ਵਾਕ ਵਿੱਚ ਕਿਰਿਆ ਦੀ ਵਿਸ਼ੇਸ਼ਤਾ ਦੱਸਣ ਵਾਲਾ ਸ਼ਬਦ ਕਿਰਿਆ-ਵਿਸ਼ੇਸ਼ਣ ਅਖਵਾਉਂਦਾ ਹੈ। ਕਿਰਿਆ-ਵਿਸ਼ੇਸ਼ਣ ਆਮ ਤੌਰ ‘ਤੇ ਕਿਰਿਆ ਤੋਂ ਪਹਿਲਾਂ ਆਉਂਦੇ ਹਨ।
An Adverb is a word that describes or adds more information about a verb. It usually comes before the verb.
ਉਦਾਹਰਨ:
ਤੇਜ਼, ਹੁਣ, ਕੱਲ੍ਹ, ਸਹੀਲਾ, ਇਸ ਤਰ੍ਹਾਂ, ਹੌਲੀ, ਤੜਕਸਾਰ, ਆਦਿ।
- ਘੋੜਾ ਤੇਜ਼ ਦੌੜਦਾ ਹੈ।
(ਸ਼ਬਦ ‘ਤੇਜ਼’ ਕਿਰਿਆ ‘ਦੌੜਦਾ ਹੈ’ ਦੇ ਭਾਵ ਨੂੰ ਵਿਸ਼ੇਸ਼ਤਾ ਪੂਰਨ ਕਰਦਾ ਹੈ।) - ਬਜ਼ੁਰਗ ਹੌਲੀ ਤੁਰਦਾ ਹੈ।
(ਸ਼ਬਦ ‘ਹੌਲੀ’ ਕਿਰਿਆ ‘ਤੁਰਦਾ ਹੈ’ ਦੇ ਭਾਵ ਨੂੰ ਵਿਸ਼ੇਸ਼ਤਾ ਪੂਰਨ ਕਰਦਾ ਹੈ।) - ਰਮਨ ਸਹੀਲਾ ਗਾਉਂਦੀ ਹੈ।
(ਸ਼ਬਦ ‘ਸਹੀਲਾ’ ਕਿਰਿਆ ‘ਗਾਉਂਦੀ ਹੈ’ ਦੇ ਭਾਵ ਨੂੰ ਵਿਸ਼ੇਸ਼ਤਾ ਪੂਰਨ ਕਰਦਾ ਹੈ।)
ਕਿਰਿਆ-ਵਿਸ਼ੇਸ਼ਣ ਦੀਆਂ ਕਿਸਮਾਂ (Kinds of Adverbs)
ਕਿਰਿਆ-ਵਿਸ਼ੇਸ਼ਣ ਦੀਆਂ ਅੱਠ ਕਿਸਮਾਂ ਹੁੰਦੀਆਂ ਹਨ :
- ਕਾਲ-ਵਾਚਕ ਕਿਰਿਆ-ਵਿਸ਼ੇਸ਼ਣ (Adverbs of Time)
- ਸਥਾਨ-ਵਾਚਕ ਕਿਰਿਆ-ਵਿਸ਼ੇਸ਼ਣ (Adverbs of Place)
- ਪ੍ਰਕਾਰ-ਵਾਚਕ / ਵਿਧੀ-ਵਾਚਕ ਕਿਰਿਆ-ਵਿਸ਼ੇਸ਼ਣ (Adverbs of Manner)
- ਮਿਣਤੀ-ਵਾਚਕ / ਪਰਿਮਾਣ-ਵਾਚਕ ਕਿਰਿਆ-ਵਿਸ਼ੇਸ਼ਣ (Adverbs of Quantity/Degree)
- ਸੰਖਿਆ-ਵਾਚਕ ਕਿਰਿਆ-ਵਿਸ਼ੇਸ਼ਣ (Adverbs of Number)
- ਨਿਰਨਾ-ਵਾਚਕ ਕਿਰਿਆ-ਵਿਸ਼ੇਸ਼ਣ (Adverbs of Decision/Assertion)
- ਕਾਰਨ-ਵਾਚਕ ਕਿਰਿਆ-ਵਿਸ਼ੇਸ਼ਣ (Adverbs of Cause)
- ਨਿਸਚੇ / ਤਾਕੀਦ-ਵਾਚਕ ਕਿਰਿਆ-ਵਿਸ਼ੇਸ਼ਣ (Adverbs of Emphasis/Certainty)
1. ਕਾਲ-ਵਾਚਕ ਕਿਰਿਆ-ਵਿਸ਼ੇਸ਼ਣ (Adverbs of Time)
ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਵਾਪਰਨ ਦੇ ਸਮੇਂ ਦਾ ਪਤਾ ਲੱਗੇ, ਉਹਨਾਂ ਨੂੰ ਕਾਲ-ਵਾਚਕ ਕਿਰਿਆ-ਵਿਸ਼ੇਸ਼ਣ ਕਿਹਾ ਜਾਂਦਾ ਹੈ।
Adverbs of Time tell us the time when an action happens.
ਉਦਾਹਰਨ:
ਹੁਣ, ਤੁਰੰਤ, ਅੱਜ, ਭਲਕੇ, ਕੱਲ੍ਹ, ਪਰਸੋਂ, ਜਦੋਂ, ਕਦੋਂ, ਕੁਝੇਲੇ, ਸਵੇਰੇ, ਦੁਪਹਿਰੇ, ਆਦਿ।
ਵਾਕਾਂ ਵਿੱਚ ਵਰਤੋਂ:
- ਹੁਣ ਸਾਡੀ ਮਰਜ਼ੀ ਹੈ।
(ਸ਼ਬਦ ‘ਹੁਣ’ ਮੌਜੂਦਾ ਸਮੇਂ ਦਾ ਬੋਧ ਕਰਵਾਉਂਦਾ ਹੈ।) - ਜਦੋਂ ਅਸੀਂ ਆਏ, ਅਮਰਜੀਤ ਵੀ ਆ ਗਿਆ ਸੀ।
(ਸ਼ਬਦ ‘ਜਦੋਂ’ ਸਮੇਂ ਨਾਲ ਸੰਬੰਧਿਤ ਗੱਲ ਦੱਸਦਾ ਹੈ।) - ਉਹ ਪਰਸੋਂ ਆਇਆ ਸੀ।
(ਸ਼ਬਦ ‘ਪਰਸੋਂ’ ਬੀਤੇ ਜਾਂ ਆਉਣ ਵਾਲੇ ਸਮੇਂ ਦਾ ਪਤਾ ਦਿੰਦਾ ਹੈ।) - ਅਸੀਂ ਦੁਪਹਿਰੇ ਜਲੰਧਰੋਂ ਨਿਕਲ਼ਾਂਗੇ ਅਤੇ ਸ਼ਾਮ ਤੱਕ ਅੰਬਾਲੇ ਪਹੁੰਚ ਜਾਵਾਂਗੇ।
(ਸ਼ਬਦ ‘ਦੁਪਹਿਰੇ’ ਅਤੇ ‘ਸ਼ਾਮ ਤੱਕ’ ਸਮਾਂ ਦੱਸਦੇ ਹਨ।) - ਜੇ ਤੁਸੀਂ ਕੁਵੇਲ਼ੇ ਆਏ ਤਾਂ ਅਸੀਂ ਤੁਹਾਡੀ ਉਡੀਕ ਨਹੀਂ ਕਰ ਸਕਾਂਗੇ।
(ਸ਼ਬਦ ‘ਕੁਵੇਲ਼ੇ’ ਦੇਰ ਨਾਲ ਜਾਂ ਲੇਟ ਸਮੇਂ ਦਾ ਬੋਧ ਕਰਵਾਉਂਦਾ ਹੈ।)
2. ਸਥਾਨ-ਵਾਚਕ ਕਿਰਿਆ-ਵਿਸ਼ੇਸ਼ਣ (Adverbs of Place)
ਜਿਹੜੇ ਸ਼ਬਦਾਂ ਤੋਂ ਕਿਰਿਆ ਦੇ ਕੰਮ ਦੀ ਥਾਂ ਜਾਂ ਸਥਾਨ ਦਾ ਪਤਾ ਲੱਗੇ, ਉਹਨਾਂ ਨੂੰ ਸਥਾਨ-ਵਾਚਕ ਕਿਰਿਆ-ਵਿਸ਼ੇਸ਼ਣ ਕਿਹਾ ਜਾਂਦਾ ਹੈ।
Adverbs of Place tell us that the place where an action happens.
ਉਦਾਹਰਨ:
ਕੱਲ਼, ਪਰਾਂ, ਹੇਠਾਂ, ਉੱਤੇ, ਅੰਦਰ, ਬਾਹਰ, ਇੱਧਰ, ਉੱਧਰ, ਨੇੜੇ, ਦੂਰ, ਖੱਬੇ, ਸੱਜੇ, ਆਦਿ।
ਵਾਕਾਂ ਵਿੱਚ ਵਰਤੋਂ:
- ਅਸੀਂ ਉੱਪਰ ਪੜ੍ਹਦੇ ਹਾਂ।
(ਸ਼ਬਦ ‘ਉੱਪਰ’ ਕਿਰਿਆ ‘ਪੜ੍ਹਦੇ ਹਾਂ’ ਦੀ ਥਾਂ ਦੱਸਦਾ ਹੈ।) - ਤੁਸੀਂ ਬਾਹਰ ਜਾਵੋ।
(ਸ਼ਬਦ ‘ਬਾਹਰ’ ਕਿਰਿਆ ‘ਜਾਵੋ’ ਦੀ ਥਾਂ ਦੱਸਦਾ ਹੈ।) - ਉਹ ਇੱਥੋਂ ਦੂਰ ਰਹਿੰਦਾ ਹੈ।
(ਸ਼ਬਦ ‘ਦੂਰ’ ਕਿਰਿਆ ‘ਰਹਿੰਦਾ ਹੈ’ ਦੀ ਥਾਂ ਦੱਸਦਾ ਹੈ।) - ਬੱਚੇ ਮੈਦਾਨ ਵਿੱਚ ਖੇਡ ਰਹੇ ਹਨ।
(ਸ਼ਬਦ ‘ਮੈਦਾਨ ਵਿੱਚ’ ਕਿਰਿਆ ‘ਖੇਡ ਰਹੇ ਹਨ’ ਦੀ ਥਾਂ ਦੱਸਦਾ ਹੈ।) - ਮਾਂ ਰਸੋਈ ਵਿੱਚ ਰੋਟੀ ਪਕਾ ਰਹੀ ਹੈ।
(ਸ਼ਬਦ ‘ਰਸੋਈ ਵਿੱਚ’ ਕਿਰਿਆ ‘ਪਕਾ ਰਹੀ ਹੈ’ ਦੀ ਥਾਂ ਦੱਸਦਾ ਹੈ।)
3. ਪ੍ਰਕਾਰ-ਵਾਚਕ / ਵਿਧੀ-ਵਾਚਕ ਕਿਰਿਆ-ਵਿਸ਼ੇਸ਼ਣ (Adverbs of Manner)
ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਕਰਨ ਦੇ ਢੰਗ ਜਾਂ ਤਰੀਕੇ ਦਾ ਪਤਾ ਲੱਗੇ, ਉਹਨਾਂ ਨੂੰ ਪ੍ਰਕਾਰ-ਵਾਚਕ / ਵਿਧੀ-ਵਾਚਕ ਕਿਰਿਆ-ਵਿਸ਼ੇਸ਼ਣ ਕਿਹਾ ਜਾਂਦਾ ਹੈ।
Adverbs of Manner tell us how an action is done.
ਉਦਾਹਰਨ:
ਹੌਲ਼ੀ, ਹੌਲ਼ੀ-ਹੌਲ਼ੀ, ਸਹਿਜੇ, ਤੇਜ਼, ਰੁਕ-ਰੁਕ ਕੇ, ਇਵੇਂ, ਕਿਵੇਂ, ਇਸ ਤਰ੍ਹਾਂ, ਅਚਨਚੇਤ, ਗਟਾਗਟ, ਧੜਾਧੜ, ਨਿਰੰਤਰ, ਝੱਟ-ਪੱਟ, ਆਦਿ।
ਵਾਕਾਂ ਵਿੱਚ ਵਰਤੋਂ:
- ਹਾਥੀ ਹੌਲੀ-ਹੌਲੀ ਤੁਰਦਾ ਹੈ।
(ਸ਼ਬਦ ‘ਹੌਲੀ-ਹੌਲੀ’ ਕਿਰਿਆ ਕਰਨ ਦੇ ਢੰਗ ਨੂੰ ਦੱਸਦਾ ਹੈ।) - ਮੁੰਡੇ ਤੇਜ਼ ਤੁਰਦੇ ਸਨ।
(ਸ਼ਬਦ ‘ਤੇਜ਼’ ਕਿਰਿਆ ਕਰਨ ਦੇ ਢੰਗ ਨੂੰ ਦੱਸਦਾ ਹੈ।) - ਮੀਂਹ ਰੁਕ-ਰੁਕ ਕੇ ਪੈ ਰਿਹਾ ਸੀ।
(ਸ਼ਬਦ ‘ਰੁਕ-ਰੁਕ ਕੇ’ ਕਿਰਿਆ ਦੇ ਢੰਗ ਨੂੰ ਦੱਸਦਾ ਹੈ।) - ਰਾਜੂ ਗਟਾਗਟ ਲੱਸੀ ਪੀ ਗਿਆ।
(ਸ਼ਬਦ ‘ਗਟਾਗਟ’ ਕਿਰਿਆ ਦੇ ਢੰਗ ਨੂੰ ਦੱਸਦਾ ਹੈ।) - ਬਜ਼ਾਰ ਵਿੱਚ ਸੇਬ ਧੜਾਧੜ ਵਿਕ ਰਹੇ ਹਨ।
(ਸ਼ਬਦ ‘ਧੜਾਧੜ’ ਕਿਰਿਆ ਦੇ ਢੰਗ ਨੂੰ ਦੱਸਦਾ ਹੈ।)
4. ਪਰਿਮਾਣ / ਮਿਣਤੀ-ਵਾਚਕ ਕਿਰਿਆ-ਵਿਸ਼ੇਸ਼ਣ (Adverbs of Quantity)
ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਪਰਿਮਾਣ, ਮਿਣਤੀ ਜਾਂ ਮਿਕਦਾਰ ਦਾ ਪਤਾ ਲੱਗੇ, ਉਹਨਾਂ ਨੂੰ ਪਰਿਮਾਣ / ਮਿਣਤੀ-ਵਾਚਕ ਕਿਰਿਆ-ਵਿਸ਼ੇਸ਼ਣ ਕਿਹਾ ਜਾਂਦਾ ਹੈ।
Adverbs of Quantity tell us the amount or degree of an action.
ਉਦਾਹਰਨ:
ਅਧੂਰਾ, ਰਤਾ ਕੁ, ਬਹੁਤਾ, ਥੋੜ੍ਹਾ, ਕੁਝ, ਘੱਟ, ਵੱਧ, ਕਿੰਨਾ, ਜਿੰਨਾ, ਇੰਨਾ, ਆਦਿ।
ਵਾਕਾਂ ਵਿੱਚ ਵਰਤੋਂ:
- ਸਾਨੂੰ ਬਹੁਤਾ ਨਹੀਂ ਬੋਲਣਾ ਚਾਹੀਦਾ ਹੈ।
(ਸ਼ਬਦ ‘ਬਹੁਤਾ’ ਕਿਰਿਆ ਦੀ ਮਿਕਦਾਰ ਦੱਸਦਾ ਹੈ।) - ਮੈਨੂੰ ਥੋੜ੍ਹਾ ਖਾਣਾ ਚਾਹੀਦਾ ਹੈ।
(ਸ਼ਬਦ ‘ਥੋੜ੍ਹਾ’ ਕਿਰਿਆ ਦੀ ਮਿਕਦਾਰ ਦੱਸਦਾ ਹੈ।) - ਤੁਸੀਂ ਕਿੰਨਾ ਤੁਰ ਸਕਦੇ ਹੋ?
(ਸ਼ਬਦ ‘ਕਿੰਨਾ’ ਕਿਰਿਆ ਦੀ ਮਿਣਤੀ ਦੱਸਦਾ ਹੈ।) - ਸ਼ਰਬਤ ਵਿੱਚ ਰਤਾ ਕੁ ਮਿੱਠਾ ਹੋਰ ਪਾ ਦਿਓ।
(ਸ਼ਬਦ ‘ਰਤਾ ਕੁ’ ਮਿਕਦਾਰ ਦੱਸਦਾ ਹੈ।) - ਦੁਕਾਨਦਾਰ ਘੱਟ ਤੋਲਦਾ ਹੈ।
(ਸ਼ਬਦ ‘ਘੱਟ’ ਮਿਣਤੀ ਜਾਂ ਪਰਿਮਾਣ ਦੱਸਦਾ ਹੈ।)
5. ਸੰਖਿਆ / ਗਿਣਤੀ-ਵਾਚਕ ਕਿਰਿਆ-ਵਿਸ਼ੇਸ਼ਣ (Adverbs of Number)
ਜਿਨ੍ਹਾਂ ਸ਼ਬਦਾਂ ਤੋਂ ਕੰਮ ਦੇ ਹੋਣ ਦੀ ਵਾਰੀ ਜਾਂ ਗਿਣਤੀ ਦਾ ਪਤਾ ਲੱਗੇ, ਉਹਨਾਂ ਨੂੰ ਸੰਖਿਆ / ਗਿਣਤੀ-ਵਾਚਕ ਕਿਰਿਆ-ਵਿਸ਼ੇਸ਼ਣ ਕਿਹਾ ਜਾਂਦਾ ਹੈ।
Adverbs of Number tell us how many times or how often an action happens.
ਉਦਾਹਰਨ:
ਇੱਕੋ-ਵਾਰ, ਇੱਕ-ਇੱਕ, ਦੋ-ਦੋ, ਕਈ ਵਾਰੀ, ਕਈ-ਕਦਾਈਂ, ਘੜੀ-ਮੁੜੀ, ਇਕਹਿਰਾ, ਦੂਹਰਾ, ਦੁਬਾਰਾ, ਵਾਰ-ਵਾਰ, ਮੁੜ-ਮੁੜ, ਆਦਿ।
ਵਾਕਾਂ ਵਿੱਚ ਵਰਤੋਂ:
- ਸੰਦੀਪ ਨੇ ਸਰਪੰਚ ਨਾਲ਼ ਕਈ ਵਾਰ ਸਮਝੌਤਾ ਕੀਤਾ ਸੀ।
(ਸ਼ਬਦ ‘ਕਈ ਵਾਰ’ ਕੰਮ ਦੀ ਗਿਣਤੀ ਦੱਸਦਾ ਹੈ।) - ਦਲਜੀਤ ਘੜੀ-ਮੁੜੀ ਗ਼ਲਤੀ ਕਰਦਾ ਹੈ।
(ਸ਼ਬਦ ‘ਘੜੀ-ਮੁੜੀ’ ਕੰਮ ਦੇ ਵਾਰ-ਵਾਰ ਹੋਣ ਦਾ ਬੋਧ ਕਰਵਾਉਂਦਾ ਹੈ।) - ਤੁਸੀਂ ਕਈ-ਕਦਾਈਂ ਹੀ ਸਾਡੇ ਘਰ ਆਉਂਦੇ ਹੋ।
(ਸ਼ਬਦ ‘ਕਈ-ਕਦਾਈਂ’ ਕੰਮ ਦੇ ਹੋਣ ਦੀ ਵਾਰੀ ਦੱਸਦਾ ਹੈ।) - ਮੇਰੇ ਵਾਰ-ਵਾਰ ਸਮਝਾਉਣ ‘ਤੇ ਵੀ ਉਸ ਨੇ ਮੇਰੀ ਗੱਲ ਨਹੀਂ ਮੰਨੀ।
(ਸ਼ਬਦ ‘ਵਾਰ-ਵਾਰ’ ਕੰਮ ਦੀ ਦੁਹਰਾਈ ਦੱਸਦਾ ਹੈ।) - ਮੁੜ-ਮੁੜ ਇੱਕੋ ਗੱਲ ਕਰਨ ਵਾਲਿਆਂ ਵਿੱਚ ਕੋਈ ਵੀ ਦਿਲਚਸਪੀ ਨਹੀਂ ਲੈਂਦਾ।
(ਸ਼ਬਦ ‘ਮੁੜ-ਮੁੜ’ ਕੰਮ ਦੇ ਬਾਰ-ਬਾਰ ਹੋਣ ਦਾ ਬੋਧ ਕਰਵਾਉਂਦਾ ਪਿਆ ਹੈ।)
6. ਨਿਰਨਾ-ਵਾਚਕ ਕਿਰਿਆ-ਵਿਸ਼ੇਸ਼ਣ (Adverbs of Affirmation and Negation)
ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਕੰਮ ਦੇ ਹੋਣ ਜਾਂ ਨਾ ਹੋਣ ਦਾ ਪਤਾ ਲੱਗੇ, ਉਹਨਾਂ ਨੂੰ ਨਿਰਨਾ-ਵਾਚਕ ਕਿਰਿਆ-ਵਿਸ਼ੇਸ਼ਣ ਕਿਹਾ ਜਾਂਦਾ ਹੈ।
Adverbs of Affirmation and Negation show whether an action happens or does not happen.
ਉਦਾਹਰਨ:
ਜੀ ਹਾਂ, ਹਾਂ ਜੀ, ਨਹੀਂ ਜੀ, ਬਹੁਤ ਅੱਛਾ, ਠੀਕ, ਆਹੋ, ਹਾਂ, ਨਾ, ਆਦਿ।
ਵਾਕਾਂ ਵਿੱਚ ਵਰਤੋਂ:
- ਮੈਂ ਦੀਪਕ ਨੂੰ ਨਹੀਂ ਜਾਣਦਾ।
(ਸ਼ਬਦ ‘ਨਹੀਂ’ ਕਿਰਿਆ ਦੇ ਨਾ ਹੋਣ ਦਾ ਬੋਧ ਕਰਵਾਉਂਦਾ ਹੈ।) - ਹਾਂ ਜੀ, ਉਹ ਤੁਹਾਡੀ ਸਹਾਇਤਾ ਜ਼ਰੂਰ ਕਰੇਗਾ।
(ਸ਼ਬਦ ‘ਹਾਂ ਜੀ’ ਕਿਰਿਆ ਦੇ ਹੋਣ ਦਾ ਬੋਧ ਕਰਵਾਉਂਦਾ ਹੈ।) - ਜੀ ਹਾਂ, ਇਹ ਗੱਲ ਸੋਲ਼ਾਂ ਆਨੇ ਸੱਚ ਹੈ ਕਿ ਮਿਹਨਤ ਹੀ ਸਫ਼ਲਤਾ ਦੀ ਕੁੰਜੀ ਹੁੰਦੀ ਹੈ।
(ਸ਼ਬਦ ‘ਜੀ ਹਾਂ’ ਸਵੀਕਾਰ ਜਾਂ ਪੁਸ਼ਟੀ ਦਾ ਬੋਧ ਕਰਵਾਉਂਦਾ ਹੈ।)
7. ਕਾਰਨ-ਵਾਚਕ ਕਿਰਿਆ-ਵਿਸ਼ੇਸ਼ਣ (Adverbs of Cause)
ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਕੰਮ ਦੇ ਕਾਰਨ ਦਾ ਪਤਾ ਲੱਗੇ, ਉਹਨਾਂ ਨੂੰ ਕਾਰਨ-ਵਾਚਕ ਕਿਰਿਆ-ਵਿਸ਼ੇਸ਼ਣ ਕਿਹਾ ਜਾਂਦਾ ਹੈ।
Adverbs of Cause tell us the reason or cause of an action.
ਉਦਾਹਰਨ:
ਕਦੇ, ਤਦੇ, ਕਿਉਂਕਿ, ਕਿਉਂ ਜੁ, ਤਾਂ ਹੀ, ਸੋ, ਇਸ ਕਰਕੇ, ਤਾਂ ਜੋ, ਤਾਂ ਕਿ, ਆਦਿ।
ਵਾਕਾਂ ਵਿੱਚ ਵਰਤੋਂ:
- ਮੈਂ ਸਕੂਲ ਨਹੀਂ ਜਾ ਸਕਦਾ, ਕਿਉਂਕਿ ਮੇਰੀਆਂ ਲੱਤਾਂ ਦੁਖਦੀਆਂ ਹਨ।
(ਸ਼ਬਦ ‘ਕਿਉਂਕਿ’ ਕੰਮ ਦੇ ਕਾਰਨ ਦਾ ਬੋਧ ਕਰਵਾਉਂਦਾ ਹੈ।) - ਤੁਸੀਂ ਮਿਹਨਤ ਨਹੀਂ ਕੀਤੀ, ਇਸ ਲਈ ਫੇਲ੍ਹ ਹੋ ਗਏ ਹੋ।
(ਸ਼ਬਦ ‘ਇਸ ਲਈ’ ਕਾਰਨ ਦੱਸਦਾ ਹੈ।) - ਕਰਤਾਰ ਨੇ ਮਿਹਨਤ ਕੀਤੀ, ਸੋ ਚੰਗੇ ਨੰਬਰ ਲੈ ਕੇ ਪਾਸ ਹੋ ਗਿਆ।
(ਸ਼ਬਦ ‘ਸੋ’ ਕਾਰਨ ਅਤੇ ਨਤੀਜੇ ਦਾ ਬੋਧ ਕਰਵਾਉਂਦਾ ਹੈ।) - ਤੁਸੀਂ ਛੇਤੀ ਤੁਰੋ, ਤਾਂ ਜੋ ਅਸੀਂ ਸਮੇਂ ਸਿਰ ਸਕੂਲ ਪਹੁੰਚ ਸਕੀਏ।
(ਸ਼ਬਦ ‘ਤਾਂ ਜੋ’ ਮਕਸਦ ਜਾਂ ਕਾਰਨ ਦੱਸਦਾ ਹੈ।)
8. ਨਿਸਚੇ / ਤਾਕੀਦ-ਵਾਚਕ ਕਿਰਿਆ-ਵਿਸ਼ੇਸ਼ਣ (Adverbs of Emphasis)
ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਕੰਮ ਦੀ ਤਾਕੀਦ, ਜ਼ੋਰ ਜਾਂ ਪਕਿਆਈ ਦਾ ਪਤਾ ਲੱਗੇ, ਉਹਨਾਂ ਨੂੰ ਨਿਸਚੇ / ਤਾਕੀਦ-ਵਾਚਕ ਕਿਰਿਆ-ਵਿਸ਼ੇਸ਼ਣ ਕਿਹਾ ਜਾਂਦਾ ਹੈ।
Adverbs of Emphasis show stress, certainty, or emphasis in an action.
ਉਦਾਹਰਨ:
ਜ਼ਰੂਰ, ਬਹੁਤ ਅੱਛਾ, ਬਿਲਕੁਲ, ਬੇਸ਼ੱਕ, ਤਾਂ ਤੇ, ਹੀ, ਵੀ, ਠੀਕ, ਆਦਿ।
ਵਾਕਾਂ ਵਿੱਚ ਵਰਤੋਂ:
- ਮੇਰੀ ਗੱਲ ਜ਼ਰੂਰ ਯਾਦ ਰੱਖਣਾ।
(ਸ਼ਬਦ ‘ਜ਼ਰੂਰ’ ਤਾਕੀਦ ਜਾਂ ਜ਼ੋਰ ਦੱਸਦਾ ਹੈ।) - ਤੁਸੀਂ ਬੇਸ਼ੱਕ ਚਲੇ ਜਾਓ।
(ਸ਼ਬਦ ‘ਬੇਸ਼ੱਕ’ ਨਿਸਚੇ ਦਾ ਬੋਧ ਕਰਵਾਉਂਦਾ ਹੈ।) - ਉਹ ਹੀ ਤਾਂ ਖੇਡਦਾ ਹੈ।
(ਸ਼ਬਦ ‘ਹੀ’ ਤਾਕੀਦ ਜਾਂ ਖਾਸ ਜ਼ੋਰ ਦੱਸਦਾ ਹੈ।) - ਮੈਂ ਬਿਲਕੁਲ ਵੀ ਉਸ ਨੂੰ ਪਸੰਦ ਨਹੀਂ ਕਰਦੀ।
(ਸ਼ਬਦ ‘ਬਿਲਕੁਲ’ ਪੂਰੇ ਨਿਸਚੇ ਦਾ ਬੋਧ ਕਰਵਾਉਂਦਾ ਹੈ।)
ਅਵਸਥਾ (Position)
ਅਵਸਥਾ ਦਾ ਅਰਥ ਹੈ — ਵਾਕ ਵਿੱਚ ਕਿਰਿਆ-ਵਿਸ਼ੇਸ਼ਣ ਕਿਸ ਤਰੀਕੇ ਨਾਲ ਵਰਤਿਆ ਗਿਆ ਹੈ।
ਕਿਰਿਆ-ਵਿਸ਼ੇਸ਼ਣ ਦੀਆਂ ਤਿੰਨ ਅਵਸਥਾਵਾਂ ਹੁੰਦੀਆਂ ਹਨ :
Positions/Forms of Adverbs
- ਸਧਾਰਨ ਅਵਸਥਾ
- ਪ੍ਰਸ਼ਨਿਕ ਅਵਸਥਾ
- ਯੋਜਕੀ ਅਵਸਥਾ
1. ਸਧਾਰਨ ਅਵਸਥਾ (Simple Position)
ਜਦੋਂ ਕਿਰਿਆ-ਵਿਸ਼ੇਸ਼ਣ ਸਿਰਫ਼ ਕਿਰਿਆ ਦੀ ਵਿਸ਼ੇਸ਼ਤਾ ਦੱਸੇ ਜਾਂ ਜਦੋਂ ਕਿਰਿਆ-ਵਿਸ਼ੇਸ਼ਣ ਕੇਵਲ ਕਿਰਿਆ-ਵਿਸ਼ੇਸ਼ਣ ਦਾ ਹੀ ਕੰਮ ਕਰਦੇ ਹਨ, ਤਾਂ ਉਹ ਸਧਾਰਨ ਅਵਸਥਾ ਵਿੱਚ ਹੁੰਦੇ ਹਨ।
Simple Position: When an adverb works only as an adverb, it is said to be in the simple position.
ਵਾਕਾਂ ਵਿੱਚ ਵਰਤੋਂ:
- ਮੈਂ ਸਵੇਰੇ-ਸਵੇਰੇ ਖੇਡਾਂਗਾ।
(ਸ਼ਬਦ ‘ਸਵੇਰੇ-ਸਵੇਰੇ’ ਕਿਰਿਆ-ਵਿਸ਼ੇਸ਼ਣ ਹੈ।) - ਸੰਗੀਤਾ ਹੌਲ਼ੀ-ਹੌਲ਼ੀ ਗਾਉਂਦੀ ਹੈ।
(ਸ਼ਬਦ ‘ਹੌਲ਼ੀ-ਹੌਲ਼ੀ’ ਕਿਰਿਆ ਦੇ ਢੰਗ ਨੂੰ ਦੱਸਦਾ ਹੈ।) - ਬਲਕਾਰ ਅੱਜ ਜਾਵੇਗਾ।
(ਸ਼ਬਦ ‘ਅੱਜ’ ਸਮੇਂ ਦਾ ਬੋਧ ਕਰਵਾਉਂਦਾ ਹੈ।)
ਇਨ੍ਹਾਂ ਵਾਕਾਂ ਵਿੱਚ ‘ਸਵੇਰੇ-ਸਵੇਰੇ’, ‘ਹੌਲ਼ੀ-ਹੌਲ਼ੀ’, ‘ਅੱਜ’ ਸਧਾਰਨ ਅਵਸਥਾ ਵਿੱਚ ਵਰਤੇ ਗਏ ਹਨ।
2. ਪ੍ਰਸ਼ਨਿਕ ਅਵਸਥਾ (Interrogative Position)
ਜਦੋਂ ਕਿਰਿਆ-ਵਿਸ਼ੇਸ਼ਣ ਕੁਝ ਪੁੱਛਣ ਦਾ ਕੰਮ ਕਰਦੇ ਹਨ, ਤਾਂ ਉਹ ਪ੍ਰਸ਼ਨਿਕ ਅਵਸਥਾ ਵਿੱਚ ਹੁੰਦੇ ਹਨ।
Interrogative Position: When adverbs are used to ask questions, they are said to be in the interrogative position.
ਵਾਕਾਂ ਵਿੱਚ ਵਰਤੋਂ:
- ਤੁਸੀਂ ਕਿੱਥੇ ਜਾਵੋਗੇ ?
(ਸ਼ਬਦ ‘ਕਿੱਥੇ’ ਪ੍ਰਸ਼ਨ ਪੁੱਛਦਾ ਹੈ।) - ਉਹ ਕਿਉਂ ਬੋਲਦੇ ਹਨ ?
(ਸ਼ਬਦ ‘ਕਿਉਂ’ ਕਾਰਨ ਬਾਰੇ ਪ੍ਰਸ਼ਨ ਪੁੱਛਦਾ ਹੈ।) - ਅਮਨ ਕਿੱਧਰ ਗਿਆ ਸੀ ?
(ਸ਼ਬਦ ‘ਕਿੱਧਰ’ ਥਾਂ ਬਾਰੇ ਪ੍ਰਸ਼ਨ ਪੁੱਛਦਾ ਹੈ।)
ਇਨ੍ਹਾਂ ਵਾਕਾਂ ਵਿੱਚ ‘ਕਿੱਥੇ’, ‘ਕਿਉਂ’, ‘ਕਿੱਧਰ’ ਕਿਰਿਆ-ਵਿਸ਼ੇਸ਼ਣ ਪ੍ਰਸ਼ਨ ਪੁੱਛਣ ਦਾ ਕੰਮ ਕਰਦੇ ਹਨ, ਇਸ ਲਈ ਇਹ ਪ੍ਰਸ਼ਨਿਕ ਅਵਸਥਾ ਵਿੱਚ ਹਨ।
3. ਯੋਜਕੀ ਅਵਸਥਾ (Conjunctive Position)
ਜਦੋਂ ਕਿਰਿਆ-ਵਿਸ਼ੇਸ਼ਣ ਦੋ ਵਾਕਾਂ ਨੂੰ ਜੋੜਨ ਦਾ ਕੰਮ ਵੀ ਕਰਨ, ਤਾਂ ਉਹ ਯੋਜਕੀ ਅਵਸਥਾ ਵਿੱਚ ਹੁੰਦੇ ਹਨ।
Conjunctive Position: When adverbs also join two clauses or sentences, they are said to be in the conjunctive position.
ਵਾਕਾਂ ਵਿੱਚ ਵਰਤੋਂ:
- ਜਿੱਥੇ ਸਾਰੇ ਖੇਡਣਗੇ, ਉੱਥੇ ਮੈਂ ਵੀ ਖੇਡਾਂਗਾ।
(ਸ਼ਬਦ ‘ਜਿੱਥੇ-ਉੱਥੇ’ ਦੋ ਵਾਕਾਂ ਨੂੰ ਜੋੜਦੇ ਹਨ।) - ਤੁਸੀਂ ਜਦੋਂ ਪੜ੍ਹੋਗੇ, ਉਦੋਂ ਦੀਪ ਵੀ ਪੜ੍ਹੇਗਾ।
(ਸ਼ਬਦ ‘ਜਦੋਂ-ਉਦੋਂ’ ਦੋ ਵਾਕਾਂ ਨੂੰ ਜੋੜਦੇ ਹਨ।) - ਉਹ ਨਾ ਕੇਵਲ ਅਮੀਰ ਹੈ, ਸਗੋਂ ਇਮਾਨਦਾਰ ਵੀ ਹੈ।
(ਸ਼ਬਦ ‘ਨਾ ਕੇਵਲ’ ਅਤੇ ‘ਸਗੋਂ’ ਵਾਕਾਂ ਨੂੰ ਜੋੜਦੇ ਹਨ।)
ਇਨ੍ਹਾਂ ਵਾਕਾਂ ਵਿੱਚ ‘ਜਿੱਥੇ-ਉੱਥੇ’, ‘ਜਦੋਂ-ਉਦੋਂ’, ‘ਨਾ ਕੇਵਲ’, ‘ਸਗੋਂ’ ਕਿਰਿਆ-ਵਿਸ਼ੇਸ਼ਣ ਯੋਜਕੀ ਅਵਸਥਾ ਵਿੱਚ ਹਨ।
ਕਿਰਿਆ-ਵਿਸ਼ੇਸ਼ਣ ਅਤੇ ਵਿਸ਼ੇਸ਼ਣ ਵਿੱਚ ਅੰਤਰ
ਵਿਸ਼ੇਸ਼ਣ (Adjective)
ਜਿਹੜੇ ਸ਼ਬਦ ਨਾਂਵ ਜਾਂ ਪੜਨਾਂਵ ਦੇ ਗੁਣ-ਔਗੁਣ ਜਾਂ ਗਿਣਤੀ-ਮਿਣਤੀ ਦੱਸ ਕੇ ਉਹਨਾਂ ਨੂੰ ਆਮ ਤੋਂ ਖਾਸ ਬਣਾਉਣ, ਉਹਨਾਂ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ।
Adjective: A word that describes the quality, quantity, or number of a noun or pronoun.
ਉਦਾਹਰਨ:
ਵੱਡਾ ਘਰ, ਨਵੀਂ ਕਾਰ, ਕਾਲਾ ਸਕੂਟਰ, ਲਾਲ ਫੁੱਲ, ਨੀਲਾ ਅਸਮਾਨ, ਸੋਹਣਾ ਮੁੰਡਾ, ਸਾਰੇ ਵਿਦਿਆਰਥੀ, ਚਾਨਣੀ ਰਾਤ, ਉੱਚਾ ਮਿਨਾਰ, ਕਾਲਾ ਕੁੱਤਾ, ਚਿੱਟਾ ਘੋੜਾ, ਆਦਿ।
ਕਿਰਿਆ-ਵਿਸ਼ੇਸ਼ਣ (Adverb)
ਜਿਹੜੇ ਸ਼ਬਦ ਕਿਸੇ ਕਿਰਿਆ ਦੇ ਕੰਮ ਦਾ ਤਰੀਕਾ, ਸਮਾਂ, ਸਥਾਨ ਆਦਿ ਦੱਸ ਕੇ ਕਿਰਿਆ ਦੀ ਵਿਸ਼ੇਸ਼ਤਾ ਪ੍ਰਗਟ ਕਰਨ, ਉਹਨਾਂ ਨੂੰ ਕਿਰਿਆ-ਵਿਸ਼ੇਸ਼ਣ ਕਿਹਾ ਜਾਂਦਾ ਹੈ।
Adverb: A word that describes the manner, time, place, or degree of an action (verb).
ਉਦਾਹਰਨ:
ਹੌਲੀ ਬੋਲਣਾ, ਤੇਜ਼ ਦੌੜਨਾ, ਹਰ ਰੋਜ਼, ਦੁਪਹਿਰੇ, ਖੱਬੇ, ਸੱਜੇ, ਕਾਹਲ਼ੀ, ਵਿਚਕਾਰ, ਪੰਜਾਹ ਵਾਰੀ, ਵਾਰ-ਵਾਰ, ਹਾਂ ਜੀ, ਨਹੀਂ ਜੀ, ਇਸ ਲਈ, ਆਹੋ, ਕਿਉਂਕਿ, ਜ਼ਰੂਰ, ਹੁਣ, ਕੱਲ੍ਹ, ਉੱਪਰ, ਆਦਿ।
ਅੰਤਰ (Difference):
ਵਿਸ਼ੇਸ਼ਤਾ ਦੋਹਾਂ ਵਿੱਚ ਲੱਗਦੀ ਹੈ, ਪਰ ਵਿਸ਼ੇਸ਼ਣ ਵਿੱਚ ਇਹ ਨਾਂਵ ਜਾਂ ਪੜਨਾਂਵ ਸ਼ਬਦਾਂ ਨਾਲ ਉਨ੍ਹਾਂ ਤੋਂ ਪਹਿਲਾਂ ਜਾਂ ਪਿੱਛੋਂ ਲਾਈ ਜਾਂਦੀ ਹੈ, ਜਦੋਂ ਕਿ ਕਿਰਿਆ-ਵਿਸ਼ੇਸ਼ਣ ਵਿੱਚ ਇਹੋ ਵਿਸ਼ੇਸ਼ਤਾ ਕਿਰਿਆ ਤੋਂ ਪਹਿਲਾਂ ਲੱਗੀ ਹੁੰਦੀ ਹੈ।
ਉਦਾਹਰਨ:
- ਸੋਹਣਾ ਮੁੰਡਾ
(ਇੱਥੇ ‘ਸੋਹਣਾ’ ਵਿਸ਼ੇਸ਼ਣ ਹੈ, ਜੋ ਨਾਂਵ ‘ਮੁੰਡਾ’ ਦੀ ਵਿਸ਼ੇਸ਼ਤਾ ਦੱਸਦਾ ਹੈ।) - ਮੁੰਡਾ ਸੋਹਣਾ ਗਾਉਂਦਾ ਹੈ।
(ਇੱਥੇ ‘ਸੋਹਣਾ’ ਕਿਰਿਆ-ਵਿਸ਼ੇਸ਼ਣ ਵਾਂਗ ਕਿਰਿਆ ‘ਗਾਉਂਦਾ ਹੈ’ ਦੀ ਵਿਸ਼ੇਸ਼ਤਾ ਦੱਸਦਾ ਹੈ।)
ਅੰਤਰ ਸਮਝੋ : ਵਿਸ਼ੇਸ਼ਣ ਅਤੇ ਕਿਰਿਆ-ਵਿਸ਼ੇਸ਼ਣ
| ਵਿਸ਼ੇਸ਼ਣ | ਕਿਰਿਆ-ਵਿਸ਼ੇਸ਼ਣ |
|---|---|
| 1. ਇਹ ਘਰ ਸਭ ਤੋਂ ਵੱਡਾ ਹੈ। | 1. ਬਲਕਾਰ ਨੂੰ ਉੱਚਾ ਸੁਣਦਾ ਹੈ। |
| 2. ਕੰਵਲ ਬਹੁਤ ਸੁੰਦਰ ਹੈ। | 2. ਰੰਜਨਾ ਤੇਜ਼-ਤੇਜ਼ ਤੁਰਦੀ ਹੈ। |
| 3. ਦੋ ਦਿਨਾਂ ਬਾਅਦ ਜਾਇਓ। | 3. ਦਰਜ਼ੀ ਕੱਪੜੇ ਵਧੀਆ ਸਿਊਂਦਾ ਹੈ। |
| 4. ਮਾੜਾ ਢੰਗਾ ਛੱਤੀ ਰੋਗ। | 4. ਜੀਵਨ ਉੱਚੀ ਬੋਲਦਾ ਹੈ। |
| 5. ਕਾਲ਼ੇ ਵਾਲ਼ ਸੋਹਣੇ ਲੱਗਦੇ ਹਨ। | 5. ਤੁਸੀਂ ਜਦੋਂ ਚਾਹੋ, ਜਾ ਸਕਦੇ ਹੋ। |
| 6. ਰਜਨੀ ਪ੍ਰਿਅੰਕਾ ਨਾਲ਼ੋ ਹੁਸ਼ਿਆਰ ਹੈ। | 6. ਅਸੀਂ ਸਵੇਰੇ ਜਲੰਧਰ ਜਾਵਾਂਗੇ। |
| 7. ਤੁਹਾਡੇ ਵਿੱਚੋਂ ਕੌਣ ਅਜੀਤ ਨੂੰ ਜਾਣਦਾ ਹੈ? | 7. ਉਹ ਕਿੱਧਰ ਜਾ ਰਹੇ ਹਨ? |
| 8. ਇਹ ਆਦਮੀ ਸੱਚ ਬੋਲਦਾ ਹੈ। | 8. ਪਿੰਜਰੇ ਵਿੱਚ ਇੱਕ-ਇੱਕ ਕਰ ਕੇ ਕਬੂਤਰ ਉੱਡ ਗਏ। |
| 9. ਦਸ ਕਿੱਲੇ ਆਟਾ ਲਿਆਓ। | 9. ਜੀ ਹਾਂ, ਮੈਂ ਹੁਣੇ ਆਇਆ ਸੀ। |
| 10. ਇਸ ਮੱਝ ਦਾ ਦੁੱਧ ਮਿੱਠਾ ਹੈ। | 10. ਮੈਂ ਉਸ ਨੂੰ ਕਈ ਵਾਰ ਮਿਲਿਆ ਸੀ। |
| 11. ਕਾਲ਼ਾ ਕੁੱਤਾ ਬਹੁਤ ਤਾਕਤਵਰ ਹੈ। | 11. ਮੈਂ ਜ਼ਰੂਰ ਖੇਡਾਂਗਾ। |
| 12. ਨਵਾਂ ਕੋਟ ਬਹੁਤ ਕੀਮਤੀ ਹੈ। | 12. ਬਲਦੀਸ਼ ਕਦੇ-ਕਦਾਈਂ ਸ਼ਹਿਰ ਜਾਂਦਾ ਹੈ |
ਹੋਰ similar ਅਤੇ ਬਹੁਤ ਮਹੱਤਵਪੂਰਨ ਪੰਜਾਬੀ ਵਿਆਕਰਨ ਦੇ ਵਿਸ਼ੇ, ਜਿਨ੍ਹਾਂ ਨੂੰ ਤੁਹਾਨੂੰ ਵੀ ਸਿੱਖਣਾ ਚਾਹੀਦਾ ਹੈ।
- ਕਾਲ (Tense)
- ਕਿਰਿਆ (Verb)
- ਵਿਸ਼ੇਸ਼ਣ (Adjective)
- ਪੜਨਾਂਵ
- ਕਾਰਕ
- ਵਚਨ
- ਲਿੰਗ
- ਨਾਂਵ
- ਬਹੁ-ਅਰਥਕ ਸ਼ਬਦ
- ਅਰਥ-ਬੋਧ(Arth-Bodh)
- ਪਿਛੇਤਰ
- ਉਤਪੰਨ ਸ਼ਬਦ
- ਸ਼ਬਦ-ਰਚਨਾ ਤੇ ਸਮਾਸੀ ਸ਼ਬਦ
- ਤਤਸਮ ਸ਼ਬਦ











