Punjabi Grammar: ਨਾਂਵ (Noun) – Key Rules & Examples for Competitive Exams

Official WhatsApp Channel – RankersChoice
Daily MCQs • Exam Alerts • Solved Papers • Expert Tips
Trusted by top rankers – Get exam-ready with us!
Join Now

ਨਾਂਵ (Noun)

ਜਿਹੜੇ ਸ਼ਬਦ ਕਿਸੇ ਮਨੁੱਖ, ਜੀਵ, ਵਸਤੂ, ਸਥਾਨ ਅਤੇ ਭਾਵਾਂ ਦੇ ਨਾਂ ਦਾ ਬੋਧ ਕਰਾਉਂਦੇ ਹੋਣ, ਉਹਨਾਂ ਨੂੰ ਨਾਂਵ ਕਿਹਾ ਜਾਂਦਾ ਹੈ; ਜਿਵੇਂ: ਰਮਨ, ਜਸਵੰਤ, ਮੋਰ, ਸੇਰ, ਕੁਰਸੀ, ਕਾਰ, ਜਲੰਧਰ, ਦਿੱਲੀ, ਖੱਟਾ, ਕੌੜਾ, ਗੁੱਸਾ, ਗਰਮੀ, ਭੈਸ ਆਦਿ।
ਯਾਦ ਰੱਖਣ ਵਾਲੀ ਟ੍ਰਿਕ:
ਨਾਂ ਦੱਸਣ ਵਾਲਾ ਹਰ ਸ਼ਬਦ = ਨਾਂਵ
Naming word = Noun
Words that show the name of a person, animal, thing, place, feeling, or quality are called Nouns.
Examples:

  • ਮਨੁੱਖ / Person → ਰਮਨ, ਜਸਵੰਤ / Raman, Jaswant
  • ਜੀਵ-ਜੰਤੂ /Animal, Living being → ਮੋਰ, ਭੈਸ, ਸੇਰ / Peacock, Buffalo, Lion
  • ਵਸਤੂ / Thing / Object → ਕੁਰਸੀ, ਕਾਰ / Chair, Car
  • ਸਥਾਨ / Place → ਜਲੰਧਰ, ਦਿੱਲੀ / Jalandhar, Delhi
  • ਭਾਵ / ਗੁਣ / Feeling / Quality → ਗੁੱਸਾ, ਗਰਮੀ, ਖੱਟਾ, ਕੌੜਾ / Anger, Heat, Sourness, Bitterness

ਨਾਂਵ ਦੀਆਂ ਕਿਸਮਾਂ (Types of Noun)

1. ਆਮ / ਜਾਤੀ-ਵਾਚਕ ਨਾਂਵ (Common Noun)

ਆਮ ਨਾਂਵ ਜਾਂ ਜਾਤੀ-ਵਾਚਕ ਨਾਂਵ : ਉਹ ਸ਼ਬਦ, ਜੋ ਆਮ ਮਨੁੱਖਾਂ, ਵਸਤੂਆਂ, ਜਾਨਵਰਾਂ, ਜੀਵਾਂ ਤੇ ਕਿਸੇ ਜਾਤੀ ਦੇ ਸਾਰੇ ਪਦਾਰਥਾਂ ਆਦਿ ਲਈ ਵਰਤੇ ਜਾਣ, ਉਹਨਾਂ ਨੂੰ ਆਮ ਨਾਂਵ ਕਿਹਾ ਜਾਂਦਾ ਹੈ; ਜਿਵੇਂ:
ਮੇਜ਼, ਮੋਰ, ਕੁੜੀ, ਨਦੀ, ਦਰਿਆ, ਮੰਦਰ, ਸ਼ਹਿਰ, ਮੁੰਡਾ, ਦਰਜ਼ੀ, ਘੋੜਾ, ਬੱਸ, ਆਦਿ।
A Common Noun is a word used for a general class, category, or group of persons, animals, places, or things.
ਇਹ ਕਿਸੇ ਇੱਕ ਖਾਸ ਨਾਮ ਨੂੰ ਨਹੀਂ, ਸਗੋਂ ਸਾਰੇ ਵਰਗ ਨੂੰ ਦਰਸਾਉਂਦਾ ਹੈ।
It does not refer to one specific name, but to the whole class.
ਯਾਦ ਰੱਖੋ:
ਸਾਂਝਾ ਨਾਂ = ਆਮ ਨਾਂਵ
Common / Shared Name = Common Noun

ਵਾਕਾਂ ਵਿੱਚ ਆਮ ਨਾਂਵ ਦੀ ਵਰਤੋਂ

  1. ਮੁੰਡਾ ਖੇਡ ਰਿਹਾ ਹੈ।
    The boy is playing.
  2. ਕੁੜੀਆਂ ਸਕੂਲ ਜਾਂਦੀਆਂ ਹਨ।
    The girls go to school.
  3. ਕੁੱਤਾ ਭੌਂਕ ਰਿਹਾ ਹੈ।
    The dog is barking.
  4. ਜ਼ਿਆਦਾ ਮੀਂਹ ਪੈਣ ਨਾਲ਼ ਦਰਿਆ ਦਾ ਪਾਣੀ ਕੰਢਿਆਂ ਤੱਕ ਚੜ੍ਹ ਗਿਆ ਹੈ।
    Due to heavy rain, the river water has reached the banks.

ਇਨ੍ਹਾਂ ਵਾਕਾਂ ਵਿੱਚ ਮੁੰਡਾ, ਕੁੜੀਆਂ, ਕੁੱਤਾ, ਦਰਿਆ ਆਮ ਨਾਂਵ ਹਨ।
In these sentences, boy, girls, dog, river are common nouns.

2. ਖ਼ਾਸ ਜਾਂ ਨਿੱਜ-ਵਾਚਕ ਨਾਂਵ (Proper Noun)

ਉਹ ਸ਼ਬਦ, ਜਿਹਨਾਂ ਤੋਂ ਕਿਸੇ ਖ਼ਾਸ ਪੁਰਖ, ਇਸਤਰੀ, ਸਥਾਨ, ਜੀਵ ਜਾਂ ਸ਼ਹਿਰ ਦਾ ਬੋਧ ਹੁੰਦਾ ਹੋਵੇ, ਖ਼ਾਸ ਨਾਂਵ ਹੁੰਦੇ ਹਨ; ਜਿਵੇਂ: ਪੰਜਾਬ, ਦਾਰਾ ਸਿੰਘ, ਜਮਨਾ, ਲਾਲ ਕਿਲ੍ਹਾ, ਬਿਆਸ, ਆਦਿ।
A Proper Noun is a word used for the specific name of a particular person, place, animal, river, building, or thing.
ਇਹ ਕਿਸੇ ਸਧਾਰਣ ਵਰਗ ਲਈ ਨਹੀਂ, ਸਗੋਂ ਇੱਕ ਖ਼ਾਸ ਨਾਂ ਲਈ ਵਰਤਿਆ ਜਾਂਦਾ ਹੈ।
It does not refer to a general class, but to one specific name or identity.
ਯਾਦ ਰੱਖੋ:
ਵਿਸ਼ੇਸ਼ / ਇੱਕੋ ਨਾਂ = ਖ਼ਾਸ ਨਾਂਵ
Specific / Unique Name = Proper Noun

ਵਾਕਾਂ ਵਿੱਚ ਇਹਨਾਂ ਦੀ ਵਰਤੋਂ

  1. ਭਗਤ ਸਿੰਘ ਨੌਜਵਾਨਾਂ ਦੇ ਆਦਰਸ਼ ਹਨ।
  2. ਦਿੱਲੀ ਸਾਡੇ ਦੇਸ਼ ਦੀ ਰਾਜਧਾਨੀ ਹੈ।
    Delhi is the capital of our country.
  3. ਅਸੀਂ ਤਾਜ ਮਹੱਲ ਦੇ ਦਰਸ਼ਨ ਕੀਤੇ ਸਨ।
    We visited the Taj Mahal.
  4. ਰਾਣੀ ਲਕਸ਼ਮੀ ਬਾਈ ਨੇ ਅੰਗਰੇਜ਼ਾਂ ਨੂੰ ਭਾਰਤ ਵਿੱਚੋਂ ਬਾਹਰ ਕੱਢਣ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ।
    Rani Lakshmi Bai played an important role in driving the British out of India.

ਉਪਰੋਕਤ ਵਾਕਾਂ ਵਿੱਚ ਭਗਤ ਸਿੰਘ, ਦਿੱਲੀ, ਤਾਜ ਮਹੱਲ, ਰਾਣੀ ਲਕਸ਼ਮੀ ਬਾਈ, ਭਾਰਤ ਖਾਸ-ਵਾਚਕ ਨਾਂਵ ਹਨ।
In these sentences, Bhagat Singh, Delhi, Taj Mahal, Rani Lakshmi Bai, India are proper nouns.

3. ਵਸਤੂ-ਵਾਚਕ ਨਾਂਵ (Material Noun)

ਜਿਹੜੇ ਸ਼ਬਦ ਤੋਲੀਆਂ, ਮਿਣੀਆਂ ਜਾਂ ਮਾਪੀਆਂ ਜਾ ਸਕਣ ਵਾਲੀਆਂ ਵਸਤਾਂ ਦਾ ਬੋਧ ਕਰਾਉਣ, ਉਹਨਾਂ ਨੂੰ ਵਸਤੂ-ਵਾਚਕ ਨਾਂਵ ਕਿਹਾ ਜਾਂਦਾ ਹੈ; ਜਿਵੇਂ: ਦੁੱਧ, ਤੇਲ, ਪਾਣੀ, ਲੋਹਾ, ਸੋਨਾ, ਚਾਂਦੀ, ਰੇਤਾ, ਕਣਕ, ਚੌਲ, ਆਦਿ।
A Material Noun is a word used for a substance, material, or thing that can be measured, weighed, or quantified.
ਇਹ ਅਕਸਰ ਉਹ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ਨਾਲ ਹੋਰ ਵਸਤੂਆਂ ਬਣਦੀਆਂ ਹਨ ਜਾਂ ਜੋ ਮਾਤਰਾ ਵਿੱਚ ਮਾਪੀਆਂ ਜਾਂਦੀਆਂ ਹਨ।
These are usually materials or substances from which other things are made, or which can be measured in quantity.
ਯਾਦ ਰੱਖੋ:
ਜੋ ਮਾਪੀ ਜਾਂ ਤੋਲੀ ਜਾ ਸਕੇ = ਵਸਤੂ-ਵਾਚਕ ਨਾਂਵ
Anything that can be measured or weighed = Material Noun

ਵਾਕਾਂ ਵਿੱਚ ਇਹਨਾਂ ਦੀ ਵਰਤੋਂ

  1. ਅੱਜ-ਕੱਲ੍ਹ ਤੇਲ ਬਹੁਤ ਮਹਿੰਗਾ ਹੋ ਗਿਆ ਹੈ।
    Nowadays, oil has become very expensive.
  2. ਦੁੱਧ ਅਤੇ ਘਿਓ ਦੀਆਂ ਕੀਮਤਾਂ ਦਿਨੋ-ਦਿਨ ਵਧ ਰਹੀਆਂ ਹਨ।
    The prices of milk and ghee are increasing day by day.
  3. ਪੰਜਾਬ ਵਿੱਚ ਕਣਕ ਅਤੇ ਕਮਾਦ ਦੀ ਬਹੁਤ ਫ਼ਸਲ ਹੁੰਦੀ ਹੈ।
    In Punjab, wheat and sugarcane are grown in large quantities.
  4. ਅੱਜ-ਕੱਲ੍ਹ ਕੱਪੜੇ ਦੇ ਵਪਾਰ ਵਿੱਚ ਬਹੁਤ ਮੁਨਾਫ਼ਾ ਹੈ।
    Nowadays, there is a lot of profit in the cloth business.

ਇਨ੍ਹਾਂ ਵਾਕਾਂ ਵਿੱਚ ਤੇਲ, ਦੁੱਧ, ਘਿਓ, ਕਣਕ, ਕਮਾਦ, ਕੱਪੜਾ ਵਸਤੂ-ਵਾਚਕ ਨਾਂਵ ਹਨ।
In these sentences, oil, milk, ghee, wheat, sugarcane, cloth are material nouns.

4. ਇਕੱਠ-ਵਾਚਕ ਨਾਂਵ (Collective Noun)

ਜਿਹੜੇ ਸ਼ਬਦ ਜੀਵਾਂ ਜਾਂ ਵਸਤਾਂ ਦੇ ਸਮੂਹ, ਇਕੱਠ ਜਾਂ ਗਰੁੱਪ ਲਈ ਵਰਤੇ ਜਾਣ, ਉਹਨਾਂ ਨੂੰ ਇਕੱਠ-ਵਾਚਕ ਨਾਂਵ ਕਿਹਾ ਜਾਂਦਾ ਹੈ; ਜਿਵੇਂ: ਭਾਰ, ਟੀਮ, ਇੰਜੜ, ਜਮਾਤ, ਸਭਾ, ਫ਼ੌਜ, ਸਭਾ, ਜਲੂਸ, ਆਦਿ।
A Collective Noun is a word used for a group, collection, or gathering of persons, animals, or things.
ਇਹ ਕਿਸੇ ਇੱਕ ਵਿਅਕਤੀ ਜਾਂ ਚੀਜ਼ ਨੂੰ ਨਹੀਂ, ਸਗੋਂ ਪੂਰੇ ਸਮੂਹ ਨੂੰ ਦਰਸਾਉਂਦੇ ਹਨ।
It does not refer to one person or thing, but to the whole group as a single unit.
ਯਾਦ ਰੱਖੋ:
ਸਮੂਹ / ਗਰੁੱਪ = ਇਕੱਠ-ਵਾਚਕ ਨਾਂਵ
Group / Collection = Collective Noun

ਵਾਕਾਂ ਵਿੱਚ ਇਹਨਾਂ ਦੀ ਵਰਤੋਂ

  1. ਸਾਡੀ ਜਮਾਤ ’ਚ ਤੀਹ ਬੱਚੇ ਹਨ।
    There are thirty students in our class.
  2. ਸਭਾ ਕੀਰਤਨ ਕਰ ਰਹੀ ਸੀ।
    The assembly was performing kirtan.
  3. ਭੇਡਾਂ ਤੇ ਬੱਕਰੀਆਂ ਦੇ ਇਕੱਠ ਨੂੰ ਇੱਜੜ ਆਖਦੇ ਹਨ।
    A group of sheep and goats is called a flock.

ਉਪਰੋਕਤ ਵਾਕਾਂ ਵਿੱਚ ਜਮਾਤ, ਸਭਾ, ਇੱਜੜ ਇਕੱਠ-ਵਾਚਕ ਨਾਂਵ ਹਨ।
In the above sentences, class, assembly, flock are collective nouns.

5. ਭਾਵ-ਵਾਚਕ ਨਾਂਵ (Abstract Noun)

ਉਹ ਸ਼ਬਦ, ਜਿਹਨਾਂ ਤੋਂ ਕਿਸੇ ਗੁਣ, ਹਾਲਤ ਜਾਂ ਭਾਵ ਦਾ ਪਤਾ ਲੱਗੇ, ਪਰੰਤੂ ਜੋ ਚੀਜ਼ਾਂ ਵੇਖੀਆਂ ਜਾਂ ਛੂਹੀਆਂ ਨਾ ਜਾ ਸਕਣ, ਸਿਰਫ਼ ਮਹਿਸੂਸ ਕੀਤੀਆਂ ਜਾ ਸਕਣ, ਉਹਨਾਂ ਨੂੰ ਭਾਵ-ਵਾਚਕ ਨਾਂਵ ਕਿਹਾ ਜਾਂਦਾ ਹੈ; ਜਿਵੇਂ: ਖੁਸ਼ੀ, ਗ਼ਮੀ, ਮਿਠਾਸ, ਕੁੜੱਤਣ, ਅਮੀਰੀ, ਗ਼ਰੀਬੀ, ਸੱਚ, ਝੂਠ, ਆਦਿ।
An Abstract Noun is a word that shows a quality, state, feeling, emotion, or idea which cannot be seen or touched, but can only be felt or experienced.
ਜੋ ਚੀਜ਼ਾਂ ਅੱਖਾਂ ਨਾਲ ਨਹੀਂ ਵੇਖੀਆਂ ਜਾਂ ਹੱਥ ਨਾਲ ਨਹੀਂ ਛੂਹੀਆਂ ਜਾ ਸਕਦੀਆਂ, ਪਰ ਦਿਲ ਜਾਂ ਮਨ ਨਾਲ ਮਹਿਸੂਸ ਹੁੰਦੀਆਂ ਹਨ, ਉਹ ਭਾਵ-ਵਾਚਕ ਨਾਂਵ ਹੁੰਦੀਆਂ ਹਨ।
These are things that cannot be seen with eyes or touched by hand, but can be felt by the heart or mind.

ਯਾਦ ਰੱਖੋ:
ਜੋ ਮਹਿਸੂਸ ਹੋਵੇ = ਭਾਵ-ਵਾਚਕ ਨਾਂਵ
What can be felt = Abstract Noun

ਵਾਕਾਂ ਵਿੱਚ ਇਹਨਾਂ ਦੀ ਵਰਤੋਂ

  1. ਝੂਠ ਹਮੇਸ਼ਾ ਮਿੱਠਾ ਹੁੰਦਾ ਹੈ।
    Falsehood always sounds sweet.
  2. ਸੁੱਖ ਅਤੇ ਦੁੱਖ ਜ਼ਿੰਦਗੀ ਦਾ ਹਿੱਸਾ ਹਨ।
    Joy and sorrow are parts of life.
  3. ਅੱਜ ਬਹੁਤ ਸਚਾਈ ਹੈ।
    There is a lot of truth today.
  4. ਅਜੋਕੇ ਸਮੇਂ ਰਿਸ਼ਤਿਆਂ ਵਿਚਲੀ ਮਿਠਾਸ ਦਿਨੋ-ਦਿਨ ਘਟਦੀ ਜਾ ਰਹੀ ਹੈ।
    Nowadays, the sweetness in relationships is decreasing day by day.

ਉਪਰੋਕਤ ਵਾਕਾਂ ਵਿੱਚ ਝੂਠ, ਸੁੱਖ, ਦੁੱਖ, ਸਚਾਈ, ਮਿਠਾਸ ਭਾਵ-ਵਾਚਕ ਨਾਂਵ ਹਨ।
In the above sentences, falsehood, joy, sorrow, truth, sweetness are abstract nouns.

Now you have learned about ਨਾਂਵ (Noun) in this article, which is very important for all competitive exams, especially PSSSB, Excise Inspector, Punjab Patwari, Punjab Police, PPSC, UPSC, and other related exams.

In the next article, you will learn about another important topic, ਲਿੰਗ (Gender). Please read that as well to make your preparation more robust and clear.

In the previous article, you learned about ਬਹੁ-ਅਰਥਕ ਸ਼ਬਦ (Words having different meanings). If you missed that article, please read it too and continue your learning streak with these daily important articles. Such topics are often asked in competitive exams and can confuse candidates. By learning them, you have taken another step closer to success in all competitive exams.

About the Author – Sam

I am the main content writer at RankersChoice.com. My work is focused on writing articles that help candidates prepare for exams like PSSSB, PPSC, SSC, IBPS, and many other state and national‑level government exams. I have been teaching for more than 10 years. I have also cleared exams including SSC CGL, SSC CPO, SSC CHSL, Punjab Patwari, and Punjab Excise Inspector. My goal is to provide valuable resources for aspiring candidates while promoting RankersChoice.com mission.

WhatsApp Channel Join Now
X (Twitter) Follow Now
Pinterest Follow Now
Instagram Follow Now
Scroll to Top