Punjabi Grammar: ਬਹੁ-ਅਰਥਕ ਸ਼ਬਦ (Bahu Arthak Shabad) – Important for Competitive Exams

Official WhatsApp Channel – RankersChoice
Daily MCQs • Exam Alerts • Solved Papers • Expert Tips
Trusted by top rankers – Get exam-ready with us!
Join Now

ਜਿਨ੍ਹਾਂ ਸ਼ਬਦਾਂ ਦੇ ਇੱਕ ਤੋਂ ਵੱਧ ਅਰਥ ਹੁੰਦੇ ਹਨ, ਉਹਨਾਂ ਨੂੰ ਬਹੁ-ਅਰਥਕ ਸ਼ਬਦ(Bahu Arthak Shabad) ਕਿਹਾ ਜਾਂਦਾ ਹੈ। ਅਰਥਾਤ, ਇੱਕੋ ਸ਼ਬਦ ਵੱਖ-ਵੱਖ ਥਾਵਾਂ ਤੇ ਵੱਖਰੇ ਮਤਲਬ ਦੇ ਸਕਦਾ ਹੈ।
ਇਸ ਬਾਰੇ ਦੋ ਮੁੱਖ ਗੱਲਾਂ ਯਾਦ ਰੱਖਣ ਵਾਲੀਆਂ ਹਨ:

1. ਸ਼ਬਦ ਦਾ ਰੂਪ ਨਹੀਂ ਬਦਲਦਾ
ਸ਼ਬਦ ਜਿਵੇਂ ਦਾ ਤਿਵੇਂ ਹੀ ਰਹਿੰਦਾ ਹੈ, ਪਰ ਉਸਦਾ ਅਰਥ ਸਥਿਤੀ ਦੇ ਅਨੁਸਾਰ ਬਦਲ ਜਾਂਦਾ ਹੈ।

2. ਅਰਥ ਵਾਕ ਤੋਂ ਸਮਝ ਆਉਂਦਾ ਹੈ
ਸ਼ਬਦ ਦਾ ਸਹੀ ਮਤਲਬ ਸਾਨੂੰ ਉਸਦੇ ਵਾਕ ਵਿੱਚ ਵਰਤੋਂ ਤੋਂ ਪਤਾ ਲੱਗਦਾ ਹੈ।

ਉਦਾਹਰਨ ਵਜੋਂ “ਵਾਰ” ਸ਼ਬਦ ਨੂੰ ਵੇਖੋ:

  • ਵਾਰ (ਦਿਨ) → ਅੱਜ ਸੋਮਵਾਰ ਹੈ।
  • ਵਾਰ (ਵਾਰੀ / ਮੌਕਾ) → ਮੈਂ ਮਦਨ ਨੂੰ ਪਹਿਲੀ ਵਾਰ ਮਿਲਿਆ ਹਾਂ।
  • ਵਾਰ (ਹਮਲਾ) → ਸਾਡੀ ਫੌਜ ਪਹਿਲਾਂ ਕਦੇ ਵੀ ਦੁਸ਼ਮਣ ’ਤੇ ਵਾਰ ਨਹੀਂ ਕਰਦੀ।
  • ਵਾਰ (ਫੇਰ / ਵਾਰੀ-ਵਾਰੀ) → ਰਾਜ ਸਿਮਰਤੀ ਨੇ ਇਹ ਗੱਲ ਚਾਰ ਵਾਰ ਕਹੀ।

ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਇੱਕੋ ਸ਼ਬਦ ਦੇ ਕਈ ਅਰਥ ਹੋ ਸਕਦੇ ਹਨ, ਅਤੇ ਉਹ ਅਰਥ ਸਿਰਫ਼ ਵਾਕ ਦੇ ਸੰਦਰਭ ਨਾਲ ਹੀ ਸਮਝ ਆਉਂਦੇ ਹਨ।

ਬਹੁ-ਅਰਥਕ ਸ਼ਬਦ (Bahu Arthak Shabad)

1. ਉੱਠ

  • (ਜਾਗਣਾ) → ਮੈਂ ਆਪਣੇ ਬੇਟੇ ਨੂੰ ਸਵੇਰੇ ਪੰਜ ਵਜੇ ਉਠਾ ਦਿੰਦੀ ਹਾਂ।
  • (ਖੜੇ ਹੋਣਾ) → ਪ੍ਰਿੰਸੀਪਲ ਦੇ ਸਮਾਗਮ ਵਿੱਚ ਦਾਖ਼ਲ ਹੁੰਦਿਆਂ ਹੀ ਸਾਰੇ ਬੱਚੇ ਉੱਠ ਖਲੋਤੇ।
  • (ਪੈਦਾ ਹੋਣਾ / ਮਨ ਵਿੱਚ ਆਉਣਾ) → ਮੇਰੇ ਮਨ ਵਿੱਚ ਸੁਪਰੀਮ ਕੋਰਟ ਦੇ ਫ਼ੈਸਲੇ ਪ੍ਰਤੀ ਕਈ ਸੁਆਲ ਉੱਠ ਰਹੇ ਹਨ।

2. ਉਠਾ

  • (ਜਗਾਉਣਾ) → ਮੈਂ ਆਪਣੇ ਬੇਟੇ ਨੂੰ ਸਵੇਰੇ ਪੰਜ ਵਜੇ ਉਠਾ ਦਿੰਦੀ ਹਾਂ।
  • (ਚੁੱਕਣਾ) → ਹਮਲਾ ਹੋਇਆਂ ਸਾਰ ਹੀ ਨੌਜੁਆਨਾਂ ਨੇ ਹਥਿਆਰ ਉੱਠਾ ਲਏ।
  • (ਫੋੜਾ) → ਮੇਰੇ ਪੈਰ ’ਤੇ ਬਣਿਆ ਉਠਾ ਠੀਕ ਹੋਣ ਦਾ ਨਾਂ ਹੀ ਨਹੀਂ ਲੈਂਦਾ।

3. ਉੱਚਾ

  • (ਉਚਾਈ ਵਾਲਾ) → ਮੇਰਾ ਘਰ ਉੱਚਾ ਹੈ, ਜਿਸ ਕਰਕੇ ਬਰਸਾਤੀ ਪਾਣੀ ਅੰਦਰ ਨਹੀਂ ਵੜਦਾ।
  • (ਮੰਦੇ / ਕਠੋਰ ਬੋਲ) → ਸਾਨੂੰ ਕਦੇ ਵੀ ਕਿਸੇ ਨਾਲ਼ ਉੱਚਾ ਨਹੀਂ ਬੋਲਣਾ ਚਾਹੀਦਾ।
  • (ਉੱਚੀ ਆਵਾਜ਼ / ਘੱਟ ਸੁਣਾਈ ਦੇਣਾ) → ਰਾਮ ਦੇ ਦਾਦਾ ਜੀ ਨੂੰ ਉੱਚਾ ਸੁਣਦਾ ਹੈ।

4. ਉਲਟੀ

  • (ਪਲਟੀ ਹੋਈ / ਮੂਧੀ) → ਅਚਾਨਕ ਟੱਕਰ ਹੋਣ ਕਾਰਨ ਕਾਰ ਸੜਕ ਉੱਤੇ ਉਲਟੀ ਪਈ ਹੋਈ ਸੀ।
  • (ਉਲਟ ਦਿਸ਼ਾ) → ਇਹ ਚੀਜ਼ ਸਿੱਧੀ ਵੀ ਪਾਈ ਜਾ ਸਕਦੀ ਹੈ ਅਤੇ ਉਲਟੀ ਵੀ।
  • (ਦਿਲ ਘਬਰਾਉਣਾ) → ਮੈਨੂੰ ਪਹਾੜੀ ਇਲਾਕੇ ਦੀ ਯਾਤਰਾ ਸਮੇਂ ਉਲਟੀ ਆ ਜਾਂਦੀ ਹੈ।

5. ਉੱਤਰ

  • (ਉੱਤਰੀ ਪਾਸਾ) → ਭਾਰਤ ਦੇ ਉੱਤਰ ਵਿੱਚ ਹਿਮਾਲਿਆ ਪਰਬਤ ਹੈ।
  • (ਜਵਾਬ) → ਹਰ ਪ੍ਰਸ਼ਨ ਦਾ ਸੋਚ-ਸਮਝ ਕੇ ਉੱਤਰ ਦੇਣਾ ਚਾਹੀਦਾ ਹੈ।
  • (ਉੱਤਰਨਾ) → ਸਾਈਕਲ ਤੋਂ ਉੱਤਰ ਕੇ ਗੱਲਬਾਤ ਕਰੋ।

6. ਉਤਾਰ

  • (ਨਕਲ ਕਰਕੇ ਲਿਖਣਾ) → ਉਸ ਨੇ ਮੇਰੀ ਕਾਪੀ ਤੋਂ ਸਾਰੇ ਪ੍ਰਸ਼ਨਾਂ ਦੇ ਉੱਤਰ ਉਤਾਰ ਲਏ ਹਨ।
  • (ਪੁਰਾਣੇ ਕੱਪੜੇ) → ਰੀਟਾ ਹੁਣ ਕਿਸੇ ਦਾ ਉਦਾਰ ਨਹੀਂ ਪਾਉਣਾ ਚਾਹੁੰਦੀ।
  • (ਉਤਾਰਨਾ) → ਮੁੰਡਿਆਂ ਨੂੰ ਕੋਠੇ ਤੋਂ ਉਤਾਰ ਲਓ।

7. ਓਹਲਾ

  • (ਪਰਦਾ) → ਲੋਕ ਨਜ਼ਰ ਲੱਗਣ ਵਾਲੀਆਂ ਚੀਜ਼ਾਂ ਨੂੰ ਹਮੇਸ਼ਾ ਓਹਲੇ ਰੱਖਦੇ ਹਨ।
  • (ਲੁਕਾਉਣਾ / ਛੁਪਾਉਣਾ) → ਪ੍ਰਮੀਤ ਦੇ ਘਰਦਿਆਂ ਨੇ ਉਸ ਦੇ ਵਿਆਹ ਵੇਲ਼ੇ ਇਸ ਗੱਲ ਦਾ ਓਹਲਾ ਰੱਖਿਆ ਕਿ ਉਹ ਨਸ਼ੇ ਕਰਦਾ ਹੈ।

8. ਅੱਕ :

  • (ਤੰਗ ਆਉਣਾ) — ਮੈਂ ਸੱਸ ਦੇ ਮਿਹਣੇ ਸੁਣ ਕੇ ਅੱਕ ਗਈ ਹਾਂ।
  • (ਇੱਕ ਬੂਟਾ) — ਅੱਕ-ਟਿੱਡਾ ਅੱਕ ਦਾ ਖਹਿੜਾ ਨਹੀਂ ਛੱਡਦਾ।
  • (ਥੱਕ ਜਾਣਾ) — ਮੈਂ ਖੇਡ-ਖੇਡ ਕੇ ਅੱਕ ਗਿਆ ਹਾਂ।

9. ਅੱਗਾ :

  • (ਮੌਕਾ) — ਸਮਝਦਾਰ ਲੋਕ ਅੰਗਾ-ਪਿੰਛਾ ਵੇਖ ਕੇ ਫ਼ੈਸਲਾ ਕਰਦੇ ਹਨ।
  • (ਸੰਤਾਪ ਦਾ ਵਾਧਾ) — ਦੁਸ਼ਮਣਾਂ ਨੇ ਮੇਰੇ ਇਕਲੌਤੇ ਪੁੱਤਰ ਨੂੰ ਮਾਰ ਕੇ ਮੇਰਾ ਅੱਗਾ ਮਾਰ ਦਿੱਤਾ।
  • (ਅਗਲਾ ਜਨਮ) — ਮਹਾਂਪੁਰਖ ਆਪਣਾ ਅੱਗਾ ਸੁਆਰਦੇ ਹਨ।

10. ਅੱਡਾ :

  • (ਬੱਸਾਂ ਦਾ ਅੱਡਾ) — ਬੱਸ ਦਾ ਅੱਡਾ ਸ਼ਹਿਰ ਦੇ ਵਿਚਕਾਰ ਹੋਣਾ ਚਾਹੀਦਾ ਹੈ।
  • (ਸਹਾਰਾ) — ਹਰੇਕ ਇਨਸਾਨ ਮੁਸੀਬਤ ਵੇਲ਼ੇ ਅੱਡਾ ਲੱਭਦਾ ਹੈ।
  • (ਜੂਆ ਖੇਡਣ ਵਾਲ਼ੀ ਜਗ੍ਹਾ) — ਦੀਵਾਲ਼ੀ ਵਾਲ਼ੇ ਦਿਨ ਪੁਲਿਸ ਨੇ ਸ਼ਹਿਰ ਦੇ ਸਾਰੇ ਜੂਏ ਦੇ ਅੰਡਿਆਂ ‘ਤੇ ਛਾਪੇ ਮਾਰੇ।

11. ਅਰਕ :

  • (ਇੱਕ ਦਵਾਈ) — ਗੁਲਾਬ ਦਾ ਅਰਕ ਬਹੁਤ ਚੰਗਾ ਹੁੰਦਾ ਹੈ।
  • (ਪਸੀਨਾ) — ਗਰਮੀ ਨੇ ਸਾਡਾ ਅਰਕ ਕੱਢ ਦਿੱਤਾ ਹੈ।
  • (ਕੁਹਣੀ) — ਮਾਤਾ ਜੀ ਦੀ ਅਰਕ ਦੁਖਦੀ ਹੈ।

12. ਆਨਾ :

  • (ਸਿੱਕਾ) — ਇਸ ਸਮੇਂ ਮੇਰੇ ਕੋਲ਼ ਆਨਾ ਵੀ ਨਹੀਂ।
  • (ਡੇਲਾ) — ਰਮਨ ਦੀ ਅੱਖ ਦਾ ਆਨਾ ਸੱਟ ਵੱਜਣ ਕਾਰਨ ਖ਼ਰਾਬ ਹੋ ਗਿਆ ਹੈ।

13. ਆਕੜ :

  • (ਹੰਕਾਰ) — ਆਕੜ ਅਖ਼ੀਰ ਭੱਜ ਕੇ ਰਹਿੰਦੀ ਹੈ।
  • (ਸਖ਼ਤ ਹੋਣਾ) — ਸਰਦੀ ਕਰਕੇ ਮੇਰੇ ਹੱਥ ਆਕੜ ਗਏ ਸਨ।
  • (ਲੜਨ ਲਈ ਤਿਆਰ ਹੋਣਾ) — ਦਵਿੰਦਰ ਮੇਰੇ ਨਾਲ਼ ਬਿਨਾਂ ਗੱਲੋਂ ਆਕੜ ਪਿਆ ਸੀ।
  • (ਅਕੜੇਵੇਂ) — ਕਈ ਵਾਰੀ ਸਿਹਤ ਠੀਕ ਨਾ ਹੋਣ ਕਾਰਨ ਵੀ ਆਕੜ ਆਉਂਦੇ ਹਨ।

14. ਅੰਗ :

  • (ਸਰੀਰ ਦਾ ਹਿੱਸਾ) — ਬਿਮਾਰੀ ਕਾਰਨ ਦੀਪਕ ਦੇ ਸਰੀਰ ਦਾ ਇੱਕ ਅੰਗ ਮਾਰਿਆ ਗਿਆ ਸੀ।
  • (ਨਾਲ਼) — ਪਰਮਾਤਮਾ ਆਪਣੇ ਭਗਤਾਂ ਦੇ ਅੰਗ-ਸੰਗ ਹੁੰਦਾ ਹੈ।
  • (ਹਿਸ਼ਸੇਦਾਰ) — ਸਾਨੂੰ ਆਪਣੇ ਅੰਗ-ਸਾਕ ਦੀ ਇੱਜ਼ਤ ਕਰਨੀ ਚਾਹੀਦੀ ਹੈ।
  • (ਅੰਕ) — ਅਵਤਾਰ ਪੰਚਤੰਤਰ ਦਾ ਪੰਜਵਾਂ ਅੰਗ ਪੜ੍ਹ ਰਿਹਾ ਸੀ।

15. ਸਹੀ :

  • (ਠੀਕ) — ਮੈਂ ਪੇਪਰ ਵਿੱਚ ਸਾਰੇ ਜੁਆਬ ਸਹੀ ਲਿਖੇ ਹਨ।
  • (ਸਹਿਣਾ) — ਮੇਰੇ ਕੋਲ਼ੋਂ ਪੀੜ ਸਹੀ ਨਹੀਂ ਜਾ ਰਹੀ।
  • (ਦਸਖ਼ਤ) — ਮੈਂ ਬਿਨੈ-ਪੱਤਰ ਹੇਠਾਂ ਆਪਣੀ ਸਹੀ ਪਾ ਕੇ ਮਿਤੀ ਵੀ ਲਿਖ ਦਿੱਤੀ।

16. ਸੱਟ :

  • (ਚੋਟ) — ਹਾਕੀ ਖੇਡਦੇ-ਖੇਡਦੇ ਮੇਰੀ ਬਾਂਹ ‘ਤੇ ਸੱਟ ਲੱਗ ਗਈ ਸੀ।
  • (ਦੁੱਖ) — ਔਲਾਦ ਦੇ ਮਰਨ ਦੀ ਸੱਟ ਅਸਹਿ ਹੁੰਦੀ ਹੈ।

17. ਸਤ :

  • (ਤੰਗ ਪੈਣਾ) — ਹਰਪਾਲ ਦੀਆਂ ਫ਼ਜ਼ੂਲ ਗੱਲਾਂ ਸੁਣ ਕੇ ਮੈਂ ਸਤ ਗਿਆ ਹਾਂ।
  • (ਤਾਕਤ) — ਬੁਢਾਪੇ ਵਿੱਚ ਸਾਹ-ਸਤ ਨਹੀਂ ਰਹਿੰਦਾ।
  • (ਨਚੋੜ, ਰਸ) — ਪੂਦਨੇ ਦਾ ਸਤ ਪੇਟ ਲਈ ਠੀਕ ਹੁੰਦਾ ਹੈ।

18. ਸਰ :

  • (ਫ਼ਤਿਹ ਕਰਨਾ) — ਸੂਰਬੀਰ ਹੀ ਮੋਰਚਾ ਸਰ ਕਰ ਸਕਦੇ ਹਨ।
  • (ਘਾਹ) — ਸਰਕੜੇ ਦੀ ਸਰ ਲਹੂ-ਲੁਹਾਣ ਕਰ ਦਿੰਦੀ ਹੈ।
  • (ਖ਼ਿਤਾਬ) — ਮਹਾਨ ਵਿਅਕਤੀ ਨੂੰ ਹੀ ਸਰ ਦਾ ਖ਼ਿਤਾਬ ਮਿਲਦਾ ਹੈ।
  • (ਸਰੋਵਰ) — ਇਸ ਸਰ ਦਾ ਪਾਣੀ ਬਹੁਤ ਸਾਫ਼ ਹੈ।

19. ਸਾਰ :

  • (ਪੂਰਾ ਕਰਨਾ) — ਆਪਣਾ ਹੀ ਵੇਲ਼ੇ ਸਿਰ ਕੰਮ ਸਾਰਦਾ ਹੈ।
  • (ਨਚੋੜ) — ‘ਆਪਣਾ ਆਪਣਾ ਹਿੱਸਾ’ ਕਹਾਣੀ ਦਾ ਸਾਰ ਲਿਖੋ।
  • (ਖ਼ਬਰ) — ਬੱਚਿਆਂ ਨੂੰ ਆਪਣੇ ਮਾਪਿਆਂ ਦੀ ਸਾਰ ਲੈਣੀ ਚਾਹੀਦੀ ਹੈ।
  • (ਗੁਜ਼ਾਰਾ) — ਮੈਂ ਹਜ਼ਾਰ ਰੁਪਏ ਨਾਲ਼ ਸਾਰ ਲਵਾਂਗਾ।

20. ਸਿੱਕਾ :

  • (ਰੋਅਬ) — ਅਮਨ ਨੇ ਭਾਸ਼ਣ ਦੇ ਕੇ ਆਪਣੀ ਸਿਆਣਪ ਦਾ ਸਿੱਕਾ ਬਿਠਾ ਦਿੱਤਾ।
  • (ਧਾਤ) — ਇਸ ਕਾਰਖ਼ਾਨੇ ਵਿੱਚ ਇੱਕ ਕੁਇੰਟਲ ਸਿੱਕਾ ਹਰ ਰੋਜ਼ ਵਰਤਿਆ ਜਾਂਦਾ ਹੈ।
  • (ਰੁਪਿਆ-ਪੈਸਾ) — ਅਮਰੀਕੀ ਡਾਲਰ ਦੇ ਟਾਕਰੇ ‘ਤੇ ਭਾਰਤੀ ਸਿੱਕਾ ਦਿਨੋ-ਦਿਨ ਘਟਦੀ ਕੀਮਤ ਵੱਲ ਹੀ ਜਾ ਰਿਹਾ ਹੈ।
  • (ਸੁਰਮਾ) — ਸਰਵਣ ਦੀ ਪੈਨਸਿਲ ਦਾ ਸਿੱਕਾ ਕਾਲਾ ਹੈ।

21. ਸਿੱਟਾ :

  • (ਦੁੰਬ) — ਇਸ ਵਾਰ ਸਾਡੇ ਬਾਜਰੇ ਦਾ ਸਿੱਟਾ ਬਹੁਤ ਲੰਮਾ ਹੋਇਆ ਹੈ।
  • (ਨਚੋੜ) — ਲੇਖਕ ਨੇ ਲੇਖ ਸਮਾਪਤ ਕਰਨ ਤੋਂ ਪਹਿਲਾਂ ਵਿਚਾਰਾਂ ਦਾ ਸਿੱਟਾ ਲਿਖਿਆ ਹੈ।
  • (ਨਤੀਜਾ) — ਸਾਡੇ ਕੰਮਾਂ ਦਾ ਸਿੱਟਾ ਹਮੇਸ਼ਾ ਮਾੜਾ ਹੀ ਨਿਕਲਦਾ ਹੈ।

22. ਸਿੱਧ :

  • (ਸਾਬਤ) — ਮੋਹਨ ਦੇ ਬਿਆਨ ਤੋਂ ਸਾਬਤਾ ਹੈ ਕਿ ਉਹ ਬੇਗ਼ੁਨਾਹ ਹੈ।
  • (ਪੂਰਾ) — ਸੁਆਰਥੀ ਆਪਣਾ ਮਤਲਬ ਸਿੱਧ ਕਰ ਹੀ ਲੈਂਦੇ ਹਨ।
  • (ਪੁੰਠੇ ਦਾ ਉਲਟ) — ਕਈ ਕੱਪੜਿਆਂ ਦੇ ਸਿੱਧ-ਪੁੰਨ ਦਾ ਪਤਾ ਨਹੀਂ ਲੱਗਦਾ।
  • (ਸਿੱਧੀ ਵਾਲ਼ਾ) — ਸਾਡੇ ਡੇਰੇ ‘ਤੇ ਰਹਿੰਦਾ ਤਪੱਸਵੀ ਸਿੱਧ-ਪੁਰਖ ਹੈ।

23. ਸੁਰ :

  • (ਧੁਨੀ) — ਸੀਤਾ ਮਿੱਠੀ ਸੁਰ ਨਾਲ਼ ਗਾ ਰਹੀ ਹੈ।
  • (ਏਕਤਾ) — ਦੋਵਾਂ ਭੈਣਾਂ ਦੀ ਸੁਰ ਮਿਲਦੀ ਹੈ।
  • (ਪਤਾ) — ਮੈਨੂੰ ਰਾਜੇਸ਼ ਦਾ ਕੋਈ ਸੁਰ-ਪਤਾ ਮਾਲੂਮ ਨਹੀਂ।

24. ਸੂਆ :

  • (ਕੋਨਿਆਂ ਦਾ ਦੰਦ) — ਸੂਆ ਨਿਕਲਣ ਸਮੇਂ ਬੱਚੇ ਅਕਸਰ ਬਿਮਾਰ ਹੋ ਜਾਂਦੇ ਹਨ।
  • (ਛੋਟੀ ਨਹਿਰ) — ਇਹ ਸੂਆ ਇਸ ਪਿੰਡ ਦੀਆਂ ਫ਼ਸਲਾਂ ਲਈ ਵਰਦਾਨ ਹੈ।
  • (ਮੋਟੀ ਤੇ ਲੰਮੀ ਸੂਈ) — ਬੋਰੀਆਂ ਨੂੰ ਸਿਊਣ ਲਈ ਸੂਆ ਬਹੁਤ ਕੰਮ ਆਉਂਦਾ ਹੈ।
  • (ਬੱਚਾ) — ਇਸ ਮੱਝ ਦਾ ਇਹ ਪਹਿਲਾ ਸੂਆ ਹੈ।

25. ਸੂਈ :

  • (ਟੀਕਾ ਲਾਉਣ ਵਾਲੀ ਸੂਈ) — ਡਾਕਟਰ ਨੇ ਸਹਿਜ ਤੇ ਸੂਈ ਨੂੰ ਉਬਾਲ ਕੇ ਟੀਕਾ ਲਾਇਆ।
  • (ਘੜੀ ਦੀ ਸੂਈ) — ਘੜੀ ਦੀ ਸੂਈ ਹਰ ਵੇਲ਼ੇ ਚੱਲਦੀ ਰਹਿੰਦੀ ਹੈ।
  • (ਸੂਣਾ) — ਸਾਡੀ ਮੱਝ ਸੂਈ ਤੇ ਉਸ ਕੱਟੀ ਦਿੱਤੀ।
  • (ਸਿਊਣ ਦਾ ਸੰਦ) — ਸੂਈ ਨਾਲ਼ ਪਾਟੇ ਕੱਪੜੇ ਸੀਤੇ ਜਾਂਦੇ ਹਨ।

26. ਸੂਤ :

  • (ਖਿੱਚੀ) — ਨਿਹੰਗ ਸਿੰਘ ਨੇ ਇੱਕ-ਦਮ ਤਲਵਾਰ ਸੂਤ ਲਈ ਸੀ।
  • (ਠੀਕ) — ਪੁਲਿਸ ਚੋਰਾਂ ਨੂੰ ਸੂਤ ਕਰ ਲੈਂਦੀ ਹੈ।
  • (ਸੂਤਰ) — ਹੁਣ ਕੁੜੀਆਂ ਨੂੰ ਸੂਤ ਅਟੇਰਨਾ ਨਹੀਂ ਆਉਂਦਾ।

27. ਸੰਗ :

  • (ਸੰਜਮ) — ਸੰਗ-ਸਰਫ਼ੇ ਨਾਲ਼ ਗੁਜ਼ਾਰਾ ਕਰਨਾ ਸਿਆਣਪ ਹੈ।
  • (ਸਾਥ) — ਚੰਗੇ ਕੰਮ ਕਰਨ ਵੇਲ਼ੇ ਸੰਗ ਨੂੰ ਉਡੀਕਣਾ ਨਹੀਂ ਚਾਹੀਦਾ।
  • (ਟੋਲਾ) — ਬਹੁਤ ਸਾਰੇ ਬੰਦਿਆਂ ਦਾ ਸੰਗ ਚੋਲਾ ਸਾਹਿਬ ਦੇ ਦਰਸ਼ਨਾਂ ਲਈ ਡੇਰਾ ਬਾਬਾ ਨਾਨਕ ਪੁੱਜਿਆ।
  • (ਇੱਕ ਤਰ੍ਹਾਂ ਦਾ ਪੱਥਰ) — ਹੁਣ ਹਰ ਕੋਈ ਆਪਣੇ ਘਰ ਸੰਗਮਰਮਰ ਵਰਤਣ ਦੀ ਕੋਸ਼ਿਸ਼ ਕਰਦਾ ਹੈ।

28. ਹੱਸ :

  • (ਹੱਸਣਾ) — ਰਮਨ ਦੀ ਗੱਲ ਸੁਣ ਕੇ ਸਭ ਹੱਸ ਪਏ ਸਨ।
  • (ਗਲ਼ੇ ਦੀ ਹੱਡੀ) — ਕੰਧੋਂ ਡਿੱਗਣ ਨਾਲ ਸੁਰੇਸ਼ ਦਾ ਹੱਸ ਟੁੱਟ ਗਿਆ ਹੈ।
  • (ਇੱਕ ਤਰ੍ਹਾਂ ਦਾ ਗਹਿਣਾ) — ਸ਼ੀਲਾ ਨੇ ਸੋਨੇ ਦਾ ਹੱਸ ਪਾਇਆ ਹੋਇਆ ਹੈ।

29. ਹਾਰ :

  • (ਹਾਰਨਾ) — ਹਰਮਨ ਜੂਏ ਵਿੱਚ ਹਾਰ ਗਿਆ ਸੀ।
  • (ਥੱਕਣਾ) — ਅਧਿਆਪਕ ਬਚਨ ਨੂੰ ਸਮਝਾ-ਸਮਝਾ ਕੇ ਹਾਰ ਗਿਆ, ਪਰ ਉਹ ਬੁੱਧੂ ਹੀ ਰਿਹਾ।
  • (ਇੱਕ ਤਰ੍ਹਾਂ ਦਾ ਗਹਿਣਾ) — ਕਮਲ ਨੇ ਅੱਜ ਸੋਨੇ ਦਾ ਹਾਰ ਖ਼ਰੀਦਿਆ।
  • (ਫੁੱਲਾਂ ਦੇ ਹਾਰ) — ਸੇਵਾ-ਮੁਕਤ ਹੋ ਰਹੇ ਅਧਿਆਪਕ ਨੂੰ ਵਿਦਿਆਰਥੀਆਂ ਨੇ ਹਾਰ ਪਾਏ ਸਨ।

30. ਹਾਲ :

  • (ਵੱਡਾ ਕਮਰਾ) — ਬੋਰਡ ਦਾ ਇਮਤਿਹਾਨ ਹਾਲ ਵਿੱਚ ਹੋ ਰਿਹਾ ਹੈ।
  • (ਹਾਲਤ) — ਪਰਦੇਸ ਗਏ ਬੱਚੇ ਆਪਣਿਆਂ ਮਾਪਿਆਂ ਨੂੰ ਹਾਲ-ਚਾਲ ਦੱਸਦੇ ਰਹਿੰਦੇ ਹਨ।
  • (ਇਸ ਵੇਲ਼ੇ) — ਸਾਨੂੰ ਹਾਲ ਦੀ ਘੜੀ ਚੁੱਪ ਹੀ ਰਹਿਣਾ ਚਾਹੀਦਾ ਹੈ।

31. ਕਹੀ :

  • (ਮਿੱਟੀ ਪੁੱਟਣ ਵਾਲ਼ਾ ਸੰਦ) — ਕਹੀ ਤੋਂ ਬਿਨਾਂ ਵੱਟ ਨਹੀਂ ਬਣਾਈ ਜਾਣੀ।
  • (ਕਹਿਣਾ) — ਮੁੰਡੇ ਅਧਿਆਪਕ ਦੀ ਕਹੀ ਹੋਈ ਗੱਲ ਮੰਨਦੇ ਹਨ।
  • (ਕਿਸ ਤਰ੍ਹਾਂ ਦੀ) — ਅਰਜਨ ਨੇ ਕਿਹੀ ਗੱਲ ਕੀਤੀ ਸੀ ਕਿ ਸਾਰੇ ਹੱਸ ਪਏ ਸਨ?

32. ਕੱਚਾ :

  • (ਹਲਕਾ) — ਮੇਰੇ ਕੱਪੜਿਆਂ ਦਾ ਰੰਗ ਕੱਚਾ ਸੀ।
  • (ਖ਼ਰਾਬ) — ਬਹਿਆ ਖਾਣ ਨਾਲ਼ ਮੇਰਾ ਦਿਲ ਕੱਚਾ ਹੋ ਰਿਹਾ ਹੈ।
  • (ਸ਼ਰਮਿੰਦਾ) — ਚੋਰੀ ‘ਚ ਫੜਿਆ ਜਾਣ ‘ਤੇ ਮਦਨ ਬਹੁਤ ਕੱਚਾ ਹੋਇਆ ਸੀ।
  • (ਝੂਠਾ) — ਕੌਲ ਦੇ ਕੱਚੇ ਆਦਮੀ ‘ਤੇ ਕੋਈ ਵੀ ਇਤਬਾਰ ਨਹੀਂ ਕਰਦਾ।

33. ਕੱਛ :

  • (ਬਾਂਹ ਦੇ ਹੇਠਲਾ ਹਿੱਸਾ) — ਮੇਰੇ ਭਰਾ ਦੇ ਕੱਛ ਵਿੱਚ ਫੋੜਾ ਹੋ ਗਿਆ ਹੈ, ਜਿਸ ਕਾਰਨ ਉਹ ਬਹੁਤ ਪਰੇਸ਼ਾਨ ਹੈ।
  • (ਕਛਹਿਰਾ) — ਅੰਮ੍ਰਿਤਧਾਰੀ ਲੋਕ ਕੱਛ ਪਹਿਨ ਕੇ ਹੀ ਰੱਖਦੇ ਹਨ।
  • (ਵਿਹੜੇ ਘੁੰਮਣਾ) — ਰਮੇਸ਼ ਪੜ੍ਹਨ ਵੇਲ਼ੇ ਵੀ ਗਲ਼ੀਆਂ ਹੀ ਕੱਛਦਾ ਰਹਿੰਦਾ ਸੀ, ਤਾਹੀਓੁ ਤਾਂ ਫ਼ੇਲ੍ਹ ਹੋ ਗਿਆ।

34. ਕਲੀ :

  • (ਖੇਡ) — ‘ਕਲੀ ਕਿ ਜੋਣਾ’ ਬੱਚਿਆਂ ਦੀ ਮਨ-ਪਸੰਦ ਖੇਡ ਹੈ।
  • (ਸਫ਼ੈਦੀ) — ਇਸ ਕੋਠੀ ਨੂੰ ਕਲੀ ਹੋ ਰਹੀ ਹੈ।
  • (ਨਿੱਕਾ ਫੁੱਲ) — ਸੀਤਾ ਦੇ ਜੂੜੇ ਵਿੱਚ ਗੁਲਾਬ ਦੀ ਕਲੀ ਸੋਹਣੀ ਲੱਗ ਰਹੀ ਹੈ।
  • (ਭਾਂਭਿਆਂ ਨੂੰ ਕਲੀ ਕਰਨ ਵਾਲੀ ਧਾਤ) — ਅੱਜ-ਕੱਲ੍ਹ ਕਲੀ ਬਹੁਤ ਮਹਿੰਗੀ ਹੋ ਗਈ ਹੈ।

35. ਕਾਟ :

  • (ਅਸਰ) — ਵੈਦ ਦੀ ਦੱਸੀ ਹੋਈ ਦਵਾਈ ਕਾਟ ਕਰ ਕੇ ਮਰੀਜ਼ ਨੂੰ ਠੀਕ ਕਰ ਦਿੰਦੀ ਹੈ।
  • (ਕਟੌਤੀ) — ਸਰਕਾਰ ਨੇ ਤਨਖ਼ਾਹ ਵਿੱਚੋਂ ਆਮਦਨ ਕਰ ਦੀ ਕਾਟ ਲਾਜ਼ਮੀ ਕਰ ਦਿੱਤੀ ਹੈ।
  • (ਕੰਮਿਸ਼ਨ) — ਵੱਡੇ-ਵੱਡੇ ਦਲਾਲ ਕਾਟ ਦੇ ਸਿਰ ‘ਤੇ ਹੀ ਅਮੀਰ ਹੋਏ ਹਨ।
  • (ਕਟਾਈ) — ਚੰਗਾ ਦਰਜ਼ੀ ਕੱਪੜੇ ਦੀ ਕਾਟ ਨਵੇਂ ਫ਼ੈਸ਼ਨ ਅਨੁਸਾਰ ਕਰਦਾ ਹੈ।

36. ਕਾਲ਼ :

  • (ਥੁੜ) — ਹੜ੍ਹਾਂ ਕਾਰਨ ਕੇਰਲ ਵਿੱਚ ਕਾਲ਼ ਪੈ ਗਿਆ ਸੀ।
  • (ਸਮਾਂ) — ਇਸ ਕਲਜੁਗੀ ਕਾਲ਼ ਵਿੱਚ ਸੱਚ ਦਾ ਚੰਦਰਮਾ ਕਿਧਰੇ ਘੱਟ ਹੀ ਦਿੱਸਦਾ ਹੈ।
  • (ਮੌਤ ਦਾ ਫ਼ਰਿਸ਼ਤਾ) — ਕਾਲ਼ ਕਿਸੇ ਦਾ ਲਿਹਾਜ ਨਹੀਂ ਕਰਦਾ, ਸਮੇਂ ਸਿਰ ਆ ਕੇ ਲੈ ਜਾਂਦਾ ਹੈ।

37. ਕੋਟ :

  • (ਕਰੋੜ) — ਹੇ ਪਰਮਾਤਮਾ! ਤੇਰਾ ਕੋਟ-ਕੋਟ ਧੰਨਵਾਦ।
  • (ਗਲ਼ ਪਾਉਣ ਵਾਲ਼ਾ ਕੱਪੜਾ) — ਮੇਰਾ ਕੋਟ ਬਹੁਤ ਸੁੰਦਰ ਹੈ।
  • (ਕਿਲ੍ਹੇ) — ਬਹਾਦਰ ਹੀ ਕੋਟ ਸਰ ਕਰਦੇ ਹਨ।
  • (ਬਵਿੰਜਾ ਸਰਾਂ ਦਾ ਕੋਟ) — ਤਾਸ਼ ਦੀ ਪਹਿਲੀ ਬਾਜ਼ੀ ਵਿੱਚ ਹੀ ਅਰਜ਼ਨ ਦੇ ਸਿਰ ਕੋਟ ਹੋ ਗਿਆ ਸੀ।
  • (ਵਾਰੀ) — ਅਸੀਂ ਆਪਣੀ ਦੁਕਾਨ ਨੂੰ ਕਲੀ ਦੇ ਦੋ ਕੋਟ ਕਰਵਾਏ ਸਨ।

38. ਕਣੀ :

  • (ਦੈਵੀ ਸ਼ਕਤੀ) — ਇਸ ਮਹਾਤਮਾ ਵਿੱਚ ਦੇਵੀ ਮਾਤਾ ਦੀ ਕਣੀ ਆਉਂਦੀ ਹੈ।
  • (ਬੂੰਦ) — ਬਰਸਾਤੀ ਕੋਟ ਪਾਇਆ ਹੋਣ ਕਰਕੇ ਮੇਰੇ ਕੱਪੜਿਆਂ ‘ਤੇ ਮੀਂਹ ਦੀ ਇੱਕ ਕਣੀ ਵੀ ਨਹੀਂ ਪਈ।
  • (ਟੋਟਾ) — ਮੇਰੀ ਮੁੰਦਰੀ ਵਿੱਚ ਹੀਰੇ ਦੀ ਕਣੀ ਜੜੀ ਹੋਈ ਹੈ।
  • (ਕੱਚੇ ਚਾਵਲ) — ਚਾਵਲਾਂ ਵਿੱਚ ਅਜੇ ਕਣੀ ਬਾਕੀ ਹੈ, ਇਨ੍ਹਾਂ ਨੂੰ ਹੋਰ ਸੇਕ ਦਿਓ।

39. ਕੰਡਾ :

  • (ਮੱਛੀ ਦੀ ਹੱਡੀ) — ਇਸ ਮੱਛੀ ਵਿੱਚ ਬੜਾ ਕੰਡਾ ਹੈ, ਹੌਲ਼ੀ-ਹੌਲ਼ੀ ਖਾਓ।
  • (ਸੂਲ਼) — ਕੰਡਾ ਚੁੱਭਣ ਕਰਕੇ ਮੇਰੇ ਪੈਰ ਵਿੱਚੋਂ ਚੀਸਾਂ ਨਿਕਲ਼ ਰਹੀਆਂ ਹਨ।
  • (ਤੱਕੜ) — ਚੱਕੀ ਵਾਲ਼ੇ ਦਾ ਕੰਡਾ ਵੱਧ ਤੋਲਦਾ ਹੈ।
  • (ਦੁਖਦਾਇਕ ਬੰਦਾ) — ਭਾਰਤੀ ਫ਼ੌਜਾਂ ਆਪਣੇ ਵੈਰੀਆਂ ਦਾ ਕੰਡਾ ਕੱਢ ਕੇ ਸਾਹ ਲੈਂਦੀਆਂ ਹਨ।

40. ਕਿੱਲਾ :

  • (ਕੁਝ ਨਾਲ਼ ਬੰਨ੍ਹਣ ਵਾਲਾ) — ਝੋਟੇ ਨੇ ਕਿੱਲਾ ਪੁੱਟ ਲਿਆ ਹੈ।
  • (8 ਕਨਾਲ ਜ਼ਮੀਨ) — ਉਸ ਕੋਲ਼ ਇੱਕ ਕਿੱਲਾ ਜਮੀਨ ਹੈ।

41. ਖੱਟਾ :

  • (ਖਟਾਸ ਵਾਲ਼ਾ ਸੁਆਦ) — ਸੰਤਰਾ ਬਹੁਤ ਖੱਟਾ ਹੈ।
  • (ਦੁਖੀ) — ਹਰਪਾਲ ਦੇ ਮਾੜੇ ਵਿਹਾਰ ਕਾਰਨ ਮੇਰਾ ਮਨ ਖੱਟਾ ਹੋ ਗਿਆ।
  • (ਰੰਗ) — ਮੈਨੂੰ ਖੱਟਾ ਰੰਗ ਪਸੰਦ ਹੈ।

42. ਖੱਟੀ :

  • (ਖਟਾਸ ਵਾਲੀ) — ਇਹ ਲੱਸੀ ਬਹੁਤ ਖੱਟੀ ਹੈ।
  • (ਪੀਲ਼ੇ ਰੰਗ ਦੀ) — ਮੇਰੀ ਖੱਟੀ ਚੁੰਨੀ ਮੇਰੇ ਸੂਟ ਨਾਲ਼ ਜਚਦੀ ਹੈ।
  • (ਕਮਾਈ) — ਆਪਣੀ ਖੱਟੀ ਵਿੱਚੋਂ ਦਸਵੰਧ ਕੱਢਿਆ ਕਰੋ।

43. ਖੁੰਬ :

  • (ਸਬਜ਼ੀ) — ਖੂੰਬ ਬਹੁਤ ਹੀ ਪੌਸ਼ਟਿਕ ਹੁੰਦੀ ਹੈ।
  • (ਆਕੜ) — ਲੱਗਦਾ ਹੈ, ਸ਼ਿਵਮ ਦੀ ਖੁੰਬ ਠੱਪਣੀ ਹੀ ਪੈਣੀ ਹੈ।

44. ਖ਼ਾਤਰ :

  • (ਵਾਸਤੇ) — ਮੈਂ ਤੇਰੀ ਖ਼ਾਤਰ ਵਿਆਹ ਵਿੱਚ ਆਇਆ ਹਾਂ।
  • (ਮਾਰ-ਕੁਟਾਈ) — ਪੁਲਿਸ ਨੇ ਚੋਰ ਦੀ ਏਨੀ ਖ਼ਾਤਰ ਕੀਤੀ ਕਿ ਉਹ ਸਭ ਕੁਝ ਬਕ ਪਿਆ।
  • (ਆਓ-ਭਗਤ) — ਪੰਜਾਬੀ ਘਰ ਆਏ ਮਹਿਮਾਨ ਦੀ ਚੰਗੀ ਖ਼ਾਤਰ ਕਰਦੇ ਹਨ।

45. ਖ਼ਾਰ :

  • (ਈਰਖਾ) — ਸਾਨੂੰ ਕਦੇ ਵੀ ਕਿਸੇ ਨਾਲ਼ ਖ਼ਾਰ ਨਹੀਂ ਖਾਣੀ ਚਾਹੀਦੀ।
  • (ਸੋਡੇ ਦਾ ਪਾਣੀ) — ਅਕਸਰ ਹੀ ਸ਼ਰਾਬੀ ਲੋਕ ਸ਼ਰਾਬ ਵਿੱਚ ਖ਼ਾਰਾ ਪਾ ਕੇ ਪੀਂਦੇ ਹਨ।
  • (ਕੰਡਾ) — ਗੁਲਾਬ ਦੇ ਫੁੱਲ ਨਾਲ ਖ਼ਾਰ ਵੀ ਹੁੰਦੇ ਹਨ।

46. ਗੋਡਾ :

  • (ਢਾਹ ਕੇ ਕੁੱਟਣਾ) — ਜੀਤੇ ਨੇ ਦਰਸ਼ਨ ਨੂੰ ਗੋਡਾ ਫੇਰ ਕੇ ਨਾਨੀ ਚੇਤੇ ਕਰਾ ਦਿੱਤੀ।
  • (ਲੱਤ ਦਾ ਜੋੜ) — ਪਰਮਿੰਦਰ ਦਾ ਗੋਡਾ ਸੁੱਜਿਆ ਹੋਇਆ ਹੈ।
  • (ਗੁੱਡਣ ਵਾਲ਼ਾ) — ਗੋਡਾ ਸਰ੍ਹੋਂ ਗੋਡ ਰਿਹਾ ਸੀ।

47. ਗੋਲ਼ :

  • (ਖੇਡ ਦੇ ਗੋਲ਼) — ਸਾਡੀ ਫੁਟਬਾਲ ਦੀ ਟੀਮ ਨੇ ਚਾਰ ਗੋਲ਼ ਕੀਤੇ ਸਨ।
  • (ਗੋਲ਼ ਘੇਰੇ ਵਾਲ਼ਾ) — ਸਾਡੇ ਘਰ ਇੱਕ ਗੋਲ਼ ਮੇਜ਼ ਹੈ।
  • (ਅਸਪਸ਼ਟ) — ਗੋਲ਼-ਮੋਲ਼ ਗੱਲ ਨਹੀਂ ਕਰਨੀ ਚਾਹੀਦੀ।

48. ਗੋਲਾ :

  • (ਗ਼ੁਲਾਮ) — ਪੁਰਾਤਨ ਸਮੇਂ ਗ਼ਰੀਬ ਲੋਕ ਰਾਜਿਆਂ-ਮਹਾਰਾਜਿਆਂ ਦੇ ਗੋਲੇ ਬਣੇ ਰਹਿੰਦੇ ਸਨ।
  • (ਤਾਸ਼ ਦਾ ਪੱਤਾ) — ਖੇਡਣ ਸਮੇਂ ਮੇਰੇ ਕੋਲ਼ ਇੱਕ ਵੀ ਗੋਲ਼ਾ ਨਹੀਂ ਸੀ।
  • (ਤੋਪ ਦਾ ਗੋਲ਼ਾ) — ਗੋਲ਼ਾ ਡਿੱਗਾਦਿਆਂ ਹੀ ਅਨੇਕ ਇਮਾਰਤਾਂ ਢਹਿ-ਢੇਰੀ ਹੋ ਗਈਆਂ।

49. ਘਟ :

  • (ਵੱਧ ਦੇ ਉਲਟ) — ਮੇਰੇ ਕੋਲ਼ ਦਸ ਹਜ਼ਾਰ ਰੁਪਏ ਘਟ ਗਏ ਹਨ।
  • (ਬੱਦਲ਼) — ਵੇਖੋ! ਘਟ ਚੜ੍ਹ ਆਈ ਹੈ, ਮੀਂਹ ਪਿਆ ਕਿ ਪਿਆ।
  • (ਡਿੱਗਣਾ) — ਸਾਹਮਣੇ ਸੱਪ ਵੇਖ ਕੇ ਮੇਰਾ ਦਿਲ ਘਟ ਰਿਹਾ ਸੀ।

50. ਘਰ :

  • (ਰਿਹਾਇਸ਼ੀ ਮਕਾਨ) — ਹਰਸ਼ ਦਾ ਘਰ ਵੱਡਾ ਹੈ।
  • (ਅਸਰ ਹੋਣਾ) — ਮੇਰੇ ਮਿੱਤਰ ਦੇ ਵਿਚਾਰਾਂ ਨੇ ਮੇਰੇ ਦਿਲ ਵਿੱਚ ਘਰ ਕਰ ਲਿਆ ਹੈ।
  • (ਖ਼ਾਨੇ) — ਜੋਤਸ਼ੀ ਨੇ ਕਾਗ਼ਜ ‘ਤੇ ਨੌਂ ਕੁ ਘਰ ਬਣਾ ਕੇ ਭਵਿੱਖ ਦੱਸਣਾ ਸ਼ੁਰੂ ਕੀਤਾ ਸੀ।
  • (ਖੇਡ) — ਕੁੜੀਆਂ ਪਹਿਲਾਂ ਘਰ-ਘਰ ਖੇਡ ਰਹੀਆਂ ਸਨ।

51. ਘੜੀ :

  • (ਵਕਤ ਵੇਖਣ ਦਾ ਸੰਤਰ) — ਮੇਰੀ ਘੜੀ ਮਹਿੰਗੀ ਹੈ।
  • (ਵਕਤ) — ਮੇਰਾ ਮਿੱਤਰ ਕਿਹੜੀ ਘੜੀ ਆਏਗਾ?
  • (ਘੜਨਾ) — ਪਿਤਾ ਜੀ ਨੇ ਪੈਨਸਿਲ ਘੜੀ ਸੀ।
  • (ਮੁੜ-ਮੁੜ) — ਸਾਨੂੰ ਘੜੀ-ਮੁੜੀ ਕਿਸੇ ਨੂੰ ਤੰਗ ਨਹੀਂ ਕਰਨਾ ਚਾਹੀਦਾ।

ਜਿਵੇਂ ਕਿ ਤੁਸੀਂ ਇਸ article ਵਿੱਚ ਬਹੁ-ਅਰਥਕ ਸ਼ਬਦ (Bahu Arthak Shabad) ਨੂੰ detail ਵਿੱਚ ਪੜ੍ਹ ਲਿਆ ਹੈ, ਇਸ ਤੋਂ ਸਾਰੇ competitive exams ਵਿੱਚ ਪ੍ਰਸ਼ਨ ਪੁੱਛੇ ਜਾਂਦੇ ਹਨ, ਜਿਸ ਕਰਕੇ ਇਹਨਾਂ ਦੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਉਸੇ ਤਰ੍ਹਾਂ ਪਿਛਲੇ article ਵਿੱਚ ਤੁਸੀਂ ਅਰਥ-ਬੋਧ (Arth-Bodh) – ਵਿਰੋਧੀ ਸ਼ਬਦ ਅਤੇ ਸਮਾਨਾਰਥਕ ਸ਼ਬਦ ਪੜ੍ਹੇ ਹਨ। ਅਗਲੇ article ਵਿੱਚ ਅਸੀਂ ਨਾਂਵ ਨੂੰ ਵੀ detail ਵਿੱਚ ਪੜ੍ਹਾਂਗੇ, ਜੋ ਕਿ ਆਉਣ ਵਾਲੇ ਪੇਪਰਾਂ ਲਈ ਬਹੁਤ ਮਹੱਤਵਪੂਰਨ ਹੈ।

About the Author – Sam

I am the main content writer at RankersChoice.com. My work is focused on writing articles that help candidates prepare for exams like PSSSB, PPSC, SSC, IBPS, and many other state and national‑level government exams. I have been teaching for more than 10 years. I have also cleared exams including SSC CGL, SSC CPO, SSC CHSL, Punjab Patwari, and Punjab Excise Inspector. My goal is to provide valuable resources for aspiring candidates while promoting RankersChoice.com mission.

WhatsApp Channel Join Now
X (Twitter) Follow Now
Pinterest Follow Now
Instagram Follow Now
Scroll to Top