ਕਾਰਕ (Case)

Official WhatsApp Channel – RankersChoice
Daily MCQs • Exam Alerts • Solved Papers • Expert Tips
Trusted by top rankers – Get exam-ready with us!
Join Now

ਵਾਕ ਵਿੱਚ ਨਾਂਵ ਜਾਂ ਪੜਨਾਂਵ ਸ਼ਬਦ ਦਾ ਵਾਕ ਦੀ ਕਿਰਿਆ ਅਤੇ ਹੋਰ ਸ਼ਬਦਾਂ ਨਾਲ ਜੋ ਸੰਬੰਧ ਹੁੰਦਾ ਹੈ, ਉਸ ਨੂੰ ਕਾਰਕ ਕਿਹਾ ਜਾਂਦਾ ਹੈ; ਜਿਵੇਂ:

  • ਇਹ ਦੀਪਕ ਦਾ ਘਰ ਹੈ। (ਕਿਰਿਆ ਦਾ ਦੀਪਕ ਅਤੇ ਘਰ ਨਾਲ਼ ਸੰਬੰਧ ਹੈ।)
  • ਸੰਗੀਤਾ ਨੇ ਮਨਜੀਤ ਨੂੰ ਵਧਾਈ ਦਿੱਤੀ। (ਕਿਰਿਆ ਦਾ ਸੰਗੀਤਾ ਤੇ ਮਨਜੀਤ ਨਾਲ ਸੰਬੰਧ ਹੈ।)

Case (ਕਾਰਕ) shows the relationship of a noun or pronoun with the verb and other words in a sentence.

ਕਾਰਕ ਦੀ ਪਛਾਣ:
ਕਾਰਕ ਦੀ ਪਛਾਣ ਵਾਕ ਵਿੱਚ ਵਰਤੇ ਗਏ ਸੰਬੰਧਕ (postpositions) ਰਾਹੀਂ ਹੁੰਦੀ ਹੈ, ਜੋ ਕਿਰਿਆ ਨਾਲ ਵੱਖ-ਵੱਖ ਪ੍ਰਸ਼ਨਾਂ ਦੇ ਜਵਾਬ ਦਿੰਦੇ ਹਨ।
Case is identified by postpositions that answer questions related to the verb (like who, whom, by whom, for whom, etc.).

ਕਾਰਕ-ਚਿੰਨ੍ਹ:
ਵਾਕ ਵਿੱਚ ਨਾਂਵ ਜਾਂ ਪੜਨਾਂਵ ਨਾਲ ਲੱਗੇ ਜਿਹੜੇ ਸੰਬੰਧਕ ਉਸਦਾ ਸੰਬੰਧ ਦੱਸਦੇ ਹਨ, ਉਹਨਾਂ ਨੂੰ ਕਾਰਕ-ਚਿੰਨ੍ਹ ਕਿਹਾ ਜਾਂਦਾ ਹੈ; ਜਿਵੇਂ: ਨੇ, ਨੂੰ, ਨਾਲ, ਰਾਹੀਂ, ਵਾਸਤੇ, ਤੋਂ, ਪਰ ਆਦਿ।
Words like ne, nu, naal, ton, lai, through etc. are called case markers in Punjabi Grammar.

ਕਾਰਕ ਦੀਆਂ ਕਿਸਮਾਂ (Types of Case):

ਪੰਜਾਬੀ ਵਿੱਚ ਅੱਠ ਤਰ੍ਹਾਂ ਦੇ ਕਾਰਕ ਹੁੰਦੇ ਹਨ:

  1. ਕਰਤਾ-ਕਾਰਕ — ਨੇ
    (Subject Case — by/subject marker)
  2. ਕਰਮ-ਕਾਰਕ — ਨੂੰ
    (Object Case — to/whom)
  3. ਕਰਨ-ਕਾਰਕ — ਰਾਹੀਂ, ਨਾਲ, ਦੁਆਰਾ
    (Instrumental Case — by/with/through)
  4. ਸੰਪਰਦਾਨ-ਕਾਰਕ — ਲਈ, ਵਾਸਤੇ, ਖਾਤਰ
    (Dative Case — for)
  5. ਅਪਾਦਾਨ-ਕਾਰਕ — ਤੋਂ, ਕੋਲ਼ੋਂ, ਪਾਸੋਂ
    (Ablative Case — from)
  6. ਸੰਬੰਧ-ਕਾਰਕ — ਦਾ, ਦੇ, ਦੀ, ਮੇਰਾ, ਤੇਰਾ
    (Possessive Case — of)
  7. ਅਧਿਕਰਨ-ਕਾਰਕ — ਪਰ, ਵਿੱਚ, ਤੇ, ਉੱਤੇ, ਅੰਦਰ, ਬਾਹਰ
    (Locative Case — in/on/at)
  8. ਸੰਬੋਧਨ-ਕਾਰਕ — ਓਏ, ਵੇ, ਨੀ
    (Vocative Case — calling/addressing)

ਨੋਟ: ਕਾਰਕ ਨੂੰ ਸਮਝਣ ਲਈ ਸਧਾਰਣ ਤਰੀਕਾ ਇਹ ਹੈ ਕਿ ਕਿਰਿਆ ਤੋਂ ਸਵਾਲ ਪੁੱਛੋ, ਅਤੇ ਜੋ ਜਵਾਬ ਆਵੇ, ਉਸ ਨਾਲ ਲੱਗੇ ਸੰਬੰਧਕ ਤੋਂ ਕਾਰਕ ਪਛਾਣੋ।

1. ਕਰਤਾ-ਕਾਰਕ (Subject Case)

ਕਿਸੇ ਵਾਕ ਵਿੱਚ ਕੰਮ ਕਰਨ ਵਾਲ਼ੇ ਨਾਂਵ ਜਾਂ ਪੜਨਾਂਵ ਨੂੰ ਕਰਤਾ-ਕਾਰਕ ਕਿਹਾ ਜਾਂਦਾ ਹੈ; ਜਿਵੇਂ:

  • ਰਮਨ ਨਾਵਲ ਪੜ੍ਹਦਾ ਹੈ।
  • ਉਸ ਨੇ ਨਾਵਲ ਪੜ੍ਹਿਆ।

ਇਹਨਾਂ ਵਾਕਾਂ ਵਿੱਚ ਪੜ੍ਹਨ ਦਾ ਕੰਮ ਕਰਨ ਵਾਲੇ ਰਮਨ ਅਤੇ ਉਸ ਨੇ ਹਨ, ਇਸ ਲਈ ਇਹ ਕਰਤਾ-ਕਾਰਕ ਹਨ।

  • ਪਹਿਲੇ ਵਾਕ ਵਿੱਚ ‘ਰਮਨ’ ਨਾਲ਼ ਕੋਈ ਸੰਬੰਧਕ ਨਹੀਂ, ਇਸ ਲਈ ਇਸਦਾ ਕੋਈ ਕਾਰਕ-ਚਿੰਨ੍ਹ ਨਹੀਂ।
  • ਦੂਜੇ ਵਾਕ ਵਿੱਚ ‘ਉਸ’ ਨਾਲ ‘ਨੇ’ ਲੱਗਿਆ ਹੈ, ਇਸ ਲਈ ‘ਨੇ’ ਕਰਤਾ-ਕਾਰਕ ਦਾ ਚਿੰਨ੍ਹ ਹੈ।

ਪਛਾਣ: ਕਰਤਾ-ਕਾਰਕ ਲੱਭਣ ਲਈ ਕਿਰਿਆ ਨਾਲ ‘ਕੌਣ’ ਜਾਂ ‘ਕਿਸ ਨੇ’ ਲਾ ਕੇ ਸਵਾਲ ਕਰਦੇ ਹਾਂ; ਜਿਵੇਂ:

  • ਕੌਣ ਨਾਵਲ ਪੜ੍ਹਦਾ ਹੈ? → ਰਮਨ
  • ਕਿਸ ਨੇ ਨਾਵਲ ਪੜ੍ਹਿਆ? → ਉਸ ਨੇ

ਇਸ ਲਈ ‘ਰਮਨ’ ਅਤੇ ‘ਉਸ ਨੇ’ ਕਰਤਾ-ਕਾਰਕ ਹਨ।

2. ਕਰਮ-ਕਾਰਕ (Object Case)

ਜਦੋਂ ਕਿਸੇ ਵਾਕ ਦੀ ਕਿਰਿਆ ਦਾ ਪ੍ਰਭਾਵ ਕਰਤਾ ਤੋਂ ਛੁੱਟ ਕੇ ਕਿਸੇ ਹੋਰ ਨਾਂਵ ਜਾਂ ਪੜਨਾਂਵ ‘ਤੇ ਪੈਂਦਾ ਹੈ, ਤਾਂ ਉਹ ਨਾਂਵ ਜਾਂ ਪੜਨਾਂਵ ਕਰਮ-ਕਾਰਕ ਹੁੰਦਾ ਹੈ; ਜਿਵੇਂ:

  • ਬਲਜੀਤ ਨੇ ਜੂਸ ਪੀਤਾ।
  • ਉਸ ਨੇ ਦੀਪਕ ਨੂੰ ਪਾਣੀ ਪਿਲਾਇਆ।

ਪਹਿਲੇ ਵਾਕ ਵਿੱਚ ‘ਜੂਸ’ ਅਤੇ ਦੂਜੇ ਵਾਕ ਵਿੱਚ ‘ਦੀਪਕ ਨੂੰ’ ਤੇ ‘ਪਾਣੀ’ ਕਰਮ-ਕਾਰਕ ਹਨ।

ਪਛਾਣ: ਕਰਮ-ਕਾਰਕ ਲੱਭਣ ਲਈ ਕਿਰਿਆ ਨਾਲ ‘ਕੀ’ ਜਾਂ ‘ਕਿਸ ਨੂੰ’ ਲਾ ਕੇ ਸਵਾਲ ਕੀਤਾ ਜਾਂਦਾ ਹੈ; ਜਿਵੇਂ:

  • ਬਲਜੀਤ ਨੇ ਕੀ ਪੀਤਾ? → ਜੂਸ
  • ਉਸ ਨੇ ਕਿਸ ਨੂੰ ਪਾਣੀ ਪਿਲਾਇਆ? → ਦੀਪਕ ਨੂੰ
  • ਉਸ ਨੇ ਕੀ ਪਿਲਾਇਆ? → ਪਾਣੀ

ਦੂਜੇ ਵਾਕ ਵਿੱਚ ਦੋ ਕਰਮ-ਕਾਰਕ ਹਨ:

  • ਪਾਣੀ → ਪ੍ਰਾਪਤ-ਕਰਮ (Direct Object)
  • ਦੀਪਕ ਨੂੰ → ਅਪ੍ਰਾਪਤ-ਕਰਮ (Indirect Object)

ਵਿਆਖਿਆ:

  • ਪ੍ਰਾਪਤ-ਕਰਮ ਉਹ ਹੁੰਦਾ ਹੈ, ਜਿਸ ‘ਤੇ ਕੰਮ ਸਿੱਧਾ ਪੈਂਦਾ ਹੈ (ਕੀ?)
  • ਅਪ੍ਰਾਪਤ-ਕਰਮ ਉਹ ਹੁੰਦਾ ਹੈ, ਜਿਸ ਲਈ ਜਾਂ ਜਿਸ ਨੂੰ ਕੰਮ ਕੀਤਾ ਜਾਂਦਾ ਹੈ (ਕਿਸ ਨੂੰ?)
  • ਇੱਥੇ ‘ਨੂੰ’ ਕਰਮ-ਕਾਰਕ ਦਾ ਚਿੰਨ੍ਹ ਹੈ।

3. ਕਰਨ-ਕਾਰਕ (Instrumental Case)

ਵਾਕ ਵਿੱਚ ਜਿਸ ਨਾਂਵ ਜਾਂ ਪੜਨਾਂਵ ਦੁਆਰਾ ਕਿਰਿਆ ਦਾ ਕੰਮ ਕੀਤਾ ਜਾਵੇ, ਉਸ ਨੂੰ ਕਰਨ-ਕਾਰਕ ਕਿਹਾ ਜਾਂਦਾ ਹੈ; ਜਿਵੇਂ:

  • ਰਮਨ ਨੇ ਸੱਪ ਨੂੰ ਸੋਟੇ ਨਾਲ਼ ਮਾਰਿਆ।
  • ਰੈਜਨਾ ਨੇ ਸਹੇਲੀ ਰਾਹੀਂ ਕਿਤਾਬ ਭੇਜੀ।

ਇਹਨਾਂ ਵਾਕਾਂ ਵਿੱਚ ‘ਸੋਟੇ’ ਅਤੇ ‘ਸਹੇਲੀ’ ਕਰਨ-ਕਾਰਕ ਹਨ, ਕਿਉਂਕਿ ਕਿਰਿਆ ਇਹਨਾਂ ਦੇ ਸਾਧਨ ਰਾਹੀਂ ਹੋਈ ਹੈ।

ਪਛਾਣ: ਕਰਨ-ਕਾਰਕ ਵਾਲੇ ਨਾਂਵ ਜਾਂ ਪੜਨਾਂਵ ਨਾਲ ਆਮ ਤੌਰ ‘ਤੇ ਇਹ ਕਾਰਕ-ਚਿੰਨ੍ਹ ਲੱਗਦੇ ਹਨ:
ਨਾਲ, ਰਾਹੀਂ, ਦੁਆਰਾ, ਹੱਥੀਂ, ਤੋਂ ਆਦਿ।

ਉਦਾਹਰਨ:

  • ਰਮਨ ਨੇ ਕਿਸ ਨਾਲ ਮਾਰਿਆ? → ਸੋਟੇ ਨਾਲ
  • ਰੈਜਨਾ ਨੇ ਕਿਸ ਰਾਹੀਂ ਭੇਜੀ? → ਸਹੇਲੀ ਰਾਹੀਂ

4. ਸੰਪਰਦਾਨ-ਕਾਰਕ (Dative Case)

ਵਾਕ ਵਿੱਚ ਜਿਸ ਦੇ ਲਈ ਜਾਂ ਵਾਸਤੇ ਕਿਰਿਆ ਕੀਤੀ ਜਾਂਦੀ ਹੈ, ਉਹ ਨਾਂਵ ਜਾਂ ਪੜਨਾਂਵ ਸੰਪਰਦਾਨ-ਕਾਰਕ ਹੁੰਦਾ ਹੈ; ਜਿਵੇਂ:

  • ਅਧਿਆਪਕ ਨੇ ਵਿਦਿਆਰਥੀਆਂ ਲਈ ਪੁਸਤਕ ਲਈ।
  • ਪ੍ਰਿੰਸੀਪਲ ਹਰਜੀਤ ਸਿੰਘ ਨੇ ਸਕੂਲ ਵਾਸਤੇ ਦਿਨ-ਰਾਤ ਇੱਕ ਕੀਤਾ।

ਇਹਨਾਂ ਵਾਕਾਂ ਵਿੱਚ ‘ਵਿਦਿਆਰਥੀਆਂ ਲਈ’ ਅਤੇ ‘ਸਕੂਲ ਵਾਸਤੇ’ ਸੰਪਰਦਾਨ-ਕਾਰਕ ਹਨ, ਕਿਉਂਕਿ ਕੰਮ ਇਹਨਾਂ ਦੇ ਲਈ ਕੀਤਾ ਗਿਆ ਹੈ।

ਪਛਾਣ: ਸੰਪਰਦਾਨ-ਕਾਰਕ ਨਾਲ ਆਮ ਤੌਰ ‘ਤੇ ਇਹ ਕਾਰਕ-ਚਿੰਨ੍ਹ ਲੱਗਦੇ ਹਨ:
ਲਈ, ਵਾਸਤੇ, ਖਾਤਰ ਆਦਿ।

ਉਦਾਹਰਨ:

  • ਬੱਚਿਆਂ ਲਈ
  • ਦੇਸ਼ ਵਾਸਤੇ
  • ਮਾਂ ਦੀ ਖਾਤਰ

5. ਅਪਾਦਾਨ-ਕਾਰਕ (Ablative Case)

ਵਾਕ ਵਿੱਚ ਜਿਸ ਨਾਂਵ ਜਾਂ ਪੜਨਾਂਵ ਤੋਂ ਕਿਰਿਆ ਦੀ ਸ਼ੁਰੂਆਤ ਹੋਵੇ ਜਾਂ ਵੱਖ ਹੋਣ / ਦੂਰ ਹੋਣ ਦਾ ਭਾਵ ਪ੍ਰਗਟ ਹੋਵੇ, ਉਸ ਨੂੰ ਅਪਾਦਾਨ-ਕਾਰਕ ਕਿਹਾ ਜਾਂਦਾ ਹੈ; ਜਿਵੇਂ:

  • ਹਰਪਾਲ ਸਹਿਰੋਂ ਆਇਆ ਹੈ।
  • ਪਰਮਪਾਲ ਕੋਲੋਂ ਪੈਸੇ ਲੈ ਲੈਣਾ।

ਇਹਨਾਂ ਵਾਕਾਂ ਵਿੱਚ ‘ਸਹਿਰੋਂ’ ਅਤੇ ‘ਪਰਮਪਾਲ ਕੋਲੋਂ’ ਅਪਾਦਾਨ-ਕਾਰਕ ਹਨ, ਕਿਉਂਕਿ ਕਿਰਿਆ ਦਾ ਅਰੰਭ ਜਾਂ ਵੱਖ ਹੋਣ ਦਾ ਭਾਵ ਇਹਨਾਂ ਤੋਂ ਦੱਸਿਆ ਗਿਆ ਹੈ।

ਪਛਾਣ: ਅਪਾਦਾਨ-ਕਾਰਕ ਨਾਲ ਆਮ ਤੌਰ ‘ਤੇ ਇਹ ਕਾਰਕ-ਚਿੰਨ੍ਹ ਲੱਗਦੇ ਹਨ:
ਤੋਂ, ਵਿੱਚੋਂ, ਕੋਲੋਂ, ਥੋਂ, ਤੋਂ ਆਦਿ।

6. ਸੰਬੰਧ-ਕਾਰਕ (Possessive Case)

ਵਾਕ ਵਿੱਚ ਜਦੋਂ ਕਿਸੇ ਨਾਂਵ ਜਾਂ ਪੜਨਾਂਵ ਦਾ ਕਿਸੇ ਹੋਰ ਨਾਂਵ ਜਾਂ ਪੜਨਾਂਵ ਨਾਲ ਮਾਲਕੀ (ownership) ਜਾਂ ਸੰਬੰਧ ਦੱਸਿਆ ਜਾਵੇ, ਉਸ ਨੂੰ ਸੰਬੰਧ-ਕਾਰਕ ਕਿਹਾ ਜਾਂਦਾ ਹੈ; ਜਿਵੇਂ:

  • ਇਹ ਬਲਜੀਤ ਦੀ ਕਾਰ ਹੈ।
  • ਉਹ ਤੇਰਾ ਸਕੂਟਰ ਹੈ।

ਇਹਨਾਂ ਵਾਕਾਂ ਵਿੱਚ ‘ਬਲਜੀਤ ਦੀ’ ਅਤੇ ‘ਤੇਰਾ’ ਸੰਬੰਧ-ਕਾਰਕ ਹਨ, ਕਿਉਂਕਿ ਇਹ ਮਾਲਕੀ ਦੱਸ ਰਹੇ ਹਨ।

ਪਛਾਣ: ਸੰਬੰਧ-ਕਾਰਕ ਦੇ ਆਮ ਚਿੰਨ੍ਹ ਹਨ:
ਦਾ, ਦੇ, ਦੀ, ਦੀਆਂ, ਮੇਰਾ, ਮੇਰੇ, ਮੇਰੀ, ਤੇਰਾ, ਤੇਰੇ, ਤੇਰੀ, ਤੁਹਾਡਾ, ਤੁਹਾਡੇ, ਤੁਹਾਡੀ ਆਦਿ।

ਉਦਾਹਰਨ:

  • ਰਾਮ ਦਾ ਘਰ
  • ਮੇਰੀ ਕਿਤਾਬ
  • ਉਹਨਾਂ ਦੀਆਂ ਗੱਡੀਆਂ

7. ਅਧਿਕਰਨ-ਕਾਰਕ (Locative Case)

ਪਰਿਭਾਸ਼ਾ: ਵਾਕ ਵਿੱਚ ਕਿਰਿਆ ਦਾ ਕੰਮ ਜਿਸ ਥਾਂ ਜਾਂ ਸਥਾਨ ‘ਤੇ ਹੋਵੇ ਜਾਂ ਜਿਸ ਦੇ ਆਸਰੇ ਹੋਵੇ, ਉਸ ਨੂੰ ਅਧਿਕਰਨ-ਕਾਰਕ ਕਿਹਾ ਜਾਂਦਾ ਹੈ; ਜਿਵੇਂ:

  • ਛੱਤ ਉੱਤੇ ਖੇਡੋ।
  • ਕਮਰੇ ਵਿੱਚ ਪੜ੍ਹੋ।

ਇਹਨਾਂ ਵਾਕਾਂ ਵਿੱਚ ‘ਛੱਤ’ ਅਤੇ ‘ਕਮਰੇ’ ਅਧਿਕਰਨ-ਕਾਰਕ ਹਨ, ਕਿਉਂਕਿ ਕਿਰਿਆ ਇਹਨਾਂ ਥਾਵਾਂ ‘ਤੇ ਹੋ ਰਹੀ ਹੈ।

ਪਛਾਣ: ਅਧਿਕਰਨ-ਕਾਰਕ ਨਾਲ ਆਮ ਤੌਰ ‘ਤੇ ਇਹ ਚਿੰਨ੍ਹ ਲੱਗਦੇ ਹਨ:
ਉੱਤੇ, ਤੇ, ਵਿੱਚ, ਪਰ, ਅੰਦਰ, ਬਾਹਰ ਆਦਿ।

ਉਦਾਹਰਨ:

  • ਮੇਜ਼ ਉੱਤੇ
  • ਘਰ ਵਿੱਚ
  • ਜ਼ਮੀਨ ਤੇ

8. ਸੰਬੋਧਨ-ਕਾਰਕ (Vocative Case)

ਜਿਸ ਵਾਕ ਵਿੱਚ ਕਿਸੇ ਨਾਂਵ ਜਾਂ ਪੜਨਾਂਵ ਨੂੰ ਸਿੱਧਾ ਬੁਲਾਉਣ ਜਾਂ ਸੰਬੋਧਨ ਕਰਨ ਲਈ ਵਰਤਿਆ ਜਾਵੇ, ਉਸ ਨੂੰ ਸੰਬੋਧਨ-ਕਾਰਕ ਕਿਹਾ ਜਾਂਦਾ ਹੈ; ਜਿਵੇਂ:

  • ਓਏ ਮੁੰਡਿਆ! ਸੱਚ-ਸਮਝ ਕੇ ਗੱਲ ਕਰ।
  • ਨੀ ਕੁੜੀਏ! ਤੂੰ ਕਿਉਂ ਰੋ ਰਹੀ ਹੈਂ?

ਇਹਨਾਂ ਵਾਕਾਂ ਵਿੱਚ ‘ਓਏ ਮੁੰਡਿਆ’ ਅਤੇ ‘ਨੀ ਕੁੜੀਏ’ ਸੰਬੋਧਨ-ਕਾਰਕ ਹਨ।

ਪਛਾਣ: ਸੰਬੋਧਨ-ਕਾਰਕ ਦੇ ਚਿੰਨ੍ਹ ਦੋ ਤਰ੍ਹਾਂ ਦੇ ਹੁੰਦੇ ਹਨ:

  1. ਵਿਸਮਿਕ ਚਿੰਨ੍ਹ (Interjections):
    ਓਏ, ਵੇ, ਨੀ, ਏ ਆਦਿ
  2. ਸੰਬੋਧਨ ਪਿਛੇਤਰ (Endings):
    ਾ, ਆ, ਓ, ਏ ਆਦਿ

Other Punjabi Grammar topics

About the Author – Sam

I am the main content writer at RankersChoice.com. My work is focused on writing articles that help candidates prepare for exams like PSSSB, PPSC, SSC, IBPS, and many other state and national‑level government exams. I have been teaching for more than 10 years. I have also cleared exams including SSC CGL, SSC CPO, SSC CHSL, Punjab Patwari, and Punjab Excise Inspector. My goal is to provide valuable resources for aspiring candidates while promoting RankersChoice.com mission.

WhatsApp Channel Join Now
X (Twitter) Follow Now
Pinterest Follow Now
Instagram Follow Now
Scroll to Top