ਵਾਕ ਵਿੱਚ ਨਾਂਵ ਜਾਂ ਪੜਨਾਂਵ ਸ਼ਬਦ ਦਾ ਵਾਕ ਦੀ ਕਿਰਿਆ ਅਤੇ ਹੋਰ ਸ਼ਬਦਾਂ ਨਾਲ ਜੋ ਸੰਬੰਧ ਹੁੰਦਾ ਹੈ, ਉਸ ਨੂੰ ਕਾਰਕ ਕਿਹਾ ਜਾਂਦਾ ਹੈ; ਜਿਵੇਂ:
- ਇਹ ਦੀਪਕ ਦਾ ਘਰ ਹੈ। (ਕਿਰਿਆ ਦਾ ਦੀਪਕ ਅਤੇ ਘਰ ਨਾਲ਼ ਸੰਬੰਧ ਹੈ।)
- ਸੰਗੀਤਾ ਨੇ ਮਨਜੀਤ ਨੂੰ ਵਧਾਈ ਦਿੱਤੀ। (ਕਿਰਿਆ ਦਾ ਸੰਗੀਤਾ ਤੇ ਮਨਜੀਤ ਨਾਲ ਸੰਬੰਧ ਹੈ।)
Case (ਕਾਰਕ) shows the relationship of a noun or pronoun with the verb and other words in a sentence.
ਕਾਰਕ ਦੀ ਪਛਾਣ:
ਕਾਰਕ ਦੀ ਪਛਾਣ ਵਾਕ ਵਿੱਚ ਵਰਤੇ ਗਏ ਸੰਬੰਧਕ (postpositions) ਰਾਹੀਂ ਹੁੰਦੀ ਹੈ, ਜੋ ਕਿਰਿਆ ਨਾਲ ਵੱਖ-ਵੱਖ ਪ੍ਰਸ਼ਨਾਂ ਦੇ ਜਵਾਬ ਦਿੰਦੇ ਹਨ।
Case is identified by postpositions that answer questions related to the verb (like who, whom, by whom, for whom, etc.).
ਕਾਰਕ-ਚਿੰਨ੍ਹ:
ਵਾਕ ਵਿੱਚ ਨਾਂਵ ਜਾਂ ਪੜਨਾਂਵ ਨਾਲ ਲੱਗੇ ਜਿਹੜੇ ਸੰਬੰਧਕ ਉਸਦਾ ਸੰਬੰਧ ਦੱਸਦੇ ਹਨ, ਉਹਨਾਂ ਨੂੰ ਕਾਰਕ-ਚਿੰਨ੍ਹ ਕਿਹਾ ਜਾਂਦਾ ਹੈ; ਜਿਵੇਂ: ਨੇ, ਨੂੰ, ਨਾਲ, ਰਾਹੀਂ, ਵਾਸਤੇ, ਤੋਂ, ਪਰ ਆਦਿ।
Words like ne, nu, naal, ton, lai, through etc. are called case markers in Punjabi Grammar.
ਕਾਰਕ ਦੀਆਂ ਕਿਸਮਾਂ (Types of Case):
ਪੰਜਾਬੀ ਵਿੱਚ ਅੱਠ ਤਰ੍ਹਾਂ ਦੇ ਕਾਰਕ ਹੁੰਦੇ ਹਨ:
- ਕਰਤਾ-ਕਾਰਕ — ਨੇ
(Subject Case — by/subject marker) - ਕਰਮ-ਕਾਰਕ — ਨੂੰ
(Object Case — to/whom) - ਕਰਨ-ਕਾਰਕ — ਰਾਹੀਂ, ਨਾਲ, ਦੁਆਰਾ
(Instrumental Case — by/with/through) - ਸੰਪਰਦਾਨ-ਕਾਰਕ — ਲਈ, ਵਾਸਤੇ, ਖਾਤਰ
(Dative Case — for) - ਅਪਾਦਾਨ-ਕਾਰਕ — ਤੋਂ, ਕੋਲ਼ੋਂ, ਪਾਸੋਂ
(Ablative Case — from) - ਸੰਬੰਧ-ਕਾਰਕ — ਦਾ, ਦੇ, ਦੀ, ਮੇਰਾ, ਤੇਰਾ
(Possessive Case — of) - ਅਧਿਕਰਨ-ਕਾਰਕ — ਪਰ, ਵਿੱਚ, ਤੇ, ਉੱਤੇ, ਅੰਦਰ, ਬਾਹਰ
(Locative Case — in/on/at) - ਸੰਬੋਧਨ-ਕਾਰਕ — ਓਏ, ਵੇ, ਨੀ
(Vocative Case — calling/addressing)
ਨੋਟ: ਕਾਰਕ ਨੂੰ ਸਮਝਣ ਲਈ ਸਧਾਰਣ ਤਰੀਕਾ ਇਹ ਹੈ ਕਿ ਕਿਰਿਆ ਤੋਂ ਸਵਾਲ ਪੁੱਛੋ, ਅਤੇ ਜੋ ਜਵਾਬ ਆਵੇ, ਉਸ ਨਾਲ ਲੱਗੇ ਸੰਬੰਧਕ ਤੋਂ ਕਾਰਕ ਪਛਾਣੋ।
1. ਕਰਤਾ-ਕਾਰਕ (Subject Case)
ਕਿਸੇ ਵਾਕ ਵਿੱਚ ਕੰਮ ਕਰਨ ਵਾਲ਼ੇ ਨਾਂਵ ਜਾਂ ਪੜਨਾਂਵ ਨੂੰ ਕਰਤਾ-ਕਾਰਕ ਕਿਹਾ ਜਾਂਦਾ ਹੈ; ਜਿਵੇਂ:
- ਰਮਨ ਨਾਵਲ ਪੜ੍ਹਦਾ ਹੈ।
- ਉਸ ਨੇ ਨਾਵਲ ਪੜ੍ਹਿਆ।
ਇਹਨਾਂ ਵਾਕਾਂ ਵਿੱਚ ਪੜ੍ਹਨ ਦਾ ਕੰਮ ਕਰਨ ਵਾਲੇ ਰਮਨ ਅਤੇ ਉਸ ਨੇ ਹਨ, ਇਸ ਲਈ ਇਹ ਕਰਤਾ-ਕਾਰਕ ਹਨ।
- ਪਹਿਲੇ ਵਾਕ ਵਿੱਚ ‘ਰਮਨ’ ਨਾਲ਼ ਕੋਈ ਸੰਬੰਧਕ ਨਹੀਂ, ਇਸ ਲਈ ਇਸਦਾ ਕੋਈ ਕਾਰਕ-ਚਿੰਨ੍ਹ ਨਹੀਂ।
- ਦੂਜੇ ਵਾਕ ਵਿੱਚ ‘ਉਸ’ ਨਾਲ ‘ਨੇ’ ਲੱਗਿਆ ਹੈ, ਇਸ ਲਈ ‘ਨੇ’ ਕਰਤਾ-ਕਾਰਕ ਦਾ ਚਿੰਨ੍ਹ ਹੈ।
ਪਛਾਣ: ਕਰਤਾ-ਕਾਰਕ ਲੱਭਣ ਲਈ ਕਿਰਿਆ ਨਾਲ ‘ਕੌਣ’ ਜਾਂ ‘ਕਿਸ ਨੇ’ ਲਾ ਕੇ ਸਵਾਲ ਕਰਦੇ ਹਾਂ; ਜਿਵੇਂ:
- ਕੌਣ ਨਾਵਲ ਪੜ੍ਹਦਾ ਹੈ? → ਰਮਨ
- ਕਿਸ ਨੇ ਨਾਵਲ ਪੜ੍ਹਿਆ? → ਉਸ ਨੇ
ਇਸ ਲਈ ‘ਰਮਨ’ ਅਤੇ ‘ਉਸ ਨੇ’ ਕਰਤਾ-ਕਾਰਕ ਹਨ।
2. ਕਰਮ-ਕਾਰਕ (Object Case)
ਜਦੋਂ ਕਿਸੇ ਵਾਕ ਦੀ ਕਿਰਿਆ ਦਾ ਪ੍ਰਭਾਵ ਕਰਤਾ ਤੋਂ ਛੁੱਟ ਕੇ ਕਿਸੇ ਹੋਰ ਨਾਂਵ ਜਾਂ ਪੜਨਾਂਵ ‘ਤੇ ਪੈਂਦਾ ਹੈ, ਤਾਂ ਉਹ ਨਾਂਵ ਜਾਂ ਪੜਨਾਂਵ ਕਰਮ-ਕਾਰਕ ਹੁੰਦਾ ਹੈ; ਜਿਵੇਂ:
- ਬਲਜੀਤ ਨੇ ਜੂਸ ਪੀਤਾ।
- ਉਸ ਨੇ ਦੀਪਕ ਨੂੰ ਪਾਣੀ ਪਿਲਾਇਆ।
ਪਹਿਲੇ ਵਾਕ ਵਿੱਚ ‘ਜੂਸ’ ਅਤੇ ਦੂਜੇ ਵਾਕ ਵਿੱਚ ‘ਦੀਪਕ ਨੂੰ’ ਤੇ ‘ਪਾਣੀ’ ਕਰਮ-ਕਾਰਕ ਹਨ।
ਪਛਾਣ: ਕਰਮ-ਕਾਰਕ ਲੱਭਣ ਲਈ ਕਿਰਿਆ ਨਾਲ ‘ਕੀ’ ਜਾਂ ‘ਕਿਸ ਨੂੰ’ ਲਾ ਕੇ ਸਵਾਲ ਕੀਤਾ ਜਾਂਦਾ ਹੈ; ਜਿਵੇਂ:
- ਬਲਜੀਤ ਨੇ ਕੀ ਪੀਤਾ? → ਜੂਸ
- ਉਸ ਨੇ ਕਿਸ ਨੂੰ ਪਾਣੀ ਪਿਲਾਇਆ? → ਦੀਪਕ ਨੂੰ
- ਉਸ ਨੇ ਕੀ ਪਿਲਾਇਆ? → ਪਾਣੀ
ਦੂਜੇ ਵਾਕ ਵਿੱਚ ਦੋ ਕਰਮ-ਕਾਰਕ ਹਨ:
- ਪਾਣੀ → ਪ੍ਰਾਪਤ-ਕਰਮ (Direct Object)
- ਦੀਪਕ ਨੂੰ → ਅਪ੍ਰਾਪਤ-ਕਰਮ (Indirect Object)
ਵਿਆਖਿਆ:
- ਪ੍ਰਾਪਤ-ਕਰਮ ਉਹ ਹੁੰਦਾ ਹੈ, ਜਿਸ ‘ਤੇ ਕੰਮ ਸਿੱਧਾ ਪੈਂਦਾ ਹੈ (ਕੀ?)
- ਅਪ੍ਰਾਪਤ-ਕਰਮ ਉਹ ਹੁੰਦਾ ਹੈ, ਜਿਸ ਲਈ ਜਾਂ ਜਿਸ ਨੂੰ ਕੰਮ ਕੀਤਾ ਜਾਂਦਾ ਹੈ (ਕਿਸ ਨੂੰ?)
- ਇੱਥੇ ‘ਨੂੰ’ ਕਰਮ-ਕਾਰਕ ਦਾ ਚਿੰਨ੍ਹ ਹੈ।
3. ਕਰਨ-ਕਾਰਕ (Instrumental Case)
ਵਾਕ ਵਿੱਚ ਜਿਸ ਨਾਂਵ ਜਾਂ ਪੜਨਾਂਵ ਦੁਆਰਾ ਕਿਰਿਆ ਦਾ ਕੰਮ ਕੀਤਾ ਜਾਵੇ, ਉਸ ਨੂੰ ਕਰਨ-ਕਾਰਕ ਕਿਹਾ ਜਾਂਦਾ ਹੈ; ਜਿਵੇਂ:
- ਰਮਨ ਨੇ ਸੱਪ ਨੂੰ ਸੋਟੇ ਨਾਲ਼ ਮਾਰਿਆ।
- ਰੈਜਨਾ ਨੇ ਸਹੇਲੀ ਰਾਹੀਂ ਕਿਤਾਬ ਭੇਜੀ।
ਇਹਨਾਂ ਵਾਕਾਂ ਵਿੱਚ ‘ਸੋਟੇ’ ਅਤੇ ‘ਸਹੇਲੀ’ ਕਰਨ-ਕਾਰਕ ਹਨ, ਕਿਉਂਕਿ ਕਿਰਿਆ ਇਹਨਾਂ ਦੇ ਸਾਧਨ ਰਾਹੀਂ ਹੋਈ ਹੈ।
ਪਛਾਣ: ਕਰਨ-ਕਾਰਕ ਵਾਲੇ ਨਾਂਵ ਜਾਂ ਪੜਨਾਂਵ ਨਾਲ ਆਮ ਤੌਰ ‘ਤੇ ਇਹ ਕਾਰਕ-ਚਿੰਨ੍ਹ ਲੱਗਦੇ ਹਨ:
ਨਾਲ, ਰਾਹੀਂ, ਦੁਆਰਾ, ਹੱਥੀਂ, ਤੋਂ ਆਦਿ।
ਉਦਾਹਰਨ:
- ਰਮਨ ਨੇ ਕਿਸ ਨਾਲ ਮਾਰਿਆ? → ਸੋਟੇ ਨਾਲ
- ਰੈਜਨਾ ਨੇ ਕਿਸ ਰਾਹੀਂ ਭੇਜੀ? → ਸਹੇਲੀ ਰਾਹੀਂ
4. ਸੰਪਰਦਾਨ-ਕਾਰਕ (Dative Case)
ਵਾਕ ਵਿੱਚ ਜਿਸ ਦੇ ਲਈ ਜਾਂ ਵਾਸਤੇ ਕਿਰਿਆ ਕੀਤੀ ਜਾਂਦੀ ਹੈ, ਉਹ ਨਾਂਵ ਜਾਂ ਪੜਨਾਂਵ ਸੰਪਰਦਾਨ-ਕਾਰਕ ਹੁੰਦਾ ਹੈ; ਜਿਵੇਂ:
- ਅਧਿਆਪਕ ਨੇ ਵਿਦਿਆਰਥੀਆਂ ਲਈ ਪੁਸਤਕ ਲਈ।
- ਪ੍ਰਿੰਸੀਪਲ ਹਰਜੀਤ ਸਿੰਘ ਨੇ ਸਕੂਲ ਵਾਸਤੇ ਦਿਨ-ਰਾਤ ਇੱਕ ਕੀਤਾ।
ਇਹਨਾਂ ਵਾਕਾਂ ਵਿੱਚ ‘ਵਿਦਿਆਰਥੀਆਂ ਲਈ’ ਅਤੇ ‘ਸਕੂਲ ਵਾਸਤੇ’ ਸੰਪਰਦਾਨ-ਕਾਰਕ ਹਨ, ਕਿਉਂਕਿ ਕੰਮ ਇਹਨਾਂ ਦੇ ਲਈ ਕੀਤਾ ਗਿਆ ਹੈ।
ਪਛਾਣ: ਸੰਪਰਦਾਨ-ਕਾਰਕ ਨਾਲ ਆਮ ਤੌਰ ‘ਤੇ ਇਹ ਕਾਰਕ-ਚਿੰਨ੍ਹ ਲੱਗਦੇ ਹਨ:
ਲਈ, ਵਾਸਤੇ, ਖਾਤਰ ਆਦਿ।
ਉਦਾਹਰਨ:
- ਬੱਚਿਆਂ ਲਈ
- ਦੇਸ਼ ਵਾਸਤੇ
- ਮਾਂ ਦੀ ਖਾਤਰ
5. ਅਪਾਦਾਨ-ਕਾਰਕ (Ablative Case)
ਵਾਕ ਵਿੱਚ ਜਿਸ ਨਾਂਵ ਜਾਂ ਪੜਨਾਂਵ ਤੋਂ ਕਿਰਿਆ ਦੀ ਸ਼ੁਰੂਆਤ ਹੋਵੇ ਜਾਂ ਵੱਖ ਹੋਣ / ਦੂਰ ਹੋਣ ਦਾ ਭਾਵ ਪ੍ਰਗਟ ਹੋਵੇ, ਉਸ ਨੂੰ ਅਪਾਦਾਨ-ਕਾਰਕ ਕਿਹਾ ਜਾਂਦਾ ਹੈ; ਜਿਵੇਂ:
- ਹਰਪਾਲ ਸਹਿਰੋਂ ਆਇਆ ਹੈ।
- ਪਰਮਪਾਲ ਕੋਲੋਂ ਪੈਸੇ ਲੈ ਲੈਣਾ।
ਇਹਨਾਂ ਵਾਕਾਂ ਵਿੱਚ ‘ਸਹਿਰੋਂ’ ਅਤੇ ‘ਪਰਮਪਾਲ ਕੋਲੋਂ’ ਅਪਾਦਾਨ-ਕਾਰਕ ਹਨ, ਕਿਉਂਕਿ ਕਿਰਿਆ ਦਾ ਅਰੰਭ ਜਾਂ ਵੱਖ ਹੋਣ ਦਾ ਭਾਵ ਇਹਨਾਂ ਤੋਂ ਦੱਸਿਆ ਗਿਆ ਹੈ।
ਪਛਾਣ: ਅਪਾਦਾਨ-ਕਾਰਕ ਨਾਲ ਆਮ ਤੌਰ ‘ਤੇ ਇਹ ਕਾਰਕ-ਚਿੰਨ੍ਹ ਲੱਗਦੇ ਹਨ:
ਤੋਂ, ਵਿੱਚੋਂ, ਕੋਲੋਂ, ਥੋਂ, ਤੋਂ ਆਦਿ।
6. ਸੰਬੰਧ-ਕਾਰਕ (Possessive Case)
ਵਾਕ ਵਿੱਚ ਜਦੋਂ ਕਿਸੇ ਨਾਂਵ ਜਾਂ ਪੜਨਾਂਵ ਦਾ ਕਿਸੇ ਹੋਰ ਨਾਂਵ ਜਾਂ ਪੜਨਾਂਵ ਨਾਲ ਮਾਲਕੀ (ownership) ਜਾਂ ਸੰਬੰਧ ਦੱਸਿਆ ਜਾਵੇ, ਉਸ ਨੂੰ ਸੰਬੰਧ-ਕਾਰਕ ਕਿਹਾ ਜਾਂਦਾ ਹੈ; ਜਿਵੇਂ:
- ਇਹ ਬਲਜੀਤ ਦੀ ਕਾਰ ਹੈ।
- ਉਹ ਤੇਰਾ ਸਕੂਟਰ ਹੈ।
ਇਹਨਾਂ ਵਾਕਾਂ ਵਿੱਚ ‘ਬਲਜੀਤ ਦੀ’ ਅਤੇ ‘ਤੇਰਾ’ ਸੰਬੰਧ-ਕਾਰਕ ਹਨ, ਕਿਉਂਕਿ ਇਹ ਮਾਲਕੀ ਦੱਸ ਰਹੇ ਹਨ।
ਪਛਾਣ: ਸੰਬੰਧ-ਕਾਰਕ ਦੇ ਆਮ ਚਿੰਨ੍ਹ ਹਨ:
ਦਾ, ਦੇ, ਦੀ, ਦੀਆਂ, ਮੇਰਾ, ਮੇਰੇ, ਮੇਰੀ, ਤੇਰਾ, ਤੇਰੇ, ਤੇਰੀ, ਤੁਹਾਡਾ, ਤੁਹਾਡੇ, ਤੁਹਾਡੀ ਆਦਿ।
ਉਦਾਹਰਨ:
- ਰਾਮ ਦਾ ਘਰ
- ਮੇਰੀ ਕਿਤਾਬ
- ਉਹਨਾਂ ਦੀਆਂ ਗੱਡੀਆਂ
7. ਅਧਿਕਰਨ-ਕਾਰਕ (Locative Case)
ਪਰਿਭਾਸ਼ਾ: ਵਾਕ ਵਿੱਚ ਕਿਰਿਆ ਦਾ ਕੰਮ ਜਿਸ ਥਾਂ ਜਾਂ ਸਥਾਨ ‘ਤੇ ਹੋਵੇ ਜਾਂ ਜਿਸ ਦੇ ਆਸਰੇ ਹੋਵੇ, ਉਸ ਨੂੰ ਅਧਿਕਰਨ-ਕਾਰਕ ਕਿਹਾ ਜਾਂਦਾ ਹੈ; ਜਿਵੇਂ:
- ਛੱਤ ਉੱਤੇ ਖੇਡੋ।
- ਕਮਰੇ ਵਿੱਚ ਪੜ੍ਹੋ।
ਇਹਨਾਂ ਵਾਕਾਂ ਵਿੱਚ ‘ਛੱਤ’ ਅਤੇ ‘ਕਮਰੇ’ ਅਧਿਕਰਨ-ਕਾਰਕ ਹਨ, ਕਿਉਂਕਿ ਕਿਰਿਆ ਇਹਨਾਂ ਥਾਵਾਂ ‘ਤੇ ਹੋ ਰਹੀ ਹੈ।
ਪਛਾਣ: ਅਧਿਕਰਨ-ਕਾਰਕ ਨਾਲ ਆਮ ਤੌਰ ‘ਤੇ ਇਹ ਚਿੰਨ੍ਹ ਲੱਗਦੇ ਹਨ:
ਉੱਤੇ, ਤੇ, ਵਿੱਚ, ਪਰ, ਅੰਦਰ, ਬਾਹਰ ਆਦਿ।
ਉਦਾਹਰਨ:
- ਮੇਜ਼ ਉੱਤੇ
- ਘਰ ਵਿੱਚ
- ਜ਼ਮੀਨ ਤੇ
8. ਸੰਬੋਧਨ-ਕਾਰਕ (Vocative Case)
ਜਿਸ ਵਾਕ ਵਿੱਚ ਕਿਸੇ ਨਾਂਵ ਜਾਂ ਪੜਨਾਂਵ ਨੂੰ ਸਿੱਧਾ ਬੁਲਾਉਣ ਜਾਂ ਸੰਬੋਧਨ ਕਰਨ ਲਈ ਵਰਤਿਆ ਜਾਵੇ, ਉਸ ਨੂੰ ਸੰਬੋਧਨ-ਕਾਰਕ ਕਿਹਾ ਜਾਂਦਾ ਹੈ; ਜਿਵੇਂ:
- ਓਏ ਮੁੰਡਿਆ! ਸੱਚ-ਸਮਝ ਕੇ ਗੱਲ ਕਰ।
- ਨੀ ਕੁੜੀਏ! ਤੂੰ ਕਿਉਂ ਰੋ ਰਹੀ ਹੈਂ?
ਇਹਨਾਂ ਵਾਕਾਂ ਵਿੱਚ ‘ਓਏ ਮੁੰਡਿਆ’ ਅਤੇ ‘ਨੀ ਕੁੜੀਏ’ ਸੰਬੋਧਨ-ਕਾਰਕ ਹਨ।
ਪਛਾਣ: ਸੰਬੋਧਨ-ਕਾਰਕ ਦੇ ਚਿੰਨ੍ਹ ਦੋ ਤਰ੍ਹਾਂ ਦੇ ਹੁੰਦੇ ਹਨ:
- ਵਿਸਮਿਕ ਚਿੰਨ੍ਹ (Interjections):
ਓਏ, ਵੇ, ਨੀ, ਏ ਆਦਿ - ਸੰਬੋਧਨ ਪਿਛੇਤਰ (Endings):
ਾ, ਆ, ਓ, ਏ ਆਦਿ
Other Punjabi Grammar topics











