ਪੰਜਾਬੀ ਵਿਆਕਣ ਵਿੱਚ ਕਾਲ(Tense) ਤੋਂ ਭਾਵ ਸਮੇਂ ਤੋਂ ਹੁੰਦਾ ਹੈ। ਵਿਆਕਰਨ ਵਿੱਚ ਕਾਲ ਦਾ ਅਰਥ ਉਸ ਸਮੇਂ ਤੋਂ ਹੁੰਦਾ ਹੈ, ਜਿਸ ਵਿੱਚ ਕਿਰਿਆ ਦਾ ਕੰਮ ਹੁੰਦਾ ਹੈ।
Tense shows the time of an action.
ਇਸ ਤਰ੍ਹਾਂ ਕਿਰਿਆ ਦਾ ਉਹ ਰੂਪ, ਜਿਸ ਤੋਂ ਕਿਸੇ ਕੰਮ ਦੇ ਵਾਪਰਨ ਦੇ ਸਮੇਂ ਦਾ ਪਤਾ ਲੱਗੇ, ਉਸ ਨੂੰ ਕਾਲ ਕਿਹਾ ਜਾਂਦਾ ਹੈ।
ਉਦਾਹਰਨ:
- ਹਰਪ੍ਰੀਤ ਖੇਡਦੀ ਹੈ।
- ਹਰਪ੍ਰੀਤ ਖੇਡਦੀ ਸੀ।
- ਹਰਪ੍ਰੀਤ ਖੇਡੇਗੀ।
ਇਹਨਾਂ ਵਾਕਾਂ ਵਿੱਚ ‘ਹੈ’, ‘ਸੀ’, ‘ਗੀ’ ਕਿਰਿਆ ਦੇ ਕਾਲ-ਸੂਚਕ ਰੂਪ ਹਨ, ਜੋ ਸਮੇਂ ਦਾ ਬੋਧ ਕਰਾਉਂਦੇ ਹਨ।
ਕਾਲ ਦੀਆਂ ਕਿਸਮਾਂ (Kinds of Tense)
ਕਾਲ ਤਿੰਨ ਤਰ੍ਹਾਂ ਦੇ ਹੁੰਦੇ ਹਨ:
- ਵਰਤਮਾਨ ਕਾਲ (Present Tense) — ਹੈ, ਹਨ, ਹਾਂ
Present Tense — shows action happening now - ਭੂਤ ਕਾਲ (Past Tense) — ਸੀ, ਸਨ, ਸਾਂ
Past Tense — shows action that already happened - ਭਵਿੱਖਤ ਕਾਲ (Future Tense) — ਗਾ, ਗੇ, ਗੀ, ਗੀਆਂ
Future Tense — shows action that will happen later
1. ਵਰਤਮਾਨ ਕਾਲ (Present Tense)
ਵਰਤਮਾਨ ਦਾ ਅਰਥ ਹੈ ਚੱਲ ਰਿਹਾ ਸਮਾਂ।
Present Tense shows an action happening now or at the present time.
ਵਾਕ ਵਿੱਚ ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕੰਮ ਹੁਣ ਹੋ ਰਿਹਾ ਹੈ ਜਾਂ ਚੱਲ ਰਿਹਾ ਹੈ, ਉਸ ਨੂੰ ਵਰਤਮਾਨ ਕਾਲ ਕਿਹਾ ਜਾਂਦਾ ਹੈ।
ਅਜਿਹੇ ਵਾਕਾਂ ਵਿੱਚ ਆਮ ਤੌਰ ‘ਤੇ ‘ਹੈ, ਹਨ, ਹਾਂ’ ਕਿਰਿਆਵਾਂ ਵਰਤੀਆਂ ਜਾਂਦੀਆਂ ਹਨ।
ਉਦਾਹਰਨ:
- ਕੀ ਤੁਸੀਂ ਗੀਤ ਗਾ ਰਹੇ ਹੋ?
- ਹਰਮਨ ਪੜ੍ਹਦਾ ਹੈ।
- ਉਹ ਸ਼ਹਿਰ ਗਏ ਹਨ।
- ਅਸੀਂ ਚਾਰ ਭੈਣ-ਭਰਾ ਹਾਂ।
ਵਰਤਮਾਨ ਕਾਲ ਦੀਆਂ ਕਿਸਮਾਂ (Kinds of Present Tense)
ਵਰਤਮਾਨ ਕਾਲ ਦੀਆਂ ਛੇ ਹੋਰ ਕਿਸਮਾਂ ਹਨ
- (i) ਸਧਾਰਨ/ਅਨਿਸ਼ਚਿਤ ਵਰਤਮਾਨ ਕਾਲ (Simple/Indefinite Present Tense)
- (ii) ਚਾਲੂ ਵਰਤਮਾਨ ਕਾਲ (Present Continuous Tense)
- (iii) ਪੂਰਨ ਵਰਤਮਾਨ ਕਾਲ (Present Perfect Tense)
- (iv) ਪੂਰਨ ਚਾਲੂ ਵਰਤਮਾਨ ਕਾਲ (Present Perfect Continuous Tense)
- (v) ਸਬੰਧੀ ਵਰਤਮਾਨ ਕਾਲ (Conditional Present Tense)
- (vi) ਹੁਕਮੀ ਵਰਤਮਾਨ ਕਾਲ (Imperative Present Tense)
(i) ਸਧਾਰਨ/ਅਨਿਸ਼ਚਿਤ ਵਰਤਮਾਨ ਕਾਲ (Simple/Indefinite Present Tense)
ਕਿਰਿਆ ਦੇ ਜਿਸ ਰੂਪ ਤੋਂ ਪਤਾ ਲੱਗੇ ਕਿ ਕੰਮ ਵਰਤਮਾਨ ਸਮੇਂ ਵਿੱਚ ਰੋਜ਼ਾਨਾ ਜਾਂ ਆਮ ਤੌਰ ‘ਤੇ ਹੁੰਦਾ ਹੈ, ਉਸ ਨੂੰ ਸਧਾਰਨ ਜਾਂ ਅਨਿਸ਼ਚਿਤ ਵਰਤਮਾਨ ਕਾਲ ਕਿਹਾ ਜਾਂਦਾ ਹੈ।
Simple Present Tense shows habitual or regular actions.
ਉਦਾਹਰਨ:
- ਮੈਂ ਸੇਬ ਖਾਂਦਾ ਹਾਂ।
- ਗੁਰਦੀਪ ਤੇ ਅਸ਼ੋਕ ਗੀਤ ਗਾਉਂਦੇ ਹਨ।
- ਕਰਤਾਰ ਸ਼ਹਿਰ ਜਾਂਦਾ ਹੈ।
(ii) ਚਾਲੂ ਵਰਤਮਾਨ ਕਾਲ (Present Continuous Tense)
ਕਿਰਿਆ ਦੇ ਜਿਸ ਰੂਪ ਤੋਂ ਪਤਾ ਲੱਗੇ ਕਿ ਕੰਮ ਇਸ ਸਮੇਂ ਚੱਲ ਰਿਹਾ ਹੈ ਅਤੇ ਅਜੇ ਖਤਮ ਨਹੀਂ ਹੋਇਆ, ਉਸ ਨੂੰ ਚਾਲੂ ਵਰਤਮਾਨ ਕਾਲ ਕਿਹਾ ਜਾਂਦਾ ਹੈ।
Present Continuous Tense shows an action happening right now and still continuing.
ਉਦਾਹਰਨ:
- ਸੰਗੀਤਾ ਤਸਵੀਰ ਬਣਾ ਰਹੀ ਹੈ।
- ਮੀਹ ਪੈ ਰਿਹਾ ਹੈ।
(iii) ਪੂਰਨ ਵਰਤਮਾਨ ਕਾਲ (Present Perfect Tense)
ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕੰਮ ਵਰਤਮਾਨ ਸਮੇਂ ਵਿੱਚ ਹੋ ਚੁੱਕਾ ਹੈ, ਉਸ ਨੂੰ ਪੂਰਨ ਵਰਤਮਾਨ ਕਾਲ ਕਿਹਾ ਜਾਂਦਾ ਹੈ।
Present Perfect Tense shows an action that has already been completed in the present time.
ਉਦਾਹਰਨ:
- ਮਦਨ ਸ਼ਹਿਰੋਂ ਆ ਗਿਆ ਹੈ।
- ਸੰਗੀਤਾ ਤਸਵੀਰ ਬਣਾ ਚੁੱਕੀ ਹੈ।
(iv) ਪੂਰਨ ਚਾਲੂ ਵਰਤਮਾਨ ਕਾਲ (Present Perfect Continuous Tense)
ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕੰਮ ਬੀਤੇ ਸਮੇਂ ਤੋਂ ਸ਼ੁਰੂ ਹੋ ਕੇ ਹੁਣ ਤੱਕ ਲਗਾਤਾਰ ਚੱਲ ਰਿਹਾ ਹੈ, ਉਸ ਨੂੰ ਪੂਰਨ ਚਾਲੂ ਵਰਤਮਾਨ ਕਾਲ ਕਿਹਾ ਜਾਂਦਾ ਹੈ।
Present Perfect Continuous Tense shows an action that started in the past and is still continuing in the present.
ਉਦਾਹਰਨ:
- ਉਹ ਤਿੰਨ ਘੰਟਿਆਂ ਤੋਂ ਤਾਸ ਖੇਡ ਰਿਹਾ ਹੈ।
- ਮੈਂ ਸਵੇਰ ਤੋਂ ਕੱਪੜੇ ਧੋ ਰਹੀ ਹਾਂ।
(v) ਸਬੰਧੀ ਵਰਤਮਾਨ ਕਾਲ (Conditional Present Tense)
ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕੰਮ ਕਿਸੇ ਸ਼ਰਤ ਜਾਂ ਸਬੰਧ ‘ਤੇ ਨਿਰਭਰ ਕਰਦਾ ਹੈ, ਉਸ ਨੂੰ ਸਬੰਧੀ ਵਰਤਮਾਨ ਕਾਲ ਕਿਹਾ ਜਾਂਦਾ ਹੈ।
Conditional Present Tense shows an action that depends on a condition.
ਉਦਾਹਰਨ:
- ਜੇ ਤੁਸੀਂ ਖੇਡੋਗੇ ਤਾਂ ਰਮਨ ਵੀ ਖੇਡ ਸਕਦਾ ਹੈ।
- ਜੇ ਤੁਸੀਂ ਕਹੋਗੇ ਤਾਂ ਮੈਂ ਵਿਆਹ ਜਾ ਸਕਦਾ ਹਾਂ।
(vi) ਹੁਕਮੀ ਵਰਤਮਾਨ ਕਾਲ (Imperative Present Tense)
ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਵਰਤਮਾਨ ਸਮੇਂ ਵਿੱਚ ਕੰਮ ਕਰਨ ਲਈ ਹੁਕਮ, ਆਗਿਆ ਜਾਂ ਬੇਨਤੀ ਦਿੱਤੀ ਗਈ ਹੈ, ਉਸ ਨੂੰ ਹੁਕਮੀ ਵਰਤਮਾਨ ਕਾਲ ਕਿਹਾ ਜਾਂਦਾ ਹੈ।
Imperative Present Tense is used to give an order, command, request, or advice.
ਉਦਾਹਰਨ:
- ਰਣਜੀਤ ਪਾਣੀ ਪਿਲਾਵੇ।
- ਲੜਕੇਦਾਰ ਦੀ ਸਹਾਇਤਾ ਕਰੋ।
2. ਭੂਤ ਕਾਲ (Past Tense)
ਭੂਤ ਕਾਲ ਦਾ ਅਰਥ ਹੈ ਬੀਤ ਚੁੱਕਿਆ ਹੋਈਆ ਸਮਾਂ।
Past Tense shows an action that happened in the past.
ਵਾਕ ਵਿੱਚ ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕੰਮ ਪਹਿਲਾਂ ਹੀ ਹੋ ਚੁੱਕਾ ਹੈ ਜਾਂ ਬੀਤੇ ਸਮੇਂ ਵਿੱਚ ਵਾਪਰਿਆ ਸੀ, ਉਸ ਨੂੰ ਭੂਤ ਕਾਲ ਕਿਹਾ ਜਾਂਦਾ ਹੈ।
ਅਜਿਹੇ ਵਾਕਾਂ ਵਿੱਚ ਆਮ ਤੌਰ ‘ਤੇ ‘ਸੀ, ਸਨ, ਸਾਂ’ ਕਿਰਿਆਵਾਂ ਵਰਤੀਆਂ ਜਾਂਦੀਆਂ ਹਨ।
ਉਦਾਹਰਨ:
- ਮੋਹਨ ਪੜ੍ਹਦਾ ਸੀ।
- ਬੱਚੇ ਖੇਡ ਰਹੇ ਸਨ।
- ਅਸੀਂ ਸੁੱਤੇ ਸਾਂ।
- ਕੁੱਤੇ ਭੌਂਕ ਰਹੇ ਸਨ।
ਭੂਤ ਕਾਲ ਦੀਆਂ ਕਿਸਮਾਂ (Kinds of Past Tense)
ਭੂਤ ਕਾਲ ਦੀਆਂ ਪੰਜ ਹੋਰ ਕਿਸਮਾਂ ਹਨ
- (i) ਸਧਾਰਨ ਜਾਂ ਅਨਿਸ਼ਚਿਤ ਭੂਤ ਕਾਲ (Simple/Indefinite Past Tense)
- (ii) ਚਾਲੂ ਭੂਤ ਕਾਲ (Past Continuous Tense)
- (iii) ਪੂਰਨ ਭੂਤ ਕਾਲ (Past Perfect Tense)
- (iv) ਪੂਰਨ ਚਾਲੂ ਭੂਤ ਕਾਲ (Past Perfect Continuous Tense)
- (v) ਸਬੰਧੀ ਭੂਤ ਕਾਲ (Conditional Past Tense)
(i) ਸਧਾਰਨ ਜਾਂ ਅਨਿਸ਼ਚਿਤ ਭੂਤ ਕਾਲ (Simple/Indefinite Past Tense)
ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕੰਮ ਬੀਤੇ ਸਮੇਂ ਵਿੱਚ ਹੋਇਆ ਸੀ, ਪਰ ਇਹ ਨਿਸ਼ਚਿਤ ਨਾ ਹੋਵੇ ਕਿ ਕੰਮ ਕਦੋਂ ਹੋਇਆ, ਉਸ ਨੂੰ ਸਧਾਰਨ ਜਾਂ ਅਨਿਸ਼ਚਿਤ ਭੂਤ ਕਾਲ ਕਿਹਾ ਜਾਂਦਾ ਹੈ।
Simple Past Tense shows an action completed in the past, but the exact time may not be mentioned.
ਉਦਾਹਰਨ:
- ਰਹਪਾਲ ਨੇ ਗੀਤ ਗਾਇਆ।
- ਦਲਜੀਤ ਨੇ ਜੂਸ ਪੀਤਾ।
(ii) ਚਾਲੂ ਭੂਤ ਕਾਲ (Past Continuous Tense)
ਕਿਰਿਆ ਦੇ ਜਿਸ ਰੂਪ ਤੋਂ ਪਤਾ ਲੱਗੇ ਕਿ ਕੰਮ ਬੀਤੇ ਸਮੇਂ ਵਿੱਚ ਚੱਲ ਰਿਹਾ ਸੀ, ਉਸ ਨੂੰ ਚਾਲੂ ਭੂਤ ਕਾਲ ਕਿਹਾ ਜਾਂਦਾ ਹੈ।
Past Continuous Tense shows an action that was continuing in the past.
ਉਦਾਹਰਨ:
- ਬੱਚੇ ਭੰਗੜਾ ਪਾ ਰਹੇ ਸਨ।
- ਰਹਪਾਲ ਭਗਤ ਸਿੰਘ ਦੀ ਤਸਵੀਰ ਬਣਾ ਰਿਹਾ ਸੀ।
(iii) ਪੂਰਨ ਭੂਤ ਕਾਲ (Past Perfect Tense)
ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕੰਮ ਬੀਤੇ ਸਮੇਂ ਵਿੱਚ ਪਹਿਲਾਂ ਹੀ ਪੂਰਾ ਹੋ ਚੁੱਕਾ ਸੀ, ਉਸ ਨੂੰ ਪੂਰਨ ਭੂਤ ਕਾਲ ਕਿਹਾ ਜਾਂਦਾ ਹੈ।
Past Perfect Tense shows an action that had already been completed in the past.
ਉਦਾਹਰਨ:
- ਅਮਰਜੀਤ ਸੌਂ ਚੁੱਕਾ ਸੀ।
- ਬਲਕਰਨ ਰੋਟੀ ਖਾ ਚੁੱਕਾ ਸੀ।
(iv) ਪੂਰਨ ਚਾਲੂ ਭੂਤ ਕਾਲ (Past Perfect Continuous Tense)
ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕੰਮ ਬੀਤੇ ਸਮੇਂ ਵਿੱਚ ਸ਼ੁਰੂ ਹੋਇਆ ਸੀ ਅਤੇ ਕੁਝ ਸਮੇਂ ਤੱਕ ਲਗਾਤਾਰ ਚੱਲਦਾ ਰਿਹਾ, ਉਸ ਨੂੰ ਪੂਰਨ ਚਾਲੂ ਭੂਤ ਕਾਲ ਕਿਹਾ ਜਾਂਦਾ ਹੈ।
Past Perfect Continuous Tense shows an action that started in the past and continued for some time in the past.
ਉਦਾਹਰਨ:
- ਅੰਨੂ ਅੱਠ ਵਜੇ ਤੋਂ ਪੜ੍ਹ ਰਹੀ ਸੀ।
- ਹਰਮਹਨ ਦੁਪਹਿਰ ਤੋਂ ਖੇਡ ਰਿਹਾ ਸੀ।
(v) ਸਬੰਧੀ ਭੂਤ ਕਾਲ (Conditional Past Tense)
ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕੰਮ ਬੀਤੇ ਸਮੇਂ ਵਿੱਚ ਕਿਸੇ ਸ਼ਰਤ ‘ਤੇ ਨਿਰਭਰ ਸੀ, ਉਸ ਨੂੰ ਸਬੰਧੀ ਭੂਤ ਕਾਲ ਕਿਹਾ ਜਾਂਦਾ ਹੈ।
Conditional Past Tense shows an action in the past that depended on a condition.
ਉਦਾਹਰਨ:
- ਜੇ ਉਹ ਮਿਹਨਤ ਨਾ ਕਰਦਾ ਤਾਂ ਉਸ ਨੇ ਪਾਸ ਨਹੀਂ ਸੀ ਹੋਣਾ।
- ਜੇ ਰਾਮ ਪੜ੍ਹਦਾ ਤਾਂ ਉਹ ਵੀ ਪਾਸ ਹੁੰਦਾ।
3. ਭਵਿੱਖਤ ਕਾਲ (Future Tense)
ਭਵਿੱਖਤ ਕਾਲ ਦਾ ਅਰਥ ਹੈ ਆਉਣ ਵਾਲਾ ਸਮਾਂ।
Future Tense shows an action that will happen in the coming time.
ਵਾਕ ਵਿੱਚ ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕੰਮ ਆਉਣ ਵਾਲੇ ਸਮੇਂ ਵਿੱਚ ਹੋਵੇਗਾ, ਉਸ ਨੂੰ ਭਵਿੱਖਤ ਕਾਲ ਕਿਹਾ ਜਾਂਦਾ ਹੈ।
ਅਜਿਹੇ ਵਾਕਾਂ ਵਿੱਚ ਆਮ ਤੌਰ ‘ਤੇ ‘ਗਾ, ਗੇ, ਗੀ, ਗੀਆਂ’ ਕਿਰਿਆਵਾਂ ਵਰਤੀਆਂ ਜਾਂਦੀਆਂ ਹਨ।
ਉਦਾਹਰਨ:
- ਮੈਂ ਸ਼ਹਿਰ ਜਾਵਾਂਗਾ।
- ਤੁਸੀਂ ਸੇਬ ਖਾਓਗੇ।
- ਰਣਜੀਤ ਦਿੱਲੀ ਜਾਵੇਗਾ।
ਭਵਿੱਖਤ ਕਾਲ ਦੀਆਂ ਕਿਸਮਾਂ (Kinds of Future Tense)
ਭਵਿੱਖਤ ਕਾਲ ਦੀਆਂ ਹੋਰ ਚਾਰ ਕਿਸਮਾਂ ਹਨ
- (i) ਸਧਾਰਨ/ਅਨਿਸ਼ਚਿਤ ਭਵਿੱਖਤ ਕਾਲ (Simple/Indefinite Future Tense)
- (ii) ਚਾਲੂ ਭਵਿੱਖਤ ਕਾਲ (Future Continuous Tense)
- (iii) ਪੂਰਨ ਭਵਿੱਖਤ ਕਾਲ (Future Perfect Tense)
- (iv) ਪੂਰਨ ਚਾਲੂ ਭਵਿੱਖਤ ਕਾਲ (Future Perfect Continuous Tense)
- (v) ਸਬੰਧੀ ਭਵਿੱਖਤ ਕਾਲ (Conditional Future Tense)
(i) ਸਧਾਰਨ/ਅਨਿਸ਼ਚਿਤ ਭਵਿੱਖਤ ਕਾਲ (Simple/Indefinite Future Tense)
ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕੰਮ ਆਉਣ ਵਾਲੇ ਸਮੇਂ ਵਿੱਚ ਹੋਣਾ ਹੈ, ਪਰ ਉਸ ਦਾ ਨਿਸ਼ਚਿਤ ਸਮਾਂ ਨਾ ਦੱਸਿਆ ਗਿਆ ਹੋਵੇ, ਉਸ ਨੂੰ ਸਧਾਰਨ ਜਾਂ ਅਨਿਸ਼ਚਿਤ ਭਵਿੱਖਤ ਕਾਲ ਕਿਹਾ ਜਾਂਦਾ ਹੈ।
Simple Future Tense shows an action that will happen in future, but the exact time is not mentioned.
ਉਦਾਹਰਨ:
- ਮੈਂ ਪਟਿਆਲੇ ਜਾਵਾਂਗਾ।
- ਮੈਂ ਸ਼ਹਿਰ ਜਾਵਾਂਗਾ।
(ii) ਚਾਲੂ ਭਵਿੱਖਤ ਕਾਲ (Future Continuous Tense)
ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਆਉਣ ਵਾਲੇ ਸਮੇਂ ਵਿੱਚ ਕੰਮ ਸ਼ੁਰੂ ਹੋ ਕੇ ਜਾਰੀ ਰਹੇਗਾ, ਉਸ ਨੂੰ ਚਾਲੂ ਭਵਿੱਖਤ ਕਾਲ ਕਿਹਾ ਜਾਂਦਾ ਹੈ।
Future Continuous Tense shows an action that will be continuing in the future.
ਉਦਾਹਰਨ:
- ਮੁੰਡੇ ਹਾਕੀ ਖੇਡ ਰਹੇ ਹੋਣਗੇ।
- ਸੰਗੀਤਾ ਰੋਟੀ ਬਣਾ ਰਹੀ ਹੋਵੇਗੀ।
(iii) ਪੂਰਨ ਭਵਿੱਖਤ ਕਾਲ (Future Perfect Tense)
ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਆਉਣ ਵਾਲੇ ਸਮੇਂ ਵਿੱਚ ਕਿਰਿਆ ਦਾ ਕੰਮ ਪੂਰਾ ਹੋ ਚੁੱਕਾ ਹੋਵੇਗਾ, ਉਸ ਨੂੰ ਪੂਰਨ ਭਵਿੱਖਤ ਕਾਲ ਕਿਹਾ ਜਾਂਦਾ ਹੈ।
Future Perfect Tense shows an action that will have been completed in the future.
ਉਦਾਹਰਨ:
- ਬਲਦੇਵ ਜੂਸ ਪੀ ਚੁੱਕਾ ਹੋਵੇਗਾ।
- ਹਰਕੀਰਤ ਵਿਆਹ ਤੋਂ ਆ ਗਿਆ ਹੋਵੇਗਾ।
(iv) ਪੂਰਨ ਚਾਲੂ ਭਵਿੱਖਤ ਕਾਲ (Future Perfect Continuous Tense)
ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਆਉਣ ਵਾਲੇ ਸਮੇਂ ਵਿੱਚ ਕਿਰਿਆ ਦਾ ਕੰਮ ਕਿਸੇ ਨਿਸ਼ਚਿਤ ਸਮੇਂ ਤੋਂ ਸ਼ੁਰੂ ਹੋ ਕੇ ਲਗਾਤਾਰ ਜਾਰੀ ਰਹੇਗਾ, ਉਸ ਨੂੰ ਪੂਰਨ ਚਾਲੂ ਭਵਿੱਖਤ ਕਾਲ ਕਿਹਾ ਜਾਂਦਾ ਹੈ।
Future Perfect Continuous Tense shows an action that will have been continuing from a certain time in the future.
ਉਦਾਹਰਨ:
- ਰਮਨ ਸਵੇਰ ਤੋਂ ਹੀ ਪੜ੍ਹ ਰਿਹਾ ਹੋਵੇਗਾ।
- ਸਾਲੂ ਸਵੇਰ ਤੋਂ ਹੀ ਕੱਪੜੇ ਧੋ ਰਹੀ ਹੋਵੇਗੀ।
(v) ਸਬੰਧੀ ਭਵਿੱਖਤ ਕਾਲ (Conditional Future Tense)
ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕੰਮ ਆਉਣ ਵਾਲੇ ਸਮੇਂ ਵਿੱਚ ਕਿਸੇ ਸ਼ਰਤ ‘ਤੇ ਹੋਵੇਗਾ, ਉਸ ਨੂੰ ਸਬੰਧੀ ਭਵਿੱਖਤ ਕਾਲ ਕਿਹਾ ਜਾਂਦਾ ਹੈ।
Conditional Future Tense shows an action that will happen in the future on a certain condition.
ਉਦਾਹਰਨ:
- ਜੇ ਮੀਹ ਨਾ ਪਿਆ ਤਾਂ ਮੈਂ ਸ਼ਹਿਰ ਜਾਵਾਂਗਾ।
- ਜੇ ਤੁਸੀਂ ਕਾਰ ਲਿਆਵੋਗੇ ਤਾਂ ਮੈਂ ਵੀ ਨਾਲ ਜਾਵਾਂਗਾ।
ਹੋਰ similar ਅਤੇ ਬਹੁਤ ਮਹੱਤਵਪੂਰਨ ਪੰਜਾਬੀ ਵਿਆਕਰਨ ਦੇ ਵਿਸ਼ੇ, ਜਿਨ੍ਹਾਂ ਨੂੰ ਤੁਹਾਨੂੰ ਵੀ ਸਿੱਖਣਾ ਚਾਹੀਦਾ ਹੈ।
- ਕਿਰਿਆ (Verb)
- ਵਿਸ਼ੇਸ਼ਣ (Adjective)
- ਪੜਨਾਂਵ
- ਕਾਰਕ
- ਵਚਨ
- ਲਿੰਗ
- ਨਾਂਵ
- ਬਹੁ-ਅਰਥਕ ਸ਼ਬਦ
- ਅਰਥ-ਬੋਧ(Arth-Bodh)
- ਪਿਛੇਤਰ
- ਉਤਪੰਨ ਸ਼ਬਦ
- ਸ਼ਬਦ-ਰਚਨਾ ਤੇ ਸਮਾਸੀ ਸ਼ਬਦ
- ਤਤਸਮ ਸ਼ਬਦ











