Punjabi Grammar: ਅਰਥ-ਬੋਧ (Arth‑Bodh)- ਵਿਰੋਧੀ ਸ਼ਬਦ, ਸਮਾਨਾਰਥਕ, ਬਹੁ-ਅਰਥਕ ਸ਼ਬਦ Antonyms, Synonyms & Multiple Meaning Words for Competitive Exams

Official WhatsApp Channel – RankersChoice
Daily MCQs • Exam Alerts • Solved Papers • Expert Tips
Trusted by top rankers – Get exam-ready with us!
Join Now

ਕਈ ਵਾਰ ਸ਼ਬਦਾਂ ਦੇ ਅਰਥਾਂ ਦੇ ਅਧਾਰ ’ਤੇ ਵੀ ਨਵੇਂ ਸ਼ਬਦ ਬਣਾਏ ਜਾਂਦੇ ਹਨ। ਇਹ ਪ੍ਰਕਿਰਿਆ ਭਾਸ਼ਾ ਨੂੰ ਹੋਰ ਸਮ੍ਰਿੱਧ ਅਤੇ ਪ੍ਰਭਾਵਸ਼ਾਲੀ ਬਣਾਉਂਦੀ ਹੈ, ਜਿਸ ਨਾਲ ਸ਼ਬਦ-ਭੰਡਾਰ ਵਿੱਚ ਲਗਾਤਾਰ ਵਾਧਾ ਹੁੰਦਾ ਰਹਿੰਦਾ ਹੈ।

ਹੁਣ ਜਿਵੇਂ ਪਿਛਲੇ article ਵਿੱਚ Punjabi Grammar ਦੇ ਪਿਛੇਤਰ (Suffixes) ਬਾਰੇ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਸੀ, ਇਸ article ਵਿੱਚ ਅਸੀਂ ਅਰਥ‑ਬੋਧ (Arth‑Bodh) — ਜੋ ਕਿ Punjabi Grammar ਦਾ ਇੱਕ ਅਹਿਮ ਹਿੱਸਾ ਹੈ — ਨੂੰ detail ਵਿੱਚ ਸਮਝਾਂਗੇ।

ਅਰਥ-ਬੋਧ Arth‑Bodh ਦੇ ਅਧਾਰ ’ਤੇ ਸ਼ਬਦ-ਰਚਨਾ

  1. ਵਿਰੋਧੀ ਸ਼ਬਦ
  2. ਸਮਾਨਾਰਥਕ ਸ਼ਬਦ
  3. ਬਹੁਅਰਥਕ ਸ਼ਬਦ

ਇਸ article ਵਿੱਚ ਅਸੀਂ ਵਿਰੋਧੀ ਸ਼ਬਦ ਅਤੇ ਸਮਾਨਾਰਥਕ ਸ਼ਬਦਾਂ ਨੂੰ detail ਵਿੱਚ ਪੜ੍ਹਾਂਗੇ ਅਤੇ ਅਗਲੇ article ਵਿੱਚ ਬਹੁਅਰਥਕ ਸ਼ਬਦਾਂ ਨੂੰ detail ਵਿੱਚ ਪੜ੍ਹਾਂਗੇ।

I. ਵਿਰੋਧੀ ਸ਼ਬਦ (Antonyms)

ਵਿਰੋਧੀ ਸ਼ਬਦਾਂ ਨੂੰ ਵਿਰੋਧਾਤਮਕ ਸ਼ਬਦ ਜਾਂ ਉਲਟ ਭਾਵੀ ਸ਼ਬਦ ਵੀ ਕਿਹਾ ਜਾਂਦਾ ਹੈ। ਇਹ ਉਹ ਸ਼ਬਦ ਹੁੰਦੇ ਹਨ ਜਿਨ੍ਹਾਂ ਦੇ ਅਰਥ ਇੱਕ-ਦੂਜੇ ਦੇ ਬਿਲਕੁਲ ਉਲਟ ਹੁੰਦੇ ਹਨ। ਇਹ ਸਾਡੀ ਭਾਸ਼ਾ ਨੂੰ ਨਾ ਸਿਰਫ਼ ਸਪੱਸ਼ਟ ਬਣਾਉਂਦੇ ਹਨ, ਸਗੋਂ ਹੋਰ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਵੀ ਬਣਾਉਂਦੇ ਹਨ।
ਉਦਾਹਰਨ ਵਜੋਂ — ਰਾਜਾ ↔ ਰੰਕ, ਦਿਨ ↔ ਰਾਤ, ਔਖਾ ↔ ਸੌਖਾ, ਲਾਭ ↔ ਹਾਨੀ, ਮਿਲਾਪ ↔ ਵਿਛੋੜਾ ਆਦਿ।

ਇਹ ਗੱਲ ਧਿਆਨਯੋਗ ਹੈ ਕਿ ਕੁਝ ਸ਼ਬਦਾਂ ਦੇ ਇੱਕ ਤੋਂ ਵੱਧ ਵਿਰੋਧੀ ਸ਼ਬਦ ਵੀ ਹੋ ਸਕਦੇ ਹਨ, ਜਦਕਿ ਹਰ ਸ਼ਬਦ ਦਾ ਵਿਰੋਧੀ ਹੋਣਾ ਜ਼ਰੂਰੀ ਨਹੀਂ ਹੁੰਦਾ। ਉਦਾਹਰਨ ਲਈ “ਪਾਣੀ” ਦਾ ਕੋਈ ਸਿੱਧਾ ਵਿਰੋਧੀ ਸ਼ਬਦ ਨਹੀਂ ਹੈ। ਇਸ ਲਈ ਵਿਰੋਧੀ ਸ਼ਬਦਾਂ ਦੀ ਵਰਤੋਂ ਸਮਝਦਾਰੀ ਨਾਲ ਕਰਨੀ ਚਾਹੀਦੀ ਹੈ।

ਹੁਣ ਆਓ ਕੁਝ ਮਹੱਤਵਪੂਰਨ ਵਿਰੋਧੀ ਸ਼ਬਦਾਂ ਨੂੰ ਦਿਲਚਸਪ ਢੰਗ ਨਾਲ ਵੇਖੀਏ:

  • ਉਸਤਤ — ਨਿੰਦਿਆ
  • ਉੱਘਾ — ਗੁਪਤ, ਗੁੱਝਾ
  • ਉੱਚਾ — ਨੀਵਾਂ
  • ਉਚਾਣ — ਨੀਵਾਣ
  • ਉਜਾੜ — ਵੱਸੋਂ, ਰੌਣਕ
  • ਉਜਾੜਨਾ — ਵਸਾਉਣਾ
  • ਉੱਜਲ — ਹਨੇਰਾ
  • ਉਜਾਲਾ — ਹਨੇਰਾ
  • ਉਤਪਤੀ — ਵਿਨਾਸ਼
  • ਉੱਤਮ — ਨਖਿੱਧ, ਘਟੀਆ
  • ਉਠਣਾ — ਬੈਠਣਾ
  • ਉਣਨਾ — ਉਧੇੜਨਾ
  • ਉੱਤਰਨਾ — ਚੜ੍ਹਨਾ
  • ਉੱਪਰ — ਹੇਠਾਂ
  • ਉਰਲਾ — ਪਰਲਾ
  • ਉਪਯੋਗ — ਦੁਰਉਪਯੋਗ
  • ਉਰਾਰ — ਪਾਰ
  • ਊਚ — ਨੀਚ
  • ਊਤ — ਅਕਲਮੰਦ
  • ਉਣਾ — ਭਰਿਆ
  • ਓਪਰਾ — ਜਾਣੂ
  • ਉਲਟਾ — ਸਿੱਧਾ
  • ਉਧਾਰ — ਨਕਦ
  • ਅਸਲੀ — ਨਕਲੀਂ
  • ਅਸੀਂ — ਤੁਸੀਂ
  • ਅੱਗੇ — ਪਿੱਛੇ
  • ਅਗਲੀ — ਪਿਛਲੀ
  • ਅਗੇਤਰ — ਪਿਛੇਤਰ
  • ਅੱਡਿਆ — ਮੀਟਿਆ
  • ਅਨੁਕੂਲ — ਪ੍ਰਤੀਕੂਲ
  • ਅਸੰਭਵ — ਸੰਭਵ
  • ਅਮਨ — ਜੰਗ
  • ਅਸਫ਼ਲ — ਸਫ਼ਲ
  • ਅੰਤ — ਆਦਿ/ਸ਼ੁਰੂ/ਅਰੰਭ
  • ਅੰਤਰ — ਸਮਾਨਤਾ
  • ਅਮੀਰ — ਗ਼ਰੀਬ
  • ਆਸਤਕ — ਨਾਸਤਕ
  • ਆਕੜ — ਨਿਮਰਤਾ
  • ਅਜ਼ਾਦੀ — ਗ਼ੁਲਾਮੀ
  • ਆਦਰ — ਨਿਰਾਦਰ
  • ਆਪਣਾ — ਪਰਾਇਆ
  • ਆਸ — ਨਿਰਾਸ
  • ਅਗਿਆਨੀ — ਗਿਆਨੀ
  • ਅਧੀਨ — ਸੁਤੰਤਰ
  • ਅਨੁਮਾਨ — ਨਿਸਚਾ
  • ਅਸ਼ੁੱਭ — ਸ਼ੁੱਭ
  • ਅਚੇਤ — ਸੁਚੇਤ
  • ਅਨੇਕ — ਇੱਕ
  • ਅਡੋਲ — ਡੋਲਣਾ
  • ਅਲੌਕਿਕ — ਲੌਕਿਕ
  • ਆਥਣ — ਸਵੇਰੇ
  • ਆਧੁਨਿਕ — ਪ੍ਰਾਚੀਨ
  • ਆਲਸ਼ੀ — ਉੱਦਮੀ
  • ਅਸਾਨ — ਮੁਸ਼ਕਲ
  • ਅਕਾਸ਼ — ਧਰਤੀ
  • ਆਗਿਆ — ਬੇਨਤੀ
  • ਆਮ — ਖ਼ਾਸ
  • ਆਮਦਨੀ — ਖ਼ਰਚ
  • ਅੱਧਾ — ਪੂਰਾ
  • ਔਖਾ — ਸੌਖਾ
  • ਔਂਤਰਾ — ਸੋਂਤਰਾ
  • ਅੰਤਲਾ — ਅਰੰਭਿਕ
  • ਅੰਦਰ — ਬਾਹਰ
  • ਅੰਬਰ — ਧਰਤੀ
  • ਅੰਨ੍ਹਾ — ਸੁਜਾਖਾ
  • ਅੜਨਾ — ਟਲਨਾ/ਮੰਨਣਾ
  • ਈਰਖਾ — ਪਿਆਰ
  • ਇਕਹਿਰਾ — ਬੇਈਮਾਨ
  • ਇੱਜ਼ਤ — ਬੇਈੱਜ਼ਤ
  • ਇਮਾਨਦਾਰ — ਬੇਈਮਾਨ
  • ਏਕਾ/ਏਕਤਾ — ਫੁੱਟ
  • ਇਸਤਰੀ — ਪੁਰਸ਼/ਮਰਦ
  • ਇਕਰਾਰ — ਇਨਕਾਰ
  • ਇਨਸਾਨ — ਹੈਵਾਨ
  • ਇਤਬਾਰ — ਬੇਇਤਬਾਰੀ
  • ਏਧਰ — ਓਧਰ
  • ਸ਼ਹਿਰੀ — ਪੇਂਡੂ
  • ਸਸਤਾ — ਮਹਿੰਗਾ
  • ਸਕਾ — ਮਤਰੇਆ
  • ਸੱਖਣਾ — ਭਰਿਆ
  • ਸਖ਼ੀ — ਸੂਮ, ਕੰਜੂਸ
  • ਸੱਚ — ਝੂਠ
  • ਸੱਜਰ — ਤੋਕੜ
  • ਸੱਤ — ਅਸੱਤ, ਝੂਠ
  • ਸਦੀਵੀ — ਥੋ੍ਹ-ਚਿਰੀ, ਵਰਤੀ
  • ਸੱਭਿਆ — ਜਾਂਗਲ਼ੀ, ਅਸੱਭਿਆ
  • ਸ਼ਰਾਬੀ — ਸੋਫ਼ੀ
  • ਸੁਤੰਤਰ — ਪਰਤੰਤਰ
  • ਸੜੀਆਲ — ਹਸਮੁਖ
  • ਰੋਂਦੂ — ਹਸਮੁਖ
  • ਸਾਡਾ — ਤੁਹਾਡਾ
  • ਸਾਫ਼ — ਗੰਦਾ, ਮੈਲ਼ਾ
  • ਸਾਥੀ — ਵਿਰੋਧੀ
  • ਸਿਆਣਾ — ਨਿਆਣਾ, ਮੂਰਖ਼
  • ਸੀਤ — ਨਿੱਘਾ
  • ਸੁਆਦੀ — ਬੇਸੁਆਦੀ
  • ਸੁਹਾਗਣ — ਦੁਹਾਗਣ, ਵਿਧਵਾ
  • ਸੁਸਤ — ਚੁਸਤ
  • ਸੁੱਕਾ — ਦੁਖੀ
  • ਸੁਖੀ — ਦੁਖੀ
  • ਸੁੰਗੜਨਾ — ਫੈਲਣਾ
  • ਸੁਚੱਜਾ — ਕੁਚੱਜਾ
  • ਸੁਣਿਆ — ਕੁਲੱਛਣਾ
  • ਸੁਲਾਹ — ਲੜਾਈ
  • ਸਫ਼ਲ — ਅਸਫ਼ਲ
  • ਸੋਕਾ — ਡੋਬਾ
  • ਸੋਗ — ਖ਼ੁਸ਼ੀ
  • ਸੰਖੇਪ — ਵਿਸਥਾਰ
  • ਸੰਗਤ — ਕੁਸੰਗਤ
  • ਸੰਗਾਊ — ਨਿਝੱਕ

II. ਸਮਾਨਾਰਥਕ ਸ਼ਬਦ (Synonyms)

ਸਮਾਨਾਰਥਕ ਸ਼ਬਦਾਂ ਨੂੰ ਸਮਾਨ ਭਾਵੀ ਸ਼ਬਦ ਜਾਂ ਇੱਕੋ ਅਰਥ ਵਾਲੇ ਸ਼ਬਦ ਵੀ ਕਿਹਾ ਜਾਂਦਾ ਹੈ। ਇਹ ਉਹ ਸ਼ਬਦ ਹੁੰਦੇ ਹਨ ਜਿਨ੍ਹਾਂ ਦੇ ਅਰਥ ਇੱਕ-ਦੂਜੇ ਦੇ ਬਰਾਬਰ ਜਾਂ ਕਾਫ਼ੀ ਹੱਦ ਤੱਕ ਮਿਲਦੇ-ਜੁਲਦੇ ਹੁੰਦੇ ਹਨ। ਇਹ ਸਾਡੀ ਭਾਸ਼ਾ ਨੂੰ ਨਾ ਸਿਰਫ਼ ਸੁੰਦਰ ਅਤੇ ਸਪੱਸ਼ਟ ਬਣਾਉਂਦੇ ਹਨ, ਸਗੋਂ ਹੋਰ ਪ੍ਰਭਾਵਸ਼ਾਲੀ ਅਤੇ ਅਭਿਵੈਕਤਮਕ ਵੀ ਬਣਾਉਂਦੇ ਹਨ। ਉਦਾਹਰਨ ਵਜੋਂ — ਅਮੀਰ = ਧਨਾਢ, ਧਨੀ, ਦੌਲਤਮੰਦ; ਰਾਜਾ = ਨਰਪਤੀ, ਭੂਪ, ਮਹਾਰਾਜ; ਸੂਰਜ = ਰਵੀ, ਭਾਨੁ, ਦਿਨਕਰ ਆਦਿ।

ਇਹ ਗੱਲ ਧਿਆਨਯੋਗ ਹੈ ਕਿ ਬਹੁਤ ਵਾਰੀ ਕਿਸੇ ਸ਼ਬਦ ਦਾ ਦੂਜਾ ਸ਼ਬਦ ਪੂਰਾ-ਪੂਰਾ ਸਮਾਨਾਰਥਕ ਨਹੀਂ ਹੁੰਦਾ, ਸਗੋਂ ਨੇੜੇ ਦਾ ਸਮਾਨਾਰਥਕ ਹੁੰਦਾ ਹੈ। ਅਰਥਾਤ, ਦੋ ਸ਼ਬਦਾਂ ਦੇ ਅਰਥ ਭਾਵੇਂ ਮਿਲਦੇ ਹੋਣ, ਪਰ ਉਨ੍ਹਾਂ ਦੀ ਵਰਤੋਂ ਪ੍ਰਸੰਗ ਅਨੁਸਾਰ ਵੱਖਰੀ ਹੋ ਸਕਦੀ ਹੈ। ਇਸ ਲਈ ਸਮਾਨਾਰਥਕ ਸ਼ਬਦਾਂ ਦੀ ਵਰਤੋਂ ਸਮਝਦਾਰੀ ਅਤੇ ਸੰਦਰਭ ਦੇ ਅਨੁਸਾਰ ਕਰਨੀ ਚਾਹੀਦੀ ਹੈ।

ਵਿਦਿਆਰਥੀਆਂ ਨੂੰ ਆਪਣੇ ਸ਼ਬਦ-ਭੰਡਾਰ ਨੂੰ ਵਧਾਉਣ ਅਤੇ ਭਾਸ਼ਾ ਉੱਤੇ ਮਜ਼ਬੂਤ ਪਕੜ ਬਣਾਉਣ ਲਈ ਇਨ੍ਹਾਂ ਦੀ ਵੱਧ ਤੋਂ ਵੱਧ ਜਾਣਕਾਰੀ ਹੋਣੀ ਚਾਹੀਦੀ ਹੈ। ਇਸ ਉਦੇਸ਼ ਦੀ ਪੂਰਤੀ ਲਈ ਹੇਠਾਂ ਕੁਝ ਮਹੱਤਵਪੂਰਨ ਸਮਾਨਾਰਥਕ ਸ਼ਬਦ ਦਿੱਤੇ ਜਾ ਰਹੇ ਹਨ। ਵਿਦਿਆਰਥੀਆਂ ਨੂੰ ਅਜਿਹੇ ਸ਼ਬਦਾਂ ਦੀ ਵਰਤੋਂ ਪ੍ਰਸੰਗ ਅਨੁਸਾਰ ਧਿਆਨ ਨਾਲ ਕਰਨੀ ਚਾਹੀਦੀ ਹੈ।

  1. ਉਸਤਤ — ਉਪਮਾ, ਸ਼ਲਾਘਾ, ਪ੍ਰਸੰਸਾ, ਵਡਿਆਈ, ਤਾਰੀਫ਼, ਸਿਫ਼ਤ
  2. ਉਸਤਾਦ — ਅਧਿਆਪਕ, ਸਿੱਖਿਅਕ, ਗੁਰੂ
  3. ਉਚਿਤ — ਠੀਕ, ਯੋਗ, ਢੁਕਵਾਂ, ਮੁਨਾਸਬ, ਜਾਇਜ਼, ਅਨੁਕੂਲ
  4. ਉਜੱਡ — ਅੱਖੜ, ਗੰਵਾਰ, ਮੂਰਖ, ਅਸੱਭਿਆ
  5. ਉੱਜਲਾ — ਨਿਰਮਲ, ਸਾਫ਼, ਸੁਥਰਾ
  6. ਉਜਾਲਾ — ਚਾਨਣ, ਪ੍ਰਕਾਸ਼, ਰੋਸ਼ਨੀ, ਲੋਅ, ਨੂਰ
  7. ਉੱਜਵਲ — ਚਮਕਦਾਰ, ਸਾਫ਼-ਸੁਥਰਾ, ਰੋਸ਼ਨ
  8. ਉਜਾੜ — ਸੁੰਨਸਾਨ, ਵੀਰਾਨ, ਬੀਆਬਾਨ, ਸੁੰਨਾ
  9. ਉਤਪਤੀ — ਜਨਮ, ਉਦਭਵ, ਪੈਦਾਇਸ਼
  10. ਉੱਤਮ — ਸ੍ਰੇਸ਼ਟ, ਚੰਗਾ, ਵਧੀਆ, ਬੇਹਤਰੀਨ
  11. ਉੱਦਮ — ਉਪਰਾਲਾ, ਕੋਸ਼ਸ਼ ਜਤਨ, ਹੀਲਾ-ਵਸੀਲਾ, ਮਿਹਨਤ
  12. ਉਦਾਸ — ਉਪਰਾਮ, ਚਿੰਤਾਤੁਰ, ਨਿਰਾਸ਼, ਪਰੇਸ਼ਾਨ, ਫ਼ਿਕਰਮੰਦ
  13. ਉੱਨਤੀ — ਪ੍ਰਗਤੀ, ਤਰੱਕੀ, ਵਿਕਾਸ, ਵਾਧਾ
  14. ਉਪਕਾਰ — ਅਹਿਸਾਨ, ਨੇਕੀ, ਭਲਾਈ, ਮਿਹਰਬਾਨੀ
  15. ਉਪੱਦਰ — ਅਫ਼ਰਾ-ਤਫ਼ਰੀ, ਹੰਗਾਮਾ, ਖ਼ਰੂਦ, ਗੜਬੜ, ਦੰਗਾ, ਫ਼ਸਾਦ
  16. ਉਪਯੋਗ — ਲਾਭ, ਫ਼ਾਇਦਾ, ਵਰਤੋਂ, ਇਸਤੇਮਾਲ
  17. ਉਮੰਗ — ਉਤਸ਼ਾਹ, ਇੱਛਾ, ਚਾਅ, ਤਾਂਘ, ਖ਼ਾਹਸ਼, ਰੀਝ
  18. ਉਲਟਾ — ਖ਼ਿਲਾਫ਼, ਪੁੱਠਾ, ਮੂਧਾ, ਵਿਪਰੀਤ, ਵਿਰੋਧੀ
  19. ਓਪਰਾ — ਅਜਨਬੀ, ਅਣਜਾਣਿਆ, ਗ਼ੈਰ, ਨਾਵਾਕਫ਼, ਪਰਾਇਆ, ਬਾਹਰਲਾ
  20. ਓਟ — ਆਸਰਾ, ਸਹਾਰਾ, ਸ਼ਰਨ, ਪਨਾਹ
  21. ਓੜਕ — ਅਖ਼ੀਰ, ਅੰਤ, ਛੇਕੜ
  22. ਊਣਾ — ਅੱਧ-ਪਚੱਧਾ, ਘੱਟ, ਅਪੂਰਨ, (ਘੱਟ ਭਰਿਆ ਹੋਣਾ)
  23. ਅਸਮਰੱਥ — ਕਮਜ਼ੋਰ, ਬੇਵੱਸ, ਮਜਬੂਰ, ਲਾਚਾਰ
  24. ਅਸੰਭਵ — ਨਾਮੁਮਕਿਨ, ਮੁਸ਼ਕਲ, ਅਣਹੋਣਾ, ਕਠਨ
  25. ਅਸਲ — ਹਕੀਕਤ, ਜੜ੍ਹ, ਬੀਜ, ਮੂਲ, ਯਥਾਰਥ, ਵਾਸਤਵ
  26. ਅਕਲ — ਸਿਆਣਪ, ਸਮਝ, ਮੱਤ, ਬੁੱਧੀ
  27. ਅਕਾਸ਼ — ਅਰਸ਼, ਅਸਮਾਨ, ਅੰਬਰ, ਗਗਨ
  28. ਅੰਡ — ਅੰਡਰਾ, ਵੱਖ, ਵੱਖਰਾ, ਅਲੱਗ, ਭਿੰਨ
  29. ਅਦਭੁਤ — ਅਨੋਖਾ, ਅਜੀਬ, ਅਸਚਰਜ, ਅਲੌਕਿਕ, ਅਨੂਠਾ, ਬੇਮਿਸਾਲ
  30. ਅਪਮਾਨ — ਅਨਾਦਰ, ਨਿਰਾਦਰ, ਬੇਇੱਜ਼ਤੀ, ਤ੍ਰਿਸਕਾਰ
  31. ਅਭਾਗਾ — ਬਦਨਸੀਬ, ਭਾਗਹੀਣ, ਬਦਕਿਸਮਤ, ਮੰਦਭਾਗਾ
  32. ਅਨਾਥ — ਬੇਸਹਾਰਾ, ਯਤੀਮ
  33. ਅਸਲੀ — ਖ਼ਾਲਸ, ਸ਼ੁੱਧ, ਖ਼ਰਾ
  34. ਅਮਨ — ਸ਼ਾਂਤੀ, ਚੈਨ, ਸੁਕੂਨ, ਟਿਕਾਅ
  35. ਅਮੀਰ — ਦੌਲਤਮੰਦ, ਧਨੀ, ਧਨਵਾਨ, ਧਨਾਢ
  36. ਅਰਥ — ਭਾਵ, ਮਤਲਬ, ਮੰਤਵ, ਮਾਅਨਾ
  37. ਅਰੰਭ — ਆਦਿ, ਸ਼ੁਰੂ, ਮੁੱਢ, ਮੂਲ
  38. ਅੱਵਲ — ਪਹਿਲਾ, ਪ੍ਰਥਮ, ਮੁਢਲਾ, ਅਰੰਭਿਕ
  39. ਅਗਿਆਨਤਾ — ਬੇਸਮਝੀ, ਨਾਦਾਨੀ, ਗਿਆਨ-ਵਿਹੂਣਾ
  40. ਅਡੋਲ — ਸਥਿਰ, ਪੱਕਾ, ਕਾਇਮ, ਅਟੱਲ
  41. ਆਪਣਾ — ਨਿੱਜੀ, ਜ਼ਾਤੀ, ਵਿਅਕਤੀਗਤ, ਸਕਾ
  42. ਅਜ਼ਾਦੀ — ਸਵਾਧੀਨਤਾ, ਸੁਤੰਤਰਤਾ, ਮੁਕਤੀ, ਰਿਹਾਈ
  43. ਆਥਣ — ਸ਼ਾਮ, ਸੰਝ, ਤਕਾਲ਼ਾਂ
  44. ਆਦਰ — ਆਉ-ਭਗਤ, ਇੱਜ਼ਤ, ਸਤਿਕਾਰ, ਵਡਿਆਈ, ਮਾਣ
  45. ਔਗੁਣ — ਦੋਸ਼, ਬੁਰਾਈ, ਕਮੀ, ਖ਼ਾਮੀ, ਨੁਕਸ
  46. ਅਨੇਕ — ਕਈ, ਬੇਅੰਤ, ਬੇਸ਼ੁਮਾਰ, ਅਣਗਿਣਤ
  47. ਔਰਤ — ਤ੍ਰੀਮਤ, ਇਸਤਰੀ, ਜ਼ਨਾਨੀ, ਤੀਵੀਂ, ਨਾਰੀ, ਮਹਿਲਾ
  48. ਅੰਤਰ — ਫ਼ਰਕ, ਭੇਦ, ਵਿੱਥ
  49. ਅੰਞਾਣਾ — ਅਣਜਾਣ, ਨਿਆਣਾ, ਬੇਸਮਝ
  50. ਅੜਿੱਕਾ — ਰੁਕਾਵਟ, ਔਕੜ, ਮੁਸ਼ਕਲ, ਅੜਚਨ, ਰੋਕ, ਕਠਿਨਾਈ, ਉਲਝਣ
  51. ਅਸੀਸ — ਅਸ਼ੀਰਵਾਦ, ਸ਼ੁੱਭ-ਇੱਛਾ, ਮੰਗਲ-ਕਾਮਨਾ, ਵਰ
  52. ਅਨੁਮਾਨ — ਅੰਦਾਜ਼ਾ, ਖ਼ਿਆਲ, ਅਟਕਲ, ਕਿਆਸ
  53. ਅਸ਼ੁੱਭ — ਮਨਹੂਸ, ਬਦਸ਼ਗਨ, ਅਭਾਗਾ, ਮਾੜਾ
  54. ਇਸਤਰੀ — ਔਰਤ, ਮਹਿਲਾ, ਨਾਰੀ, ਤੀਵੀਂ, ਤ੍ਰੀਮਤ, ਰੰਨ
  55. ਇਕਰਾਰ — ਕੌਲ, ਪ੍ਰਣ, ਪ੍ਰਤਿੱਗਿਆ, ਵਚਨ, ਵਾਇਦਾ
  56. ਇਨਸਾਨ — ਮਨੁੱਖ, ਮਾਨਵ, ਵਿਅਕਤੀ, ਸ਼ਖ਼ਸ, ਜੀਵ
  57. ਇਨਕਾਰ — ਨਾਂਹ, ਅਪ੍ਰਵਾਨਗੀ, ਨਾਮਨਜ਼ੂਰੀ, ਅਸਹਿਮਤੀ
  58. ਸਹੀ — ਠੀਕ, ਦਰੁਸਤ, ਸ਼ੁੱਧ
  59. ਸਖ਼ਤ — ਕਰੜਾ, ਕਠੋਰ, ਨਿੱਗਰ, ਮਜ਼ਬੂਤ
  60. ਸਥਰ — ਸੰਤੋਖ, ਤ੍ਰਿਪਤੀ, ਚੈਨ, ਸੰਤੁਸ਼ਟੀ, ਜੇਰਾ, ਰੱਜ
  61. ਸਮਰੱਥ — ਸ਼ਕਤੀਸ਼ਾਲੀ, ਕਾਬਲ, ਜ਼ੋਰਾਵਰ, ਤਾਕਤਵਰ, ਬਲਵਾਨ, ਯੋਗ
  62. ਸ਼ਿਸ਼ਟਾਚਾਰ — ਸੱਭਿਅਤਾ, ਤਹਿਜ਼ੀਬ, ਸਲੀਕਾ
  63. ਸੱਖਣਾ — ਖ਼ਾਲੀ, ਖੋਖਲਾ
  64. ਸਰਲ — ਸੌਖਾ, ਆਸਾਨ, ਸੁਖਾਲਾ
  65. ਸਜਾਵਟ — ਸ਼ਿੰਗਾਰ, ਚਮਕ-ਦਮਕ
  66. ਸੁਸਤ — ਆਲਸੀ, ਢਿੱਲੜ
  67. ਸੁੱਖ — ਅਰਾਮ, ਖ਼ੁਸ਼ੀ, ਚੈਨ, ਸ਼ਾਂਤੀ
  68. ਸਰਦੀ — ਠੰਢ, ਪਾਲ਼ਾ, ਸੀਤ, ਯਖ਼
  69. ਸਿਆਣਾ — ਅਕਲਮੰਦ, ਸਮਝਦਾਰ, ਸੁੱਘੜ, ਸੁਜਾਨ, ਚੇਤੰਨ, ਦਾਨਾ, ਬੁੱਧੀਮਾਨ
  70. ਸੁਆਮੀ — ਸਾਈਂ, ਨਾਥ, ਪ੍ਰਭੂ, ਪਾਲਕ, ਪਤੀ, ਮਾਲਕ
  71. ਸੁਆਰਥ — ਗੌਂ, ਗ਼ਰਜ਼, ਮਤਲਬ
  72. ਸੁਚੇਤ — ਸਜੱਗ, ਸਾਵਧਾਨ, ਹੁਸ਼ਿਆਰ, ਚੁਕੰਨਾ, ਚੌਕਸ, ਚੇਤੰਨ
  73. ਸੋਹਣਾ — ਸੁੰਦਰ, ਖ਼ੂਬਸੂਰਤ, ਮਨੋਹਰ, ਪਿਆਰਾ, ਸੁਹਾਵਣਾ
  74. ਸ਼ੋਕ — ਅਫ਼ਸੋਸ, ਸੋਗ, ਗ਼ਮ, ਦੁੱਖ, ਰੰਜ
  75. ਸੰਗ — ਸ਼ਰਮ, ਸੰਕੋਚ, ਝਿਜਕ, ਲੱਜਿਆ
  76. ਸੰਗਮ — ਸੰਜੋਗ, ਢੋਅ, ਮੇਲ਼, ਮਿਲਾਪ
  77. ਸਥਿਤੀ — ਦਸ਼ਾ, ਅਵਸਥਾ, ਹਾਲਤ
  78. ਸਸਤਾ — ਆਮ, ਮਾਮੂਲੀ, ਹਲਕਾ, ਸੁਵੱਲਾ
  79. ਸੰਤੋਚ — ਸੰਗ, ਸ਼ਰਮ, ਝਿਜਕ
  80. ਸੂਖਮ — ਬਰੀਕ, ਪਤਲਾ
  81. ਸੰਜੋਗ — ਸੰਗਮ, ਢੋਅ, ਮਿਲਾਪ
  82. ਸੰਤੋਖ — ਸਬਰ, ਚੈਨ, ਤ੍ਰਿਪਤੀ, ਧੀਰਜ, ਰੱਜ
  83. ਸੋਹਣਾ — ਸੁੰਦਰ, ਖੂਬਸੂਰਤ, ਮਨੋਹਰ
  84. ਹੁਸ਼ਿਆਰ — ਖ਼ਬਰਦਾਰ, ਚਤਰ, ਚਲਾਕ, ਚੁਕੰਨਾ, ਚੁਸਤ, ਸਿਆਣਾ
  85. ਹਾਨੀ — ਨੁਕਸਾਨ, ਘਾਟਾ
  86. ਹੁਕਮ — ਆਗਿਆ, ਫ਼ਰਮਾਨ, ਆਦੇਸ਼, ਇਜਾਜ਼ਤ
  87. ਕੋਝਾ — ਕਰੂਪ, ਬਦਸੂਰਤ, ਬਦਸ਼ਕਲ, ਭੈੜਾ
  88. ਕੋਮਲ — ਸੋਹਲ, ਕੂਲ਼ਾ, ਨਰਮ, ਮੁਲਾਇਮ, ਨਾਜ਼ਕ, ਮਲੂਕ
  89. ਖ਼ਰਾਬ — ਗੰਦਾ, ਹੀਣਾ, ਮੰਦਾ, ਭੈੜਾ, ਬੁਰਾ
  90. ਖੁਸ਼ਬੂ — ਮਹਿਕ, ਵਾਸ਼ਨਾ, ਸੁਗੰਧ
  91. ਖੁਸ਼ੀ — ਅਨੰਦ, ਸਰੂਰ, ਪ੍ਰਸੰਨਤਾ
  92. ਖ਼ੂਬੀ — ਸਿਫ਼ਤ, ਖ਼ਾਸਾ, ਗੁਣ, ਵਿਸ਼ੇਸ਼ਤਾ, ਵਡਿਆਈ
  93. ਗਰਮ — ਤੱਤਾ, ਨਿੱਘਾ, ਅੱਗ, ਕੋਸਾ
  94. ਗ਼ੰਦਾਰ — ਬਾਗ਼ੀ, ਧਰੋਹੀ, ਵਿਦਰੋਹੀ, ਬੇਵਫ਼ਾ
  95. ਗ਼ਰੀਬੀ — ਕੰਗਾਲੀ, ਥੁੜ, ਨਿਰਧਨਤਾ
  96. ਗ਼ੁੱਸਾ — ਕਹਿਰ, ਕਰੋਧ, ਨਾਰਾਜ਼ਗੀ
  97. ਗ਼ੁਲਾਮੀ — ਅਧੀਨਤਾ, ਦਾਸਤਾ, ਪਰਤੰਤਰਤਾ, ਪ੍ਰਾਧੀਨਤਾ
  98. ਗੰਦਾ – ਖ਼ਰਾਬ, ਬੁਰਾ, ਭੈੜਾ, ਮੰਦਾ
  99. ਚੰਗਾ — ਸੋਹਣਾ, ਖੂਬ, ਠੀਕ, ਭਲਾ, ਨੇਕ, ਵਧੀਆ, ਅੱਛਾ
  100. ਚੰਚਲ — ਚਲਾਕ, ਚੁਲਬੁਲਾ, ਚਤੁਰ
  101. ਛੋਟਾ — ਅਲਪ, ਨਿੱਕਾ, ਲਘੂ
  102. ਜਾਨ — ਜ਼ਿੰਦ, ਜ਼ਿੰਦਗੀ, ਜੀਵਨ, ਪ੍ਰਾਣ
  103. ਜਿਸਮ — ਕਾਇਆ, ਸਰੀਰ, ਤਨ, ਦੇਹ, ਬਦਨ
  104. ਸੰਗ — ਸੰਗਰਾਮ, ਸੰਘਰਸ਼, ਮੁੱਠਭੇੜ, ਯੁੱਧ, ਲੜਾਈ, ਜੰਗ, ਸੰਗਰਾਮ
  105. ਜ਼ੁਲਮ — ਅੱਤਿਆਚਾਰ, ਸਿਤਮ, ਸਖ਼ਤੀ, ਕਹਿਰ, ਜਬਰ, ਜ਼ੋਰਾਵਰੀ, ਤਸ਼ੱਦਦ
  106. ਝਿਜਕ — ਸੰਕੋਚ, ਸੰਗ, ਸ਼ਰਮ, ਹਯਾ
  107. ਤਾਕਤ — ਸਮਰੱਥਾ, ਸ਼ਕਤੀ, ਜ਼ੋਰ, ਬਲ
  108. ਤ੍ਰਿਪਤੀ — ਤਸੱਲੀ, ਸੰਤੁਸ਼ਟੀ, ਸ਼ਾਂਤੀ
  109. ਥੋੜ੍ਹਾ — ਅਲਪ, ਕਮ, ਘੱਟ, ਮਮੂਲੀ
  110. ਟਿਕਾਅ — ਸਥਰ, ਸ਼ਾਂਤੀ, ਠਰ੍ਹੰਮਾ, ਧੀਰਜ
  111. ਦੀਵਾਨਾ — ਸ਼ੁਦਾਈ, ਜਨੂੰਨੀ, ਝੱਲਾ, ਪਾਗ਼ਲ, ਬੇਪਰਵਾਹ, ਮਲੰਗ
  112. ਦਾਨਵ — ਰਾਖਸ਼, ਦੈਂਤ, ਸ਼ੈਤਾਨ
  113. ਦੁਸ਼ਮਣ — ਵੈਰੀ, ਵਿਰੋਧੀ, ਸ਼ਤਰੂ
  114. ਦੋਸਤ — ਮਿੱਤਰ, ਸੱਜਣ, ਯਾਰ, ਬੇਲੀ
  115. ਧਰਤੀ — ਜ਼ਮੀਨ, ਪ੍ਰਿਥਵੀ, ਭੂਮੀ, ਭੋਇੰ
  116. ਧਨਵਾਨ — ਅਮੀਰ, ਧਨਾਢ, ਸਰਮਾਏਦਾਰ, ਪੂੰਜੀਪਤੀ
  117. ਨਫ਼ਾ — ਖੱਟੀ, ਫ਼ਾਇਦਾ, ਮੁਨਾਫ਼ਾ, ਲਾਹਾ, ਲਾਭ
  118. ਨਿਖੱਟੂ — ਨਕਾਰਾ, ਨਿਕੰਮਾ, ਬੇਕਾਰ, ਮਖੱਟੂ, ਵਿਹਲੜ
  119. ਨਿਰਾਰਥਕ — ਅਰਥਹੀਣ, ਬੇਹੂਦਾ, ਬੇਮਤਲਬ, ਭਾਵ-ਰਹਿਤ
  120. ਨਿਰਮਲ — ਸਾਫ਼-ਸੁਥਰਾ, ਸ਼ੁੱਧ, ਪਵਿੱਤਰ
  121. ਨਰਾਜ਼ — ਗ਼ੁੱਸੇ, ਖ਼ਫਾ, ਰੁੱਸਿਆ
  122. ਨੀਚ — ਨੀਵਾਂ, ਤੁੱਛ, ਭੈੜਾ, ਬੁਰਾ, ਕਮੀਨਾ, ਨਾਚੀਜ਼, ਮਾਮੂਲੀ, ਘਟੀਆ
  123. ਨੌਕਰ — ਦਾਸ, ਸੇਵਕ, ਟਹਿਲੀਆ, ਖ਼ਿਦਮਤਗਾਰ
  124. ਪਤਲਾ — ਕਮਜ਼ੋਰ, ਦੁਰਬਲ, ਮਾੜਾ, ਬਰੀਕ
  125. ਪਤਨ — ਗਿਰਾਵਟ, ਢਹਿੰਦੀ ਕਲਾ, ਅਧੋਗਤੀ
  126. ਪਰਲੋਕ — ਅਗਲਾ ਜਹਾਨ, ਸਵਰਗ
  127. ਪ੍ਰਤੱਖ — ਸਪਸ਼ਟ, ਸਾਫ਼, ਸਾਹਮਣੇ, ਪ੍ਰਗਟ
  128. ਪੁਰਖ — ਆਦਮੀ, ਨਰ, ਬੰਦਾ, ਮਰਦ
  129. ਬਹਾਦਰ — ਸੂਰਬੀਰ, ਸੂਰਮਾ, ਯੋਧਾ, ਵੀਰ, ਵਰਿਆਮ, ਦਲੇਰ
  130. ਬਰਬਾਦੀ — ਤਬਾਹੀ, ਵਿਨਾਸ਼, ਨਾਸ, ਖ਼ਾਤਮਾ, ਮਲੀਆਮੇਟ
  131. ਬਿਪਤਾ — ਮੁਸੀਬਤ, ਕਠਿਨਾਈ, ਕਠੋਪੀ, ਸੰਕਟ, ਭੀੜ, ਔਕੜ
  132. ਭਟਕਣਾ — ਬੇਚੈਨੀ, ਵਿਆਕੁਲਤਾ, ਕੁਰਾਹੇ, ਅਸ਼ਾਂਤੀ
  133. ਭੁੱਲ — ਉਕਾਈ, ਕੁਤਾਹੀ, ਗ਼ਲਤੀ
  134. ਮਸਤੀ — ਉਨਮਾਦ, ਖ਼ੁਮਾਰੀ, ਸਰੂਰ
  135. ਮਦਦ — ਇਮਦਾਦ, ਸਹਾਇਕ, ਸਹਾਇਤਾ, ਹਮਾਇਤ, ਸਮੱਰਥਨ
  136. ਮਰਨ — ਅੰਤ, ਕਾਲ਼, ਚੜ੍ਹਾਈ, ਦਿਹਾਂਤ, ਮ੍ਰਿਤੂ, ਮੋਤ
  137. ਮਿੱਠਾ — ਮਿਠਾਸ-ਭਰਿਆ, ਮੀਠਾ, ਮਧੁਰ, ਸ਼ੱਕਰ, ਸ਼ੀਰੀਂ
  138. ਰਾਜਾ — ਬਾਦਸ਼ਾਹ, ਹੁਕਮਰਾਨ, ਰਜਵਾੜਾ
  139. ਰੁੱਖ — ਦਰੱਖ਼ਤ, ਬਿਰਖ
  140. ਲੋਭ — ਇੱਛਾ, ਹਿਰਸ, ਤਮ੍ਹਾ, ਲਾਲਸਾ, ਲਾਲਚ, ਲਬ

ਜਿਵੇਂ ਕਿ ਤੁਸੀਂ ਵਿਰੋਧੀ ਸ਼ਬਦ ਅਤੇ ਸਮਾਨਾਰਥਕ ਸ਼ਬਦਾਂ ਨੂੰ detail ਵਿੱਚ ਪੜ੍ਹ ਲਿਆ ਹੈ, ਤਾਂ ਇਸ list ਨੂੰ ਆਪਣੇ ਜਿਹਨ ਵਿੱਚ ਰੱਖੋ ਕਿਉਂਕਿ ਇਸ list ਵਿੱਚੋਂ ਹਰ ਵਾਰ competitive exams ਵਿੱਚ ਪ੍ਰਸ਼ਨ ਪੁੱਛੇ ਜਾਂਦੇ ਹਨ। ਅਗਲੇ article ਵਿੱਚ ਅਸੀਂ ਬਹੁਅਰਥਕ ਸ਼ਬਦਾਂ ਨੂੰ ਵੀ detail ਵਿੱਚ ਪੜ੍ਹਾਂਗੇ, ਜੋ ਕਿ ਆਉਣ ਵਾਲੇ ਪੇਪਰਾਂ ਲਈ ਬਹੁਤ ਮਹੱਤਵਪੂਰਨ ਹੈ।

About the Author – Sam

I am the main content writer at RankersChoice.com. My work is focused on writing articles that help candidates prepare for exams like PSSSB, PPSC, SSC, IBPS, and many other state and national‑level government exams. I have been teaching for more than 10 years. I have also cleared exams including SSC CGL, SSC CPO, SSC CHSL, Punjab Patwari, and Punjab Excise Inspector. My goal is to provide valuable resources for aspiring candidates while promoting RankersChoice.com mission.

WhatsApp Channel Join Now
X (Twitter) Follow Now
Pinterest Follow Now
Instagram Follow Now
Scroll to Top