।

ਇਸ ਦੀ ਪੱਕੀ ਜਾਣਕਾਰੀ ਲਈ ਤੁਸੀਂ ਸਾਡੇ Punjabi Grammar ਦੇ article ਨੂੰ refer ਕਰ ਸਕਦੇ ਹੋ, ਜਿਸ ਵਿੱਚ ਪੰਜਾਬੀ ਸ਼ੁੱਧ ਜੋੜਾਂ ਨੂੰ detail ਵਿੱਚ explain ਕੀਤਾ ਗਿਆ ਹੈ।

4.       ਅੰਕ 50 ਲਈ ਪੰਜਾਬੀ ਵਿੱਚ ਠੀਕ ਸ਼ਬਦ-ਜੋੜ ਹੈ:

(A) ਪੰਜਾਹ     (B) ਪਜਾਹ     (C) ਪੰਜਾ     (D) ਪੰਜਾਅ

ਸਹੀ ਉੱਤਰ: (A) ਪੰਜਾਹ

ਵਿਵਰਣ: ਇਸ ਪ੍ਰਸ਼ਨ ਨੰ: 4 ਵਿੱਚ ਅੰਕ 50 ਨੂੰ ਪੰਜਾਬੀ ਵਿੱਚ ਠੀਕ ਸ਼ਬਦ-ਜੋੜ ਨਾਲ ਲਿਖਣ ਲਈ ਕਿਹਾ ਗਿਆ ਹੈ। ਇਸ ਦਾ ਸਹੀ ਉੱਤਰ ਹੈ (A) ਪੰਜਾਹ

ਪੰਜਾਬੀ ਸ਼ੁੱਧ ਲਿਖਤ ਅਨੁਸਾਰ “ਪੰਜਾਹ” ਹੀ ਸਹੀ ਜੋੜ ਹੈ। ਹੋਰ ਵਿਕਲਪ (ਪਜਾਹ, ਪੰਜਾ, ਪੰਜਾਅ) ਗਲਤ ਹਨ ਕਿਉਂਕਿ ਇਹਨਾਂ ਵਿੱਚ ਸ਼ੁੱਧ ਜੋੜ ਦੀ ਘਾਟ ਹੈ ਅਤੇ ਇਹ ਪ੍ਰਚਲਿਤ ਰੂਪ ਨਹੀਂ ਹਨ।

ਇਸ ਦੀ ਪੱਕੀ ਜਾਣਕਾਰੀ ਲਈ ਤੁਸੀਂ ਪੰਜਾਬੀ Grammar ਦੇ ਅੰਕ-ਸ਼ਬਦ ਜੋੜ ਵਾਲੇ ਭਾਗ ਨੂੰ refer ਕਰ ਸਕਦੇ ਹੋ, ਜਿਸ ਵਿੱਚ 1 ਤੋਂ 100 ਤੱਕ ਦੇ ਅੰਕਾਂ ਦੇ ਸ਼ੁੱਧ ਜੋੜ detail ਵਿੱਚ ਦਿੱਤੇ ਹੋਏ ਹਨ।

5.       ਹੇਠ ਲਿਖਿਆਂ ਵਿੱਚੋਂ ਕਿਹੜੀ ਉਪ-ਭਾਸ਼ਾ ਚੜ੍ਹਦੇ ਪੰਜਾਬ ਵਿਚ ਨਹੀਂ ਬੋਲੀ ਜਾਂਦੀ?

(A) ਮਾਝੀ     (B) ਦੁਆਬੀ     (C) ਪੋਠੋਹਾਰੀ     (D) ਪੁਆਧੀ

ਸਹੀ ਉੱਤਰ: (C) ਪੋਠੋਹਾਰੀ

ਵਿਵਰਣ: ਇਸ ਪ੍ਰਸ਼ਨ ਨੰ: 5 ਵਿੱਚ ਉਪ-ਭਾਸ਼ਾ ਬਾਰੇ ਪੁੱਛਿਆ ਗਿਆ ਹੈ। ਸਹੀ ਉੱਤਰ ਹੈ (C) ਪੋਠੋਹਾਰੀ, ਜੋ ਕਿ ਲਹਿਦੇ ਪੰਜਾਬ (ਪਾਕਿਸਤਾਨ ਵਾਲੇ ਪੰਜਾਬ) ਦੇ ਰਾਵਲਪਿੰਡੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਬੋਲੀ ਜਾਂਦੀ ਹੈ।

ਚੜ੍ਹਦਾ ਪੰਜਾਬ ਅਤੇ ਲਹਿਦਾ ਪੰਜਾਬ ਕੀ ਹੈ?

  • ਪੰਜਾਬ ਵੰਡ ਤੋਂ ਬਾਅਦ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ।
  • ਪਾਕਿਸਤਾਨ ਵਿੱਚ ਗਿਆ ਹਿੱਸਾ ਲਹਿਦਾ ਪੰਜਾਬ ਕਿਹਾ ਜਾਂਦਾ ਹੈ।
  • ਭਾਰਤ ਵਿੱਚ ਰਹਿ ਗਿਆ ਹਿੱਸਾ ਚੜ੍ਹਦਾ ਪੰਜਾਬ ਕਿਹਾ ਜਾਂਦਾ ਹੈ।
  • ਇਸ ਦਾ ਕਾਰਨ ਇਹ ਹੈ ਕਿ ਸੂਰਜ ਪੂਰਬ ਵੱਲੋਂ ਚੜ੍ਹਦਾ ਹੈ ਅਤੇ ਭਾਰਤੀ ਪੰਜਾਬ ਪੂਰਬੀ ਦਿਸ਼ਾ ਵਿੱਚ ਹੈ।

6.       ਬਰਨਾਲਾ ਜਿਲ੍ਹੇ ਵਿੱਚ ਕਿਹੜੀ ਉਪ-ਭਾਸ਼ਾ ਬੋਲੀ ਜਾਂਦੀ ਹੈ?

(A) ਦੁਆਬੀ     (B) ਪੁਆਧੀ     (C) ਮਲਵਈ     (D) ਪੋਠੋਹਾਰੀ

ਸਹੀ ਉੱਤਰ: (C) ਮਲਵਈ

ਵਿਵਰਣ: ਇਸ ਪ੍ਰਸ਼ਨ ਨੰ: 6 ਵਿੱਚ ਪੰਜਾਬੀ ਦੀ ਉਪ-ਭਾਸ਼ਾ ਬਾਰੇ ਪੁੱਛਿਆ ਗਿਆ ਹੈ। ਸਹੀ ਉੱਤਰ ਹੈ (C) ਮਲਵਈ, ਕਿਉਂਕਿ ਬਰਨਾਲਾ ਜ਼ਿਲ੍ਹਾ ਮਾਲਵਾ ਖੇਤਰ ਵਿੱਚ ਸਥਿਤ ਹੈ ਅਤੇ ਇੱਥੇ ਮਲਵਈ ਉਪ-ਭਾਸ਼ਾ ਬੋਲੀ ਜਾਂਦੀ ਹੈ।

ਨੋਟ:

  • (A) ਦੁਆਬੀ ਉਪ-ਭਾਸ਼ਾ ਜਲੰਧਰ ਅਤੇ ਹੋਸ਼ਿਆਰਪੁਰ ਖੇਤਰ ਵਿੱਚ ਬੋਲੀ ਜਾਂਦੀ ਹੈ।
  • (B) ਪੁਆਧੀ ਉਪ-ਭਾਸ਼ਾ ਰੂਪਨਗਰ, ਮੋਹਾਲੀ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਬੋਲੀ ਜਾਂਦੀ ਹੈ।
  • (D) ਪੋਠੋਹਾਰੀ ਉਪ-ਭਾਸ਼ਾ ਪਾਕਿਸਤਾਨ ਦੇ ਰਾਵਲਪਿੰਡੀ ਖੇਤਰ ਵਿੱਚ ਬੋਲੀ ਜਾਂਦੀ ਹੈ।

ਇਸ ਲਈ ਬਰਨਾਲਾ ਜ਼ਿਲ੍ਹੇ ਦੀ ਸਹੀ ਉਪ-ਭਾਸ਼ਾ ਮਲਵਈ ਹੈ।

7.       ਭਾਸ਼ਾ ਦੇ ਆਧਾਰ ‘ਤੇ ਪੰਜਾਬ ਦਾ ਪੁਨਰਗਠਨ ਕਦੋਂ ਹੋਇਆ?

(A) 1961     (B) 1962     (C) 1964     (D) 1966

ਸਹੀ ਉੱਤਰ: (D) 1966

ਵਿਵਰਣ: ਇਸ ਪ੍ਰਸ਼ਨ ਨੰ: 7 ਵਿੱਚ ਪੰਜਾਬ ਦੇ ਇਤਿਹਾਸ ਨਾਲ ਸੰਬੰਧਿਤ ਜਾਣਕਾਰੀ ਪੁੱਛੀ ਗਈ ਹੈ। ਭਾਸ਼ਾ ਦੇ ਆਧਾਰ ‘ਤੇ ਪੰਜਾਬ ਦਾ ਪੁਨਰਗਠਨ 1966 ਵਿੱਚ ਹੋਇਆ ਸੀ।

  • 1966 ਵਿੱਚ ਪੰਜਾਬ ਨੂੰ ਮੁੜ ਗਠਿਤ ਕਰਕੇ ਪੰਜਾਬੀ-ਭਾਸ਼ੀ ਇਲਾਕਿਆਂ ਨੂੰ ਪੰਜਾਬ ਰਾਜ ਵਿੱਚ ਰੱਖਿਆ ਗਿਆ।
  • ਹਿੰਦੀ-ਭਾਸ਼ੀ ਇਲਾਕਿਆਂ ਨੂੰ ਵੱਖ ਕਰਕੇ ਹਰਿਆਣਾ ਰਾਜ ਬਣਾਇਆ ਗਿਆ।
  • ਕੁਝ ਪਹਾੜੀ ਇਲਾਕਿਆਂ ਨੂੰ ਹਿਮਾਚਲ ਪ੍ਰਦੇਸ਼ ਵਿੱਚ ਸ਼ਾਮਲ ਕੀਤਾ ਗਿਆ।
  • ਇਸ ਤਰ੍ਹਾਂ ਪੰਜਾਬ ਦਾ ਨਵਾਂ ਰੂਪ ਭਾਸ਼ਾ ਦੇ ਆਧਾਰ ‘ਤੇ 1966 ਵਿੱਚ ਬਣਿਆ।

ਇਹ ਪ੍ਰਸ਼ਨ ਪੰਜਾਬ ਦੇ ਇਤਿਹਾਸ ਵਿੱਚੋਂ ਲਿਆ ਗਿਆ ਹੈ, ਜਿਸ ਦੀ detail explanation ਤੁਹਾਨੂੰ ਸਾਡੇ Punjabi History ਦੇ article ਵਿੱਚ ਮਿਲ ਜਾਵੇਗੀ।

8. ਹੇਠ ਲਿਖਿਆਂ ਵਿੱਚੋਂ ਕਿਹੜੀ ਬਾਣੀ ਗੁਰੂ ਗੋਬਿੰਦ ਸਿੰਘ ਜੀ ਦੀ ਨਹੀਂ ਹੈ?

(A) ਅਕਾਲ ਉਸਤਤ     (B) ਬਾਵਨ ਅੱਖਰੀ     (C) ਬਚਿਤ੍ਰ ਨਾਟਕ     (D) ਗਿਆਨ ਪ੍ਰਬੋਧ

ਸਹੀ ਉੱਤਰ: (B) ਬਾਵਨ ਅੱਖਰੀ

ਵਿਵਰਣ: ਇਸ ਪ੍ਰਸ਼ਨ ਨੰ: 8 ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀਆਂ ਰਚਨਾਵਾਂ ਬਾਰੇ ਪੁੱਛਿਆ ਗਿਆ ਹੈ। ਸਹੀ ਉੱਤਰ ਹੈ (B) ਬਾਵਨ ਅੱਖਰੀ, ਕਿਉਂਕਿ ਇਹ ਬਾਣੀ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਭਗਤ ਕਬੀਰ ਜੀ ਦੁਆਰਾ ਰਚਿਤ ਹੈ।

ਜਦੋਂ ਕਿ:

  • ਅਕਾਲ ਉਸਤਤ,
  • ਬਚਿਤ੍ਰ ਨਾਟਕ,
  • ਗਿਆਨ ਪ੍ਰਬੋਧ

ਇਹ ਤਿੰਨੋ ਰਚਨਾਵਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਰਚੀਆਂ ਹਨ।

9.       ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਕਿਸ ਪਾਸੋਂ ਰਖਵਾਈ?

(A) ਸਾਈਂ ਮੀਆਂ ਮੀਰ       (B) ਗੁਰੂ ਰਾਮਦਾਸ ਜੀ      (C) ਸਾਹ ਹੁਸੈਨ             (D) ਭਾਈ ਗੁਰਦਾਸ ਜੀ

ਸਹੀ ਉੱਤਰ: (A) ਸਾਈਂ ਮੀਆਂ ਮੀਰ

ਵਿਵਰਣ: ਇਸ ਪ੍ਰਸ਼ਨ ਨੰ: 9 ਵਿੱਚ ਗੁਰੂ ਅਰਜਨ ਦੇਵ ਜੀ ਦੁਆਰਾ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਕਿਸ ਪਾਸੋਂ ਰਖਵਾਈ ਗਈ ਸੀ, ਇਹ ਪੁੱਛਿਆ ਗਿਆ ਹੈ। ਸਹੀ ਉੱਤਰ ਹੈ (A) ਸਾਈਂ ਮੀਆਂ ਮੀਰ ਜੀ, ਜੋ ਕਿ ਇੱਕ ਮੁਸਲਮਾਨ ਸੰਤ ਸਨ।

  • ਗੁਰੂ ਅਰਜਨ ਦੇਵ ਜੀ ਨੇ ਸਾਈਂ ਮੀਆਂ ਮੀਰ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਲਈ ਸੱਦਾ ਦਿੱਤਾ।
  • ਇਹ ਘਟਨਾ ਸਿੱਖ ਧਰਮ ਦੇ ਇਤਿਹਾਸ ਵਿੱਚ ਧਾਰਮਿਕ ਸਾਂਝ ਅਤੇ ਭਾਈਚਾਰੇ ਦੀ ਪ੍ਰਤੀਕ ਹੈ।
  • ਸ੍ਰੀ ਹਰਿਮੰਦਰ ਸਾਹਿਬ in Amritsar (ਸੁਵਰਨ ਮੰਦਰ) ਸਿੱਖ ਧਰਮ ਦਾ ਸਭ ਉੱਚਾ ਅਤੇ ਮਹੱਤਵਪੂਰਨ ਧਾਰਮਿਕ ਸਥਾਨ ਹੈ।

ਇਹ ਪ੍ਰਸ਼ਨ ਬਹੁਤ ਵਾਰ ਪ੍ਰਤੀਯੋਗੀ ਪਰੀਖਿਆਵਾਂ ਵਿੱਚ ਪੁੱਛਿਆ ਗਿਆ ਹੈ। ਗੁਰੂ ਅਰਜਨ ਦੇਵ ਜੀ ਦੇ ਜੀਵਨ ਅਤੇ ਯੋਗਦਾਨ ਬਾਰੇ detail ਜਾਣਕਾਰੀ ਤੁਹਾਨੂੰ ਸਾਡੇ Punjabi (History & Culture) ਦੇ article ਵਿੱਚ ਮਿਲ ਜਾਵੇਗੀ।

10.      “ਅੱਖ ਸਲਾਈ” ਦੀ ਰਸਮ ਦਾ ਸੰਬੰਧ ਹੈ?

(A) ਮੌਤ ਨਾਲ     (B) ਵਿਆਹ ਨਾਲ     (C) ਜਨਮ ਨਾਲ     (D) ਉਪਰੋਕਤ ਵਿੱਚੋਂ ਕੋਈ ਨਹੀਂ।

ਸਹੀ ਉੱਤਰ: (C) ਜਨਮ ਨਾਲ

ਵਿਵਰਣ: ਇਸ ਪ੍ਰਸ਼ਨ ਨੰ: 23 ਵਿੱਚ “ਅੱਖ ਸਲਾਈ” ਰਸਮ ਦਾ ਸੰਬੰਧ ਪੁੱਛਿਆ ਗਿਆ ਹੈ।

  • ਪੰਜਾਬੀ ਸੰਸਕਾਰਕ ਰਿਵਾਜਾਂ ਅਨੁਸਾਰ ਅੱਖ ਸਲਾਈ ਇੱਕ ਰਸਮ ਹੈ ਜੋ ਗਰਭਾਵਸਥਾ (pregnancy) ਦੇ ਤੀਜੇ ਮਹੀਨੇ ਵਿੱਚ ਕੀਤੀ ਜਾਂਦੀ ਹੈ।
  • ਇਸ ਰਸਮ ਵਿੱਚ ਗਰਭਵਤੀ ਔਰਤ ਦੀਆਂ ਅੱਖਾਂ ਵਿੱਚ ਸੁਰਮਾ (ਕਾਜਲ) ਪਾਇਆ ਜਾਂਦਾ ਹੈ।
  • ਇਸ ਦਾ ਵਿਸ਼ੇਸ਼ ਉਦੇਸ਼ ਮਾਂ ਅਤੇ ਗਰਭ ਵਿੱਚ ਬੱਚੇ ਨੂੰ ਬੁਰੀ ਨਜ਼ਰ ਤੋਂ ਬਚਾਉਣਾ ਅਤੇ ਜਨਮ ਤੱਕ ਸੁਰੱਖਿਆ ਪ੍ਰਦਾਨ ਕਰਨਾ ਹੁੰਦਾ ਹੈ।
  • ਇਸ ਲਈ ਇਹ ਰਸਮ ਜਨਮ ਨਾਲ ਸੰਬੰਧਿਤ ਹੈ, ਨਾ ਕਿ ਮੌਤ ਜਾਂ ਵਿਆਹ ਨਾਲ।

ਬਾਕੀ ਵਿਕਲਪ:

  • ਮੌਤ ਨਾਲ — ਮੌਤ ਨਾਲ ਸੰਬੰਧਿਤ ਰਸਮਾਂ ਵੱਖਰੀਆਂ ਹਨ (ਜਿਵੇਂ ਅੱਖ ਬੰਦ ਕਰਨਾ)।
  • ਵਿਆਹ ਨਾਲ — ਵਿਆਹ ਦੀਆਂ ਰਸਮਾਂ ਵਿੱਚ “ਅੱਖ ਸਲਾਈ” ਨਹੀਂ ਹੁੰਦੀ।
  • ਉਪਰੋਕਤ ਵਿੱਚੋਂ ਕੋਈ ਨਹੀਂ — ਗਲਤ ਹੈ ਕਿਉਂਕਿ ਇਹ ਰਸਮ ਜਨਮ ਨਾਲ ਸੰਬੰਧਿਤ ਹੈ।

ਇਸ ਲਈ ਸਹੀ ਉੱਤਰ ਹੈ (C) ਜਨਮ ਨਾਲ।

11.      ਖ਼ੁਸੀ, ਗ਼ਮੀ, ਹੈਰਾਨੀ, ਭੈ, ਪ੍ਰਸੰਸਾ ਆਦਿ ਦੇ ਭਾਵ ਪ੍ਰਗਟ ਕਰਨ ਵਾਲੇ ਸ਼ਬਦਾਂ ਨਾਲ ਹੇਠ ਲਿਖਿਆਂ ਵਿੱਚੋਂ ਕਿਹੜੇ ਵਿਸਰਾਮ-ਚਿੰਨ੍ਹ ਦੀ ਵਰਤੋਂ ਹੁੰਦੀ ਹੈ?

(A) ਛੁੱਟ ਮਰੋੜੀ             (B) ਪ੍ਰਸ਼ਨਚਿੰਨ੍ਹ              (C) ਵਿਸਮਕ ਚਿੰਨ੍ਹ                           (D) ਕਾਮਾ

ਸਹੀ ਉੱਤਰ: (C) ਵਿਸਮਕ ਚਿੰਨ੍ਹ (!)

ਵਿਵਰਣ: ਇਸ ਪ੍ਰਸ਼ਨ ਨੰ: 11 ਵਿੱਚ ਵਿਸਰਾਮ-ਚਿੰਨ੍ਹ ਬਾਰੇ ਪੁੱਛਿਆ ਗਿਆ ਹੈ। ਖ਼ੁਸੀ, ਗ਼ਮੀ, ਹੈਰਾਨੀ, ਭੈ, ਪ੍ਰਸੰਸਾ ਆਦਿ ਦੇ ਭਾਵ ਪ੍ਰਗਟ ਕਰਨ ਲਈ ਵਿਸਮਕ ਚਿੰਨ੍ਹ (!) ਦੀ ਵਰਤੋਂ ਕੀਤੀ ਜਾਂਦੀ ਹੈ।

  • ਛੁੱਟ ਮਰੋੜੀ (’): ਸ਼ਬਦ ਦੇ ਛੱਡੇ ਹੋਏ ਅੱਖਰ ਨੂੰ ਪ੍ਵਾਰਗਟ ਨੂੰ ਦਰਸਾਉਣ ਲਈ। ਜਿਵੇਂ: ਵਿੱਚੋ = ’ਚੋਂ, ਉਤੋਂ = ’ਤੋਂ, ਇਕੱਠੇ = ’ਕੱਠੇ, ਸ਼ਹਿਤੂਤ = ’ਤੂਤ ਆਦਿ।
  • ਪ੍ਰਸ਼ਨਚਿੰਨ੍ਹ (?): ਪ੍ਰਸ਼ਨ ਪੁੱਛਣ ਲਈ।
  • ਵਿਸਮਕ ਚਿੰਨ੍ਹ (!): ਭਾਵਨਾ, ਹੈਰਾਨੀ, ਖ਼ੁਸੀ, ਗ਼ਮੀ, ਪ੍ਰਸੰਸਾ ਆਦਿ ਦਰਸਾਉਣ ਲਈ।
  • ਕਾਮਾ (,): ਵਾਕਾਂ ਵਿੱਚ ਛੋਟੇ ਭਾਗਾਂ ਨੂੰ ਵੱਖ ਕਰਨ ਲਈ।

ਇਸ ਲਈ ਸਹੀ ਉੱਤਰ ਹੈ (C) ਵਿਸਮਕ ਚਿੰਨ੍ਹ

12.      ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ-ਜੋੜ ਠੀਕ ਨਹੀਂ ਹੈ?

(A) ਚੂੰਢੀ                             (B) ਮਦਾਣੀ                 (C) ਸੂਝ                              (D) ਢਾਡੀ

ਸਹੀ ਉੱਤਰ: (B) ਮਦਾਣੀ

ਵਿਵਰਣ: ਇਸ ਪ੍ਰਸ਼ਨ ਨੰ: 12 ਵਿੱਚ ਸ਼ਬਦ-ਜੋੜ ਬਾਰੇ ਪੁੱਛਿਆ ਗਿਆ ਹੈ। ਸਹੀ ਉੱਤਰ ਹੈ (B) ਮਦਾਣੀ, ਕਿਉਂਕਿ ਇਹ ਗਲਤ ਜੋੜ ਹੈ। ਇਸ ਦਾ ਸਹੀ ਸ਼ਬਦ-ਜੋੜ ਮਧਾਣੀ ਹੈ।

  • ਚੂੰਢੀ — ਸਹੀ ਜੋੜ
  • ਸੂਝ — ਸਹੀ ਜੋੜ
  • ਢਾਡੀ — ਸਹੀ ਜੋੜ
  • ਮਦਾਣੀ — ਗਲਤ, ਸਹੀ ਰੂਪ ਮਧਾਣੀ ਹੈ

ਇਹ ਪ੍ਰਸ਼ਨ ਕਈ ਪ੍ਰਤੀਯੋਗੀ ਪਰੀਖਿਆਵਾਂ ਵਿੱਚ ਪੁੱਛਿਆ ਜਾ ਚੁੱਕਿਆ ਹੈ, ਇਸ ਲਈ aspirants ਲਈ ਇਹ ਯਾਦ ਰੱਖਣਾ ਮਹੱਤਵਪੂਰਨ ਹੈ।

13.      ਹੇਠ ਲਿਖਿਆਂ ਵਿੱਚੋਂ ਸਹੀ ਸ਼ਬਦ-ਜੋੜ ਚੁਣੋ:

(A) ਦੁਪੇਹਰ                (B) ਸਾਂਜ                    (C) ਕਚਹਿਰੀ                        (D) ਮਾਗੀ

ਸਹੀ ਉੱਤਰ: (C) ਕਚਹਿਰੀ

ਵਿਵਰਣ: ਇਸ ਪ੍ਰਸ਼ਨ ਨੰ: 13 ਵਿੱਚ ਫਿਰ ਤੋਂ ਸ਼ਬਦ-ਜੋੜ ਬਾਰੇ ਪੁੱਛਿਆ ਗਿਆ ਹੈ। ਸਹੀ ਉੱਤਰ ਹੈ (C) ਕਚਹਿਰੀ, ਕਿਉਂਕਿ ਇਹ ਸ਼ੁੱਧ ਜੋੜ ਹੈ।

  • (A) ਦੁਪੇਹਰ — ਗਲਤ ਜੋੜ; ਸਹੀ ਰੂਪ ਦੁਪਹਿਰ ਹੈ।
  • (B) ਸਾਂਜ — ਗਲਤ ਜੋੜ; ਸਹੀ ਰੂਪ ਸਾਂਝ ਹੈ।
  • (C) ਕਚਹਿਰੀ — ਸਹੀ ਜੋੜ।
  • (D) ਮਾਗੀ — ਗਲਤ ਜੋੜ; ਸਹੀ ਰੂਪ ਮਾਘੀ ਹੈ।

ਇਸ ਲਈ ਸਹੀ ਉੱਤਰ (C) ਕਚਹਿਰੀ ਹੈ, ਜਦੋਂ ਕਿ ਬਾਕੀ ਵਿਕਲਪਾਂ ਵਿੱਚ ਸ਼ੁੱਧ ਜੋੜ ਦੀ ਘਾਟ ਹੈ।

14.      ਗੁਰੂ ਰਾਮਦਾਸ ਜੀ ਦਾ ਜਨਮ ਕਿੱਥੇ ਹੋਇਆ?

(A) ਬਾਸਰਕੇ               (B) ਗੋਇੰਦਵਾਲ             (C) ਮੱਤੇ ਦੀ ਸਰਾਏ                           (D) ਚੂਨਾ ਮੰਡੀ

ਸਹੀ ਉੱਤਰ: (D) ਚੂਨਾ ਮੰਡੀ

ਵਿਵਰਣ: ਇਸ ਪ੍ਰਸ਼ਨ ਨੰ: 14 ਵਿੱਚ ਗੁਰੂ ਰਾਮਦਾਸ ਜੀ ਦੇ ਜਨਮ ਸਥਾਨ ਬਾਰੇ ਪੁੱਛਿਆ ਗਿਆ ਹੈ। ਸਹੀ ਉੱਤਰ ਹੈ (D) ਚੂਨਾ ਮੰਡੀ, ਜੋ ਕਿ ਲਾਹੌਰ (ਮੌਜੂਦਾ ਪਾਕਿਸਤਾਨ) ਵਿੱਚ ਸਥਿਤ ਹੈ।

  • ਗੁਰੂ ਰਾਮਦਾਸ ਜੀ ਦਾ ਜਨਮ 24 ਸਤੰਬਰ 1534 ਨੂੰ ਲਾਹੌਰ ਦੇ ਚੂਨਾ ਮੰਡੀ ਵਿਖੇ ਹੋਇਆ ਸੀ।
  • ਗੁਰੂ ਰਾਮਦਾਸ ਜੀ ਸਿੱਖ ਪੰਥ ਦੇ ਚੌਥੇ ਗੁਰੂ ਸਨ।
  • ਉਨ੍ਹਾਂ ਨੇ ਅੰਮ੍ਰਿਤਸਰ ਸ਼ਹਿਰ ਦੀ ਨੀਂਹ ਰੱਖੀ ਅਤੇ ਸ੍ਰੀ ਹਰਿਮੰਦਰ ਸਾਹਿਬ (ਸੁਵਰਨ ਮੰਦਰ) ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ।

ਇਸ ਲਈ ਸਹੀ ਜਵਾਬ ਹੈ (D) ਚੂਨਾ ਮੰਡੀ

15.          ਚੀਨੀ ਯਾਤਰੀ ਹਿਊਨਸਾਂਗ ਨੇ ‘ਪੰਜਾਬ’ ਲਈ ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਵਰਤਿਆ?

(A) ਸੇਕੀਆ                 (B) ਪੈਂਟਾਪੋਟਾਮੀਆ                   (C) ਪੰਚਨਦ                          (D) ਸਪਤ ਸਿੰਧੂ

ਸਹੀ ਉੱਤਰ: (A) ਸੇਕੀਆ

ਵਿਵਰਣ: ਇਸ ਪ੍ਰਸ਼ਨ ਨੰ: 15 ਵਿੱਚ ਚੀਨੀ ਯਾਤਰੀ ਹਿਊਨਸਾਂਗ ਦੁਆਰਾ ਵਰਤੇ ਗਏ ਸ਼ਬਦ ਬਾਰੇ ਪੁੱਛਿਆ ਗਿਆ ਹੈ। ਸਹੀ ਉੱਤਰ ਹੈ (A) ਸੇਕੀਆ

  • ਹਿਊਨਸਾਂਗ ਨੇ ਆਪਣੇ ਯਾਤਰਾ-ਵ੍ਰਿਤਾਂਤ ਵਿੱਚ ਪੰਜਾਬ ਲਈ “ਸੇਕੀਆ” ਸ਼ਬਦ ਵਰਤਿਆ ਸੀ।
  • ਇਹ ਉਸ ਸਮੇਂ ਦੇ ਪੰਜਾਬ ਦੇ ਭੂਗੋਲ ਅਤੇ ਦਰਿਆਵਾਂ ਦੇ ਖੇਤਰ ਨੂੰ ਦਰਸਾਉਂਦਾ ਹੈ।
  • ਹੋਰ ਵਿਕਲਪ ਜਿਵੇਂ ਪੈਂਟਾਪੋਟਾਮੀਆ, ਪੰਚਨਦ, ਅਤੇ ਸਪਤ ਸਿੰਧੂ ਵੱਖ-ਵੱਖ ਇਤਿਹਾਸਕ ਸੰਦਰਭਾਂ ਵਿੱਚ ਵਰਤੇ ਗਏ ਹਨ, ਪਰ ਹਿਊਨਸਾਂਗ ਨੇ ਖਾਸ ਤੌਰ ‘ਤੇ “ਸੇਕੀਆ” ਸ਼ਬਦ ਦੀ ਵਰਤੋਂ ਕੀਤੀ।

16.          “ਸ੍ਰੀ ਆਦਿ ਗ੍ਰੰਥ ਸਾਹਿਬ” ਦੀ ਸੰਪਾਦਨਾ ਗੁਰੂ ਅਰਜਨ ਦੇਵ ਜੀ ਨੇ ਕਦੋਂ ਕੀਤੀ?

(A) 1603                             (B) 1604                             (C) 1605                             (D) 1606

ਸਹੀ ਉੱਤਰ: (B) 1604

ਵਿਵਰਣ: ਇਸ ਪ੍ਰਸ਼ਨ ਨੰ: 16 ਵਿੱਚ “ਸ੍ਰੀ ਆਦਿ ਗ੍ਰੰਥ ਸਾਹਿਬ” ਦੀ ਸੰਪਾਦਨਾ ਦੇ ਸਾਲ ਬਾਰੇ ਪੁੱਛਿਆ ਗਿਆ ਹੈ। ਸਹੀ ਉੱਤਰ ਹੈ (B) 1604

  • ਗੁਰੂ ਅਰਜਨ ਦੇਵ ਜੀ ਨੇ ਸਿੱਖ ਧਰਮ ਦੀਆਂ ਬਾਣੀਆਂ ਨੂੰ ਇਕੱਠਾ ਕਰਕੇ ਸ੍ਰੀ ਆਦਿ ਗ੍ਰੰਥ ਸਾਹਿਬ ਦੀ ਸੰਪਾਦਨਾ 1604 ਵਿੱਚ ਕੀਤੀ।
  • ਇਸ ਵਿੱਚ ਪਹਿਲੇ ਪੰਜ ਗੁਰੂਆਂ ਦੀ ਬਾਣੀ, ਭਗਤਾਂ ਦੀ ਬਾਣੀ ਅਤੇ ਕੁਝ ਹੋਰ ਸੰਤਾਂ ਦੀ ਬਾਣੀ ਸ਼ਾਮਲ ਕੀਤੀ ਗਈ।
  • ਸੰਪਾਦਨਾ ਤੋਂ ਬਾਅਦ ਇਸ ਗ੍ਰੰਥ ਨੂੰ ਸ੍ਰੀ ਹਰਿਮੰਦਰ ਸਾਹਿਬ (ਅੰਮ੍ਰਿਤਸਰ) ਵਿੱਚ ਪ੍ਰਥਮ ਵਾਰ ਪ੍ਰਕਾਸ਼ਿਤ ਕੀਤਾ ਗਿਆ।
  • ਇਹ ਘਟਨਾ ਸਿੱਖ ਧਰਮ ਦੇ ਇਤਿਹਾਸ ਵਿੱਚ ਬਹੁਤ ਮਹੱਤਵਪੂਰਨ ਮੰਨੀ ਜਾਂਦੀ ਹੈ।

17.          ਹੇਠ ਲਿਖਿਆਂ ਵਿੱਚੋਂ ‘ਸੂਮ’ ਦਾ ਵਿਰੋਧੀ ਸ਼ਬਦ ਹੈ:

(A) ਸੰਗਮ                  (B) ਪੁਸ਼ਪ                  (C) ਸੋਫ਼ੀ                    (D) ਸਖ਼ੀ

ਸਹੀ ਉੱਤਰ: (D) ਸਖ਼ੀ

ਵਿਵਰਣ: ਇਸ ਪ੍ਰਸ਼ਨ ਨੰ: 17 ਵਿੱਚ ‘ਸੂਮ’ ਸ਼ਬਦ ਦਾ ਵਿਰੋਧੀ ਪੁੱਛਿਆ ਗਿਆ ਹੈ।

  • ਸੂਮ ਦਾ ਅਰਥ ਹੈ ਕੰਜੂਸ (ਜੋ ਦਾਨ ਨਹੀਂ ਕਰਦਾ, ਤੰਗਦਿਲ ਹੋਵੇ)।
  • ਇਸ ਦਾ ਵਿਰੋਧੀ ਸ਼ਬਦ ਹੈ ਸਖ਼ੀ, ਜਿਸ ਦਾ ਅਰਥ ਹੈ ਦਿਲਦਾਰ, ਦਾਨੀ, ਖੁੱਲ੍ਹੇ ਦਿਲ ਵਾਲਾ

ਬਾਕੀ ਵਿਕਲਪ:

  • ਸੰਗਮ — ਮੇਲ, ਮਿਲਾਪ।
  • ਪੁਸ਼ਪ — ਫੁੱਲ।
  • ਸੋਫ਼ੀ — ਜੋ ਨਸ਼ਾ ਨਾ ਕਰਦਾ ਹੋਵੇ।

ਇਸ ਲਈ ਸਹੀ ਉੱਤਰ ਹੈ (D) ਸਖ਼ੀ

18.      ਹੇਠ ਲਿਖਿਆਂ ਵਿੱਚੋਂ ‘ਖਾਰਾ’ ਸ਼ਬਦ ਦਾ ਵਿਰੋਧੀ ਸ਼ਬਦ ਹੈ:

(A) ਹਲਕਾ                 (B) ਭਾਰਾ                             (C) ਮਿੱਠਾ                   (D) ਨਮਕੀਨ

ਸਹੀ ਉੱਤਰ: (C) ਮਿੱਠਾ

ਵਿਵਰਣ: ਇਸ ਪ੍ਰਸ਼ਨ ਨੰ: 18 ਵਿੱਚ ‘ਖਾਰਾ’ ਸ਼ਬਦ ਦਾ ਵਿਰੋਧੀ ਪੁੱਛਿਆ ਗਿਆ ਹੈ।

  • ਖਾਰਾ ਦਾ ਅਰਥ ਹੈ ਨਮਕੀਨ (ਜਿਸ ਵਿੱਚ ਲੂਣ ਦਾ ਸਵਾਦ ਹੋਵੇ)।
  • ਇਸ ਦਾ ਵਿਰੋਧੀ ਸ਼ਬਦ ਹੈ ਮਿੱਠਾ, ਜੋ ਕਿ ਚੀਨੀ ਜਾਂ ਗੁੜ ਵਾਲੇ ਸਵਾਦ ਨੂੰ ਦਰਸਾਉਂਦਾ ਹੈ।

ਬਾਕੀ ਵਿਕਲਪ:

  • ਹਲਕਾ — ਭਾਰ ਦੇ ਸੰਦਰਭ ਵਿੱਚ ਵਰਤਿਆ ਜਾਂਦਾ ਹੈ।
  • ਭਾਰਾ — ਵੱਧ ਭਾਰ ਵਾਲੀ ਚੀਜ਼।
  • ਨਮਕੀਨ — ਖਾਰਾ ਦਾ ਹੀ ਸਮਾਨਾਰਥਕ ਹੈ, ਵਿਰੋਧੀ ਨਹੀਂ।

ਇਸ ਲਈ ਸਹੀ ਉੱਤਰ ਹੈ (C) ਮਿੱਠਾ

19. ਹੇਠ ਲਿਖਿਆਂ ਵਿੱਚੋਂ ‘ਨੇਤਰ’ ਦਾ ਸਮਾਨਾਰਥਕ ਸ਼ਬਦ ਕਿਹੜਾ ਹੈ?

(A) ਲੋਚਨ     (B) ਆਦਿ     (C) ਕੁਸਮ     (D) ਨਿਰਮਲ

ਸਹੀ ਉੱਤਰ: (A) ਲੋਚਨ

ਵਿਵਰਣ: ਇਸ ਪ੍ਰਸ਼ਨ ਨੰ: 19 ਵਿੱਚ ‘ਨੇਤਰ’ ਸ਼ਬਦ ਦਾ ਸਮਾਨਾਰਥਕ ਪੁੱਛਿਆ ਗਿਆ ਹੈ।

  • ਨੇਤਰ ਦਾ ਅਰਥ ਹੈ ਅੱਖ
  • ਇਸ ਦਾ ਸਮਾਨਾਰਥਕ ਸ਼ਬਦ ਹੈ ਲੋਚਨ, ਜੋ ਵੀ ਅੱਖ ਲਈ ਵਰਤਿਆ ਜਾਂਦਾ ਹੈ।

ਬਾਕੀ ਵਿਕਲਪ:

  • ਆਦਿ — ਸ਼ੁਰੂ, ਮੁੱਢ।
  • ਕੁਸਮ — ਫੁੱਲ।
  • ਨਿਰਮਲ — ਪਵਿੱਤਰ, ਸ਼ੁੱਧ।

ਇਸ ਲਈ ਸਹੀ ਉੱਤਰ ਹੈ (A) ਲੋਚਨ

20. ਹੇਠ ਲਿਖਿਆਂ ਵਿੱਚੋਂ ‘ਖ਼ਾਲਸ’ ਦਾ ਸਮਾਨਾਰਥਕ ਸ਼ਬਦ ਕਿਹੜਾ ਹੈ?

(A) ਅਲੌਕਿਕ     (B) ਸੁਤੰਤਰ     (C) ਖਰਾ     (D) ਸਮਰਥਨ

ਸਹੀ ਉੱਤਰ: (C) ਖਰਾ

ਵਿਵਰਣ: ਇਸ ਪ੍ਰਸ਼ਨ ਨੰ: 19 ਵਿੱਚ ‘ਖ਼ਾਲਸ” ਸ਼ਬਦ ਦਾ ਸਮਾਨਾਰਥਕ ਪੁੱਛਿਆ ਗਿਆ ਹੈ।

  • ਖ਼ਾਲਸ ਦਾ ਅਰਥ ਹੈ ਸ਼ੁੱਧ, ਖ਼ਾਲਿਸ, ਪੱਕਾ, ਸੱਚਾ
  • ਇਸ ਲਈ ਇਸ ਦਾ ਸਮਾਨਾਰਥਕ ਸ਼ਬਦ ਹੈ ਖਰਾ, ਜੋ ਵੀ ਸੱਚਾ, ਖ਼ਾਲਿਸ, ਪੱਕਾ ਦੇ ਅਰਥ ਵਿੱਚ ਵਰਤਿਆ ਜਾਂਦਾ ਹੈ।

ਬਾਕੀ ਵਿਕਲਪ:

  • ਅਲੌਕਿਕ — ਅਸਧਾਰਣ, ਪਰਲੋਕੀ।
  • ਸੁਤੰਤਰ — ਆਜ਼ਾਦ।
  • ਸਮਰਥਨ — ਹਮਾਇਤ, ਸਹਿਯੋਗ।

ਇਸ ਲਈ ਸਹੀ ਉੱਤਰ ਹੈ (C) ਖਰਾ

21. ਹੇਠ ਲਿਖਿਆਂ ਵਿੱਚੋਂ ‘ਸਾਫ਼’ ਦਾ ਸਮਾਨਾਰਥਕ ਸ਼ਬਦ ਕਿਹੜਾ ਹੈ?

(A) ਸੰਗਮ     (B) ਉੱਜਲ     (C) ਸੁਮਨ     (D) ਲਘੂ

ਸਹੀ ਉੱਤਰ: (B) ਉੱਜਲ

ਵਿਵਰਣ: ਇਸ ਪ੍ਰਸ਼ਨ ਨੰ: 21 ਵਿੱਚ ‘ਸਾਫ਼’ ਸ਼ਬਦ ਦਾ ਸਮਾਨਾਰਥਕ ਪੁੱਛਿਆ ਗਿਆ ਹੈ।

  • ਸਾਫ਼ ਦਾ ਅਰਥ ਹੈ ਪਵਿੱਤਰ, ਚਿੱਟਾ, ਸਾਫ਼-ਸੁਥਰਾ, ਨਿਰਮਲ
  • ਇਸ ਦਾ ਸਮਾਨਾਰਥਕ ਸ਼ਬਦ ਹੈ ਉੱਜਲ, ਜੋ ਵੀ ਚਿੱਟਾ, ਪਵਿੱਤਰ, ਨਿਰਮਲ ਦੇ ਅਰਥ ਵਿੱਚ ਵਰਤਿਆ ਜਾਂਦਾ ਹੈ।

ਬਾਕੀ ਵਿਕਲਪ:

  • ਸੰਗਮ — ਮੇਲ, ਮਿਲਾਪ।
  • ਸੁਮਨ — ਫੁੱਲ।
  • ਲਘੂ — ਛੋਟਾ, ਹਲਕਾ।

ਇਸ ਲਈ ਸਹੀ ਉੱਤਰ ਹੈ (B) ਉੱਜਲ

22. ਹੇਠ ਲਿਖਿਆਂ ਵਿੱਚੋਂ ‘ਕੌੜਾ ਘੁੱਟ ਭਰਨਾ’ ਮੁਹਾਵਰੇ ਦਾ ਅਰਥ ਹੈ:

(A) ਬੇਚੈਨ ਹੋ ਜਾਣਾ    (B) ਇੱਜ਼ਤ ਰੋਲਣੀ    (C) ਝਗੜਾ ਕਰਨਾ   (D) ਅਣਚਾਹੀ ਗੱਲ ਨੂੰ ਬੇਵੱਸੀ ਵਿਚ ਪ੍ਰਵਾਨ ਕਰਨਾ

ਸਹੀ ਉੱਤਰ: (D) ਅਣਚਾਹੀ ਗੱਲ ਨੂੰ ਬੇਵੱਸੀ ਵਿਚ ਪ੍ਰਵਾਨ ਕਰਨਾ

ਵਿਵਰਣ:

  • ‘ਕੌੜਾ ਘੁੱਟ ਭਰਨਾ’ ਮੁਹਾਵਰਾ ਪੰਜਾਬੀ ਵਿੱਚ ਉਸ ਸਥਿਤੀ ਲਈ ਵਰਤਿਆ ਜਾਂਦਾ ਹੈ ਜਦੋਂ ਕਿਸੇ ਨੂੰ ਮਜਬੂਰੀ, ਬੇਵੱਸੀ ਜਾਂ ਹਾਲਾਤਾਂ ਦੇ ਕਾਰਨ ਕੋਈ ਅਣਚਾਹੀ ਗੱਲ ਜਾਂ ਕਠਿਨਾਈ ਸਵੀਕਾਰ ਕਰਨੀ ਪਵੇ
  • ਇਸ ਦਾ ਅਰਥ ਹੈ ਕਿ ਮਨੁੱਖ ਨੂੰ ਆਪਣੀ ਇੱਛਾ ਦੇ ਵਿਰੁੱਧ, ਬੇਮਨ ਹੋ ਕੇ, ਕੋਈ ਗੱਲ ਮੰਨਣੀ ਪੈਂਦੀ ਹੈ।

ਬਾਕੀ ਵਿਕਲਪ:

  • ਬੇਚੈਨ ਹੋ ਜਾਣਾ — ਮਨ ਦੀ ਅਸ਼ਾਂਤੀ।
  • ਇੱਜ਼ਤ ਰੋਲਣੀ — ਬੇਇੱਜ਼ਤੀ ਕਰਨੀ।
  • ਝਗੜਾ ਕਰਨਾ — ਲੜਾਈ ਕਰਨੀ।

ਇਸ ਲਈ ਸਹੀ ਉੱਤਰ ਹੈ (D) ਅਣਚਾਹੀ ਗੱਲ ਨੂੰ ਬੇਵੱਸੀ ਵਿਚ ਪ੍ਰਵਾਨ ਕਰਨਾ

23. ਹੇਠ ਲਿਖਿਆਂ ਵਿੱਚੋਂ ‘ਖ਼ਾਨਿਓਂ ਜਾਣਾ’ ਮੁਹਾਵਰੇ ਦਾ ਅਰਥ ਕਿਹੜਾ ਹੈ?

(A) ਖ਼ੁਰਾਕ ਪਚਣੀ     (B) ਸੌਖਾ ਕੰਮ ਹੋਣਾ     (C) ਬਦਨਾਮ ਹੋਣਾ     (D) ਘਬਰਾ ਜਾਣਾ

ਸਹੀ ਉੱਤਰ: (D) ਘਬਰਾ ਜਾਣਾ

ਵਿਵਰਣ: ਇਸ ਪ੍ਰਸ਼ਨ ਨੰ: 23 ਵਿੱਚ ‘ਖ਼ਾਨਿਓਂ ਜਾਣਾ’ ਮੁਹਾਵਰੇ ਦਾ ਅਰਥ ਪੁੱਛਿਆ ਗਿਆ ਹੈ।

  • ਪੰਜਾਬੀ ਮੁਹਾਵਰਿਆਂ ਦੇ ਪ੍ਰਮਾਣਿਤ ਸਰੋਤਾਂ ਅਨੁਸਾਰ ‘ਖ਼ਾਨਿਓਂ ਜਾਣਾ’ ਦਾ ਅਰਥ ਹੈ — ਅਚਾਨਕ ਡਰ ਜਾਂ ਘਬਰਾਹਟ ਮਹਿਸੂਸ ਕਰਨਾ।
  • ਇਹ ਮੁਹਾਵਰਾ ਉਸ ਸਥਿਤੀ ਲਈ ਵਰਤਿਆ ਜਾਂਦਾ ਹੈ ਜਦੋਂ ਕੋਈ ਮਨੁੱਖ ਕਿਸੇ ਅਣਹੋਣੀ ਜਾਂ ਅਚਾਨਕ ਘਟਨਾ ਕਾਰਨ ਹੱਕਾ-ਬੱਕਾ ਜਾਂ ਘਬਰਾਇਆ ਹੋਇਆ ਹੋਵੇ।
  • ਉਦਾਹਰਨ: ਜਦੋਂ ਬਿਜਲੀ ਦੀ ਤੀਬਰ ਗੜਗੜਾਹਟ ਹੋਈ ਤਾਂ ਬੱਚੇ ਸਾਰੇ ਖ਼ਾਨਿਓਂ ਗਏ

ਬਾਕੀ ਵਿਕਲਪ:

  • ਖ਼ੁਰਾਕ ਪਚਣੀ — ਭੋਜਨ ਹਜ਼ਮ ਹੋਣਾ।
  • ਸੌਖਾ ਕੰਮ ਹੋਣਾ — ਆਸਾਨੀ ਨਾਲ ਕੰਮ ਹੋ ਜਾਣਾ।
  • ਬਦਨਾਮ ਹੋਣਾ — ਇੱਜ਼ਤ ਘਟ ਜਾਣੀ।

ਇਹਨਾਂ ਦਾ ‘ਖ਼ਾਨਿਓਂ ਜਾਣਾ‘ ਨਾਲ ਕੋਈ ਸੰਬੰਧ ਨਹੀਂ।

ਇਸ ਲਈ ਸਹੀ ਉੱਤਰ ਹੈ (D) ਘਬਰਾ ਜਾਣਾ।

24. ਹੇਠ ਲਿਖਿਆਂ ਵਿੱਚੋਂ ਕਿਹੜੀ ਵਾਰ ਦੀ ਰਚਨਾ ਗੁਰੂ ਨਾਨਕ ਦੇਵ ਜੀ ਨੇ ਕੀਤੀ?

(A) ਗੂਜਰੀ ਦੀ ਵਾਰ     (B) ਵਡਹੰਸ ਦੀ ਵਾਰ     (C) ਗਉੜੀ ਦੀ ਵਾਰ     (D) ਆਸਾ ਦੀ ਵਾਰ

ਸਹੀ ਉੱਤਰ: (D) ਆਸਾ ਦੀ ਵਾਰ

ਵਿਵਰਣ: ਇਸ ਪ੍ਰਸ਼ਨ ਨੰ: 24 ਵਿੱਚ ਗੁਰੂ ਨਾਨਕ ਦੇਵ ਜੀ ਦੀ ਰਚਨਾ ਬਾਰੇ ਪੁੱਛਿਆ ਗਿਆ ਹੈ।

  • ਗੁਰੂ ਨਾਨਕ ਦੇਵ ਜੀ ਨੇ ਆਸਾ ਦੀ ਵਾਰ ਦੀ ਰਚਨਾ ਕੀਤੀ ਸੀ।
  • ਇਹ ਵਾਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਅਤੇ ਸਿੱਖ ਧਰਮ ਵਿੱਚ ਬਹੁਤ ਮਹੱਤਵਪੂਰਨ ਮੰਨੀ ਜਾਂਦੀ ਹੈ।
  • “ਆਸਾ ਦੀ ਵਾਰ” ਵਿੱਚ ਗੁਰੂ ਨਾਨਕ ਦੇਵ ਜੀ ਨੇ ਸਮਾਜਿਕ ਬੁਰਾਈਆਂ, ਧਾਰਮਿਕ ਪਖੰਡ ਅਤੇ ਸੱਚੇ ਜੀਵਨ ਦੀ ਮਹੱਤਤਾ ਬਾਰੇ ਉਪਦੇਸ਼ ਦਿੱਤਾ ਹੈ।
  • ਇਹ ਵਾਰ ਸਿੱਖ ਧਰਮ ਦੇ ਆਦਰਸ਼ਾਂ ਅਤੇ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ਨੂੰ ਸਪਸ਼ਟ ਕਰਦੀ ਹੈ।

ਬਾਕੀ ਵਿਕਲਪ:

  • ਗੂਜਰੀ ਦੀ ਵਾਰ — ਗੁਰੂ ਅਰਜਨ ਦੇਵ ਜੀ ਦੀ ਰਚਨਾ।
  • ਵਡਹੰਸ ਦੀ ਵਾਰ — ਗੁਰੂ ਰਾਮਦਾਸ ਜੀ ਦੀ ਰਚਨਾ।
  • ਗਉੜੀ ਦੀ ਵਾਰ — ਗੁਰੂ ਅਮਰਦਾਸ ਜੀ ਦੀ ਰਚਨਾ।

ਇਸ ਲਈ ਸਹੀ ਉੱਤਰ ਹੈ (D) ਆਸਾ ਦੀ ਵਾਰ।

25. ਗੁਰੂ ਅਰਜਨ ਦੇਵ ਜੀ ਨੇ “ਸ੍ਰੀ ਗੁਰੂ ਗ੍ਰੰਥ ਸਾਹਿਬ” ਵਿਚ ਕਿੰਨੇ ਰਾਗਾਂ ਵਿਚ ਬਾਣੀ ਰਚਨਾ ਕੀਤੀ?

(A) 18     (B) 19     (C) 30     (D) 31

ਸਹੀ ਉੱਤਰ: (C) 30

ਵਿਵਰਣ: ਇਸ ਪ੍ਰਸ਼ਨ ਨੰ: 25 ਵਿੱਚ ਗੁਰੂ ਅਰਜਨ ਦੇਵ ਜੀ ਦੀ ਬਾਣੀ ਦੇ ਰਾਗਾਂ ਦੀ ਗਿਣਤੀ ਪੁੱਛੀ ਗਈ ਹੈ।

  • ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਵੱਧ ਬਾਣੀ ਦੀ ਰਚਨਾ ਕੀਤੀ ਹੈ।
  • ਆਪ ਜੀ ਦੀ ਬਾਣੀ 30 ਰਾਗਾਂ ਵਿੱਚ ਦਰਜ ਹੈ।
  • ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ 31 ਰਾਗ ਹਨ, ਪਰ 31ਵੇਂ ਰਾਗ ‘ਜੈਜਾਵੰਤੀ’ ਵਿੱਚ ਗੁਰੂ ਅਰਜਨ ਦੇਵ ਜੀ ਦੀ ਬਾਣੀ ਦਰਜ ਨਹੀਂ ਹੈ।
  • ਇਸ ਲਈ ਸਹੀ ਗਿਣਤੀ 30 ਹੈ।

ਬਾਕੀ ਵਿਕਲਪ:

  • 18 — ਗਲਤ ਹੈ, ਕਿਉਂਕਿ ਗੁਰੂ ਅਰਜਨ ਦੇਵ ਜੀ ਦੀ ਬਾਣੀ ਇਸ ਤੋਂ ਕਾਫੀ ਵੱਧ ਰਾਗਾਂ ਵਿੱਚ ਹੈ।
  • 19 — ਗਲਤ ਹੈ।
  • 31 — ਗਲਤ ਹੈ, ਕਿਉਂਕਿ 31ਵੇਂ ਰਾਗ ‘ਜੈਜਾਵੰਤੀ’ ਵਿੱਚ ਬਾਣੀ ਦਰਜ ਨਹੀਂ ਹੈ।

ਇਸ ਲਈ ਸਹੀ ਉੱਤਰ ਹੈ (C) 30।

26. ਗੁਰੂ ਅੰਗਦ ਦੇਵ ਜੀ ਦੀ ਪਤਨੀ ਦਾ ਕੀ ਨਾਮ ਸੀ?

(A) ਬੀਬੀ ਸੁਲੱਖਣੀ     (B) ਬੀਬੀ ਭਾਨੀ ਜੀ     (C) ਬੀਬੀ ਖੀਵੀ     (D) ਬੀਬੀ ਅਮਰੋ ਜੀ

ਸਹੀ ਉੱਤਰ: (C) ਬੀਬੀ ਖੀਵੀ

ਵਿਵਰਣ: ਇਸ ਪ੍ਰਸ਼ਨ ਨੰ: 26 ਵਿੱਚ ਗੁਰੂ ਅੰਗਦ ਦੇਵ ਜੀ ਦੀ ਪਤਨੀ ਦਾ ਨਾਮ ਪੁੱਛਿਆ ਗਿਆ ਹੈ।

  • ਗੁਰੂ ਅੰਗਦ ਦੇਵ ਜੀ ਦੀ ਪਤਨੀ ਦਾ ਨਾਮ ਬੀਬੀ ਖੀਵੀ ਜੀ ਸੀ।
  • ਬੀਬੀ ਖੀਵੀ ਜੀ ਸਿੱਖ ਇਤਿਹਾਸ ਵਿੱਚ ਬਹੁਤ ਮਹੱਤਵਪੂਰਨ ਸਥਾਨ ਰੱਖਦੀਆਂ ਹਨ।
  • ਉਹਨਾਂ ਨੇ ਲੰਗਰ ਪ੍ਰਥਾ ਨੂੰ ਸੁਚਾਰੂ ਢੰਗ ਨਾਲ ਚਲਾਇਆ ਅਤੇ ਸਿੱਖ ਧਰਮ ਵਿੱਚ ਸੇਵਾ, ਸਮਾਨਤਾ ਅਤੇ ਭਾਈਚਾਰੇ ਦੀ ਪ੍ਰਥਾ ਨੂੰ ਮਜ਼ਬੂਤ ਕੀਤਾ।
  • ਗੁਰੂ ਗ੍ਰੰਥ ਸਾਹਿਬ ਵਿੱਚ ਵੀ ਬੀਬੀ ਖੀਵੀ ਜੀ ਦੀ ਸੇਵਾ ਦਾ ਜ਼ਿਕਰ ਮਿਲਦਾ ਹੈ।

ਬਾਕੀ ਵਿਕਲਪ:

  • ਬੀਬੀ ਸੁਲੱਖਣੀ — ਗੁਰੂ ਨਾਨਕ ਦੇਵ ਜੀ ਦੀ ਪਤਨੀ।
  • ਬੀਬੀ ਭਾਨੀ ਜੀ — ਗੁਰੂ ਰਾਮਦਾਸ ਜੀ ਦੀ ਪਤਨੀ।
  • ਬੀਬੀ ਅਮਰੋ ਜੀ — ਗੁਰੂ ਅੰਗਦ ਦੇਵ ਜੀ ਦੀ ਧੀ।

ਇਸ ਲਈ ਸਹੀ ਉੱਤਰ ਹੈ (C) ਬੀਬੀ ਖੀਵੀ।

27. “ਦਰਿਆ” ਸ਼ਬਦ ਨਾਂਵ ਦੀ ਕਿਹੜੀ ਕਿਸਮ ਨਾਲ ਸੰਬੰਧਿਤ ਹੈ?

(A) ਭਾਵਵਾਚਕ     (B) ਇਕੱਠਵਾਚਕ     (C) ਜਾਤੀਵਾਚਕ     (D) ਵਸਤੂਵਾਚਕ

ਸਹੀ ਉੱਤਰ: (C) ਜਾਤੀਵਾਚਕ

ਵਿਵਰਣ: ਇਸ ਪ੍ਰਸ਼ਨ ਨੰ: 27 ਵਿੱਚ “ਦਰਿਆ” ਸ਼ਬਦ ਦੀ ਨਾਂਵ-ਕਿਸਮ ਪੁੱਛੀ ਗਈ ਹੈ।

  • ਜਾਤੀਵਾਚਕ/ਆਮ ਨਾਂਵ ਉਹ ਹੁੰਦੇ ਹਨ ਜੋ ਕਿਸੇ ਵਿਅਕਤੀ, ਜੀਵ ਜਾਂ ਵਸਤੂ ਦੀ ਜਾਤੀ/ਵਰਗ ਨੂੰ ਦਰਸਾਉਂਦੇ ਹਨ।
  • “ਦਰਿਆ” ਸ਼ਬਦ ਕਿਸੇ ਨਦੀ/ਰਿਵਰ ਦੀ ਜਾਤੀ ਨੂੰ ਦਰਸਾਉਂਦਾ ਹੈ, ਇਸ ਲਈ ਇਹ ਜਾਤੀਵਾਚਕ ਨਾਂਵ ਹੈ।
  • ਉਦਾਹਰਨ: ਸਿੰਧ ਦਰਿਆ, ਗੰਗਾ ਦਰਿਆ, ਬ੍ਰਹਮਪੁਤ੍ਰ ਦਰਿਆ — ਇਹ ਸਾਰੇ “ਦਰਿਆ” ਜਾਤੀ ਦੇ ਹੀ ਵੱਖ-ਵੱਖ ਨਾਮ ਹਨ।

ਬਾਕੀ ਵਿਕਲਪ:

  • ਭਾਵਵਾਚਕ — ਭਾਵਨਾ ਜਾਂ ਅਭਾਵ ਦਰਸਾਉਂਦਾ ਹੈ (ਜਿਵੇਂ ਖੁਸ਼ੀ, ਦੁੱਖ)।
  • ਇਕੱਠਵਾਚਕ — ਇਕੱਠ ਜਾਂ ਸਮੂਹ ਦਰਸਾਉਂਦਾ ਹੈ (ਜਿਵੇਂ ਟੋਲੀ, ਭੀੜ)।
  • ਵਸਤੂਵਾਚਕ — ਕਿਸੇ ਖਾਸ ਵਸਤੂ ਨੂੰ ਦਰਸਾਉਂਦਾ ਹੈ (ਜਿਵੇਂ ਕਲਮ, ਕਿਤਾਬ)।

ਇਸ ਲਈ ਸਹੀ ਉੱਤਰ ਹੈ (C) ਜਾਤੀਵਾਚਕ।

28. ਤੂੰ, ਤੁਸੀ, ਤੁਹਾਡਾ ਸ਼ਬਦ ਪੁਰਖਵਾਚਕ ਪੜਨਾਂਵ ਵਿਚਲੇ ਕਿਹੜੇ ਪੁਰਖ ਨਾਲ ਸੰਬੰਧਿਤ ਹਨ?

(A) ਪਹਿਲਾ     (B) ਦੂਜਾ     (C) ਤੀਜਾ     (D) ਚੌਥਾ

ਸਹੀ ਉੱਤਰ: (B) ਦੂਜਾ

ਵਿਵਰਣ: ਇਸ ਪ੍ਰਸ਼ਨ ਨੰ: 28 ਵਿੱਚ “ਤੂੰ, ਤੁਸੀ, ਤੁਹਾਡਾ” ਸ਼ਬਦਾਂ ਦੀ ਪੁਰਖਵਾਚਕ ਪੜਨਾਂਵ ਵਿੱਚ ਸਥਿਤੀ ਪੁੱਛੀ ਗਈ ਹੈ।

  • ਪਹਿਲਾ ਪੁਰਖ — ਬੋਲਣ ਵਾਲਾ (ਜਿਵੇਂ: ਮੈਂ, ਅਸੀਂ)।
  • ਦੂਜਾ ਪੁਰਖ — ਜਿਸ ਨਾਲ ਗੱਲ ਕੀਤੀ ਜਾ ਰਹੀ ਹੈ (ਜਿਵੇਂ: ਤੂੰ, ਤੁਸੀ, ਤੁਹਾਡਾ)।
  • ਤੀਜਾ ਪੁਰਖ — ਜਿਸ ਬਾਰੇ ਗੱਲ ਕੀਤੀ ਜਾ ਰਹੀ ਹੈ (ਜਿਵੇਂ: ਉਹ, ਉਹਨਾਂ, ਉਹਦਾ)।

“ਤੂੰ, ਤੁਸੀ, ਤੁਹਾਡਾ” ਸਿੱਧੇ ਤੌਰ ‘ਤੇ ਸੰਬੋਧਨ ਕਰਨ ਵਾਲੇ ਵਿਅਕਤੀ ਨੂੰ ਦਰਸਾਉਂਦੇ ਹਨ, ਇਸ ਲਈ ਇਹ ਦੂਜੇ ਪੁਰਖ ਦੇ ਪੜਨਾਂਵ ਹਨ।

ਇਸ ਲਈ ਸਹੀ ਉੱਤਰ ਹੈ (B) ਦੂਜਾ।

29. ਜੇ, ਜਿਹੜਾ ਸ਼ਬਦ ਪੜਨਾਂਵ ਦੀ ਕਿਹੜੀ ਕਿਸਮ ਨਾਲ ਸੰਬੰਧਿਤ ਹਨ?

(A) ਨਿੱਜਵਾਚਕ ਪੜਨਾਂਵ    (B) ਸੰਬੰਧਵਾਚਕ ਪੜਨਾਂਵ    (C) ਨਿਸ਼ਚੇਵਾਚਕ ਪੜਨਾਂਵ   (D) ਅਨਿਸ਼ਚੇਵਾਚਕ ਪੜਨਾਂਵ

ਸਹੀ ਉੱਤਰ: (B) ਸੰਬੰਧਵਾਚਕ ਪੜਨਾਂਵ

ਵਿਵਰਣ: ਇਸ ਪ੍ਰਸ਼ਨ ਨੰ: 29 ਵਿੱਚ “ਜੇ, ਜਿਹੜਾ” ਸ਼ਬਦਾਂ ਦੀ ਪੜਨਾਂਵ-ਕਿਸਮ ਪੁੱਛੀ ਗਈ ਹੈ।

  • ਸੰਬੰਧਵਾਚਕ ਪੜਨਾਂਵ ਉਹ ਹੁੰਦੇ ਹਨ ਜੋ ਕਿਸੇ ਵਾਕ ਵਿੱਚ ਦੋ ਭਾਗਾਂ ਨੂੰ ਜੋੜਦੇ ਹਨ ਅਤੇ ਕਿਸੇ ਵਿਅਕਤੀ, ਵਸਤੂ ਜਾਂ ਘਟਨਾ ਨਾਲ ਸੰਬੰਧ ਜੋੜਦੇ ਹਨ।
  • “ਜੇ” ਅਤੇ “ਜਿਹੜਾ” ਸ਼ਬਦ ਵਾਕਾਂ ਵਿੱਚ ਸੰਬੰਧ ਜੋੜਨ ਦਾ ਕੰਮ ਕਰਦੇ ਹਨ
  • ਉਦਾਹਰਨ: ਜੇ ਤੂੰ ਆਵੇਂ ਤਾਂ ਮੈਂ ਵੀ ਆਵਾਂਗਾ।
  • ਜਿਹੜਾ ਵਿਦਿਆਰਥੀ ਮਿਹਨਤ ਕਰਦਾ ਹੈ, ਉਹੀ ਸਫਲ ਹੁੰਦਾ ਹੈ।

ਬਾਕੀ ਵਿਕਲਪ:

  • ਨਿੱਜਵਾਚਕ ਪੜਨਾਂਵ((Reflexive Pronoun) — ਆਪਣੇ ਆਪ ਨੂੰ ਦਰਸਾਉਂਦਾ ਹੈ (ਜਿਵੇਂ: ਆਪ, ਆਪਣੇ ਆਪ)।
  • ਨਿਸਚੇਵਾਚਕ ਪੜਨਾਂਵ(Demostrative Pronoun) — ਨਿਸ਼ਚਿਤਤਾ ਦਰਸਾਉਂਦਾ ਹੈ (ਜਿਵੇਂ: ਇਹ, ਉਹ)।
  • ਅਨਿਸਚੇਵਾਚਕ ਪੜਨਾਂਵ(Indefinite Pronoun) — ਅਨਿਸ਼ਚਿਤਤਾ ਦਰਸਾਉਂਦਾ ਹੈ (ਜਿਵੇਂ: ਕੋਈ, ਕੁਝ)।

ਇਸ ਲਈ ਸਹੀ ਉੱਤਰ ਹੈ (B) ਸੰਬੰਧਵਾਚਕ ਪੜਨਾਂਵ।

30. ਜਿਨ੍ਹਾਂ ਸੰਬੰਧਕਾਂ ਦੇ ਰੂਪ ਵਿਚ ਤਬਦੀਲੀ ਆਉਂਦੀ ਹੈ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ?

(A) ਵਿਕਾਰੀ ਸੰਬੰਧਕ     (B) ਅਵਿਕਾਰੀ ਸੰਬੰਧਕ     (C) ਕਾਰਕੀ ਸੰਬੰਧਕ     (D) ਵਿਭਕਤੀ ਸੰਬੰਧ

ਸਹੀ ਉੱਤਰ: (A) ਵਿਕਾਰੀ ਸੰਬੰਧਕ

ਵਿਵਰਣ: ਇਸ ਪ੍ਰਸ਼ਨ ਵਿੱਚ ਸੰਬੰਧਕਾਂ ਦੀ ਕਿਸਮ ਬਾਰੇ ਪੁੱਛਿਆ ਗਿਆ ਹੈ।

  • ਸੰਬੰਧਕ ਉਹ ਸ਼ਬਦ ਹੁੰਦੇ ਹਨ ਜੋ ਵਾਕਾਂ ਦੇ ਭਾਗਾਂ ਨੂੰ ਜੋੜਦੇ ਹਨ।
  • ਜਦੋਂ ਕਿਸੇ ਸੰਬੰਧਕ ਦੇ ਰੂਪ ਵਿੱਚ ਤਬਦੀਲੀ ਆਉਂਦੀ ਹੈ, ਉਸਨੂੰ ਵਿਕਾਰੀ ਸੰਬੰਧਕ ਕਿਹਾ ਜਾਂਦਾ ਹੈ।
  • ਉਦਾਹਰਨ: ਜੋ, ਜਿਸ, ਜਿਹੜਾ — ਇਹ ਸ਼ਬਦ ਆਪਣੇ ਰੂਪ ਬਦਲਦੇ ਹਨ (ਜੋ → ਜਿਸ → ਜਿਹੜਾ), ਇਸ ਲਈ ਇਹ ਵਿਕਾਰੀ ਸੰਬੰਧਕ ਹਨ।

ਬਾਕੀ ਵਿਕਲਪ:

  • ਅਵਿਕਾਰੀ ਸੰਬੰਧਕ — ਜਿਨ੍ਹਾਂ ਦੇ ਰੂਪ ਵਿੱਚ ਕੋਈ ਤਬਦੀਲੀ ਨਹੀਂ ਹੁੰਦੀ (ਜਿਵੇਂ: ਅਤੇ, ਪਰ, ਜਾਂ)।
  • ਕਾਰਕੀ ਸੰਬੰਧਕ — ਕਾਰਕਾਂ ਨਾਲ ਸੰਬੰਧਿਤ ਹੁੰਦੇ ਹਨ।
  • ਵਿਭਕਤੀ ਸੰਬੰਧ — ਵਿਭਕਤੀਆਂ ਨਾਲ ਸੰਬੰਧਿਤ ਹੁੰਦੇ ਹਨ।

ਇਸ ਲਈ ਸਹੀ ਉੱਤਰ ਹੈ (A) ਵਿਕਾਰੀ ਸੰਬੰਧਕ।

31. ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹਨ?

(A) ਪੰਜ     (B) ਛੇ     (C) ਸੱਤ     (D) ਅੱਠ

ਸਹੀ ਉੱਤਰ: (A) ਪੰਜ

ਵਿਵਰਣ: ਇਸ ਪ੍ਰਸ਼ਨ ਵਿੱਚ ਵਿਸ਼ੇਸਣਾਂ ਦੀਆਂ ਕਿਸਮਾਂ ਦੀ ਗਿਣਤੀ ਪੁੱਛੀ ਗਈ ਹੈ।

  • ਪੰਜਾਬੀ ਵਿਆਕਰਨ ਅਨੁਸਾਰ ਵਿਸ਼ੇਸਣ ਉਹ ਸ਼ਬਦ ਹੁੰਦੇ ਹਨ ਜੋ ਨਾਂਵ ਜਾਂ ਪੜਨਾਂਵ ਦੀ ਵਿਸ਼ੇਸ਼ਤਾ ਦੱਸਦੇ ਹਨ।
  • ਵਿਸ਼ੇਸਣਾਂ ਦੀਆਂ ਕੁੱਲ ਪੰਜ ਕਿਸਮਾਂ ਮੰਨੀ ਜਾਂਦੀਆਂ ਹਨ:
  1. ਗੁਣਵਾਚਕ ਵਿਸ਼ੇਸਣ(Qualitative Adjective) – ਗੁਣ ਦੱਸਣ ਵਾਲੇ (ਜਿਵੇਂ: ਚੰਗਾ, ਸੁੰਦਰ)।
  2. ਪਰਿਮਾਣਵਾਚਕ ਵਿਸ਼ੇਸਣ(Quantitative Adjective) – ਮਾਤਰਾ ਦੱਸਣ ਵਾਲੇ (ਜਿਵੇਂ: ਥੋੜ੍ਹਾ, ਜ਼ਿਆਦਾ)।
  3. ਸੰਖਿਆਵਾਚਕ ਵਿਸ਼ੇਸਣ(Numeral Adjective) – ਗਿਣਤੀ ਦੱਸਣ ਵਾਲੇ (ਜਿਵੇਂ: ਇੱਕ, ਦੋ, ਤਿੰਨ)।
  4. ਨਿਸਚੇਵਾਚਕ ਵਿਸ਼ੇਸਣ(Demostrative Adjective) – ਨਿਸ਼ਚਿਤਤਾ ਦੱਸਣ ਵਾਲੇ (ਜਿਵੇਂ: ਇਹ, ਉਹ)।
  5. ਪੜਨਾਂਵੀਂ ਵਿਸ਼ੇਸਣ(Pronominal Adjective) – ਨਾਂਵ ਸ਼ਬਦ ਨੂੰ ਦੱਸਣ ਵਾਲੇ (ਜਿਵੇਂ: ਕੋਈ, ਕੁਝ)।

ਇਸ ਲਈ ਸਹੀ ਉੱਤਰ ਹੈ (A) ਪੰਜ।

32. “ਅਧਿਆਪਕ ਜੀ ਅਖ਼ਬਾਰ ਪੜ੍ਹਦੇ ਹਨ।” ਇਸ ਵਾਕ ਵਿਚ ਕਿਰਿਆ ਦਾ ਰੂਪ ਹੈ:

(A) ਅਕਰਮ ਕਿਰਿਆ     (B) ਸਕਰਮਕ ਕਿਰਿਆ     (C) ਪ੍ਰੇਰਨਾਰਥਕ ਕਿਰਿਆ     (D) ਸੰਜੁਗਤ ਕਿਰਿਆ

ਸਹੀ ਉੱਤਰ: (B) ਸਕਰਮਕ ਕਿਰਿਆ

ਵਿਵਰਣ: ਇਸ ਪ੍ਰਸ਼ਨ ਵਿੱਚ ਦਿੱਤੇ ਵਾਕ “ਅਧਿਆਪਕ ਜੀ ਅਖ਼ਬਾਰ ਪੜ੍ਹਦੇ ਹਨ।” ਦੀ ਕਿਰਿਆ ਦਾ ਰੂਪ ਪੁੱਛਿਆ ਗਿਆ ਹੈ।

  • ਸਕਰਮਕ ਕਿਰਿਆ ਉਹ ਹੁੰਦੀ ਹੈ ਜਿਸ ਵਿੱਚ ਕਿਰਿਆ ਦਾ ਕਾਰਜ ਕਿਸੇ ਕਰਮ (object) ‘ਤੇ ਹੁੰਦਾ ਹੈ।
  • ਇਸ ਵਾਕ ਵਿੱਚ “ਪੜ੍ਹਦੇ” ਕਿਰਿਆ ਹੈ ਅਤੇ ਇਸ ਦਾ ਕਰਮ “ਅਖ਼ਬਾਰ” ਹੈ।
  • ਕਿਰਿਆ “ਪੜ੍ਹਨਾ” ਸਿੱਧੇ ਤੌਰ ‘ਤੇ “ਅਖ਼ਬਾਰ” ਉੱਤੇ ਹੋ ਰਹੀ ਹੈ, ਇਸ ਲਈ ਇਹ ਸਕਰਮਕ ਕਿਰਿਆ ਹੈ।

ਬਾਕੀ ਵਿਕਲਪ:

  • ਅਕਰਮ ਕਿਰਿਆ — ਜਿਸ ਵਿੱਚ ਕੋਈ ਕਰਮ ਨਹੀਂ ਹੁੰਦਾ (ਜਿਵੇਂ: ਬੈਠਣਾ, ਦੌੜਣਾ)।
  • ਪ੍ਰੇਰਨਾਰਥਕ ਕਿਰਿਆ — ਜਿਸ ਵਿੱਚ ਕਿਸੇ ਨੂੰ ਕਾਰਜ ਕਰਨ ਲਈ ਪ੍ਰੇਰਿਤ ਕੀਤਾ ਜਾਵੇ (ਜਿਵੇਂ: ਕਰਵਾਉਣਾ)।
  • ਸੰਜੁਗਤ ਕਿਰਿਆ — ਦੋ ਕਿਰਿਆਵਾਂ ਦੇ ਮਿਲਾਪ ਨਾਲ ਬਣਦੀ ਹੈ।

ਇਸ ਲਈ ਸਹੀ ਉੱਤਰ ਹੈ (B) ਸਕਰਮਕ ਕਿਰਿਆ।

33. “ਮੈਂ ਪਿੰਡ ਕੱਲ੍ਹ ਜਾਵਾਂਗਾ।”
ਉਪਰੋਕਤ ਵਾਕ ਵਿਚ ‘ਕੱਲ੍ਹ’ ਕਿਰਿਆ ਵਿਸ਼ੇਸਣ ਦੀ ਕਿਹੜੀ ਕਿਸਮ ਨਾਲ ਸੰਬੰਧਤ ਹੈ?

(A) ਸਥਾਨਵਾਚਕ ਕਿਰਿਆ ਵਿਸ਼ੇਸਣ
(B) ਕਾਰਨਵਾਚਕ ਕਿਰਿਆ ਵਿਸ਼ੇਸਣ
(C) ਕਾਲਵਾਚਕ ਕਿਰਿਆ ਵਿਸ਼ੇਸਣ
(D) ਪ੍ਰਕਾਰਵਾਚਕ ਕਿਰਿਆ ਵਿਸ਼ੇਸਣ

ਸਹੀ ਉੱਤਰ: (C) ਕਾਲਵਾਚਕ ਕਿਰਿਆ ਵਿਸ਼ੇਸਣ

ਵਿਵਰਣ: ਇਸ ਪ੍ਰਸ਼ਨ ਵਿੱਚ “ਕੱਲ੍ਹ” ਸ਼ਬਦ ਦੀ ਕਿਰਿਆ ਵਿਸ਼ੇਸਣ-ਕਿਸਮ ਪੁੱਛੀ ਗਈ ਹੈ।

  • ਕਾਲਵਾਚਕ ਕਿਰਿਆ ਵਿਸ਼ੇਸਣ ਉਹ ਹੁੰਦੇ ਹਨ ਜੋ ਕਿਰਿਆ ਦੇ ਸਮੇਂ ਨੂੰ ਦਰਸਾਉਂਦੇ ਹਨ।
  • “ਕੱਲ੍ਹ” ਸ਼ਬਦ ਵਾਕ ਵਿੱਚ ਕਿਰਿਆ “ਜਾਵਾਂਗਾ” ਦਾ ਸਮਾਂ (ਭਵਿੱਖ) ਦਰਸਾ ਰਿਹਾ ਹੈ।
  • ਇਸ ਲਈ “ਕੱਲ੍ਹ” ਕਾਲਵਾਚਕ ਕਿਰਿਆ ਵਿਸ਼ੇਸਣ ਹੈ।

ਬਾਕੀ ਵਿਕਲਪ:

  • ਸਥਾਨਵਾਚਕ — ਸਥਾਨ/ਜਗ੍ਹਾ ਦਰਸਾਉਂਦਾ ਹੈ (ਜਿਵੇਂ: ਇੱਥੇ, ਉੱਥੇ)।
  • ਕਾਰਨਵਾਚਕ — ਕਾਰਨ ਦਰਸਾਉਂਦਾ ਹੈ (ਜਿਵੇਂ: ਇਸ ਲਈ, ਕਿਉਂਕਿ)।
  • ਪ੍ਰਕਾਰਵਾਚਕ — ਢੰਗ/ਰੀਤ ਦਰਸਾਉਂਦਾ ਹੈ (ਜਿਵੇਂ: ਹੌਲੀ-ਹੌਲੀ, ਤੇਜ਼ੀ ਨਾਲ)।

ਇਸ ਲਈ ਸਹੀ ਉੱਤਰ ਹੈ (C) ਕਾਲਵਾਚਕ ਕਿਰਿਆ ਵਿਸ਼ੇਸਣ।

34. ਵਿਸਮਕ ਕਿੰਨੀ ਪ੍ਰਕਾਰ ਦੇ ਹਨ?

(A) ਪੰਜ     (B) ਛੇ     (C) ਅੱਠ     (D) ਨੌਂ

ਸਹੀ ਉੱਤਰ: (D) ਨੌਂ

ਵਿਵਰਣ: ਇਸ ਪ੍ਰਸ਼ਨ ਵਿੱਚ ਵਿਸਮਕਾਂ ਦੀ ਗਿਣਤੀ ਪੁੱਛੀ ਗਈ ਹੈ।

ਪੰਜਾਬੀ ਵਿਆਕਰਨ ਅਨੁਸਾਰ ਵਿਸਮਕ (Interjections) ਉਹ ਸ਼ਬਦ ਹਨ ਜੋ ਮਨ ਦੀ ਅਚਾਨਕ ਭਾਵਨਾ — ਖੁਸ਼ੀ, ਦੁੱਖ, ਹੈਰਾਨੀ, ਡਰ, ਪ੍ਰਸੰਸਾ, ਫਿਟਕਾਰ, ਅਸੀਸ ਆਦਿ — ਨੂੰ ਪ੍ਰਗਟ ਕਰਦੇ ਹਨ।

ਵਿਸਮਕ ਦੀਆਂ ਕੁੱਲ 9 ਕਿਸਮਾਂ ਹਨ:

  1. ਪ੍ਰਸੰਸਾਵਾਚਕ (ਵਾਹ!, ਸ਼ਾਬਾਸ਼!)
  2. ਸ਼ੋਕਵਾਚਕ (ਹਾਏ!, ਉਫ਼!)
  3. ਹੈਰਾਨੀਵਾਚਕ (ਅਰੇ!, ਹੈਂ!)
  4. ਸੂਚਨਾਵਾਚਕ (ਖ਼ਬਰਦਾਰ!, ਹੁਸ਼ਿਆਰ!)
  5. ਸੰਬੋਧਨੀ (ਹੇ ਭਾਈ!, ਅਰੇ ਮਿਤ੍ਰ!)
  6. ਸਤਿਕਾਰਵਾਚਕ (ਧੰਨ!, ਜੀ!)
  7. ਫਿਟਕਾਰਵਾਚਕ (ਲਾਹਨਤ!, ਧਿਕਕਾਰ!)
  8. ਅਸੀਸਵਾਚਕ (ਜੀਵੋ!, ਚੜ੍ਹਦੀ ਕਲਾ!)
  9. ਇੱਛਾਵਾਚਕ (ਕਾਸ਼!, ਹਾਏ ਕਾਸ਼!)

ਇਸ ਲਈ ਸਹੀ ਉੱਤਰ ਹੈ (D) ਨੌਂ।

35. “ਪਰ, ਕਿ, ਜਾਂ” ਕਿਹੜੇ ਯੋਜਕ ਹਨ?

(A) ਸੰਜੁਗਤ ਯੋਜਕ     (B) ਇਕਹਿਰੇ ਯੋਜਕ     (C) ਟੁੱਟਵੇਂ ਯੋਜਕ     (D) ਬੰਝਵੇਂ ਯੋਜਕ

ਸਹੀ ਉੱਤਰ: (B) ਇਕਹਿਰੇ ਯੋਜਕ

ਵਿਵਰਣ: ਇਸ ਪ੍ਰਸ਼ਨ ਵਿੱਚ “ਪਰ, ਕਿ, ਜਾਂ” ਸ਼ਬਦਾਂ ਦੀ ਯੋਜਕ-ਕਿਸਮ ਪੁੱਛੀ ਗਈ ਹੈ।

  • ਇਕਹਿਰੇ ਯੋਜਕ ਉਹ ਹੁੰਦੇ ਹਨ ਜੋ ਇੱਕ ਹੀ ਸ਼ਬਦ ਰੂਪ ਵਿੱਚ ਵਰਤੇ ਜਾਂਦੇ ਹਨ ਅਤੇ ਵਾਕਾਂ ਜਾਂ ਖੰਡਾਂ ਨੂੰ ਜੋੜਦੇ ਹਨ।
  • “ਪਰ” (ਵਿਰੋਧ ਦਰਸਾਉਣ ਲਈ), “ਕਿ” (ਕਾਰਨ/ਸੰਬੰਧ ਜੋੜਨ ਲਈ), “ਜਾਂ” (ਚੋਣ ਦਰਸਾਉਣ ਲਈ) — ਇਹ ਸਾਰੇ ਇਕਹਿਰੇ ਯੋਜਕ ਹਨ।

ਬਾਕੀ ਵਿਕਲਪ:

  • ਸੰਜੁਗਤ ਯੋਜਕ — ਦੋਹਰੇ ਸ਼ਬਦਾਂ ਨਾਲ ਬਣਦੇ ਹਨ (ਜਿਵੇਂ: ਜਿਵੇਂ…ਤਿਵੇਂ, ਨਾ…ਨਾ)।
  • ਟੁੱਟਵੇਂ ਯੋਜਕ — ਵਾਕ ਦੇ ਵੱਖ-ਵੱਖ ਭਾਗਾਂ ਵਿੱਚ ਟੁੱਟ ਕੇ ਵਰਤੇ ਜਾਂਦੇ ਹਨ।
  • ਬੰਝਵੇਂ ਯੋਜਕ — ਅਰਥਹੀਣ/ਬਿਨਾ ਕਾਰਜ ਵਾਲੇ ਯੋਜਕ।

ਇਸ ਲਈ ਸਹੀ ਉੱਤਰ ਹੈ (B) ਇਕਹਿਰੇ ਯੋਜਕ।

36. ਛੱਡਿਆ ਗਰਾਂਅ…. ਖ਼ਾਲੀ ਸਥਾਨ ਭਰ ਕੇ ਅਖਾਣ ਪੂਰਾ ਕਰੋ:

(A) ਤੇ ਦੇਣਾ ਕੀ ਥਾਂ     (B) ਤੇ ਲੈਣਾ ਕੀ ਨਾਂ     (C) ਤੇ ਲੈਣੀ ਕੀ ਛਾਂ     (D) ਤੇ ਦੇਣੀ ਕੀ ਗਾਂ

ਸਹੀ ਉੱਤਰ: (B) ਤੇ ਲੈਣਾ ਕੀ ਨਾਂ

ਵਿਵਰਣ: ਇਸ ਪ੍ਰਸ਼ਨ ਵਿੱਚ ਅਖਾਣ “ਛੱਡਿਆ ਗਰਾਂਅ…” ਨੂੰ ਪੂਰਾ ਕਰਨ ਲਈ ਸਹੀ ਭਾਗ ਚੁਣਨਾ ਹੈ।

  • ਪੰਜਾਬੀ ਅਖਾਣ “ਛੱਡਿਆ ਗਰਾਂਅ ਤੇ ਲੈਣਾ ਕੀ ਨਾਂ” ਦਾ ਅਰਥ ਹੈ ਕਿ ਜਿਹੜਾ ਵਿਅਕਤੀ ਆਪਣਾ ਪਿੰਡ/ਮੂਲ ਥਾਂ ਛੱਡ ਦਿੰਦਾ ਹੈ, ਉਸਦਾ ਕਿਸੇ ਹੋਰ ਥਾਂ ਤੇ ਕੋਈ ਨਾਮ ਜਾਂ ਪਛਾਣ ਨਹੀਂ ਰਹਿੰਦੀ।
  • ਇਹ ਅਖਾਣ ਮੂਲ ਥਾਂ, ਪਛਾਣ ਅਤੇ ਜੜਾਂ ਨਾਲ ਜੁੜੇ ਰਹਿਣ ਦੀ ਮਹੱਤਤਾ ਨੂੰ ਦਰਸਾਉਂਦਾ ਹੈ।

ਬਾਕੀ ਵਿਕਲਪ:

  • (A) ਤੇ ਦੇਣਾ ਕੀ ਥਾਂ — ਗਲਤ ਹੈ।
  • (C) ਤੇ ਲੈਣੀ ਕੀ ਛਾਂ — ਗਲਤ ਹੈ।
  • (D) ਤੇ ਦੇਣੀ ਕੀ ਗਾਂ — ਗਲਤ ਹੈ।

ਇਸ ਲਈ ਸਹੀ ਉੱਤਰ ਹੈ (B) ਤੇ ਲੈਣਾ ਕੀ ਨਾਂ।

37. ਸਰਫ਼ਾ ਕਰ ਕੇ ਸੁੱਤੀ…. ਖ਼ਾਲੀ ਸਥਾਨ ਭਰ ਕੇ ਅਖਾਣ ਪੂਰਾ ਕਰੋ:

(A) ਦਿਨੇ ਗਵਾ ਲਈ ਜੁੱਤੀ   (B) ਆਟਾ ਖਾ ਗਈ ਕੁੱਤੀ     (C) ਰੋਟੀਆਂ ਖਾ ਗਈ ਕੁੱਤੀ     (D) ਕੋਈ ਰੋਵੋ ਤੇ ਕੋਈ ਪਿੱਟੇ

ਸਹੀ ਉੱਤਰ: (B) ਆਟਾ ਖਾ ਗਈ ਕੁੱਤੀ

ਵਿਵਰਣ: “ਸਰਫਾ ਕਰ ਕੇ ਸੁੱਤੀ, ਆਟਾ ਖਾ ਗਈ ਕੁੱਤੀ” — ਇਹ ਅਖਾਣ ਦਰਸਾਉਂਦਾ ਹੈ ਕਿ ਜਦੋਂ ਕੋਈ ਵਿਅਕਤੀ ਆਪਣੀ ਜ਼ਿੰਦਗੀ ਵਿੱਚ ਬਹੁਤ ਮਿਹਨਤ ਕਰਦਾ ਹੈ, ਸਾਰੀ ਤਿਆਰੀ ਕਰਦਾ ਹੈ, ਪਰ ਜਦੋਂ ਫਲ ਦੀ ਵਾਰੀ ਆਉਂਦੀ ਹੈ ਤਾਂ ਉਹ ਖੁਦ ਲਾਭ ਨਹੀਂ ਲੈ ਸਕਦਾ। ਉਸਦੀ ਮਿਹਨਤ ਦਾ ਨਤੀਜਾ ਕਿਸੇ ਹੋਰ ਦੇ ਹੱਥ ਚਲਾ ਜਾਂਦਾ ਹੈ।

ਇਹ ਲੋਕ-ਕਥਨ ਲਾਪਰਵਾਹੀ ਅਤੇ ਬੇਧਿਆਨੀ ਦੇ ਨਤੀਜੇ ਨੂੰ ਦਰਸਾਉਂਦਾ ਹੈ।

  • “ਸਰਫਾ ਕਰ ਕੇ ਸੁੱਤੀ” — ਮਿਹਨਤ ਕੀਤੀ, ਤਿਆਰੀ ਕੀਤੀ।
  • “ਆਟਾ ਖਾ ਗਈ ਕੁੱਤੀ” — ਪਰ ਨਤੀਜਾ ਕਿਸੇ ਹੋਰ ਨੇ ਲੈ ਲਿਆ।

ਬਾਕੀ ਵਿਕਲਪ:

  • (A) ਦਿਨੇ ਗਵਾ ਲਈ ਜੁੱਤੀ — ਗਲਤ ਹੈ।
  • (C) ਰੋਟੀਆਂ ਖਾ ਗਈ ਕੁੱਤੀ — ਗਲਤ ਹੈ।
  • (D) ਕੋਈ ਰੋਵੋ ਤੇ ਕੋਈ ਪਿੱਟੇ — ਗਲਤ ਹੈ।

ਇਸ ਲਈ ਸਹੀ ਉੱਤਰ ਹੈ (B) ਆਟਾ ਖਾ ਗਈ ਕੁੱਤੀ।

38. ਆਪ ਬੀਬੀ…. ਖ਼ਾਲੀ ਸਥਾਨ ਭਰ ਕੇ ਅਖਾਣ ਪੂਰਾ ਕਰੋ:

(A) ਮੋਹਲਿਆਂ ਦਾ ਕੀ ਡਰ     (B) ਬਾਹਰ ਸ਼ਿਰਨੀ ਵੱਡਦੀ     (C) ਨੌਂ ਕੋਹ     (D) ਕੋਕਾਂ ਮੱਤੀਂ ਦੇਵੇ ਲੋਕਾਂ

ਸਹੀ ਉੱਤਰ: (D) ਕੋਕਾਂ ਮੱਤੀਂ ਦੇਵੇ ਲੋਕਾਂ

ਵਿਵਰਣ: ਇਹ ਅਖਾਣ ਉਸ ਵੇਲੇ ਵਰਤਿਆ ਜਾਂਦਾ ਹੈ ਜਦੋਂ ਕੋਈ ਵਿਅਕਤੀ ਦੂਜਿਆਂ ਨੂੰ ਚੰਗਾ ਬਣਨ ਦੇ ਉਪਦੇਸ਼ ਦੇਵੇ, ਪਰ ਆਪ ਉਸ ਦੇ ਉਲਟ ਕੰਮ ਕਰੇ।

  • ਆਪ ਬੀਬੀ ਕੋਕਾਂ ਮੱਤੀਂ ਦੇਵੇ ਲੋਕਾਂ” ਦਾ ਅਰਥ ਹੈ ਕਿ ਆਪਣੇ ਕਰਮ ਗਲਤ ਹੋਣ ਦੇ ਬਾਵਜੂਦ ਦੂਜਿਆਂ ਨੂੰ ਸਿੱਖਿਆ ਦੇਣਾ

ਬਾਕੀ ਵਿਕਲਪ:

  • (A) ਮੋਹਲਿਆਂ ਦਾ ਕੀ ਡਰ — ਗਲਤ ਹੈ।
  • (B) ਬਾਹਰ ਸ਼ਿਰਨੀ ਵੱਡਦੀ — ਗਲਤ ਹੈ।
  • (C) ਨੌਂ ਕੋਹ — ਗਲਤ ਹੈ।

ਇਸ ਲਈ ਸਹੀ ਉੱਤਰ ਹੈ (D) ਕੋਕਾਂ ਮੱਤੀਂ ਦੇਵੇ ਲੋਕਾਂ।

39. ‘ਜ਼ਹਿਰੀਲਾ’ ਸ਼ਬਦ ਵਿਚ ਪਿਛੇਤਰ ਹੈ:

(A) ਹਰੀਲਾ     (B) ਰੀਲਾ     (C) ਲਾ     (D) ਈਲਾ

ਸਹੀ ਉੱਤਰ: (D) ਈਲਾ

ਵਿਵਰਣ: ਇਸ ਪ੍ਰਸ਼ਨ ਵਿੱਚ “ਜ਼ਹਿਰੀਲਾ” ਸ਼ਬਦ ਦੇ ਪਿਛੇਤਰ (suffix) ਦੀ ਪਛਾਣ ਕਰਨੀ ਹੈ।

  • “ਜ਼ਹਿਰ” = ਮੂਲ ਸ਼ਬਦ (root word)
  • “ਈਲਾ” = ਪਿਛੇਤਰ (suffix)
  • “ਜ਼ਹਿਰ + ਈਲਾ” → “ਜ਼ਹਿਰੀਲਾ”

ਇਸ ਤਰ੍ਹਾਂ “ਈਲਾ” ਪਿਛੇਤਰ ਜੋੜ ਕੇ “ਜ਼ਹਿਰੀਲਾ” ਸ਼ਬਦ ਬਣਦਾ ਹੈ, ਜਿਸਦਾ ਅਰਥ ਹੈ ਜ਼ਹਿਰ ਵਾਲਾ ਜਾਂ ਜ਼ਹਰ ਭਰਿਆ।

ਬਾਕੀ ਵਿਕਲਪ:

  • (A) ਹਰੀਲਾ — ਗਲਤ ਹੈ।
  • (B) ਰੀਲਾ — ਗਲਤ ਹੈ।
  • (C) ਲਾ — ਗਲਤ ਹੈ।

ਇਸ ਲਈ ਸਹੀ ਉੱਤਰ ਹੈ (D) ਈਲਾ।

40. ਪੰਜਾਬੀ ਭਾਸ਼ਾ ਵਿਚ ਵਚਨ ਦੇ ਕਿੰਨੇ ਪ੍ਰਕਾਰ ਹਨ?

(A) ਚਾਰ     (B) ਤਿੰਨ     (C) ਦੋ     (D) ਇਕ

ਸਹੀ ਉੱਤਰ: (C) ਦੋ

ਵਿਵਰਣ: ਪੰਜਾਬੀ ਭਾਸ਼ਾ ਵਿੱਚ ਵਚਨ ਦਾ ਅਰਥ ਹੈ — ਗਿਣਤੀ ਅਨੁਸਾਰ ਨਾਮ, ਸਰਵਨਾਮ ਜਾਂ ਕਿਰਿਆ ਦਾ ਰੂਪ।

  • ਏਕਵਚਨ (Singular): ਜਦੋਂ ਕਿਸੇ ਇੱਕ ਵਸਤੂ, ਵਿਅਕਤੀ ਜਾਂ ਜੀਵ ਦੀ ਗੱਲ ਕੀਤੀ ਜਾਵੇ। ਉਦਾਹਰਨ: ਲੜਕਾ, ਕਿਤਾਬ, ਘਰ।
  • ਬਹੁਵਚਨ (Plural): ਜਦੋਂ ਇੱਕ ਤੋਂ ਵੱਧ ਵਸਤੂਆਂ, ਵਿਅਕਤੀਆਂ ਜਾਂ ਜੀਵਾਂ ਦੀ ਗੱਲ ਕੀਤੀ ਜਾਵੇ। ਉਦਾਹਰਨ: ਲੜਕੇ, ਕਿਤਾਬਾਂ, ਘਰਾਂ।

ਬਾਕੀ ਵਿਕਲਪ:

  • (A) ਚਾਰ — ਗਲਤ ਹੈ।
  • (B) ਤਿੰਨ — ਗਲਤ ਹੈ।
  • (D) ਇਕ — ਗਲਤ ਹੈ।

ਇਸ ਲਈ ਸਹੀ ਉੱਤਰ ਹੈ (C) ਦੋ।

41. ’ਤੈਨੂੰ’ ਸ਼ਬਦ ਦਾ ਬਹੁਵਚਨ ਰੂਪ ਹੈ:

(A) ਤੂੰ     (B) ਤੇਰਾ     (C) ਤੁਹਾਡਾ     (D) ਤੁਹਾਨੂੰ

ਸਹੀ ਉੱਤਰ: (D) ਤੁਹਾਨੂੰ

ਵਿਵਰਣ:

  • “ਤੈਨੂੰ” ਸ਼ਬਦ ਏਕਵਚਨ ਰੂਪ ਹੈ, ਜੋ ਇੱਕ ਵਿਅਕਤੀ ਲਈ ਵਰਤਿਆ ਜਾਂਦਾ ਹੈ।
  • ਇਸਦਾ ਬਹੁਵਚਨ ਰੂਪ “ਤੁਹਾਨੂੰ” ਹੈ, ਜੋ ਇੱਕ ਤੋਂ ਵੱਧ ਵਿਅਕਤੀਆਂ ਲਈ ਵਰਤਿਆ ਜਾਂਦਾ ਹੈ।

ਬਾਕੀ ਵਿਕਲਪ:

  • (A) ਤੂੰ — ਸਰਵਨਾਮ ਦਾ ਏਕਵਚਨ ਰੂਪ ਹੈ, ਬਹੁਵਚਨ ਨਹੀਂ।
  • (B) ਤੇਰਾ — ਸੰਬੰਧ ਦਰਸਾਉਂਦਾ ਹੈ, ਬਹੁਵਚਨ ਰੂਪ ਨਹੀਂ।
  • (C) ਤੁਹਾਡਾ — ਸੰਬੰਧ ਦਰਸਾਉਂਦਾ ਹੈ, ਪਰ “ਤੈਨੂੰ” ਦਾ ਬਹੁਵਚਨ ਰੂਪ ਨਹੀਂ।

ਇਸ ਲਈ ਸਹੀ ਉੱਤਰ ਹੈ (D) ਤੁਹਾਨੂੰ।

42.”ਚਿੜੀ ਚੀਂ-ਚੀਂ ਕਰ ਰਹੀ ਹੈ” ਉਪਰੋਕਤ ਵਾਕ ਦਾ ਬਹੁਵਚਨ ਰੂਪ ਹੈ:

(A) ਚਿੜੀਆਂ ਚੀਂ-ਚੀਂ ਕਰ ਰਹੀਆਂ ਹੈ।
(B) ਚਿੜੀਆਂ ਚੀਂ-ਚੀਂ ਕਰ ਰਹੀਆਂ ਹਨ।
(C) ਚਿੜੀ ਚੀਂ-ਚੀਂ ਕਰ ਰਹੀਆਂ ਹਨ।
(D) ਚਿੜੀਆਂ ਚੀਆਂ-ਚੀਆਂ ਕਰ ਰਹੀਆਂ ਹਨ।

ਸਹੀ ਉੱਤਰ: (B) ਚਿੜੀਆਂ ਚੀਂ-ਚੀਂ ਕਰ ਰਹੀਆਂ ਹਨ।

ਵਿਵਰਣ:

  • ਮੂਲ ਵਾਕ “ਚਿੜੀ ਚੀਂ-ਚੀਂ ਕਰ ਰਹੀ ਹੈ” ਏਕਵਚਨ ਰੂਪ ਵਿੱਚ ਹੈ।
  • ਬਹੁਵਚਨ ਬਣਾਉਣ ਲਈ “ਚਿੜੀ” → “ਚਿੜੀਆਂ” ਕੀਤਾ ਗਿਆ ਹੈ।
  • ਕਿਰਿਆ “ਕਰ ਰਹੀ ਹੈ” → “ਕਰ ਰਹੀਆਂ ਹਨ” ਬਹੁਵਚਨ ਅਨੁਸਾਰ ਬਦਲਦੀ ਹੈ।
  • ਇਸ ਤਰ੍ਹਾਂ ਸਹੀ ਬਹੁਵਚਨ ਰੂਪ ਹੈ: “ਚਿੜੀਆਂ ਚੀਂ-ਚੀਂ ਕਰ ਰਹੀਆਂ ਹਨ।”

ਬਾਕੀ ਵਿਕਲਪ:

  • (A) “ਕਰ ਰਹੀਆਂ ਹੈ” — ਗਲਤ ਹੈ, ਕਿਉਂਕਿ ਬਹੁਵਚਨ ਵਿੱਚ “ਹਨ” ਆਉਣਾ ਚਾਹੀਦਾ ਹੈ।
  • (C) “ਚਿੜੀ” — ਏਕਵਚਨ ਹੈ, ਇਸ ਲਈ ਗਲਤ ਹੈ।
  • (D) “ਚੀਆਂ-ਚੀਆਂ” — ਗਲਤ ਰੂਪ ਹੈ, ਸਹੀ “ਚੀਂ-ਚੀਂ” ਹੈ।

ਇਸ ਲਈ ਸਹੀ ਉੱਤਰ ਹੈ (B) ਚਿੜੀਆਂ ਚੀਂ-ਚੀਂ ਕਰ ਰਹੀਆਂ ਹਨ।

43. ‘ਪਤਿਅਹੁਰਾ’ ਸ਼ਬਦ ਦਾ ਇਸਤਰੀ ਲਿੰਗ ਹੈ:

(A) ਪਤਿਅਹੁਰੀ     (B) ਪਤੀਹਸ     (C) ਪਤਿਅਹੋਰੀ     (D) ਪਤੀਹਸਣ

ਸਹੀ ਉੱਤਰ: (B) ਪਤੀਹਸ

ਵਿਵਰਣ: “ਪਤਿਅਹੁਰਾ” ਸ਼ਬਦ ਦਾ ਅਰਥ ਹੈ ਸੋਹਰੇ ਦਾ ਭਰਾ

  • ਪੰਜਾਬੀ ਰਿਸ਼ਤਿਆਂ ਵਿੱਚ “ਪਤਿਅਹੁਰਾ” ਉਸ ਵਿਅਕਤੀ ਲਈ ਵਰਤਿਆ ਜਾਂਦਾ ਹੈ ਜੋ ਪਤੀ ਦੇ ਪਿਤਾ (ਸੋਹਰੇ) ਦਾ ਭਰਾ ਹੁੰਦਾ ਹੈ।
  • ਇਸਦਾ ਇਸਤਰੀ ਲਿੰਗ “ਪਤੀਹਸ” ਹੈ।
  • ਪੰਜਾਬੀ ਵਿੱਚ ਕੁਝ ਸ਼ਬਦਾਂ ਦੇ ਇਸਤਰੀ ਲਿੰਗ ਸਿੱਧੇ “ਾ → ਿ” ਨਾਲ ਨਹੀਂ ਬਣਦੇ, ਬਲਕਿ ਉਹਨਾਂ ਦੇ ਵੱਖਰੇ ਰੂਪ ਹੁੰਦੇ ਹਨ।
  • “ਪਤਿਅਹੁਰਾ” (ਸੋਹਰੇ ਦਾ ਭਰਾ) ਦਾ ਇਸਤਰੀ ਰੂਪ “ਪਤੀਹਸ” ਹੈ।

ਬਾਕੀ ਵਿਕਲਪ:

  • (A) ਪਤਿਅਹੁਰੀ — ਗਲਤ ਹੈ।
  • (C) ਪਤਿਅਹੋਰੀ — ਗਲਤ ਹੈ।
  • (D) ਪਤੀਹਸਣ — ਗਲਤ ਹੈ।

ਇਸ ਲਈ ਸਹੀ ਉੱਤਰ ਹੈ (B) ਪਤੀਹਸ।

44. ‘ਵਲੈਤੀਆ’ ਸ਼ਬਦ ਇਸਤਰੀ ਲਿੰਗ ਹੈ:

(A) ਵਲੈਤੀ     (B) ਵਲੈਤਣ     (C) ਵਲੈਤਣੀ     (D) ਉਪਰੋਕਤ ਵਿੱਚੋਂ ਕੋਈ ਨਹੀਂ

ਸਹੀ ਉੱਤਰ: (B) ਵਲੈਤਣ

ਵਿਵਰਣ:

  • “ਵਲੈਤੀਆ” ਸ਼ਬਦ ਪੁਲਿੰਗ ਰੂਪ ਹੈ, ਜਿਸਦਾ ਅਰਥ ਹੈ ਵਿਦੇਸ਼ੀ ਪੁਰਸ਼।
  • ਇਸਦਾ ਇਸਤਰੀ ਲਿੰਗ ਰੂਪ “ਵਲੈਤਣ” ਹੈ, ਜੋ ਵਿਦੇਸ਼ਣੀ (ਵਿਦੇਸ਼ ਤੋਂ ਆਈ ਇਸਤਰੀ) ਲਈ ਵਰਤਿਆ ਜਾਂਦਾ ਹੈ।
  • ਪੰਜਾਬੀ ਵਿੱਚ ਕੁਝ ਸ਼ਬਦਾਂ ਦੇ ਇਸਤਰੀ ਲਿੰਗ ਸਿੱਧੇ “ਆ → ਈ” ਨਾਲ ਨਹੀਂ ਬਣਦੇ, ਬਲਕਿ ਉਹਨਾਂ ਦੇ ਵੱਖਰੇ ਰੂਪ ਹੁੰਦੇ ਹਨ।
  • “ਵਲੈਤੀਆ” → “ਵਲੈਤਣ” ਇਸੇ ਨਿਯਮ ਅਨੁਸਾਰ ਬਣਦਾ ਹੈ।

ਬਾਕੀ ਵਿਕਲਪ:

  • (A) ਵਲੈਤੀ — ਗਲਤ ਹੈ।
  • (C) ਵਲੈਤਣੀ — ਗਲਤ ਹੈ।
  • (D) ਉਪਰੋਕਤ ਵਿੱਚੋਂ ਕੋਈ ਨਹੀਂ — ਗਲਤ ਹੈ।

ਇਸ ਲਈ ਸਹੀ ਉੱਤਰ ਹੈ (B) ਵਲੈਤਣ।

45. “ਮਾਲਕ ਨੇ ਨੌਕਰ ਨੂੰ ਨੌਕਰੀ ਤੋਂ ਕੱਢ ਦਿੱਤਾ”
ਉਪਰੋਕਤ ਵਾਕ ਦਾ ਇਸਤਰੀ ਲਿੰਗ ਰੂਪ ਹੈ:

(A) ਮਾਲਕਣ ਨੇ ਨੌਕਰਾਣੀ ਨੂੰ ਨੌਕਰ ਤੋਂ ਕੱਢ ਦਿੱਤਾ।
(B) ਮਾਲਕ ਨੇ ਨੌਕਰਾਣੀ ਨੂੰ ਨੌਕਰੀ ਤੋਂ ਕੱਢ ਦਿੱਤਾ।
(C) ਮਾਲਕਣ ਨੇ ਨੌਕਰਾਣੀ ਨੂੰ ਨੌਕਰੀ ਤੋਂ ਕੱਢ ਦਿੱਤਾ।
(D) ਮਾਲਕਣ ਨੇ ਨੌਕਰੀ ਨੂੰ ਨੌਕਰ ਤੋਂ ਕੱਢ ਦਿੱਤਾ।

ਸਹੀ ਉੱਤਰ: (C) ਮਾਲਕਣ ਨੇ ਨੌਕਰਾਣੀ ਨੂੰ ਨੌਕਰੀ ਤੋਂ ਕੱਢ ਦਿੱਤਾ।

ਵਿਵਰਣ:

  • ਮੂਲ ਵਾਕ ਵਿੱਚ “ਮਾਲਕ” (ਪੁਲਿੰਗ) ਅਤੇ “ਨੌਕਰ” (ਪੁਲਿੰਗ) ਹਨ।
  • ਇਸਤਰੀ ਲਿੰਗ ਰੂਪ ਬਣਾਉਣ ਲਈ:
    • “ਮਾਲਕ” → “ਮਾਲਕਣ”
    • “ਨੌਕਰ” → “ਨੌਕਰਾਣੀ”
  • ਕਿਰਿਆ “ਕੱਢ ਦਿੱਤਾ” ਜਿਵੇਂ ਦੀ ਤਿਵੇਂ ਰਹਿੰਦੀ ਹੈ।
  • ਇਸ ਤਰ੍ਹਾਂ ਸਹੀ ਇਸਤਰੀ ਲਿੰਗ ਰੂਪ ਹੈ: “ਮਾਲਕਣ ਨੇ ਨੌਕਰਾਣੀ ਨੂੰ ਨੌਕਰੀ ਤੋਂ ਕੱਢ ਦਿੱਤਾ।”

ਬਾਕੀ ਵਿਕਲਪ:

  • (A) “ਨੌਕਰ ਤੋਂ ਕੱਢ ਦਿੱਤਾ” — ਗਲਤ ਹੈ, ਕਿਉਂਕਿ “ਨੌਕਰਾਣੀ” ਨੂੰ “ਨੌਕਰੀ ਤੋਂ” ਕੱਢਣਾ ਚਾਹੀਦਾ ਹੈ।
  • (B) “ਮਾਲਕ” ਪੁਲਿੰਗ ਹੀ ਰਹਿੰਦਾ ਹੈ, ਇਸ ਲਈ ਅਧੂਰਾ ਬਦਲਾਅ।
  • (D) “ਨੌਕਰੀ ਨੂੰ ਨੌਕਰ ਤੋਂ ਕੱਢ ਦਿੱਤਾ” — ਅਰਥ ਹੀ ਗਲਤ ਹੈ।

ਇਸ ਲਈ ਸਹੀ ਉੱਤਰ ਹੈ (C) ਮਾਲਕਣ ਨੇ ਨੌਕਰਾਣੀ ਨੂੰ ਨੌਕਰੀ ਤੋਂ ਕੱਢ ਦਿੱਤਾ।

46. ਹੇਠ ਲਿਖਿਆਂ ਵਿੱਚੋਂ ਕਿਹੜੇ ਸ਼ਬਦ ਨਾਲ ਛੁੱਟ ਮਰੋੜੀ ਵਿਸਰਾਮ ਚਿੰਨ੍ਹ ਲੱਗਾ ਹੈ?

(A) ਲੱਡੂ, ਜਲੇਬੀ     (B) ਪੜ੍ਹਾਈ-ਲਿਖਾਈ     (C) ‘ਚ     (D) ਐੱਮ.ਪੀ

ਸਹੀ ਉੱਤਰ: (C) ‘ਚ

ਵਿਵਰਣ:

  • “ਛੁੱਟ ਮਰੋੜੀ ਵਿਸਰਾਮ ਚਿੰਨ੍ਹ” ਦਾ ਚਿੰਨ੍ਹ ' (ਅਪੋਸਟਰੋਫ਼) ਹੈ।
  • ਇਹ ਚਿੰਨ੍ਹ ਉਸ ਵੇਲੇ ਵਰਤਿਆ ਜਾਂਦਾ ਹੈ ਜਦੋਂ ਕਿਸੇ ਸ਼ਬਦ ਦੇ ਅੰਦਰੋਂ ਅੱਖਰ ਛੱਡ ਕੇ ਸੰਖੇਪ ਰੂਪ ਬਣਾਇਆ ਜਾਂਦਾ ਹੈ।
  • “’ਚ” ਸ਼ਬਦ “ਵਿੱਚ” ਦਾ ਸੰਖੇਪ ਰੂਪ ਹੈ, ਜਿਸ ਵਿੱਚ ' ਛੁੱਟ ਮਰੋੜੀ ਵਿਸਰਾਮ ਚਿੰਨ੍ਹ ਵਰਤਿਆ ਗਿਆ ਹੈ।

ਬਾਕੀ ਵਿਕਲਪ:

  • (A) ਲੱਡੂ, ਜਲੇਬੀ → ਇੱਥੇ ਕਾਮਾ (,) ਹੈ।
  • (B) ਪੜ੍ਹਾਈ-ਲਿਖਾਈ → ਇੱਥੇ ਜੋੜਨੀ (-) ਹੈ।
  • (D) ਐੱਮ.ਪੀ → ਇੱਥੇ ਬਿੰਦੀ (.) ਹੈ।

ਇਸ ਲਈ ਸਹੀ ਉੱਤਰ ਹੈ (C) ‘ਚ

47. “ਦੋ-ਦੋ ਦੀਆਂ ਲਾਈਨਾਂ ਵਿੱਚ ਚੱਲੋ।”
ਉਪਰੋਕਤ ਵਾਕ ਵਿਚ “ਦੋ-ਦੋ” ਸ਼ਬਦ ਵਿਚ ਹੇਠ ਲਿਖਿਆਂ ਵਿੱਚੋਂ ਕਿਹੜੇ ਵਿਸਰਾਮ ਚਿੰਨ੍ਹ ਦੀ ਵਰਤੋਂ ਹੋਈ ਹੈ?

(A) ਜੋੜਨੀ     (B) ਵਿਰਾਮ ਕਾਮਾ     (C) ਦੁਬਿੰਦੀ ਡੈਸ਼     (D) ਦੁਬਿੰਦੀ

ਸਹੀ ਉੱਤਰ: (A) ਜੋੜਨੀ

ਵਿਵਰਣ:

  • “ਦੋ-ਦੋ” ਸ਼ਬਦ ਵਿੱਚ ਜੋੜਨੀ (-) ਦੀ ਵਰਤੋਂ ਕੀਤੀ ਗਈ ਹੈ।
  • ਜੋੜਨੀ ਉਹ ਵਿਸਰਾਮ ਚਿੰਨ੍ਹ ਹੈ ਜੋ ਦੋ ਸ਼ਬਦਾਂ ਜਾਂ ਇੱਕੋ ਸ਼ਬਦ ਦੀ ਦੁਹਰਾਈ ਨੂੰ ਜੋੜਨ ਲਈ ਵਰਤਿਆ ਜਾਂਦਾ ਹੈ।
  • ਉਦਾਹਰਨ: ਦੋ-ਦੋ, ਤਿੰਨ-ਤਿੰਨ, ਹੌਲੀ-ਹੌਲੀ।

ਬਾਕੀ ਵਿਕਲਪ:

  • (B) ਵਿਰਾਮ ਕਾਮਾ (,): ਇੱਥੇ ਨਹੀਂ ਵਰਤਿਆ ਗਿਆ।
  • (C) ਦੁਬਿੰਦੀ ਡੈਸ਼ (:–): ਇਹ ਲੰਮਾ ਡੈਸ਼ ਹੁੰਦਾ ਹੈ, ਜੋ ਇੱਥੇ ਨਹੀਂ ਹੈ।
  • (D) ਦੁਬਿੰਦੀ (:): ਇਹ ਵੀ ਨਹੀਂ ਵਰਤਿਆ ਗਿਆ।

ਇਸ ਲਈ ਸਹੀ ਉੱਤਰ ਹੈ (A) ਜੋੜਨੀ

48. ‘ਵਿਕਾਰ’ ਸ਼ਬਦ ਵਿਚ ਅਗੇਤਰ ਹੈ:

(A) ਵਿ     (B) ਵਿਕ     (C) ਵਿਕਾ     (D) ਵਿਇਕ

ਸਹੀ ਉੱਤਰ: (A) ਵਿ

ਵਿਵਰਣ:

  • “ਵਿਕਾਰ” ਸ਼ਬਦ ਵਿੱਚ ਅਗੇਤਰ “ਵਿ” ਹੈ।
  • “ਵਿ” ਅਗੇਤਰ ਦਾ ਅਰਥ ਹੈ ਵੱਖਰਾ, ਵਿਸ਼ੇਸ਼, ਅਲੱਗ
  • “ਕਾਰ” ਧਾਤੁ ਨਾਲ “ਵਿ” ਅਗੇਤਰ ਜੋੜ ਕੇ “ਵਿਕਾਰ” ਬਣਦਾ ਹੈ, ਜਿਸਦਾ ਅਰਥ ਹੈ ਦੋਸ਼, ਖਾਮੀ ਜਾਂ ਬੁਰਾਈ

ਬਾਕੀ ਵਿਕਲਪ:

  • (B) ਵਿਕ — ਇਹ ਪੂਰਾ ਅਗੇਤਰ ਨਹੀਂ ਹੈ।
  • (C) ਵਿਕਾ — ਗਲਤ ਹੈ।
  • (D) ਵਿਇਕ — ਗਲਤ ਹੈ।

ਇਸ ਲਈ ਸਹੀ ਉੱਤਰ ਹੈ (A) ਵਿ

49. ‘ਕੁਸੰਗ’ ਸ਼ਬਦ ਵਿਚ ਅਗੇਤਰ ਹੈ:

(A) ਕੁਸ     (B) ਕੁਸੰ     (C) ਕੁ     (D) ਸੰਗ

ਸਹੀ ਉੱਤਰ: (C) ਕੁ

ਵਿਵਰਣ:

  • “ਕੁਸੰਗ” ਸ਼ਬਦ ਵਿੱਚ ਅਗੇਤਰ “ਕੁ” ਹੈ।
  • “ਕੁ” ਅਗੇਤਰ ਦਾ ਅਰਥ ਹੈ ਬੁਰਾ, ਖਰਾਬ, ਅਸ਼ੁੱਧ
  • “ਸੰਗ” (ਸਾਥ) ਨਾਲ “ਕੁ” ਅਗੇਤਰ ਜੋੜ ਕੇ “ਕੁਸੰਗ” ਬਣਦਾ ਹੈ, ਜਿਸਦਾ ਅਰਥ ਹੈ ਬੁਰਾ ਸਾਥ ਜਾਂ ਮਾੜੀ ਸੰਗਤ

ਬਾਕੀ ਵਿਕਲਪ:

  • (A) ਕੁਸ — ਇਹ ਪੂਰਾ ਅਗੇਤਰ ਨਹੀਂ ਹੈ।
  • (B) ਕੁਸੰ — ਗਲਤ ਹੈ।
  • (D) ਸੰਗ — ਇਹ ਧਾਤੁ ਹੈ, ਅਗੇਤਰ ਨਹੀਂ।

ਇਸ ਲਈ ਸਹੀ ਉੱਤਰ ਹੈ (C) ਕੁ

50. ‘ਸ਼ਰਮਾਕਲ਼’ ਸ਼ਬਦ ਵਿਚ ਪਿਛੇਤਰ ਹੈ:

(A) ਕਲ਼     (B) ਮਾਕਲ਼     (C) ਸ਼ਰਮਾ     (D) ਆਕਲ਼

ਸਹੀ ਉੱਤਰ: (D) ਆਕਲ਼

ਵਿਵਰਣ:

  • “ਸ਼ਰਮਾਕਲ਼” ਸ਼ਬਦ ਵਿੱਚ ਪਿਛੇਤਰ “ਆਕਲ਼” ਹੈ।
  • “ਆਕਲ਼” ਪਿਛੇਤਰ ਦਾ ਅਰਥ ਹੈ ਅਵਸਥਾ, ਰੂਪ ਜਾਂ ਹਾਲਤ
  • “ਸ਼ਰਮਾ” (ਸ਼ਰਮ) ਨਾਲ “ਆਕਲ਼” ਪਿਛੇਤਰ ਜੋੜ ਕੇ “ਸ਼ਰਮਾਕਲ਼” ਬਣਦਾ ਹੈ, ਜਿਸਦਾ ਅਰਥ ਹੈ ਸ਼ਰਮ ਵਾਲੀ ਅਵਸਥਾ ਜਾਂ ਸ਼ਰਮ ਦੀ ਹਾਲਤ

ਬਾਕੀ ਵਿਕਲਪ:

  • (A) ਕਲ਼ — ਪੂਰਾ ਪਿਛੇਤਰ ਨਹੀਂ ਹੈ।
  • (B) ਮਾਕਲ਼ — ਗਲਤ ਹੈ।
  • (C) ਸ਼ਰਮਾ — ਇਹ ਧਾਤੁ ਹੈ, ਪਿਛੇਤਰ ਨਹੀਂ।

ਇਸ ਲਈ ਸਹੀ ਉੱਤਰ ਹੈ (D) ਆਕਲ਼

The 50 questions asked in the Group‑D paper under Advertisement No. 08 of 2025 have been explained in detail. The next section covers General Knowledge & Current Affairs, from Question No. 51 to 75.For a PDF download of Part‑A of the Group‑D Question Paper with complete explanations and answer keys.

For more Previous Years’ Question Papers and their detailed explanations, you can follow our Previous Years’ Question Paper section.

About the Author – Sam

I am the main content writer at RankersChoice.com. My work is focused on writing articles that help candidates prepare for exams like PSSSB, PPSC, SSC, IBPS, and many other state and national‑level government exams. I have been teaching for more than 10 years. I have also cleared exams including SSC CGL, SSC CPO, SSC CHSL, Punjab Patwari, and Punjab Excise Inspector. My goal is to provide valuable resources for aspiring candidates while promoting RankersChoice.com mission.

WhatsApp Channel Join Now
X (Twitter) Follow Now
Pinterest Follow Now
Instagram Follow Now
Scroll to Top