ਵਿਸ਼ੇਸ਼ਣ (Adjective)

Official WhatsApp Channel – RankersChoice
Daily MCQs • Exam Alerts • Solved Papers • Expert Tips
Trusted by top rankers – Get exam-ready with us!
Join Now

ਜਿਹੜੇ ਸ਼ਬਦ ਨਾਂਵ ਜਾਂ ਪੜਨਾਂਵ ਦੇ ਨਾਲ਼ ਆ ਕੇ ਉਨ੍ਹਾਂ ਦੇ ਗੁਣ, ਔਗੁਣ ਜਾਂ ਗਿਣਤੀ ਦੱਸਣ ਅਤੇ ਉਨ੍ਹਾਂ ਨੂੰ ਆਮ ਤੋਂ ਖ਼ਾਸ ਬਣਾਉਣ, ਉਨ੍ਹਾਂ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ; ਜਿਵੇਂ:
ਹਰਾ, ਲਾਲ, ਕਾਲ਼ਾ, ਮਿੱਠਾ, ਬਹਾਦਰ, ਮੂਰਖ, ਪਤਲਾ, ਚਲਾਕ, ਡਰਪੋਕ, ਵਧੀਆ, ਤੇਜ਼, ਹੌਲੀ, ਮੋਟਾ, ਪੰਜਵਾਂ ਆਦਿ।
Examples: ਹਰਾ ਦਰੱਖਤ, ਮਿੱਠਾ ਫਲ, ਚਲਾਕ ਮੁੰਡਾ, ਪੰਜਵਾਂ ਵਿਦਿਆਰਥੀ
Adjectives are words that describe a noun or pronoun by telling its quality, quantity, or number.
Examples: green tree, sweet fruit, clever boy, fifth student

ਵਾਕਾਂ ਵਿੱਚ ਵਿਸ਼ੇਸ਼ਣ ਦੀ ਵਰਤੋਂ (Use of Adjectives in Sentences)

  • ਦਲਜੀਤ ਹੁਸ਼ਿਆਰ ਮੁੰਡਾ ਹੈ।
  • ਹਰਪਾਲ ਤਾਂ ਡਰਪੋਕ ਲੜਕਾ ਹੈ।
  • ਪੰਦਰਾਂ ਸਿਪਾਹੀ ਡਿਊਟੀ ਦੇ ਰਹੇ ਹਨ।
  • ਪੰਜਵੀਂ ਕਾਰ ਕਿਸ ਦੀ ਹੈ?
  • ਮੈਨੂੰ ਪੰਜ ਕਿੱਲੋ ਖੰਡ ਦਿਓ।

ਇਨ੍ਹਾਂ ਵਾਕਾਂ ਵਿੱਚ ਹੁਸ਼ਿਆਰ, ਡਰਪੋਕ, ਪੰਦਰਾਂ, ਪੰਜਵੀਂ, ਪੰਜ ਕਿੱਲੋ ਵਿਸ਼ੇਸ਼ਣ ਹਨ, ਕਿਉਂਕਿ ਇਹ ਨਾਂਵਾਂ ਦੇ ਗੁਣ ਜਾਂ ਗਿਣਤੀ ਦੱਸ ਰਹੇ ਹਨ।

  • Daljeet is a clever boy.
  • Harpal is a strong/healthy boy.
  • Fifteen soldiers are on duty.
  • Whose is the fifth car?
  • Give me five kilos of sugar.

In these sentences, the highlighted words are adjectives because they describe quality or quantity.

ਵਿਸ਼ੇਸ਼ (Qualified Noun/Pronoun)

ਜਿਨ੍ਹਾਂ ਨਾਂਵਾਂ ਜਾਂ ਪੜਨਾਂਵਾਂ ਦੇ ਗੁਣ-ਔਗੁਣ ਜਾਂ ਗਿਣਤੀ ਦੱਸ ਕੇ ਉਨ੍ਹਾਂ ਨੂੰ ਆਮ ਤੋਂ ਖ਼ਾਸ ਬਣਾਇਆ ਜਾਵੇ, ਉਨ੍ਹਾਂ ਨੂੰ ਵਿਸ਼ੇਸ਼ ਕਿਹਾ ਜਾਂਦਾ ਹੈ।

ਉਦਾਹਰਨ:

  • ਦਲਜੀਤ ਹੁਸ਼ਿਆਰ ਮੁੰਡਾ ਹੈ।
  • ਹਰਪਾਲ ਭਰਪੂਰ ਲੜਕਾ ਹੈ।
  • ਪੰਦਰਾਂ ਸਿਪਾਹੀ ਡਿਊਟੀ ਦੇ ਰਹੇ ਹਨ।
  • ਪੰਜਵੀਂ ਕਾਰ ਕਿਸ ਦੀ ਹੈ?
  • ਮੈਨੂੰ ਪੰਜ ਕਿੱਲੋ ਖੰਡ ਦਿਓ।

ਇਹਨਾਂ ਵਾਕਾਂ ਵਿੱਚ:
ਮੁੰਡਾ, ਲੜਕਾ, ਸਿਪਾਹੀ, ਕਾਰ, ਚੀਨੀ → ਵਿਸ਼ੇਸ਼ ਹਨ
ਕਿਉਂਕਿ ਇਨ੍ਹਾਂ ਨੂੰ ਵਿਸ਼ੇਸ਼ਣਾਂ (ਹੁਸ਼ਿਆਰ, ਭਰਪੂਰ, ਪੰਦਰਾਂ, ਪੰਜਵੀਂ, ਪੰਜ ਕਿੱਲੋ) ਨਾਲ ਖਾਸ ਬਣਾਇਆ ਗਿਆ ਹੈ।

ਵਿਸ਼ੇਸ਼ਣ ਦੀ ਵਰਤੋਂ ਦੇ ਦੋ ਤਰੀਕੇ (Use of Adjectives)

1. ਵਿਸ਼ੇਸ਼ ਨਾਲ਼ (Attributive Use)
ਜਦੋਂ ਵਿਸ਼ੇਸ਼ਣ ਨਾਂਵ ਜਾਂ ਪੜਨਾਂਵ ਨਾਲ਼ ਸਿੱਧੇ ਜੁੜ ਕੇ ਬਿਨਾਂ ਕਿਸੇ ਕਿਰਿਆ ਦੀ ਮਦਦ ਤੋਂ ਉਸਦਾ ਗੁਣ ਦੱਸੇ, ਉਹ ਵਰਤੋਂ ਵਿਸ਼ੇਸ਼ ਨਾਲ ਹੁੰਦੀ ਹੈ; ਜਿਵੇਂ:

  • ਨਲਾਇਕ ਮੁੰਡਾ
  • ਕਾਲ਼ੀ ਕਾਰ
  • ਸੋਹਣੀ ਕੁੜੀ
  • ਚਿੱਟਾ ਘੋੜਾ

2. ਕਿਰਿਆ ਨਾਲ਼ (Predicative Use)
ਜਦੋਂ ਵਿਸ਼ੇਸ਼ਣ ਕਿਰਿਆ (verb) ਦੀ ਸਹਾਇਤਾ ਨਾਲ਼ ਵਿਸ਼ੇਸ਼ ਦਾ ਗੁਣ ਦੱਸੇ, ਉਹ ਵਰਤੋਂ ਕਿਰਿਆ ਨਾਲ ਹੁੰਦੀ ਹੈ; ਜਿਵੇਂ:

  • ਲੂੰਬੜੀ ਬੜੀ ਚਲਾਕ ਹੈ।
  • ਇਹ ਔਰਤ ਬਹੁਤ ਮਿਹਨਤੀ ਹੈ।
  • ਇਹ ਸਕੂਲ ਵਧੀਆ ਹੈ।

ਵਿਸ਼ੇਸ਼ਣ ਦੀਆਂ ਕਿਸਮਾਂ (Types of Adjectives)

ਵਿਸ਼ੇਸ਼ਣ ਦੀਆਂ ਪੰਜ ਕਿਸਮਾਂ ਹੁੰਦੀਆਂ ਹਨ:

  1. ਗੁਣ-ਵਾਚਕ ਵਿਸ਼ੇਸ਼ਣ (Qualitative Adjective)
    → ਜੋ ਗੁਣ ਜਾਂ ਔਗੁਣ ਦੱਸਣ
    ਜਿਵੇਂ: ਸੋਹਣਾ, ਮਿੱਠਾ, ਚਲਾਕ, ਬਹਾਦਰ
  2. ਸੰਖਿਅਕ ਜਾਂ ਗਿਣਤੀ-ਵਾਚਕ ਵਿਸ਼ੇਸ਼ਣ (Numeral Adjective)
    → ਜੋ ਗਿਣਤੀ ਦੱਸਣ
    ਜਿਵੇਂ: ਇੱਕ, ਦੋ, ਪੰਜ, ਦਸ, ਪਹਿਲਾ, ਦੂਜਾ
  3. ਪਰਿਮਾਣ-ਵਾਚਕ ਜਾਂ ਮਿਣਤੀ-ਵਾਚਕ ਵਿਸ਼ੇਸ਼ਣ (Quantitative Adjective)
    → ਜੋ ਮਾਤਰਾ ਜਾਂ ਮਿਣਤੀ ਦੱਸਣ
    ਜਿਵੇਂ: ਥੋੜਾ, ਜ਼ਿਆਦਾ, ਕੁਝ, ਬਹੁਤ
  4. ਨਿਸਚੇ-ਵਾਚਕ ਵਿਸ਼ੇਸ਼ਣ (Demonstrative Adjective)
    → ਜੋ ਕਿਸੇ ਚੀਜ਼ ਵੱਲ ਇਸ਼ਾਰਾ ਕਰਨ
    ਜਿਵੇਂ: ਇਹ, ਉਹ, ਇਸ, ਉਸ
  5. ਪੜਨਾਂਵੀ ਵਿਸ਼ੇਸ਼ਣ (Pronominal Adjective)
    → ਜੋ ਪੜਨਾਂਵ ਤੋਂ ਬਣ ਕੇ ਨਾਂਵ ਨਾਲ ਵਰਤੇ ਜਾਣ
    ਜਿਵੇਂ: ਮੇਰਾ ਘਰ, ਤੇਰਾ ਦੋਸਤ, ਉਸ ਦੀ ਕਿਤਾਬ

1. ਗੁਣ-ਵਾਚਕ ਵਿਸ਼ੇਸ਼ਣ (Qualitative Adjective)

ਜਿਹੜਾ ਸ਼ਬਦ ਕਿਸੇ ਨਾਂਵ ਦੇ ਗੁਣ ਜਾਂ ਔਗੁਣ ਦੱਸ ਕੇ ਉਸ ਨੂੰ ਆਮ ਤੋਂ ਖ਼ਾਸ ਬਣਾਏ, ਉਹ ਗੁਣ-ਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ; ਜਿਵੇਂ:
ਸਿਆਣਾ, ਗੋਰਾ, ਹੌਲਾ, ਮਿੱਠਾ, ਨਰਮ, ਚੰਗਾ, ਸਸਤਾ, ਨਿਡਰ, ਭਰਪੋਕ, ਤੇਜ਼, ਮਹਿੰਗਾ ਆਦਿ।
Qualitative Adjectives describe the quality of a noun.
good, sweet, soft, brave, expensive

ਵਾਕ (Examples):

  • ਦੀਪਕ ਆਗਿਆਕਾਰ ਵਿਦਿਆਰਥੀ ਹੈ।
  • ਅੱਜ-ਕੱਲ੍ਹ ਚੀਨੀ ਮਾਲ ਬਹੁਤ ਵਿਕ ਰਿਹਾ ਹੈ।
  • ਗੁਰਜੀਤ ਨੇ ਲਾਲ ਪੱਗ ਬੰਨ੍ਹੀ ਹੈ।
  • ਮਿੱਠੇ ਅੰਬ ਖਾਓ।
  • ਦੀਪਕ ਬਹੁਤ ਸੁਰੀਲਾ ਗਾਉਂਦਾ ਹੈ।

ਇਹਨਾਂ ਵਾਕਾਂ ਵਿੱਚ ਆਗਿਆਕਾਰ, ਚੀਨੀ, ਲਾਲ, ਮਿੱਠੇ, ਸੁਰੀਲਾ ਵਿਸ਼ੇਸ਼ਣ ਹਨ, ਕਿਉਂਕਿ ਇਹ ਗੁਣ ਦੱਸ ਰਹੇ ਹਨ।

ਤੁਲਨਾ (Comparison):
ਕਿਸੇ ਇੱਕ ਗੁਣ ਦੇ ਆਧਾਰ ‘ਤੇ ਦੋ ਜਾਂ ਵੱਧ ਚੀਜ਼ਾਂ ਦੀ ਤੁਲਨਾ ਕਰਨੀ ਤੁਲਨਾ ਕਹਿੰਦੀ ਹੈ। ਤੁਲਨਾ ਦੇ ਦ੍ਰਿਸ਼ਟੀਕੋਣ ਤੋਂ ਗੁਣ-ਵਾਚਕ ਵਿਸ਼ੇਸ਼ਣ ਦੀਆਂ ਤਿੰਨ ਅਵਸਥਾਵਾਂ (Three Degrees) ਹੁੰਦੀਆਂ ਹਨ :

(ਉ) ਸਧਾਰਨ ਅਵਸਥਾ (Positive Degree)

ਜਦੋਂ ਕਿਸੇ ਗੁਣ ਨੂੰ ਸਧਾਰਨ ਤੌਰ ‘ਤੇ ਬਿਨਾਂ ਕਿਸੇ ਤੁਲਨਾ ਦੇ ਦੱਸਿਆ ਜਾਵੇ, ਤਾਂ ਉਹ ਸਧਾਰਨ ਅਵਸਥਾ ਹੁੰਦੀ ਹੈ;
Positive Degree shows a quality without any comparison. ਜਿਵੇਂ:

  • ਇਹ ਸੁੰਦਰ ਕਾਰ ਹੈ।
    This car is beautiful.
  • ਇਹ ਵਧੀਆ ਸਕੂਲ ਹੈ।
    This school is good.

ਪਛਾਣ: ਇਸ ਵਿੱਚ ਕੋਈ ਤੁਲਨਾ ਨਹੀਂ ਹੁੰਦੀ
ਇਨ੍ਹਾਂ ਵਾਕਾਂ ਵਿੱਚ ‘ਸੁੰਦਰ’ ਤੇ ‘ਵਧੀਆ’ ਸਧਾਰਨ ਅਵਸਥਾ ਦੇ ਗੁਣ-ਵਾਚਕ ਵਿਸ਼ੇਸ਼ੇਣ ਹਨ।

(ਅ) ਅਧਿਕਤਰ ਅਵਸਥਾ (Comparative Degree)

ਜਦੋਂ ਕਿਸੇ ਗੁਣ ਵਿੱਚ ਦੋ ਚੀਜ਼ਾਂ ਦੀ ਤੁਲਨਾ ਕੀਤੀ ਜਾਵੇ ਅਤੇ ਇੱਕ ਨੂੰ ਦੂਜੇ ਨਾਲੋਂ ਵੱਧ (ਅਧਿਕ) ਦੱਸਿਆ ਜਾਵੇ, ਤਾਂ ਉਹ ਅਧਿਕਤਰ ਅਵਸਥਾ ਹੁੰਦੀ ਹੈ; ਜਿਵੇਂ:

  • ਇਹ ਕਾਰ ਉਸ ਨਾਲ਼ੋਂ ਸੁੰਦਰ ਹੈ।
  • ਇਹ ਸਕੂਲ ਉਸ ਨਾਲ਼ੋਂ ਵਧੀਆ ਹੈ।

ਪਛਾਣ: ਇਸ ਵਿੱਚ ਆਮ ਤੌਰ ‘ਤੇ ‘ਤੋਂ’ ਜਾਂ ‘ਨਾਲੋਂ’ ਵਰਤੇ ਜਾਂਦੇ ਹਨ।

(ੲ) ਅਧਿਕਤਮ ਅਵਸਥਾ (Superlative Degree)

ਜਦੋਂ ਦੋ ਤੋਂ ਵੱਧ ਚੀਜ਼ਾਂ ਦੀ ਤੁਲਨਾ ਕਰਕੇ ਇੱਕ ਨੂੰ ਸਭ ਨਾਲੋਂ ਵਧੀਆ ਜਾਂ ਮਾੜਾ ਦੱਸਿਆ ਜਾਵੇ, ਤਾਂ ਉਹ ਅਧਿਕਤਮ ਅਵਸਥਾ ਹੁੰਦੀ ਹੈ; ਜਿਵੇਂ:

  • ਇਹ ਕਾਰ ਸਭ ਨਾਲ਼ੋਂ ਸੁੰਦਰ ਹੈ।
  • ਇਹ ਸਕੂਲ ਸਭ ਨਾਲ਼ੋਂ ਵਧੀਆ ਹੈ।

ਪਛਾਣ: ਇਸ ਵਿੱਚ ‘ਸਭ ਨਾਲ਼ੋਂ ਵਰਤਿਆ ਜਾਂਦਾ ਹੈ।

ਗੁਣ-ਵਾਚਕ ਵਿਸ਼ੇਸ਼ਣ ਦੀਆਂ ਅਵਸਥਾਵਾਂ (Degrees of Adjective)

ਗੁਣ-ਵਾਚਕ ਵਿਸ਼ੇਸ਼ਣ ਦੀਆਂ ਤਿੰਨਾਂ ਅਵਸਥਾਵਾਂ ਨੂੰ ਦਰਸਾਉਣ ਲਈ ਵੱਖ-ਵੱਖ ਭਾਸ਼ਾਵਾਂ ਵਿੱਚ ਵੱਖ-ਵੱਖ ਤਰੀਕੇ ਵਰਤੇ ਜਾਂਦੇ ਹਨ; ਜਿਵੇਂ:

  • ਪੰਜਾਬੀ: ਸਧਾਰਨ ਅਵਸਥਾ – ਅਧਿਕਤਰ ਅਵਸਥਾ – ਅਧਿਕਤਮ ਅਵਸਥਾ
  • ਸੰਸਕ੍ਰਿਤ: ਅਧਿਕ – ਅਧਿਕਤਰ – ਅਧਿਕਤਮ
  • ਫ਼ਾਰਸੀ: ਬਦ – ਬਦਤਰ – ਬਦਤਰੀਨ
  • ਪੰਜਾਬੀ: ਚੰਗਾ – ਚੰਗੇਰਾ/ਨਾਲ਼ੋਂ ਚੰਗਾ – ਸਭ ਤੋਂ ਚੰਗਾ
    ਉੱਚਾ – ਉੱਚੇਰਾ/ਨਾਲ਼ੋਂ ਉੱਚਾ – ਸਭ ਤੋਂ ਉੱਚਾ

2. ਸੰਖਿਅਕ ਜਾਂ ਗਿਣਤੀ-ਵਾਚਕ ਵਿਸ਼ੇਸ਼ਣ (Numeral Adjective)

ਜਿਹੜੇ ਸ਼ਬਦ ਆਪਣੇ ਵਿਸ਼ੇਸ਼ਾਂ ਦੀ ਗਿਣਤੀ ਜਾਂ ਦਰਜਾ ਦੱਸਣ, ਉਨ੍ਹਾਂ ਨੂੰ ਸੰਖਿਅਕ ਜਾਂ ਗਿਣਤੀ-ਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ; ਜਿਵੇਂ: ਇੱਕ, ਦੋ, ਪਹਿਲਾ, ਦੂਜਾ, ਅੱਧਾ, ਦੁੱਗਣਾ, ਕੁਝ, ਬਹੁਤੇ, ਆਦਿ।

  • ਮੇਰੇ ਕੋਲ਼ ਪੰਜ ਪੁਸਤਕਾਂ ਹਨ।
  • ਹਰੀਸ਼ ਆਪਣੀ ਜਮਾਤ ਵਿੱਚ ਪਹਿਲੇ ਨੰਬਰ ‘ਤੇ ਹੈ।
  • ਦਸ ਦੇ ਦਸ ਲੜਕੇ ਪਾਸ ਹੋਏ।
  • ਮੈਂ ਅੱਧਾ ਕਿੱਲੋ ਖੰਡ ਲਿਆਂਦੀ ਸੀ।
  • ਬੈਂਚਾ ਉੱਪਰ ਦੋ-ਦੋ ਕਰ ਕੇ ਬੈਠਦੇ ਜਾਓ।
  • ਕੁਝ ਕੁੜੀਆਂ ਪੜ੍ਹਨ ਲੱਗ ਪਈਆਂ ਹਨ।

ਪੰਜਾਬੀ ਵਿੱਚ ਸੰਖਿਅਕ-ਵਿਸ਼ੇਸ਼ਣ ਦੇ ਛੇ ਰੂਪ ਹੁੰਦੇ ਹਨ:

(ਉ) ਸਧਾਰਨ (Cardinal)

ਉਹ ਵਿਸ਼ੇਸ਼ਣ ਜੋ ਆਪਣੇ ਨਾਂਵ/ਪੜਨਾਂਵ ਦੀ ਸਿੱਧੀ ਗਿਣਤੀ ਦੱਸਣ।
Cardinal numbers show exact quantity.
ਪਛਾਣ: ਸਿੱਧੀ ਗਿਣਤੀ (1, 2, 3…)

ਉਦਾਹਰਨ:

  • ਪੰਜ ਮੁੰਡੇ ਆਏ।

(ਅ) ਕਰਮ-ਵਾਚੀ (Ordinal)

ਉਹ ਵਿਸ਼ੇਸ਼ਣ ਜੋ ਆਪਣੇ ਨਾਂਵ/ਪੜਨਾਂਵ ਦਾ ਕ੍ਰਮ ਜਾਂ ਦਰਜਾ ਦੱਸਣ।
Ordinal numbers show position/order.
ਪਛਾਣ: ਪਹਿਲਾ, ਦੂਜਾ, ਤੀਜਾ…

ਉਦਾਹਰਨ:

  • ਉਹ ਪਹਿਲਾ ਨੰਬਰ ਲੈ ਕੇ ਆਇਆ।

(ੲ) ਸਮੁੱਚਤਾ-ਬੋਧਕ (Totality)

ਉਹ ਵਿਸ਼ੇਸ਼ਣ ਜੋ ਆਪਣੇ ਵਿਸ਼ੇਸ਼ ਦੀ ਪੂਰੀ ਗਿਣਤੀ ਦੱਸਣ।
Totality shows whole quantity/all items.
ਪਛਾਣ: ਸਾਰੇ, ਦੋਵੇਂ, ਚਾਰੇ…

ਉਦਾਹਰਨ:

  • ਦਸ ਦੇ ਦਸ ਵਿਦਿਆਰਥੀ ਪਾਸ ਹੋਏ।

(ਸ) ਕਸਰੀ (Fractional)

ਉਹ ਵਿਸ਼ੇਸ਼ਣ ਜੋ ਆਪਣੇ ਵਿਸ਼ੇਸ਼ ਦਾ ਹਿੱਸਾ ਜਾਂ ਭਾਗ ਦੱਸਣ।
Fractional shows part of a whole.
ਪਛਾਣ: ਅੱਧਾ, ਪੌਣਾ, ਸਵਾ…

ਉਦਾਹਰਨ:

  • ਉਸ ਨੇ ਅੱਧਾ ਕੰਮ ਕੀਤਾ।

(ਹ) ਨਿਖੇੜ-ਵਾਚੀ (Distributive)

ਉਹ ਵਿਸ਼ੇਸ਼ਣ ਜੋ ਬਹੁਤਿਆਂ ਵਿੱਚੋਂ ਇੱਕ-ਇੱਕ ਕਰਕੇ ਵੰਡ ਕੇ ਦੱਸਣ।
Distributive shows distribution individually.
ਪਛਾਣ: ਇੱਕ-ਇੱਕ, ਦੋ-ਦੋ…

ਉਦਾਹਰਨ:

  • ਬੱਚਿਆਂ ਨੂੰ ਦੋ-ਦੋ ਕਿਤਾਬਾਂ ਦਿੱਤੀਆਂ।

(ਕ) ਅਨਿਸਚਿਤ (Indefinite)

ਉਹ ਵਿਸ਼ੇਸ਼ਣ ਜੋ ਗਿਣਤੀ ਦਾ ਅੰਦਾਜ਼ਾ ਤਾਂ ਦੱਸਣ ਪਰ ਪੂਰੀ ਗਿਣਤੀ ਨਾ ਦੱਸਣ
Indefinite shows approximate quantity.
ਪਛਾਣ: ਕੁਝ, ਕਈ, ਬਹੁਤ ਸਾਰੇ…

ਉਦਾਹਰਨ:

  • ਕੁਝ ਵਿਦਿਆਰਥੀ ਗੈਰਹਾਜ਼ਰ ਸਨ।

ਵੱਖਰੇ ਉਦਾਹਰਨ (ਸਮਝਣ ਲਈ)

  • ਸਧਾਰਨ ਸੰਖਿਅਕ ਵਿਸ਼ੇਸ਼ਣ: ਪੰਜ, ਦਸ, ਪੰਦਰਾਂ, ਵੀਹ, ਚਾਲ਼ੀ
  • ਕਰਮ-ਵਾਚੀ ਸੰਖਿਅਕ ਵਿਸ਼ੇਸ਼ਣ: ਪਹਿਲਾ, ਦੂਜਾ, ਤੀਜਾ, ਦਸਵਾਂ
  • ਸਮੁੱਚਤਾ-ਬੋਧਕ ਸੰਖਿਅਕ ਵਿਸ਼ੇਸ਼ਣ: ਦੋਵੇਂ, ਚਾਰੇ, ਪੰਜੇ, ਅੱਠੇ
  • ਕਸਰੀ ਸੰਖਿਅਕ ਵਿਸ਼ੇਸ਼ਣ: ਅੱਧਾ, ਪੌਣਾ, ਢਾਈ, ਸਵਾ
  • ਨਿਖੇੜੀ-ਵਾਚਕ ਸੰਖਿਅਕ ਵਿਸ਼ੇਸ਼ਣ: ਇੱਕ-ਇੱਕ, ਦੋ-ਦੋ, ਚਾਰ-ਚਾਰ
  • ਅਨਿਸਚਿਤ: ਕੁਝ, ਕਈ, ਬਹੁਤ ਸਾਰੇ

3. ਪਰਿਮਾਣ-ਵਾਚਕ ਜਾਂ ਮਿਣਤੀ-ਵਾਚਕ ਵਿਸ਼ੇਸ਼ਣ (Quantitative Adjective)

ਜਿਹੜੇ ਸ਼ਬਦ ਆਪਣੇ ਵਿਸ਼ੇਸ਼ਾਂ ਦੀ ਮਿਣਤੀ ਜਾਂ ਮਾਪ-ਤੋਲ ਦੱਸਣ, ਉਹਨਾਂ ਨੂੰ ਪਰਿਮਾਣ-ਵਾਚਕ ਜਾਂ ਮਿਣਤੀ-ਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ; ਜਿਵੇਂ: ਕਿੱਲੋ ਭਰ, ਥੋੜ੍ਹਾ, ਬਹੁਤ ਸਾਰਾ, ਜਿੰਨਾ, ਕਿੰਨਾ, ਆਦਿ।

ਉਦਾਹਰਨ:

  • ਮੈਨੂੰ ਕਿੱਲੋ ਭਰ ਸੀਮਿੰਟ ਚਾਹੀਦਾ ਹੈ।
  • ਮੈਨੂੰ ਥੋੜ੍ਹਾ ਜਿਹਾ ਨਮਕ ਚਾਹੀਦਾ ਹੈ।

ਇਹ ਦੋ ਤਰ੍ਹਾਂ ਦੇ ਹੁੰਦੇ ਹਨ:

(ਉ) ਨਿਸਚਿਤ ਪਰਿਮਾਣ-ਵਾਚਕ ਜਾ ਮਿਣਤੀ-ਵਾਚਕ ਵਿਸ਼ੇਸ਼ਣ (Definite Quantitative Adjective)

ਜਿਹੜੇ ਸ਼ਬਦ ਆਪਣੇ ਵਿਸ਼ੇਸ਼ਾਂ ਦੀ ਪੂਰੀ-ਪੂਰੀ ਮਿਣਤੀ ਜਾਂ ਮਾਪ-ਤੋਲ ਦੱਸਣ।
Definite Quantitative Adjectives show exact measurement or quantity.
ਪਛਾਣ: ਸਹੀ ਮਾਪ ਦਿੱਤਾ ਹੋਵੇ (ਜਿਵੇਂ ਕਿੱਲੋ, ਮੀਟਰ, ਫੁੱਟ)।

ਉਦਾਹਰਨ:

  • ਤਿੰਨ ਕਿੱਲੋ ਆਟਾ ਦਿਓ।
  • ਪੰਜ-ਪੰਜ ਫੁੱਟ ‘ਤੇ ਨਿਸ਼ਾਨ ਲਾਓ।
  • ਦਸ ਮੀਟਰ ਮੋਟਾ ਕੰਮ ਲਿਆਓ।
  • ਇੱਥੇ ਇੱਕ ਕਿਲੋਮੀਟਰ ਸੜਕ ਟੁੱਟੀ ਹੋਈ ਹੈ।

(ਅ) ਅਨਿਸਚਿਤ ਪਰਿਮਾਣ-ਵਾਚਕ ਵਿਸ਼ੇਸ਼ਣ (Indefinite Quantitative Adjective)

ਜਿਹੜੇ ਆਪਣੇ ਵਿਸ਼ੇਸ਼ਾਂ ਦੀ ਪੂਰੀ ਮਿਣਤੀ ਜਾਂ ਮਾਪ ਨਾ ਦੱਸਣ, ਸਿਰਫ਼ ਅੰਦਾਜ਼ਾ ਦੱਸਣ।
Indefinite Quantitative Adjectives show approximate quantity.
ਪਛਾਣ: ਥੋੜ੍ਹਾ, ਬਹੁਤ, ਕੁਝ ਆਦਿ ਸ਼ਬਦ।

ਉਦਾਹਰਨ:

  • ਮੈਨੂੰ ਥੋੜ੍ਹਾ ਜਿਹਾ ਗੁੜ ਦਿਓ।
  • ਸਬਜ਼ੀ ਵਿੱਚ ਥੋੜ੍ਹਾ ਜਿਹਾ ਨਮਕ ਪਾ ਦਿਓ।
  • ਚਾਹ ਵਿੱਚ ਜ਼ਰਾ ਕੁ ਖੰਡ ਹੋਰ ਪਾਓ।
  • ਪੀਪੇ ਵਿੱਚ ਬਹੁਤ ਸਾਰਾ ਤੇਲ ਚੋ ਗਿਆ ਹੈ।

4. ਨਿਸ਼ੇ-ਵਾਚਕ ਵਿਸ਼ੇਸ਼ਣ (Demonstrative Adjective)

ਜਿਹੜੇ ਸ਼ਬਦ ਆਪਣੇ ਵਿਸ਼ੇਸ਼ਾੰ ਨੂੰ ਇਸ਼ਾਰੇ ਨਾਲ਼ ਆਮ ਤੋਂ ਖ਼ਾਸ ਬਣਾਉਣ, ਉਨ੍ਹਾਂ ਨੂੰ ਨਿਸਚੇ-ਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ; ਜਿਵੇਂ: ਇਹ, ਇਨ੍ਹਾਂ, ਉਹ, ਉਨ੍ਹਾਂ, ਆਦਿ।

  • ਇਹ ਰਮਨ ਦਾ ਘਰ ਹੈ।
  • ਉਹ ਹਰਕੀਰਤ ਦਾ ਸਕੂਟਰ ਹੈ।

ਇਹ ਦੇ ਦੋ ਭਾਗ ਹੁੰਦੇ ਹਨ:

(ਉ) ਨਿਕਟ-ਵਰਤੀ ਨਿਸਚੇ-ਵਾਚਕ ਵਿਸ਼ੇਸ਼ਣ (Near Demonstrative)

ਜਿਹੜੇ ਸ਼ਬਦ ਨੇੜੇ ਦੀ ਚੀਜ਼ ਵੱਲ ਇਸ਼ਾਰਾ ਕਰਕੇ ਉਸ ਨੂੰ ਖਾਸ ਬਣਾਉਣ।
Near demonstrative adjectives point to things close to the speaker.
ਪਛਾਣ: ਇਹ, ਇਸ, ਇਹਨਾਂ, ਆਦਿ।

ਉਦਾਹਰਨ:

  • ਇਹ ਕਮਲ ਦਾ ਘਰ ਹੈ।
  • ਇਸ ਕਿਤਾਬ ਦੀ ਕੀਮਤ ਸੌ ਰੁਪਏ ਹੈ ।

(ਅ) ਦੂਰ-ਵਰਤੀ ਨਿਸਚੇ-ਵਾਚਕ ਵਿਸ਼ੇਸ਼ਣ (Far Demonstrative)

ਜਿਹੜੇ ਸ਼ਬਦ ਦੂਰ ਦੀ ਚੀਜ਼ ਵੱਲ ਇਸ਼ਾਰਾ ਕਰਕੇ ਉਸ ਨੂੰ ਖ਼ਾਸ ਬਣਾਉਣ।
Far demonstrative adjectives point to things away from the speaker.
ਪਛਾਣ: ਉਹ, ਉਸ, ਉਹਨਾਂ, ਆਦਿ।

ਉਦਾਹਰਨ:

  • ਉਹ ਦੁਕਾਨ ਰਜਤ ਦੀ ਹੈ ।
  • ਅਹੁ ਬੱਸ ਪੁਤਲੀ-ਘਰ ਜਾ ਰਹੀ ਹੈ ।

5. ਪੜਨਾਂਵੀ ਵਿਸ਼ੇਸ਼ਣ (Pronominal Adjective)

ਉਹ ਸ਼ਬਦ, ਜੋ ਪੜਨਾਂਵ ਹੁੰਦੇ ਹੋਏ ਕਿਸੇ ਨਾਂਵ ਨਾਲ਼ ਆ ਕੇ ਵਿਸ਼ੇਸ਼ਣ ਦਾ ਕੰਮ ਕਰਨ, ਉਹਨਾਂ ਨੂੰ ਪੜਨਾਂਵੀ ਵਿਸ਼ੇਸ਼ਣ ਕਿਹਾ ਜਾਂਦਾ ਹੈ; ਜਿਵੇਂ: ਕਿਹੜਾ ਘਰ, ਕਿਹੜਾ ਮੁੰਡਾ, ਤੁਹਾਡਾ ਸਕੂਲ, ਆਦਿ।

  • ਕਿਹੜਾ ਮੁੰਡਾ ਰੌਲਾ ਪਾ ਰਿਹਾ ਹੈ ।
  • ਕਿੰਨੀ ਖੰਡ ਚਾਹੀਦੀ ਹੈ ?

ਇਹਨਾਂ ਵਾਕਾਂ ਵਿੱਚ ਕਿਹੜਾ ਅਤੇ ਕਿੰਨੀ ਸ਼ਬਦ ਪੜਨਾਂਵੀ ਵਿਸ਼ੇਸ਼ਣ ਹਨ।

ਇਹ ਦੋ ਤਰ੍ਹਾਂ ਦੇ ਹੁੰਦੇ ਹਨ:

(ਉ) ਮੂਲ ਰੂਪ ਪੜਨਾਂਵੀ ਵਿਸ਼ੇਸ਼ਣ (Primary Pronominal Adjective)

ਜਿਹੜੇ ਪੜਨਾਂਵ ਆਪਣੇ ਮੂਲ ਰੂਪ ਵਿੱਚ ਹੀ ਵਿਸ਼ੇਸ਼ਣ ਬਣ ਜਾਣ
Primary pronominal adjectives are pronouns used directly as adjectives.
ਪਛਾਣ: ਕੀ, ਕੌਣ, ਕਿਹੜਾ, ਕਿਹੜੇ, ਆਦਿ।

ਉਦਾਹਰਨ:

  • ਕਿਹੜਾ ਮੁੰਡਾ ਸੀਟੀ ਮਾਰ ਰਿਹਾ ਹੈ?
  • ਕੌਣ ਦਰਵਾਜ਼ਾ ਖੜਕਾ ਰਿਹਾ ਹੈ?

(ਅ) ਉਤਪੰਨ ਰੂਪ ਪੜਨਾਂਵੀ ਵਿਸ਼ੇਸ਼ਣ (Derived Pronominal Adjective)

ਜਿਹੜੇ ਸ਼ਬਦ ਪੜਨਾਂਵ ਤੋਂ ਬਣ ਕੇ ਵਿਸ਼ੇਸ਼ਣ ਦਾ ਕੰਮ ਕਰਨ
Derived pronominal adjectives are formed from pronouns and used as adjectives.
ਪਛਾਣ: ਕਿੰਨਾ, ਮੇਰਾ, ਤੇਰਾ, ਸਾਡਾ, ਆਦਿ।

ਉਦਾਹਰਨ:

  • ਕਿੰਨਾ ਆਟਾ ਗੁੰਨ੍ਹਣਾ ਹੈ?
  • ਮੇਰਾ ਘਰ ਵੱਡਾ ਹੈ।

Other Punjabi Grammar topics that are often asked in exams

About the Author – Sam

I am the main content writer at RankersChoice.com. My work is focused on writing articles that help candidates prepare for exams like PSSSB, PPSC, SSC, IBPS, and many other state and national‑level government exams. I have been teaching for more than 10 years. I have also cleared exams including SSC CGL, SSC CPO, SSC CHSL, Punjab Patwari, and Punjab Excise Inspector. My goal is to provide valuable resources for aspiring candidates while promoting RankersChoice.com mission.

WhatsApp Channel Join Now
X (Twitter) Follow Now
Pinterest Follow Now
Instagram Follow Now
Scroll to Top