ਸੰਬੰਧਕ (Preposition)

Official WhatsApp Channel – RankersChoice
Daily MCQs • Exam Alerts • Solved Papers • Expert Tips
Trusted by top rankers – Get exam-ready with us!
Join Now

ਵਾਕ ਵਿੱਚ ਜਿਹੜੇ ਸ਼ਬਦ ਨਾਂਵ ਜਾਂ ਪੜਨਾਂਵ ਦੇ ਪਿੱਛੇ ਲੱਗ ਕੇ ਉਸ ਦਾ ਸੰਬੰਧ ਵਾਕ ਦੇ ਹੋਰ ਸ਼ਬਦਾਂ ਨਾਲ ਪ੍ਰਗਟ ਕਰਨ, ਉਹਨਾਂ ਨੂੰ ਸੰਬੰਧਕ ਕਿਹਾ ਜਾਂਦਾ ਹੈ।
Preposition: Words that show the relationship of a noun or pronoun with other words in a sentence are called prepositions.
ਉਦਾਹਰਨ:
ਦਾ, ਦੇ, ਦੀ, ਦੀਆਂ, ਵਿੱਚ, ਨਾਲ, ਤੋਂ, ਕੋਲ, ਦੇ ਕੋਲ, ਰਾਹੀਂ, ਆਦਿ।

ਵਾਕਾਂ ਵਿੱਚ ਵਰਤੋਂ:

  1. ਇਹ ਗੁਰਨੀਵ ਦਾ ਸਕੂਟਰ ਹੈ।
    (‘ਦਾ’ ਸੰਬੰਧ ਦੱਸਦਾ ਹੈ।)
  2. ਇਹ ਸ਼ੀਲਾ ਦੀਆਂ ਕਾਪੀਆਂ ਹਨ।
    (‘ਦੀਆਂ’ ਸੰਬੰਧ ਦੱਸਦਾ ਹੈ।)
  3. ਕਿਸਾਨ ਨੇ ਸੱਪ ਨੂੰ ਸੋਟੇ ਨਾਲ ਮਾਰਿਆ।
    (‘ਨੇ’, ‘ਨੂੰ’ ਅਤੇ ‘ਨਾਲ’ ਸੰਬੰਧ ਦੱਸਦਾ ਹੈ।)

ਇਨ੍ਹਾਂ ਵਾਕਾਂ ਵਿੱਚ ‘ਦਾ’, ‘ਦੀਆਂ’, ‘ਨੇ’, ‘ਨੂੰ’ ਅਤੇ ‘ਨਾਲ’ ਸੰਬੰਧਕ ਹਨ।

ਸੰਬੰਧਕਾਂ ਦੀਆਂ ਕਿਸਮਾਂ (Types of Prepositions)

ਸੰਬੰਧਕਾਂ ਨੂੰ ਹੇਠਾਂ ਦਿੱਤੇ ਤਰੀਕਿਆਂ ਨਾਲ ਵੰਡਿਆ ਜਾਂਦਾ ਹੈ।

1. ਬਣਤਰ ਦੇ ਪੱਖ ਤੋਂ ਸੰਬੰਧਕਾਂ ਦੀਆਂ ਕਿਸਮਾਂ

ਪੰਜਾਬੀ ਸੰਬੰਧਕਾਂ ਨੂੰ ਤਿੰਨ ਕਿਸਮਾਂ ਵਿੱਚ ਵੰਡਿਆ ਜਾਂਦਾ ਹੈ :

  • ਮੂਲ ਸੰਬੰਧਕ
  • ਸੰਧੀ ਸੰਬੰਧਕ
  • ਸੰਯੁਕਤ ਸੰਬੰਧਕ

ਮੂਲ ਸੰਬੰਧਕ (Simple Preposition)

ਮੂਲ ਸੰਬੰਧਕ ਉਹ ਸ਼ਬਦ ਹੁੰਦੇ ਹਨ, ਜੋ ਆਪਣੇ ਆਪ ਅਲੱਗ ਸ਼ਬਦ ਵਜੋਂ ਵਰਤੇ ਜਾਂਦੇ ਹਨ ਅਤੇ ਵਾਕ ਵਿੱਚ ਨਾਂਵ ਜਾਂ ਪੜਨਾਂਵ ਦਾ ਹੋਰ ਸ਼ਬਦਾਂ ਨਾਲ ਸੰਬੰਧ ਦੱਸਦੇ ਹਨ; ਜਿਵੇਂ : ਨੇ, ਨੂੰ, ਤੋਂ, ਵਿੱਚ, ਅੰਦਰ, ਹੇਠਾਂ, ਉੱਪਰ, ਕੋਲ, ਦੇ ਕੋਲ, ਰਾਹੀਂ, ਦੁਆਰਾ, ਲਈ, ਆਦਿ।
ਵਾਕ ਵਿੱਚ ਸੰਬੰਧਕ ਬਦਲਣ ਨਾਲ ਕਈ ਵਾਰ ਵਾਕ ਦਾ ਅਰਥ ਵੀ ਬਦਲ ਜਾਂਦਾ ਹੈ; ਜਿਵੇਂ :

  1. ਅਧਿਆਪਕ ਨੇ ਵਿਦਿਆਰਥੀ ਨੂੰ ਕਿਹਾ।
    (ਇੱਥੇ ‘ਨੇ’ ਅਤੇ ‘ਨੂੰ’ ਸੰਬੰਧ ਦੱਸ ਰਹੇ ਹਨ।)
  2. ਅਧਿਆਪਕ ਨੂੰ ਵਿਦਿਆਰਥੀ ਨੇ ਕਿਹਾ।
    (ਇੱਥੇ ਸੰਬੰਧਕ ਬਦਲਣ ਨਾਲ ਵਾਕ ਦਾ ਅਰਥ ਵੀ ਬਦਲ ਗਿਆ ਹੈ।)

ਨੋਟ:
ਵਾਕ ਵਿੱਚ ਸੰਬੰਧਕ ਦੇ ਬਦਲ ਜਾਣ ਨਾਲ ਕਈ ਵਾਰ ਵਾਕ ਦਾ ਅਰਥ ਵੀ ਬਦਲ ਜਾਂਦਾ ਹੈ।

ਸੰਧੀ ਸੰਬੰਧਕ (Compound Preposition)

ਵਾਕ ਵਿੱਚ ਜਿਹੜੇ ਸ਼ਬਦਾਂ ਦੇ ਪਿੱਛੇ ਲੱਗੇ ਹਿੱਸੇ ਸੰਬੰਧਕ ਦਾ ਕੰਮ ਕਰਨ, ਉਹਨਾਂ ਨੂੰ ਸੰਧੀ ਸੰਬੰਧਕ ਕਿਹਾ ਜਾਂਦਾ ਹੈ।
ਜਦੋਂ ਦੋ ਸ਼ਬਦ ਮਿਲ ਕੇ ਇੱਕ ਨਵਾਂ ਸ਼ਬਦ ਬਣਾਉਣ ਅਤੇ ਉਸ ਵਿੱਚੋਂ ਪਿਛਲਾ ਹਿੱਸਾ ਸੰਬੰਧ ਦੱਸੇ, ਤਾਂ ਉਹ ਸੰਧੀ ਸੰਬੰਧਕ ਹੁੰਦਾ ਹੈ।
ਉਦਾਹਰਨ:
ਅੰਦਰੋਂ, ਬਾਹਰੋਂ, ਸਕੂਲੋਂ, ਘਰੋਂ, ਦੁਪਹਿਰੇ, ਮੈਥੋਂ, ਤੁਹਾਥੋਂ, ਸਾਥੋਂ, ਨੇੜਿਓਂ, ਆਦਿ।

ਵਾਕਾਂ ਵਿੱਚ ਵਰਤੋਂ:

  1. ਸਕੂਲੋਂ (ਸਕੂਲ + ਤੋਂ)
    ਰਾਮ ਸਕੂਲੋਂ ਆਇਆ ਹੈ।
  2. ਘਰੋਂ (ਘਰ + ਤੋਂ)
    ਹਰਬੰਸ ਘਰ ਤੋਂ ਹੋ ਕੇ ਆਵੇਗਾ।
  3. ਦੁਪਹਿਰੇ (ਦੁਪਹਿਰ + ਵੇਲੇ)
    ਮਦਨ ਦੁਪਹਿਰੇ ਸ਼ਹਿਰ ਜਾਵੇਗਾ।

ਸੰਯੁਕਤ ਸੰਬੰਧਕ (Complex/Combined Preposition)

ਜਦੋਂ ਦੋ ਜਾਂ ਦੋ ਤੋਂ ਵੱਧ ਸੰਬੰਧਕ ਸ਼ਬਦ ਮਿਲ ਕੇ ਵਾਕ ਵਿੱਚ ਸੰਬੰਧ ਦੱਸਣ, ਉਹਨਾਂ ਨੂੰ ਸੰਯੁਕਤ ਸੰਬੰਧਕ ਕਿਹਾ ਜਾਂਦਾ ਹੈ।
ਜਦੋਂ ਇੱਕ ਤੋਂ ਵੱਧ ਸੰਬੰਧਕ ਇਕੱਠੇ ਵਰਤੇ ਜਾਣ ਅਤੇ ਮਿਲ ਕੇ ਅਰਥ ਦੱਸਣ, ਉਹ ਸੰਯੁਕਤ ਸੰਬੰਧਕ ਹੁੰਦੇ ਹਨ। ਇਨ੍ਹਾਂ ਵਿੱਚ ਅਕਸਰ ‘ਦੇ’ ਸ਼ਬਦ ਵਰਤਿਆ ਜਾਂਦਾ ਹੈ।
ਉਦਾਹਰਨ:
ਦੇ ਨੇੜੇ, ਦੇ ਉੱਪਰ, ਦੇ ਵਿੱਚ, ਦੇ ਕੋਲ, ਦੇ ਨਾਲ, ਆਦਿ।

ਵਾਕਾਂ ਵਿੱਚ ਵਰਤੋਂ:

  1. ਚਾਬੀ ਫੁੱਲਦਾਨ ਦੇ ਕੋਲ਼ ਪਈ ਹੈ।
    (‘ਦੇ ਕੋਲ਼’ ਸੰਯੁਕਤ ਸੰਬੰਧਕ ਹੈ।)
  2. ਮੁੰਡੇ ਨੇ ਡੰਡੇ ਦੇ ਨਾਲ਼ ਕੁੱਤੇ ਨੂੰ ਮਾਰਿਆ।
    (‘ਦੇ ਨਾਲ਼’ ਸੰਯੁਕਤ ਸੰਬੰਧਕ ਹੈ।)

2. ਰੂਪ ਦੇ ਅਧਾਰ ‘ਤੇ ਸੰਬੰਧਕਾਂ ਦੀਆਂ ਕਿਸਮਾਂ

ਰੂਪ ਦੇ ਅਧਾਰ ‘ਤੇ ਸੰਬੰਧਕਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ :

  1. ਵਿਕਾਰੀ ਸੰਬੰਧਕ
  2. ਅਵਿਕਾਰੀ ਸੰਬੰਧਕ

ਵਿਕਾਰੀ ਸੰਬੰਧਕ

ਉਹ ਸੰਬੰਧਕ ਜਿਹੜੇ ਆਪਣਾ ਰੂਪ ਬਦਲ ਲੈਂਦੇ ਹਨ, ਉਹਨਾਂ ਨੂੰ ਵਿਕਾਰੀ ਸੰਬੰਧਕ ਕਿਹਾ ਜਾਂਦਾ ਹੈ। ਜਿਹੜੇ ਸੰਬੰਧਕ ਲਿੰਗ ਜਾਂ ਵਚਨ ਦੇ ਅਨੁਸਾਰ ਬਦਲ ਜਾਂਦੇ ਹਨ, ਉਹ ਵਿਕਾਰੀ ਸੰਬੰਧਕ ਹੁੰਦੇ ਹਨ।
ਉਦਾਹਰਨ:
ਦਾ, ਕੋਲ਼, ਨਾਲ਼, ਵਿੱਚ, ਨੇੜੇ, ਪਾਸ, ਆਦਿ।
‘ਦਾ’ ਸੰਬੰਧਕ ਦੇ ਬਦਲੇ ਹੋਏ ਰੂਪ:
ਉਸ ਦਾ, ਉਸ ਦੇ, ਉਸ ਦੀ, ਉਸ ਦੀਆਂ, ਉਸ ਦਿਆਂ, ਆਦਿ।

ਅਵਿਕਾਰੀ ਸੰਬੰਧਕ

ਉਹ ਸੰਬੰਧਕ ਜਿਨ੍ਹਾਂ ਦਾ ਰੂਪ ਨਹੀਂ ਬਦਲਦਾ, ਉਹਨਾਂ ਨੂੰ ਅਵਿਕਾਰੀ ਸੰਬੰਧਕ ਕਿਹਾ ਜਾਂਦਾ ਹੈ। ਜਿਹੜੇ ਸੰਬੰਧਕ ਹਰ ਵਾਕ ਵਿੱਚ ਇੱਕੋ ਜਿਹੇ ਰਹਿੰਦੇ ਹਨ ਅਤੇ ਆਪਣਾ ਰੂਪ ਨਹੀਂ ਬਦਲਦੇ, ਉਹ ਅਵਿਕਾਰੀ ਸੰਬੰਧਕ ਹੁੰਦੇ ਹਨ।
ਉਦਾਹਰਨ:
ਨੇ, ਨੂੰ, ਤੋਂ, ਰਾਹੀਂ, ਲਈ, ਵਾਸਤੇ, ਆਦਿ (ਇਹ ਸੁਤੰਤਰ ਜਾਂ ਜੁੜਵੇਂ ਰੂਪ ਵਿੱਚ ਉਸੇ ਹੀ ਰੂਪ ਵਿੱਚ ਆ ਸਕਦੇ ਹਨ)।

ਸੰਬੰਧੀ ਅਤੇ ਸੰਬੰਧਾਨ

ਸੰਬੰਧੀ: ਸੰਬੰਧਕ ਤੋਂ ਪਹਿਲਾਂ ਆਉਣ ਵਾਲੇ ਨਾਂਵ ਜਾਂ ਪੜਨਾਂਵ ਨੂੰ ਸੰਬੰਧੀ ਕਿਹਾ ਜਾਂਦਾ ਹੈ।

ਉਦਾਹਰਨ:

  • ਇਹ ਤੇਜਬੀਰ ਦੀ ਕਾਰ ਹੈ।
    (ਇੱਥੇ ‘ਤੇਜਬੀਰ’ ਸੰਬੰਧੀ ਹੈ।)

ਸੰਬੰਧਾਨ: ਸੰਬੰਧਕ ਤੋਂ ਬਾਅਦ ਆਉਣ ਵਾਲੇ ਸ਼ਬਦ ਨੂੰ ਸੰਬੰਧਾਨ ਕਿਹਾ ਜਾਂਦਾ ਹੈ।

ਉਦਾਹਰਨ:

  • ਇਹ ਤੇਜਬੀਰ ਦੀ ਕਾਰ ਹੈ।
    (ਇੱਥੇ ‘ਕਾਰ’ ਸੰਬੰਧਾਨ ਹੈ।)

ਸੰਬੰਧਕਾਂ ਦੀਆਂ ਹੋਰ ਕਿਸਮਾਂ (Other Types of Prepositions)

ਸੰਬੰਧਕ ਤਿੰਨ ਹੋਰ ਕਿਸਮਾਂ ਦੇ ਹੁੰਦੇ ਹਨ :

  1. ਪੂਰਨ ਸੰਬੰਧਕ
  2. ਅਪੂਰਨ ਸੰਬੰਧਕ
  3. ਮਿਸ਼ਰਤ/ਦੁਬਾਜਰੇ ਸੰਬੰਧਕ

1. ਪੂਰਨ ਸੰਬੰਧਕ (Complete Preposition)

ਜਿਹੜੇ ਸ਼ਬਦ ਵਾਕ ਵਿੱਚ ਇਕੱਲੇ ਹੀ ਹੋਰ ਸ਼ਬਦਾਂ ਨਾਲ਼ ਸੰਬੰਧ ਦੱਸਣ, ਉਹਨਾਂ ਨੂੰ ਪੂਰਨ ਸੰਬੰਧਕ ਕਿਹਾ ਜਾਂਦਾ ਹੈ।
ਜਿਹੜੇ ਸੰਬੰਧਕ ਕਿਸੇ ਹੋਰ ਸ਼ਬਦ ਦੀ ਮਦਦ ਤੋਂ ਬਿਨਾਂ ਆਪਣੇ ਆਪ ਸੰਬੰਧ ਦੱਸ ਦੇਣ, ਉਹ ਪੂਰਨ ਸੰਬੰਧਕ ਹੁੰਦੇ ਹਨ।
ਉਦਾਹਰਨ:
ਨੇ, ਨਾ, ਨੂੰ, ਦਾ, ਦੇ, ਦੀ, ਦੀਆਂ, ਵਿੱਚ, ਤੋਂ, ਤੱਕ, ਆਦਿ।

ਵਾਕਾਂ ਵਿੱਚ ਵਰਤੋਂ:

  1. ਨੇਤਾ ਨੇ ਭਾਸ਼ਣ ਦਿੱਤਾ।
    (ਇੱਥੇ ‘ਨੇ’ ਪੂਰਨ ਸੰਬੰਧਕ ਹੈ।)
  2. ਧੀਰਜ ਦੀ ਮਾਤਾ ਬਿਮਾਰ ਹੈ।
    (ਇੱਥੇ ‘ਦੀ’ ਪੂਰਨ ਸੰਬੰਧਕ ਹੈ।)
  3. ਚੋਰਾਂ ਤੋਂ ਬਚ ਕੇ ਰਹੋ।
    (ਇੱਥੇ ‘ਤੋਂ’ ਪੂਰਨ ਸੰਬੰਧਕ ਹੈ।)

2. ਅਪੂਰਨ ਸੰਬੰਧਕ (Incomplete Preposition)

ਜਿਹੜੇ ਸ਼ਬਦ ਇਕੱਲੇ ਸੰਬੰਧਕ ਦਾ ਕੰਮ ਨਾ ਕਰ ਸਕਣ ਅਤੇ ਅਰਥ ਪੂਰਾ ਕਰਨ ਲਈ ਹੋਰ ਸੰਬੰਧਕਾਂ ਦੀ ਮਦਦ ਲੈਣ, ਉਹਨਾਂ ਨੂੰ ਅਪੂਰਨ ਸੰਬੰਧਕ ਕਿਹਾ ਜਾਂਦਾ ਹੈ।
ਜਿਹੜੇ ਸੰਬੰਧਕ ਆਪਣੇ ਆਪ ਅਰਥ ਪੂਰਾ ਨਹੀਂ ਦੱਸਦੇ ਅਤੇ ਕਿਸੇ ਹੋਰ ਸੰਬੰਧਕ ਨਾਲ ਮਿਲ ਕੇ ਕੰਮ ਕਰਦੇ ਹਨ, ਉਹ ਅਪੂਰਨ ਸੰਬੰਧਕ ਹੁੰਦੇ ਹਨ।
ਉਦਾਹਰਨ:
ਉੱਤੇ, ਵਿਚਕਾਰ, ਬਾਹਰ, ਨਾਲ਼, ਕੋਲ਼, ਦੂਰ, ਪਰ੍ਹੇ, ਸਾਹਮਣੇ, ਵਿਰੁੱਧ, ਆਦਿ।

ਵਾਕਾਂ ਵਿੱਚ ਵਰਤੋਂ:

  1. ਸਾਡੀ ਦੁਕਾਨ ਮੰਦਰ ਦੇ ਕੋਲ਼ ਹੈ।
    (ਇੱਥੇ ‘ਦੇ ਕੋਲ਼’ ਅਪੂਰਨ ਸੰਬੰਧਕ ਹੈ।)
  2. ਪ੍ਰਿੰਸੀਪਲ ਦੇ ਸਾਹਮਣੇ ਵਿਦਿਆਰਥੀ ਡਰ ਗਿਆ।
    (ਇੱਥੇ ‘ਦੇ ਸਾਹਮਣੇ’ ਅਪੂਰਨ ਸੰਬੰਧਕ ਹੈ।)

3. ਮਿਸ਼ਰਤ/ਦੁਬਾਜਰੇ ਸੰਬੰਧਕ (Mixed/Double Preposition)

ਜਿਹੜੇ ਸੰਬੰਧਕ ਕਦੇ ਪੂਰਨ ਅਤੇ ਕਦੇ ਅਪੂਰਨ ਸੰਬੰਧਕ ਵਾਂਗ ਵਰਤੇ ਜਾਣ, ਉਹਨਾਂ ਨੂੰ ਮਿਸ਼ਰਤ ਜਾਂ ਦੁਬਾਜਰੇ ਸੰਬੰਧਕ ਕਿਹਾ ਜਾਂਦਾ ਹੈ।
ਜਿਹੜੇ ਸੰਬੰਧਕ ਕਦੇ ਆਪਣੇ ਆਪ ਅਤੇ ਕਦੇ ਹੋਰ ਸ਼ਬਦਾਂ ਨਾਲ ਮਿਲ ਕੇ ਵਰਤੇ ਜਾਣ, ਉਹ ਮਿਸ਼ਰਤ/ਦੁਬਾਜਰੇ ਸੰਬੰਧਕ ਹੁੰਦੇ ਹਨ।
ਉਦਾਹਰਨ:
ਉੱਤੇ, ਨਾਲ਼, ਹੇਠਾਂ, ਅੱਗੇ, ਪਿੱਛੇ, ਦੁਆਰਾ, ਜਿਹਾ, ਆਦਿ।

ਵਾਕਾਂ ਵਿੱਚ ਵਰਤੋਂ:

  1. ਸਾਡਾ ਘਰ ਸ਼ਹਿਰ ਦੇ ਵਿਚਕਾਰ ਹੈ।
    (ਇੱਥੇ ‘ਵਿਚਕਾਰ’ ਸੰਬੰਧ ਦੱਸ ਰਿਹਾ ਹੈ।)
  2. ਪਲੇਟ ਮੇਜ਼ ਉੱਤੇ ਪਈ ਹੈ।
    (ਇੱਥੇ ‘ਉੱਤੇ’ ਸੰਬੰਧਕ ਹੈ।)
  3. ਥੋੜ੍ਹਾ ਪਿੱਛੇ ਹੋ ਕੇ ਬੈਠੋ।
    (ਇੱਥੇ ‘ਪਿੱਛੇ’ ਸੰਬੰਧ ਦੱਸ ਰਿਹਾ ਹੈ।)

ਹੋਰ similar ਅਤੇ ਬਹੁਤ ਮਹੱਤਵਪੂਰਨ ਪੰਜਾਬੀ ਵਿਆਕਰਨ ਦੇ ਵਿਸ਼ੇ, ਜਿਨ੍ਹਾਂ ਨੂੰ ਤੁਹਾਨੂੰ ਵੀ ਸਿੱਖਣਾ ਚਾਹੀਦਾ ਹੈ।

About the Author – Sam

I am the main content writer at RankersChoice.com. My work is focused on writing articles that help candidates prepare for exams like PSSSB, PPSC, SSC, IBPS, and many other state and national‑level government exams. I have been teaching for more than 10 years. I have also cleared exams including SSC CGL, SSC CPO, SSC CHSL, Punjab Patwari, and Punjab Excise Inspector. My goal is to provide valuable resources for aspiring candidates while promoting RankersChoice.com mission.

WhatsApp Channel Join Now
X (Twitter) Follow Now
Pinterest Follow Now
Instagram Follow Now
Scroll to Top