ਜਿਹੜੇ ਸ਼ਬਦ ਵਾਕ ਵਿੱਚ ਨਾਂਵ ਦੀ ਥਾਂ ‘ਤੇ ਵਰਤੇ ਜਾਂਦੇ ਹਨ, ਉਹਨਾਂ ਨੂੰ ਪੜਨਾਂਵ ਕਿਹਾ ਜਾਂਦਾ ਹੈ; ਜਿਵੇਂ:
ਮੈਂ, ਤੂੰ, ਅਸੀਂ, ਤੁਸੀਂ, ਮੇਰਾ, ਸਾਡਾ, ਤੁਹਾਡਾ, ਉਸ ਦਾ, ਉਸ ਦੀ, ਕੋਈ, ਕੁਝ, ਜੋ, ਕੌਣ ਆਦਿ।
Pronouns are those words which are used in place of nouns.
I, you, we, they, my, your, someone, who etc.
ਪੜਨਾਂਵ ਦੀਆਂ ਕਿਸਮਾਂ (Types of Pronouns)
ਪੜਨਾਂਵ ਦੀਆਂ ਛੇ ਕਿਸਮਾਂ ਹੁੰਦੀਆਂ ਹਨ:
- ਪੁਰਖ-ਵਾਚਕ ਪੜਨਾਂਵ (Personal Pronoun)
→ ਮੈਂ, ਤੂੰ, ਉਹ, ਅਸੀਂ, ਤੁਸੀਂ - ਨਿੱਜ-ਵਾਚਕ ਪੜਨਾਂਵ (Reflexive Pronoun)
→ ਆਪੇ, ਆਪੋ ਵਿੱਚ - ਸੰਬੰਧ-ਵਾਚਕ ਪੜਨਾਂਵ (Relative Pronoun)
→ ਜੋ, ਜਿਸ, ਜਿਹੜਾ - ਪ੍ਰਸ਼ਨ-ਵਾਚਕ ਪੜਨਾਂਵ (Interrogative Pronoun)
→ ਕੌਣ, ਕੀ, ਕਿਹੜਾ - ਨਿਸਚੇ-ਵਾਚਕ ਪੜਨਾਂਵ (Demonstrative Pronoun)
→ ਇਹ, ਉਹ, ਇਸ, ਉਸ - ਅਨਿਸਚੇ-ਵਾਚਕ ਪੜਨਾਂਵ (Indefinite Pronoun)
→ ਕੋਈ, ਕੁਝ, ਕਿਸੇ
1. ਪੁਰਖ-ਵਾਚਕ ਪੜਨਾਂਵ (Personal Pronoun)
ਜਿਹੜੇ ਪੜਨਾਂਵ ਵਿਅਕਤੀਆਂ (persons) ਦੇ ਨਾਂਵਾਂ ਦੀ ਥਾਂ ਵਰਤੇ ਜਾਂਦੇ ਹਨ, ਉਹਨਾਂ ਨੂੰ ਪੁਰਖ-ਵਾਚਕ ਪੜਨਾਂਵ ਕਿਹਾ ਜਾਂਦਾ ਹੈ; ਜਿਵੇਂ:
ਮੈਂ, ਮੈਨੂੰ, ਅਸੀਂ, ਸਾਨੂੰ, ਤੁਸੀਂ, ਤੁਹਾਨੂੰ, ਉਸ ਦਾ ਆਦਿ।
Personal Pronouns are used in place of persons (people).
I, we, you, he, she, they etc.
ਪੁਰਖ-ਵਾਚਕ ਪੜਨਾਂਵ ਤਿੰਨ ਤਰ੍ਹਾਂ ਦੇ ਹੁੰਦੇ ਹਨ:
(ਉ) ਉੱਤਮ ਪੁਰਖ (First Person)
→ ਗੱਲ ਕਰਨ ਵਾਲ਼ਾ (speaker)
ਜਿਵੇਂ: ਮੈਂ, ਅਸੀਂ, ਮੈਨੂੰ, ਸਾਨੂੰ, ਮੇਰਾ, ਸਾਡਾ
Examples:
- ਮੈਂ ਪਟਿਆਲ਼ੇ ਗਿਆ ਸੀ।
- ਮੈਨੂੰ ਬੁਖ਼ਾਰ ਹੈ।
(ਅ) ਮੱਧਮ ਪੁਰਖ (Second Person)
→ ਜਿਸ ਨਾਲ਼ ਗੱਲ ਕੀਤੀ ਜਾਵੇ (listener)
ਜਿਵੇਂ: ਤੂੰ, ਤੁਸੀਂ, ਤੈਨੂੰ, ਤੁਹਾਨੂੰ, ਤੇਰਾ, ਤੁਹਾਡਾ
Examples:
- ਤੂੰ ਕੀ ਕਰ ਰਿਹਾ ਹੈਂ?
- ਤੁਹਾਡਾ ਘਰ ਕਿੱਥੇ ਹੈ?
(ੲ) ਅਨਯ ਪੁਰਖ (Third Person)
→ ਜਿਸ ਬਾਰੇ ਗੱਲ ਕੀਤੀ ਜਾਵੇ (third person)
ਜਿਵੇਂ: ਉਹ, ਇਹ, ਉਸ, ਇਨ੍ਹਾਂ, ਉਨ੍ਹਾਂ
Examples:
- ਉਹ ਡਾਕਟਰ ਹੈ।
- ਇਹ ਮੇਰੇ ਮਾਮਾ ਜੀ ਹਨ।
ਉਦਾਹਰਨ ਵਾਕ:
- ਮੈਂ ਤੈਨੂੰ ਕਿਹਾ ਸੀ ਕਿ ਉਹ ਬੜਾ ਹੁਸ਼ਿਆਰ ਹੈ।
ਇਸ ਵਾਕ ਵਿੱਚ:
- ਮੈਂ → ਉੱਤਮ ਪੁਰਖ
- ਤੈਨੂੰ → ਮੱਧਮ ਪੁਰਖ
- ਉਹ → ਅਨਯ ਪੁਰਖ
2. ਨਿੱਜ-ਵਾਚਕ ਪੜਨਾਂਵ (Reflexive Pronoun)
ਜਿਹੜੇ ਪੜਨਾਂਵ ਵਾਕ ਵਿੱਚ ਕਰਤਾ ਨਾਲ਼ ਹੀ ਸੰਬੰਧਿਤ ਹੋਣ ਅਤੇ ਉਸ ਦੀ ਵਿਸ਼ੇਸ਼ਤਾ ਦੱਸਣ ਜਾਂ ਕਰਤਾ ਵੱਲ ਹੀ ਵਾਪਸ ਸੰਕੇਤ ਕਰਨ, ਉਹਨਾਂ ਨੂੰ ਨਿੱਜ-ਵਾਚਕ ਪੜਨਾਂਵ ਕਿਹਾ ਜਾਂਦਾ ਹੈ; ਜਿਵੇਂ:
ਆਪ, ਆਪੇ, ਆਪਣੇ ਆਪ, ਆਪਸ ਵਿੱਚ, ਆਪੋ ਵਿੱਚ ਆਦਿ।
Reflexive Pronouns are used when the subject refers back to itself.
myself, yourself, himself, themselves
Examples
- ਤੁਸੀਂ ਆਪ ਸ਼ਹਿਰ ਜਾਣਾ ਸੀ।
- ਕੁੜੀਆਂ ਆਪੋ ਵਿੱਚ ਵਿਚਾਰ-ਵਟਾਂਦਰਾ ਕਰ ਰਹੀਆਂ ਹਨ।
- ਉਹ ਆਪੇ ਮੇਰੇ ਨਾਲ਼ ਗਿਆ ਸੀ।
- ਔਰਤਾਂ ਆਪੋ ਵਿੱਚ ਲੜ ਪਈਆਂ ਸਨ।
- The girls are discussing among themselves.
- He himself went with me.
- The women fought among themselves.
ਵਿਆਖਿਆ:
- ਪਹਿਲੇ ਵਾਕ ਵਿੱਚ ‘ਆਪ’ ਕਰਤਾ ‘ਤੁਸੀਂ’ ਦੀ ਵਿਸ਼ੇਸ਼ਤਾ ਦੱਸਦਾ ਹੈ।
- ਦੂਜੇ ਵਾਕ ਵਿੱਚ ‘ਆਪੇ ਵਿੱਚ’ ਕਰਤਾ ‘ਕੁੜੀਆਂ’ ਵੱਲ ਹੀ ਵਾਪਸ ਸੰਕੇਤ ਕਰਦਾ ਹੈ।
3. ਸੰਬੰਧ-ਵਾਚਕ ਪੜਨਾਂਵ (Relative Pronoun)
ਜਿਹੜੇ ਸ਼ਬਦ ਪੜਨਾਂਵ ਵੀ ਹੋਣ ਅਤੇ ਯੋਜਕ (conjunction) ਵਾਂਗ ਵਾਕਾਂ ਨੂੰ ਜੋੜਨ ਦਾ ਕੰਮ ਵੀ ਕਰਨ, ਉਹਨਾਂ ਨੂੰ ਸੰਬੰਧ-ਵਾਚਕ ਪੜਨਾਂਵ ਕਿਹਾ ਜਾਂਦਾ ਹੈ; ਜਿਵੇਂ:
ਜੋ, ਜਿਹੜਾ, ਜਿਸ, ਜਿਹੜੇ, ਸੋ ਆਦਿ।
Relative Pronouns are words that act as pronouns and also join clauses/sentences.
who, which, that
Examples
- ਅਜੀਤ ਉਸੇ ਮੁੰਡੇ ਦਾ ਨਾਂ ਹੈ, ਜਿਹੜਾ ਬਹੁਤ ਹੁਸ਼ਿਆਰ ਹੈ।
- ਅਵਤਾਰ, ਜਿਸ ਨੇ ਸੁਰਜੀਤ ਨੂੰ ਥੱਪੜ ਮਾਰਿਆ ਸੀ, ਦੌੜ ਗਿਆ ਹੈ।
- ਜੋ ਮਿਹਨਤ ਕਰਦੇ ਰਹਿੰਦੇ ਹਨ, ਉਹ ਹੀ ਪਾਸ ਹੁੰਦੇ ਹਨ।
- ਜਿਹੜੇ ਆਲਸੀ ਹੁੰਦੇ ਹਨ, ਉਹ ਜ਼ਿੰਦਗੀ ‘ਚ ਅਸਫ਼ਲ ਰਹਿ ਜਾਂਦੇ ਹਨ।
- Ajit is the name of the boy who is very intelligent.
- Avtar, who hit Surjit, was punished.
- Those who work hard pass.
- Those who are lazy fail in life.
ਵਿਆਖਿਆ:
ਇਹਨਾਂ ਵਾਕਾਂ ਵਿੱਚ ‘ਉਸੇ’, ‘ਜਿਹੜਾ’, ‘ਜਿਸ’, ‘ਜੋ’, ‘ਉਹ’, ‘ਜਿਹੜੇ’, ‘ਉਹ’ ਸ਼ਬਦ ਵਾਕਾਂ ਨੂੰ ਜੋੜਦੇ ਵੀ ਹਨ ਅਤੇ ਨਾਂਵ ਦੀ ਥਾਂ ਵੀ ਆਉਂਦੇ ਹਨ, ਇਸ ਲਈ ਇਹ ਸੰਬੰਧ-ਵਾਚਕ ਪੜਨਾਂਵ ਹਨ।
4. ਪ੍ਰਸ਼ਨ-ਵਾਚਕ ਪੜਨਾਂਵ (Interrogative Pronoun)
ਜਿਹੜੇ ਸ਼ਬਦ ਪੜਨਾਂਵ ਵੀ ਹੋਣ ਅਤੇ ਉਨ੍ਹਾਂ ਰਾਹੀਂ ਪ੍ਰਸ਼ਨ (question) ਪੁੱਛਿਆ ਜਾਵੇ, ਉਹਨਾਂ ਨੂੰ ਪ੍ਰਸ਼ਨ-ਵਾਚਕ ਪੜਨਾਂਵ ਕਿਹਾ ਜਾਂਦਾ ਹੈ; ਜਿਵੇਂ:
ਕੌਣ, ਕੀ, ਕਿਹੜਾ, ਕਿਸ ਨੇ, ਕਿਸ ਨੂੰ ਆਦਿ।
Interrogative Pronouns are used to ask questions.
who, what, which
Examples:
- ਕੌਣ ਖੇਡ ਰਿਹਾ ਹੈ?
- ਸ਼ੀਸ਼ਾ ਕਿਸ ਨੇ ਤੋੜਿਆ ਹੈ?
- ਇੱਥੇ ਕੀ ਹੋ ਰਿਹਾ ਹੈ?
- ਕਿਹੜਾ ਰੌਲ਼ਾ ਪਾ ਰਿਹਾ ਹੈ?
- ਕੌਣ ਉੱਚੀ-ਉੱਚੀ ਗੀਤ ਗਾ ਰਿਹਾ ਹੈ?
- Who is playing?
- Who broke the glass?
- What is happening here?
- Who is making noise?
- Who is singing loudly?
ਵਿਆਖਿਆ:
ਇਹਨਾਂ ਵਾਕਾਂ ਵਿੱਚ ‘ਕੌਣ’, ‘ਕਿਸ ਨੇ’, ‘ਕੀ’, ‘ਕਿਹੜਾ’, ‘ਕੌਣ’ ਵਰਗੇ ਸ਼ਬਦਾਂ ਨਾਲ ਪ੍ਰਸ਼ਨ ਪੁੱਛਿਆ ਗਿਆ ਹੈ, ਇਸ ਲਈ ਇਹ ਪ੍ਰਸ਼ਨ-ਵਾਚਕ ਪੜਨਾਂਵ ਹਨ।
5. ਨਿਸਚੇ-ਵਾਚਕ ਪੜਨਾਂਵ (Demonstrative Pronoun)
ਜਿਹੜੇ ਸ਼ਬਦ ਕਿਸੇ ਨੇੜੀ ਜਾਂ ਦੂਰ ਦੀ ਚੀਜ਼/ਵਿਅਕਤੀ ਵੱਲ ਇਸ਼ਾਰਾ ਕਰਕੇ ਉਸ ਦੇ ਨਾਂ ਦੀ ਥਾਂ ਵਰਤੇ ਜਾਣ, ਉਹਨਾਂ ਨੂੰ ਨਿਸਚੇ-ਵਾਚਕ ਪੜਨਾਂਵ ਕਿਹਾ ਜਾਂਦਾ ਹੈ; ਜਿਵੇਂ:
ਇਹ, ਉਹ, ਇਸ, ਉਸ, ਇਹਨਾਂ, ਉਹਨਾਂ ਆਦਿ।
Demonstrative Pronouns point to specific things or people (near or far).
this, that, these, those
Examples:
- ਉਹ ਦਲਜੀਤ ਦਾ ਸਾਈਕਲ ਹੈ।
- ਇਹ ਸਾਡਾ ਸਕੂਲ ਹੈ।
- ਇਹ ਕਹਿ ਰਿਹਾ ਹੈ ਕਿ ਸਾਰਾ ਕੰਮ ਉਸ ਨੇ ਕੀਤਾ ਹੈ।
- ਔਹ ਕੀ ਪਿਆ ਹੈ?
- ਉਨ੍ਹਾਂ ਨੇ ਮੈਨੂੰ ਕੋਈ ਗੱਲ ਨਹੀਂ ਦੱਸੀ।
- That is Daljeet’s cycle.
- This is our school.
- He/This says that he did all the work.
- What is that lying there?
- They did not tell me anything.
ਵਿਆਖਿਆ:
ਇਹਨਾਂ ਵਾਕਾਂ ਵਿੱਚ ‘ਇਹ’, ‘ਉਹ’, ‘ਉਸ’, ‘ਉਹਨਾਂ’ ਵਰਗੇ ਸ਼ਬਦ ਕਿਸੇ ਚੀਜ਼ ਜਾਂ ਵਿਅਕਤੀ ਵੱਲ ਇਸ਼ਾਰਾ ਕਰ ਰਹੇ ਹਨ, ਇਸ ਲਈ ਇਹ ਨਿਸ਼ਚੇ-ਵਾਚਕ ਪੜਨਾਂਵ ਹਨ।
ਨਿਸ਼ਚੇ-ਵਾਚਕ ਪੜਨਾਂਵ ਦੇ ਦੋ ਭਾਗ ਹੁੰਦੇ ਹਨ:
(ਉ) ਨਿਕਟ-ਵਰਤੀ ਨਿਸਚੇ-ਵਾਚਕ ਪੜਨਾਂਵ (Near Demonstrative Pronoun)
→ ਨੇੜੇ ਦੀ ਚੀਜ਼ ਲਈ
ਜਿਵੇਂ: ਇਹ, ਇਸ, ਇਹਨਾਂ
(ਅ) ਦੂਰ-ਵਰਤੀ ਨਿਸਚੇ-ਵਾਚਕ ਪੜਨਾਂਵ (Far Demonstrative Pronoun)
→ ਦੂਰ ਦੀ ਚੀਜ਼ ਲਈ
ਜਿਵੇਂ: ਉਹ, ਉਸ, ਉਹਨਾਂ
6. ਅਨਿਸਚੇ-ਵਾਚਕ ਪੜਨਾਂਵ (Indefinite Pronoun)
ਉਹ ਪੜਨਾਂਵ ਜੋ ਕਿਸੇ ਚੀਜ਼ ਜਾਂ ਵਿਅਕਤੀ ਬਾਰੇ ਅੰਦਾਜ਼ਾ ਤਾਂ ਦੱਸਣ ਪਰ ਸਹੀ ਗਿਣਤੀ ਜਾਂ ਪਛਾਣ ਨਾ ਦੱਸਣ, ਉਹਨਾਂ ਨੂੰ ਅਨਿਸਚੇ-ਵਾਚਕ ਪੜਨਾਂਵ ਕਿਹਾ ਜਾਂਦਾ ਹੈ; ਜਿਵੇਂ:
ਕੋਈ, ਕੁਝ, ਕਈ, ਸਾਰੇ, ਬਹੁਤ ਸਾਰੇ, ਸਰਬੱਤ ਆਦਿ।
Indefinite Pronouns refer to non-specific or unknown quantity/persons.
someone, something, many, all, several
Examples:
- ਇਮਤਿਹਾਨ ਵਿੱਚ ਬਹੁਤੇ ਫੇਲ੍ਹ ਹੋ ਗਏ, ਪਰ ਕੁਝ ਕੁ ਪਾਸ ਹੋਏ ਹਨ।
- ਸਰਬੱਤ ਦਾ ਭਲਾ ਮੰਗੋ।
- ਇੱਥੇ ਕੋਈ ਕਿਸੇ ਦੀ ਗੱਲ ਨਹੀਂ ਸੁਣਦਾ।
- ਇੱਥੇ ਕਈ ਆਉਂਦੇ ਹਨ ਤੇ ਕਈ ਜਾਂਦੇ ਹਨ।
- ਸਾਰੇ ਮਸਤੀ ਵਿੱਚ ਘੁੰਮ ਰਹੇ ਹਨ।
- Many failed in the exam, but some passed.
- Pray for the welfare of all.
- No one listens to anyone here.
- Many come here and many go.
- All are roaming happily.
ਵਿਆਖਿਆ:
ਇਹਨਾਂ ਵਾਕਾਂ ਵਿੱਚ ‘ਕੁਝ’, ‘ਕੋਈ’, ‘ਕਈ’, ‘ਸਾਰੇ’, ‘ਸਰਬੱਤ’ ਵਰਗੇ ਸ਼ਬਦ ਪੱਕੀ ਗਿਣਤੀ ਨਹੀਂ ਦੱਸਦੇ, ਇਸ ਲਈ ਇਹ ਅਨਿਸ਼ਚੇ-ਵਾਚਕ ਪੜਨਾਂਵ ਹਨ।
Other Related Punjabi Grammar topics
ਬਹੁ-ਵਿਕਲਪੀ ਪ੍ਰਸ਼ਨ
1. ਵਾਕ ਵਿਚ ਨਾਂਵ ਦੀ ਥਾਂ ‘ਤੇ ਵਰਤੇ ਜਾਣ ਵਾਲ਼ੇ ਸ਼ਬਦ ਨੂੰ ਕੀ ਕਿਹਾ ਜਾਂਦਾ ਹੈ?
(ਉ) ਪੜਨਾਂਵ (ਅ) ਨਾਂਵ (ਏ) ਇੱਕ-ਵਚਨ (ਸ) ਲਿੰਗ
(ਉ) ਪੜਨਾਂਵ (Pronoun)
ਜੋ ਸ਼ਬਦ ਵਾਕ ਵਿੱਚ ਨਾਂਵ ਦੀ ਥਾਂ ‘ਤੇ ਵਰਤੇ ਜਾਂਦੇ ਹਨ, ਉਹਨਾਂ ਨੂੰ ਪੜਨਾਂਵ ਕਿਹਾ ਜਾਂਦਾ ਹੈ; ਜਿਵੇਂ: ਮੈਂ, ਤੂੰ, ਉਹ, ਆਦਿ।
2. ਪੜਨਾਂਵ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ?
(ਉ) ਦੋ (ਅ) ਪੰਜ (ਏ) ਤਿੰਨ (ਸ) ਛੇ
(ਸ) ਛੇ (Six)
ਪੜਨਾਂਵ ਦੀਆਂ ਕੁੱਲ ਛੇ ਕਿਸਮਾਂ ਹੁੰਦੀਆਂ ਹਨ:
ਪੁਰਖ-ਵਾਚਕ, ਨਿੱਜ-ਵਾਚਕ, ਸੰਬੰਧ-ਵਾਚਕ, ਪ੍ਰਸ਼ਨ-ਵਾਚਕ, ਨਿਸਚੇ-ਵਾਚਕ, ਅਨਿਸਚੇ-ਵਾਚਕ
3. ਜਿਹੜੇ ਪੜਨਾਂਵ ਕੇਵਲ ਵਿਅਕਤੀ/ਪੁਰਖਾਂ ਦੇ ਨਾਂਵਾਂ ਦੀ ਥਾਂ ‘ਤੇ ਵਰਤੇ ਜਾਣ, ਉਨ੍ਹਾਂ ਨੂੰ ਕੀ ਕਹਿੰਦੇ ਹਨ ?
(ਉ) ਪੁਰਖ-ਵਾਚਕ ਪੜਨਾਂਵ
(ਅ) ਉੱਤਮ ਪੁਰਖ ਪੜਨਾਂਵ
(ਏ) ਸੰਬੰਧ-ਵਾਚਕ ਪੜਨਾਂਵ
(ਸ) ਨਿਸਚੇ-ਵਾਚਕ ਪੜਨਾਂਵ
(ਉ) ਪੁਰਖ-ਵਾਚਕ ਪੜਨਾਂਵ (Personal Pronoun)
ਜਿਹੜੇ ਪੜਨਾਂਵ ਵਿਅਕਤੀ/ਪੁਰਖਾਂ ਦੇ ਨਾਂਵਾਂ ਦੀ ਥਾਂ ਵਰਤੇ ਜਾਂਦੇ ਹਨ, ਉਹਨਾਂ ਨੂੰ ਪੁਰਖ-ਵਾਚਕ ਪੜਨਾਂਵ ਕਿਹਾ ਜਾਂਦਾ ਹੈ; ਜਿਵੇਂ: ਮੈਂ, ਤੂੰ, ਉਹ, ਅਸੀਂ, ਤੁਸੀਂ ਆਦਿ।
4 ਪੁਰਖ-ਵਾਚਕ ਪੜਨਾਂਵ ਚੁਣੋ :
(ਉ) ਦਲਜੀਤ ਸਿੰਘ, ਕੀ, ਕੌਣ
(ਅ) ਉਹ, ਅਸੀਂ, ਮੈਂ, ਸਾਡਾ
(ਏ) ਕਿਹੜਾ, ਅਸੀਂ, ਤੁਸੀਂ
(ਸ) ਕਿਸ ਨੂੰ, ਜੋ
(ਅ) ਉਹ, ਅਸੀਂ, ਮੈਂ, ਸਾਡਾ
ਇਹ ਸਾਰੇ ਸ਼ਬਦ ਵਿਅਕਤੀਆਂ ਦੀ ਥਾਂ ਵਰਤੇ ਜਾਂਦੇ ਹਨ, ਇਸ ਲਈ ਇਹ ਪੁਰਖ-ਵਾਚਕ ਪੜਨਾਂਵ ਹਨ।
5. ਪੁਰਖ-ਵਾਚਕ ਪੜਨਾਂਵ ਨੂੰ ਕਿੰਨੇ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ?
(ਉ) ਦੋ (ਅ) ਤਿੰਨ (ਏ) ਛੇ (ਸ) ਸੱਤ
(ਅ) ਤਿੰਨ (Three)
ਪੁਰਖ-ਵਾਚਕ ਪੜਨਾਂਵ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਜਾਂਦਾ ਹੈ:
ਉੱਤਮ ਪੁਰਖ (First Person)
ਮੱਧਮ ਪੁਰਖ (Second Person)
ਅਨਯ ਪੁਰਖ (Third Person)
6 ਵਾਕ ਵਿੱਚ ਗੱਲ ਕਰਨ ਵਾਲ਼ੇ ਵਿਅਕਤੀ ਨੂੰ ਕੀ ਕਿਹਾ ਜਾਂਦਾ ਹੈ ?
(ਉ) ਲੀਡਰ (ਅ) ਬੁਲਾਰਾ (ਏ) ਉੱਤਮ ਪੁਰਖ (ਸ) ਪੜਨਾਂਵ
(ਏ) ਉੱਤਮ ਪੁਰਖ (First Person)
ਵਾਕ ਵਿੱਚ ਗੱਲ ਕਰਨ ਵਾਲੇ ਵਿਅਕਤੀ ਨੂੰ ਉੱਤਮ ਪੁਰਖ ਕਿਹਾ ਜਾਂਦਾ ਹੈ; ਜਿਵੇਂ: ਮੈਂ, ਅਸੀਂ।
7. ਉੱਤਮ ਪੁਰਖ ਚੁਣੋ :
(ਉ) ਉਹ, ਉਹਨਾਂ
(ਅ) ਤੂੰ, ਤੇਰਾ
(ਏ) ਮੈਂ, ਮੇਰਾ, ਸਾਡਾ
(ਸ) ਕੌਣ, ਕਦੋਂ
(ਏ) ਮੈਂ, ਮੇਰਾ, ਸਾਡਾ
ਉੱਤਮ ਪੁਰਖ ਉਹ ਹੁੰਦਾ ਹੈ ਜੋ ਗੱਲ ਕਰਨ ਵਾਲਾ (speaker) ਹੋਵੇ; ਜਿਵੇਂ: ਮੈਂ, ਅਸੀਂ, ਮੇਰਾ, ਸਾਡਾ।











