ਕਿਰਿਆ-ਵਿਸ਼ੇਸ਼ਣ (Adverb)

Official WhatsApp Channel – RankersChoice
Daily MCQs • Exam Alerts • Solved Papers • Expert Tips
Trusted by top rankers – Get exam-ready with us!
Join Now

ਵਾਕ ਵਿੱਚ ਕਿਰਿਆ ਦੀ ਵਿਸ਼ੇਸ਼ਤਾ ਦੱਸਣ ਵਾਲਾ ਸ਼ਬਦ ਕਿਰਿਆ-ਵਿਸ਼ੇਸ਼ਣ ਅਖਵਾਉਂਦਾ ਹੈ। ਕਿਰਿਆ-ਵਿਸ਼ੇਸ਼ਣ ਆਮ ਤੌਰ ‘ਤੇ ਕਿਰਿਆ ਤੋਂ ਪਹਿਲਾਂ ਆਉਂਦੇ ਹਨ।
An Adverb is a word that describes or adds more information about a verb. It usually comes before the verb.

ਉਦਾਹਰਨ:
ਤੇਜ਼, ਹੁਣ, ਕੱਲ੍ਹ, ਸਹੀਲਾ, ਇਸ ਤਰ੍ਹਾਂ, ਹੌਲੀ, ਤੜਕਸਾਰ, ਆਦਿ।

  1. ਘੋੜਾ ਤੇਜ਼ ਦੌੜਦਾ ਹੈ।
    (ਸ਼ਬਦ ‘ਤੇਜ਼’ ਕਿਰਿਆ ‘ਦੌੜਦਾ ਹੈ’ ਦੇ ਭਾਵ ਨੂੰ ਵਿਸ਼ੇਸ਼ਤਾ ਪੂਰਨ ਕਰਦਾ ਹੈ।)
  2. ਬਜ਼ੁਰਗ ਹੌਲੀ ਤੁਰਦਾ ਹੈ।
    (ਸ਼ਬਦ ‘ਹੌਲੀ’ ਕਿਰਿਆ ‘ਤੁਰਦਾ ਹੈ’ ਦੇ ਭਾਵ ਨੂੰ ਵਿਸ਼ੇਸ਼ਤਾ ਪੂਰਨ ਕਰਦਾ ਹੈ।)
  3. ਰਮਨ ਸਹੀਲਾ ਗਾਉਂਦੀ ਹੈ।
    (ਸ਼ਬਦ ‘ਸਹੀਲਾ’ ਕਿਰਿਆ ‘ਗਾਉਂਦੀ ਹੈ’ ਦੇ ਭਾਵ ਨੂੰ ਵਿਸ਼ੇਸ਼ਤਾ ਪੂਰਨ ਕਰਦਾ ਹੈ।)

ਕਿਰਿਆ-ਵਿਸ਼ੇਸ਼ਣ ਦੀਆਂ ਕਿਸਮਾਂ (Kinds of Adverbs)

ਕਿਰਿਆ-ਵਿਸ਼ੇਸ਼ਣ ਦੀਆਂ ਅੱਠ ਕਿਸਮਾਂ ਹੁੰਦੀਆਂ ਹਨ :

  1. ਕਾਲ-ਵਾਚਕ ਕਿਰਿਆ-ਵਿਸ਼ੇਸ਼ਣ (Adverbs of Time)
  2. ਸਥਾਨ-ਵਾਚਕ ਕਿਰਿਆ-ਵਿਸ਼ੇਸ਼ਣ (Adverbs of Place)
  3. ਪ੍ਰਕਾਰ-ਵਾਚਕ / ਵਿਧੀ-ਵਾਚਕ ਕਿਰਿਆ-ਵਿਸ਼ੇਸ਼ਣ (Adverbs of Manner)
  4. ਮਿਣਤੀ-ਵਾਚਕ / ਪਰਿਮਾਣ-ਵਾਚਕ ਕਿਰਿਆ-ਵਿਸ਼ੇਸ਼ਣ (Adverbs of Quantity/Degree)
  5. ਸੰਖਿਆ-ਵਾਚਕ ਕਿਰਿਆ-ਵਿਸ਼ੇਸ਼ਣ (Adverbs of Number)
  6. ਨਿਰਨਾ-ਵਾਚਕ ਕਿਰਿਆ-ਵਿਸ਼ੇਸ਼ਣ (Adverbs of Decision/Assertion)
  7. ਕਾਰਨ-ਵਾਚਕ ਕਿਰਿਆ-ਵਿਸ਼ੇਸ਼ਣ (Adverbs of Cause)
  8. ਨਿਸਚੇ / ਤਾਕੀਦ-ਵਾਚਕ ਕਿਰਿਆ-ਵਿਸ਼ੇਸ਼ਣ (Adverbs of Emphasis/Certainty)

1. ਕਾਲ-ਵਾਚਕ ਕਿਰਿਆ-ਵਿਸ਼ੇਸ਼ਣ (Adverbs of Time)

ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਵਾਪਰਨ ਦੇ ਸਮੇਂ ਦਾ ਪਤਾ ਲੱਗੇ, ਉਹਨਾਂ ਨੂੰ ਕਾਲ-ਵਾਚਕ ਕਿਰਿਆ-ਵਿਸ਼ੇਸ਼ਣ ਕਿਹਾ ਜਾਂਦਾ ਹੈ।
Adverbs of Time tell us the time when an action happens.

ਉਦਾਹਰਨ:
ਹੁਣ, ਤੁਰੰਤ, ਅੱਜ, ਭਲਕੇ, ਕੱਲ੍ਹ, ਪਰਸੋਂ, ਜਦੋਂ, ਕਦੋਂ, ਕੁਝੇਲੇ, ਸਵੇਰੇ, ਦੁਪਹਿਰੇ, ਆਦਿ।

ਵਾਕਾਂ ਵਿੱਚ ਵਰਤੋਂ:

  1. ਹੁਣ ਸਾਡੀ ਮਰਜ਼ੀ ਹੈ।
    (ਸ਼ਬਦ ‘ਹੁਣ’ ਮੌਜੂਦਾ ਸਮੇਂ ਦਾ ਬੋਧ ਕਰਵਾਉਂਦਾ ਹੈ।)
  2. ਜਦੋਂ ਅਸੀਂ ਆਏ, ਅਮਰਜੀਤ ਵੀ ਆ ਗਿਆ ਸੀ।
    (ਸ਼ਬਦ ‘ਜਦੋਂ’ ਸਮੇਂ ਨਾਲ ਸੰਬੰਧਿਤ ਗੱਲ ਦੱਸਦਾ ਹੈ।)
  3. ਉਹ ਪਰਸੋਂ ਆਇਆ ਸੀ।
    (ਸ਼ਬਦ ‘ਪਰਸੋਂ’ ਬੀਤੇ ਜਾਂ ਆਉਣ ਵਾਲੇ ਸਮੇਂ ਦਾ ਪਤਾ ਦਿੰਦਾ ਹੈ।)
  4. ਅਸੀਂ ਦੁਪਹਿਰੇ ਜਲੰਧਰੋਂ ਨਿਕਲ਼ਾਂਗੇ ਅਤੇ ਸ਼ਾਮ ਤੱਕ ਅੰਬਾਲੇ ਪਹੁੰਚ ਜਾਵਾਂਗੇ।
    (ਸ਼ਬਦ ‘ਦੁਪਹਿਰੇ’ ਅਤੇ ‘ਸ਼ਾਮ ਤੱਕ’ ਸਮਾਂ ਦੱਸਦੇ ਹਨ।)
  5. ਜੇ ਤੁਸੀਂ ਕੁਵੇਲ਼ੇ ਆਏ ਤਾਂ ਅਸੀਂ ਤੁਹਾਡੀ ਉਡੀਕ ਨਹੀਂ ਕਰ ਸਕਾਂਗੇ।
    (ਸ਼ਬਦ ‘ਕੁਵੇਲ਼ੇ’ ਦੇਰ ਨਾਲ ਜਾਂ ਲੇਟ ਸਮੇਂ ਦਾ ਬੋਧ ਕਰਵਾਉਂਦਾ ਹੈ।)

2. ਸਥਾਨ-ਵਾਚਕ ਕਿਰਿਆ-ਵਿਸ਼ੇਸ਼ਣ (Adverbs of Place)

ਜਿਹੜੇ ਸ਼ਬਦਾਂ ਤੋਂ ਕਿਰਿਆ ਦੇ ਕੰਮ ਦੀ ਥਾਂ ਜਾਂ ਸਥਾਨ ਦਾ ਪਤਾ ਲੱਗੇ, ਉਹਨਾਂ ਨੂੰ ਸਥਾਨ-ਵਾਚਕ ਕਿਰਿਆ-ਵਿਸ਼ੇਸ਼ਣ ਕਿਹਾ ਜਾਂਦਾ ਹੈ।
Adverbs of Place tell us that the place where an action happens.

ਉਦਾਹਰਨ:
ਕੱਲ਼, ਪਰਾਂ, ਹੇਠਾਂ, ਉੱਤੇ, ਅੰਦਰ, ਬਾਹਰ, ਇੱਧਰ, ਉੱਧਰ, ਨੇੜੇ, ਦੂਰ, ਖੱਬੇ, ਸੱਜੇ, ਆਦਿ।

ਵਾਕਾਂ ਵਿੱਚ ਵਰਤੋਂ:

  1. ਅਸੀਂ ਉੱਪਰ ਪੜ੍ਹਦੇ ਹਾਂ।
    (ਸ਼ਬਦ ‘ਉੱਪਰ’ ਕਿਰਿਆ ‘ਪੜ੍ਹਦੇ ਹਾਂ’ ਦੀ ਥਾਂ ਦੱਸਦਾ ਹੈ।)
  2. ਤੁਸੀਂ ਬਾਹਰ ਜਾਵੋ।
    (ਸ਼ਬਦ ‘ਬਾਹਰ’ ਕਿਰਿਆ ‘ਜਾਵੋ’ ਦੀ ਥਾਂ ਦੱਸਦਾ ਹੈ।)
  3. ਉਹ ਇੱਥੋਂ ਦੂਰ ਰਹਿੰਦਾ ਹੈ।
    (ਸ਼ਬਦ ‘ਦੂਰ’ ਕਿਰਿਆ ‘ਰਹਿੰਦਾ ਹੈ’ ਦੀ ਥਾਂ ਦੱਸਦਾ ਹੈ।)
  4. ਬੱਚੇ ਮੈਦਾਨ ਵਿੱਚ ਖੇਡ ਰਹੇ ਹਨ।
    (ਸ਼ਬਦ ‘ਮੈਦਾਨ ਵਿੱਚ’ ਕਿਰਿਆ ‘ਖੇਡ ਰਹੇ ਹਨ’ ਦੀ ਥਾਂ ਦੱਸਦਾ ਹੈ।)
  5. ਮਾਂ ਰਸੋਈ ਵਿੱਚ ਰੋਟੀ ਪਕਾ ਰਹੀ ਹੈ।
    (ਸ਼ਬਦ ‘ਰਸੋਈ ਵਿੱਚ’ ਕਿਰਿਆ ‘ਪਕਾ ਰਹੀ ਹੈ’ ਦੀ ਥਾਂ ਦੱਸਦਾ ਹੈ।)

3. ਪ੍ਰਕਾਰ-ਵਾਚਕ / ਵਿਧੀ-ਵਾਚਕ ਕਿਰਿਆ-ਵਿਸ਼ੇਸ਼ਣ (Adverbs of Manner)

ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਕਰਨ ਦੇ ਢੰਗ ਜਾਂ ਤਰੀਕੇ ਦਾ ਪਤਾ ਲੱਗੇ, ਉਹਨਾਂ ਨੂੰ ਪ੍ਰਕਾਰ-ਵਾਚਕ / ਵਿਧੀ-ਵਾਚਕ ਕਿਰਿਆ-ਵਿਸ਼ੇਸ਼ਣ ਕਿਹਾ ਜਾਂਦਾ ਹੈ।
Adverbs of Manner tell us how an action is done.

ਉਦਾਹਰਨ:
ਹੌਲ਼ੀ, ਹੌਲ਼ੀ-ਹੌਲ਼ੀ, ਸਹਿਜੇ, ਤੇਜ਼, ਰੁਕ-ਰੁਕ ਕੇ, ਇਵੇਂ, ਕਿਵੇਂ, ਇਸ ਤਰ੍ਹਾਂ, ਅਚਨਚੇਤ, ਗਟਾਗਟ, ਧੜਾਧੜ, ਨਿਰੰਤਰ, ਝੱਟ-ਪੱਟ, ਆਦਿ।

ਵਾਕਾਂ ਵਿੱਚ ਵਰਤੋਂ:

  1. ਹਾਥੀ ਹੌਲੀ-ਹੌਲੀ ਤੁਰਦਾ ਹੈ।
    (ਸ਼ਬਦ ‘ਹੌਲੀ-ਹੌਲੀ’ ਕਿਰਿਆ ਕਰਨ ਦੇ ਢੰਗ ਨੂੰ ਦੱਸਦਾ ਹੈ।)
  2. ਮੁੰਡੇ ਤੇਜ਼ ਤੁਰਦੇ ਸਨ।
    (ਸ਼ਬਦ ‘ਤੇਜ਼’ ਕਿਰਿਆ ਕਰਨ ਦੇ ਢੰਗ ਨੂੰ ਦੱਸਦਾ ਹੈ।)
  3. ਮੀਂਹ ਰੁਕ-ਰੁਕ ਕੇ ਪੈ ਰਿਹਾ ਸੀ।
    (ਸ਼ਬਦ ‘ਰੁਕ-ਰੁਕ ਕੇ’ ਕਿਰਿਆ ਦੇ ਢੰਗ ਨੂੰ ਦੱਸਦਾ ਹੈ।)
  4. ਰਾਜੂ ਗਟਾਗਟ ਲੱਸੀ ਪੀ ਗਿਆ।
    (ਸ਼ਬਦ ‘ਗਟਾਗਟ’ ਕਿਰਿਆ ਦੇ ਢੰਗ ਨੂੰ ਦੱਸਦਾ ਹੈ।)
  5. ਬਜ਼ਾਰ ਵਿੱਚ ਸੇਬ ਧੜਾਧੜ ਵਿਕ ਰਹੇ ਹਨ।
    (ਸ਼ਬਦ ‘ਧੜਾਧੜ’ ਕਿਰਿਆ ਦੇ ਢੰਗ ਨੂੰ ਦੱਸਦਾ ਹੈ।)

4. ਪਰਿਮਾਣ / ਮਿਣਤੀ-ਵਾਚਕ ਕਿਰਿਆ-ਵਿਸ਼ੇਸ਼ਣ (Adverbs of Quantity)

ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਪਰਿਮਾਣ, ਮਿਣਤੀ ਜਾਂ ਮਿਕਦਾਰ ਦਾ ਪਤਾ ਲੱਗੇ, ਉਹਨਾਂ ਨੂੰ ਪਰਿਮਾਣ / ਮਿਣਤੀ-ਵਾਚਕ ਕਿਰਿਆ-ਵਿਸ਼ੇਸ਼ਣ ਕਿਹਾ ਜਾਂਦਾ ਹੈ।
Adverbs of Quantity tell us the amount or degree of an action.

ਉਦਾਹਰਨ:
ਅਧੂਰਾ, ਰਤਾ ਕੁ, ਬਹੁਤਾ, ਥੋੜ੍ਹਾ, ਕੁਝ, ਘੱਟ, ਵੱਧ, ਕਿੰਨਾ, ਜਿੰਨਾ, ਇੰਨਾ, ਆਦਿ।

ਵਾਕਾਂ ਵਿੱਚ ਵਰਤੋਂ:

  1. ਸਾਨੂੰ ਬਹੁਤਾ ਨਹੀਂ ਬੋਲਣਾ ਚਾਹੀਦਾ ਹੈ।
    (ਸ਼ਬਦ ‘ਬਹੁਤਾ’ ਕਿਰਿਆ ਦੀ ਮਿਕਦਾਰ ਦੱਸਦਾ ਹੈ।)
  2. ਮੈਨੂੰ ਥੋੜ੍ਹਾ ਖਾਣਾ ਚਾਹੀਦਾ ਹੈ।
    (ਸ਼ਬਦ ‘ਥੋੜ੍ਹਾ’ ਕਿਰਿਆ ਦੀ ਮਿਕਦਾਰ ਦੱਸਦਾ ਹੈ।)
  3. ਤੁਸੀਂ ਕਿੰਨਾ ਤੁਰ ਸਕਦੇ ਹੋ?
    (ਸ਼ਬਦ ‘ਕਿੰਨਾ’ ਕਿਰਿਆ ਦੀ ਮਿਣਤੀ ਦੱਸਦਾ ਹੈ।)
  4. ਸ਼ਰਬਤ ਵਿੱਚ ਰਤਾ ਕੁ ਮਿੱਠਾ ਹੋਰ ਪਾ ਦਿਓ।
    (ਸ਼ਬਦ ‘ਰਤਾ ਕੁ’ ਮਿਕਦਾਰ ਦੱਸਦਾ ਹੈ।)
  5. ਦੁਕਾਨਦਾਰ ਘੱਟ ਤੋਲਦਾ ਹੈ।
    (ਸ਼ਬਦ ‘ਘੱਟ’ ਮਿਣਤੀ ਜਾਂ ਪਰਿਮਾਣ ਦੱਸਦਾ ਹੈ।)

5. ਸੰਖਿਆ / ਗਿਣਤੀ-ਵਾਚਕ ਕਿਰਿਆ-ਵਿਸ਼ੇਸ਼ਣ (Adverbs of Number)

ਜਿਨ੍ਹਾਂ ਸ਼ਬਦਾਂ ਤੋਂ ਕੰਮ ਦੇ ਹੋਣ ਦੀ ਵਾਰੀ ਜਾਂ ਗਿਣਤੀ ਦਾ ਪਤਾ ਲੱਗੇ, ਉਹਨਾਂ ਨੂੰ ਸੰਖਿਆ / ਗਿਣਤੀ-ਵਾਚਕ ਕਿਰਿਆ-ਵਿਸ਼ੇਸ਼ਣ ਕਿਹਾ ਜਾਂਦਾ ਹੈ।
Adverbs of Number tell us how many times or how often an action happens.

ਉਦਾਹਰਨ:
ਇੱਕੋ-ਵਾਰ, ਇੱਕ-ਇੱਕ, ਦੋ-ਦੋ, ਕਈ ਵਾਰੀ, ਕਈ-ਕਦਾਈਂ, ਘੜੀ-ਮੁੜੀ, ਇਕਹਿਰਾ, ਦੂਹਰਾ, ਦੁਬਾਰਾ, ਵਾਰ-ਵਾਰ, ਮੁੜ-ਮੁੜ, ਆਦਿ।

ਵਾਕਾਂ ਵਿੱਚ ਵਰਤੋਂ:

  1. ਸੰਦੀਪ ਨੇ ਸਰਪੰਚ ਨਾਲ਼ ਕਈ ਵਾਰ ਸਮਝੌਤਾ ਕੀਤਾ ਸੀ।
    (ਸ਼ਬਦ ‘ਕਈ ਵਾਰ’ ਕੰਮ ਦੀ ਗਿਣਤੀ ਦੱਸਦਾ ਹੈ।)
  2. ਦਲਜੀਤ ਘੜੀ-ਮੁੜੀ ਗ਼ਲਤੀ ਕਰਦਾ ਹੈ।
    (ਸ਼ਬਦ ‘ਘੜੀ-ਮੁੜੀ’ ਕੰਮ ਦੇ ਵਾਰ-ਵਾਰ ਹੋਣ ਦਾ ਬੋਧ ਕਰਵਾਉਂਦਾ ਹੈ।)
  3. ਤੁਸੀਂ ਕਈ-ਕਦਾਈਂ ਹੀ ਸਾਡੇ ਘਰ ਆਉਂਦੇ ਹੋ।
    (ਸ਼ਬਦ ‘ਕਈ-ਕਦਾਈਂ’ ਕੰਮ ਦੇ ਹੋਣ ਦੀ ਵਾਰੀ ਦੱਸਦਾ ਹੈ।)
  4. ਮੇਰੇ ਵਾਰ-ਵਾਰ ਸਮਝਾਉਣ ‘ਤੇ ਵੀ ਉਸ ਨੇ ਮੇਰੀ ਗੱਲ ਨਹੀਂ ਮੰਨੀ।
    (ਸ਼ਬਦ ‘ਵਾਰ-ਵਾਰ’ ਕੰਮ ਦੀ ਦੁਹਰਾਈ ਦੱਸਦਾ ਹੈ।)
  5. ਮੁੜ-ਮੁੜ ਇੱਕੋ ਗੱਲ ਕਰਨ ਵਾਲਿਆਂ ਵਿੱਚ ਕੋਈ ਵੀ ਦਿਲਚਸਪੀ ਨਹੀਂ ਲੈਂਦਾ।
    (ਸ਼ਬਦ ‘ਮੁੜ-ਮੁੜ’ ਕੰਮ ਦੇ ਬਾਰ-ਬਾਰ ਹੋਣ ਦਾ ਬੋਧ ਕਰਵਾਉਂਦਾ ਪਿਆ ਹੈ।)

6. ਨਿਰਨਾ-ਵਾਚਕ ਕਿਰਿਆ-ਵਿਸ਼ੇਸ਼ਣ (Adverbs of Affirmation and Negation)

ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਕੰਮ ਦੇ ਹੋਣ ਜਾਂ ਨਾ ਹੋਣ ਦਾ ਪਤਾ ਲੱਗੇ, ਉਹਨਾਂ ਨੂੰ ਨਿਰਨਾ-ਵਾਚਕ ਕਿਰਿਆ-ਵਿਸ਼ੇਸ਼ਣ ਕਿਹਾ ਜਾਂਦਾ ਹੈ।
Adverbs of Affirmation and Negation show whether an action happens or does not happen.

ਉਦਾਹਰਨ:
ਜੀ ਹਾਂ, ਹਾਂ ਜੀ, ਨਹੀਂ ਜੀ, ਬਹੁਤ ਅੱਛਾ, ਠੀਕ, ਆਹੋ, ਹਾਂ, ਨਾ, ਆਦਿ।

ਵਾਕਾਂ ਵਿੱਚ ਵਰਤੋਂ:

  1. ਮੈਂ ਦੀਪਕ ਨੂੰ ਨਹੀਂ ਜਾਣਦਾ।
    (ਸ਼ਬਦ ‘ਨਹੀਂ’ ਕਿਰਿਆ ਦੇ ਨਾ ਹੋਣ ਦਾ ਬੋਧ ਕਰਵਾਉਂਦਾ ਹੈ।)
  2. ਹਾਂ ਜੀ, ਉਹ ਤੁਹਾਡੀ ਸਹਾਇਤਾ ਜ਼ਰੂਰ ਕਰੇਗਾ।
    (ਸ਼ਬਦ ‘ਹਾਂ ਜੀ’ ਕਿਰਿਆ ਦੇ ਹੋਣ ਦਾ ਬੋਧ ਕਰਵਾਉਂਦਾ ਹੈ।)
  3. ਜੀ ਹਾਂ, ਇਹ ਗੱਲ ਸੋਲ਼ਾਂ ਆਨੇ ਸੱਚ ਹੈ ਕਿ ਮਿਹਨਤ ਹੀ ਸਫ਼ਲਤਾ ਦੀ ਕੁੰਜੀ ਹੁੰਦੀ ਹੈ।
    (ਸ਼ਬਦ ‘ਜੀ ਹਾਂ’ ਸਵੀਕਾਰ ਜਾਂ ਪੁਸ਼ਟੀ ਦਾ ਬੋਧ ਕਰਵਾਉਂਦਾ ਹੈ।)

7. ਕਾਰਨ-ਵਾਚਕ ਕਿਰਿਆ-ਵਿਸ਼ੇਸ਼ਣ (Adverbs of Cause)

ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਕੰਮ ਦੇ ਕਾਰਨ ਦਾ ਪਤਾ ਲੱਗੇ, ਉਹਨਾਂ ਨੂੰ ਕਾਰਨ-ਵਾਚਕ ਕਿਰਿਆ-ਵਿਸ਼ੇਸ਼ਣ ਕਿਹਾ ਜਾਂਦਾ ਹੈ।
Adverbs of Cause tell us the reason or cause of an action.

ਉਦਾਹਰਨ:
ਕਦੇ, ਤਦੇ, ਕਿਉਂਕਿ, ਕਿਉਂ ਜੁ, ਤਾਂ ਹੀ, ਸੋ, ਇਸ ਕਰਕੇ, ਤਾਂ ਜੋ, ਤਾਂ ਕਿ, ਆਦਿ।

ਵਾਕਾਂ ਵਿੱਚ ਵਰਤੋਂ:

  1. ਮੈਂ ਸਕੂਲ ਨਹੀਂ ਜਾ ਸਕਦਾ, ਕਿਉਂਕਿ ਮੇਰੀਆਂ ਲੱਤਾਂ ਦੁਖਦੀਆਂ ਹਨ।
    (ਸ਼ਬਦ ‘ਕਿਉਂਕਿ’ ਕੰਮ ਦੇ ਕਾਰਨ ਦਾ ਬੋਧ ਕਰਵਾਉਂਦਾ ਹੈ।)
  2. ਤੁਸੀਂ ਮਿਹਨਤ ਨਹੀਂ ਕੀਤੀ, ਇਸ ਲਈ ਫੇਲ੍ਹ ਹੋ ਗਏ ਹੋ।
    (ਸ਼ਬਦ ‘ਇਸ ਲਈ’ ਕਾਰਨ ਦੱਸਦਾ ਹੈ।)
  3. ਕਰਤਾਰ ਨੇ ਮਿਹਨਤ ਕੀਤੀ, ਸੋ ਚੰਗੇ ਨੰਬਰ ਲੈ ਕੇ ਪਾਸ ਹੋ ਗਿਆ।
    (ਸ਼ਬਦ ‘ਸੋ’ ਕਾਰਨ ਅਤੇ ਨਤੀਜੇ ਦਾ ਬੋਧ ਕਰਵਾਉਂਦਾ ਹੈ।)
  4. ਤੁਸੀਂ ਛੇਤੀ ਤੁਰੋ, ਤਾਂ ਜੋ ਅਸੀਂ ਸਮੇਂ ਸਿਰ ਸਕੂਲ ਪਹੁੰਚ ਸਕੀਏ।
    (ਸ਼ਬਦ ‘ਤਾਂ ਜੋ’ ਮਕਸਦ ਜਾਂ ਕਾਰਨ ਦੱਸਦਾ ਹੈ।)

8. ਨਿਸਚੇ / ਤਾਕੀਦ-ਵਾਚਕ ਕਿਰਿਆ-ਵਿਸ਼ੇਸ਼ਣ (Adverbs of Emphasis)

ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਕੰਮ ਦੀ ਤਾਕੀਦ, ਜ਼ੋਰ ਜਾਂ ਪਕਿਆਈ ਦਾ ਪਤਾ ਲੱਗੇ, ਉਹਨਾਂ ਨੂੰ ਨਿਸਚੇ / ਤਾਕੀਦ-ਵਾਚਕ ਕਿਰਿਆ-ਵਿਸ਼ੇਸ਼ਣ ਕਿਹਾ ਜਾਂਦਾ ਹੈ।
Adverbs of Emphasis show stress, certainty, or emphasis in an action.

ਉਦਾਹਰਨ:
ਜ਼ਰੂਰ, ਬਹੁਤ ਅੱਛਾ, ਬਿਲਕੁਲ, ਬੇਸ਼ੱਕ, ਤਾਂ ਤੇ, ਹੀ, ਵੀ, ਠੀਕ, ਆਦਿ।

ਵਾਕਾਂ ਵਿੱਚ ਵਰਤੋਂ:

  1. ਮੇਰੀ ਗੱਲ ਜ਼ਰੂਰ ਯਾਦ ਰੱਖਣਾ।
    (ਸ਼ਬਦ ‘ਜ਼ਰੂਰ’ ਤਾਕੀਦ ਜਾਂ ਜ਼ੋਰ ਦੱਸਦਾ ਹੈ।)
  2. ਤੁਸੀਂ ਬੇਸ਼ੱਕ ਚਲੇ ਜਾਓ।
    (ਸ਼ਬਦ ‘ਬੇਸ਼ੱਕ’ ਨਿਸਚੇ ਦਾ ਬੋਧ ਕਰਵਾਉਂਦਾ ਹੈ।)
  3. ਉਹ ਹੀ ਤਾਂ ਖੇਡਦਾ ਹੈ।
    (ਸ਼ਬਦ ‘ਹੀ’ ਤਾਕੀਦ ਜਾਂ ਖਾਸ ਜ਼ੋਰ ਦੱਸਦਾ ਹੈ।)
  4. ਮੈਂ ਬਿਲਕੁਲ ਵੀ ਉਸ ਨੂੰ ਪਸੰਦ ਨਹੀਂ ਕਰਦੀ।
    (ਸ਼ਬਦ ‘ਬਿਲਕੁਲ’ ਪੂਰੇ ਨਿਸਚੇ ਦਾ ਬੋਧ ਕਰਵਾਉਂਦਾ ਹੈ।)

ਅਵਸਥਾ (Position)

ਅਵਸਥਾ ਦਾ ਅਰਥ ਹੈ — ਵਾਕ ਵਿੱਚ ਕਿਰਿਆ-ਵਿਸ਼ੇਸ਼ਣ ਕਿਸ ਤਰੀਕੇ ਨਾਲ ਵਰਤਿਆ ਗਿਆ ਹੈ।
ਕਿਰਿਆ-ਵਿਸ਼ੇਸ਼ਣ ਦੀਆਂ ਤਿੰਨ ਅਵਸਥਾਵਾਂ ਹੁੰਦੀਆਂ ਹਨ :
Positions/Forms of Adverbs

  1. ਸਧਾਰਨ ਅਵਸਥਾ
  2. ਪ੍ਰਸ਼ਨਿਕ ਅਵਸਥਾ
  3. ਯੋਜਕੀ ਅਵਸਥਾ

1. ਸਧਾਰਨ ਅਵਸਥਾ (Simple Position)

ਜਦੋਂ ਕਿਰਿਆ-ਵਿਸ਼ੇਸ਼ਣ ਸਿਰਫ਼ ਕਿਰਿਆ ਦੀ ਵਿਸ਼ੇਸ਼ਤਾ ਦੱਸੇ ਜਾਂ ਜਦੋਂ ਕਿਰਿਆ-ਵਿਸ਼ੇਸ਼ਣ ਕੇਵਲ ਕਿਰਿਆ-ਵਿਸ਼ੇਸ਼ਣ ਦਾ ਹੀ ਕੰਮ ਕਰਦੇ ਹਨ, ਤਾਂ ਉਹ ਸਧਾਰਨ ਅਵਸਥਾ ਵਿੱਚ ਹੁੰਦੇ ਹਨ।
Simple Position: When an adverb works only as an adverb, it is said to be in the simple position.

ਵਾਕਾਂ ਵਿੱਚ ਵਰਤੋਂ:

  1. ਮੈਂ ਸਵੇਰੇ-ਸਵੇਰੇ ਖੇਡਾਂਗਾ।
    (ਸ਼ਬਦ ‘ਸਵੇਰੇ-ਸਵੇਰੇ’ ਕਿਰਿਆ-ਵਿਸ਼ੇਸ਼ਣ ਹੈ।)
  2. ਸੰਗੀਤਾ ਹੌਲ਼ੀ-ਹੌਲ਼ੀ ਗਾਉਂਦੀ ਹੈ।
    (ਸ਼ਬਦ ‘ਹੌਲ਼ੀ-ਹੌਲ਼ੀ’ ਕਿਰਿਆ ਦੇ ਢੰਗ ਨੂੰ ਦੱਸਦਾ ਹੈ।)
  3. ਬਲਕਾਰ ਅੱਜ ਜਾਵੇਗਾ।
    (ਸ਼ਬਦ ‘ਅੱਜ’ ਸਮੇਂ ਦਾ ਬੋਧ ਕਰਵਾਉਂਦਾ ਹੈ।)

ਇਨ੍ਹਾਂ ਵਾਕਾਂ ਵਿੱਚ ‘ਸਵੇਰੇ-ਸਵੇਰੇ’, ‘ਹੌਲ਼ੀ-ਹੌਲ਼ੀ’, ‘ਅੱਜ’ ਸਧਾਰਨ ਅਵਸਥਾ ਵਿੱਚ ਵਰਤੇ ਗਏ ਹਨ।

2. ਪ੍ਰਸ਼ਨਿਕ ਅਵਸਥਾ (Interrogative Position)

ਜਦੋਂ ਕਿਰਿਆ-ਵਿਸ਼ੇਸ਼ਣ ਕੁਝ ਪੁੱਛਣ ਦਾ ਕੰਮ ਕਰਦੇ ਹਨ, ਤਾਂ ਉਹ ਪ੍ਰਸ਼ਨਿਕ ਅਵਸਥਾ ਵਿੱਚ ਹੁੰਦੇ ਹਨ।
Interrogative Position: When adverbs are used to ask questions, they are said to be in the interrogative position.

ਵਾਕਾਂ ਵਿੱਚ ਵਰਤੋਂ:

  1. ਤੁਸੀਂ ਕਿੱਥੇ ਜਾਵੋਗੇ ?
    (ਸ਼ਬਦ ‘ਕਿੱਥੇ’ ਪ੍ਰਸ਼ਨ ਪੁੱਛਦਾ ਹੈ।)
  2. ਉਹ ਕਿਉਂ ਬੋਲਦੇ ਹਨ ?
    (ਸ਼ਬਦ ‘ਕਿਉਂ’ ਕਾਰਨ ਬਾਰੇ ਪ੍ਰਸ਼ਨ ਪੁੱਛਦਾ ਹੈ।)
  3. ਅਮਨ ਕਿੱਧਰ ਗਿਆ ਸੀ ?
    (ਸ਼ਬਦ ‘ਕਿੱਧਰ’ ਥਾਂ ਬਾਰੇ ਪ੍ਰਸ਼ਨ ਪੁੱਛਦਾ ਹੈ।)

ਇਨ੍ਹਾਂ ਵਾਕਾਂ ਵਿੱਚ ‘ਕਿੱਥੇ’, ‘ਕਿਉਂ’, ‘ਕਿੱਧਰ’ ਕਿਰਿਆ-ਵਿਸ਼ੇਸ਼ਣ ਪ੍ਰਸ਼ਨ ਪੁੱਛਣ ਦਾ ਕੰਮ ਕਰਦੇ ਹਨ, ਇਸ ਲਈ ਇਹ ਪ੍ਰਸ਼ਨਿਕ ਅਵਸਥਾ ਵਿੱਚ ਹਨ।

3. ਯੋਜਕੀ ਅਵਸਥਾ (Conjunctive Position)

ਜਦੋਂ ਕਿਰਿਆ-ਵਿਸ਼ੇਸ਼ਣ ਦੋ ਵਾਕਾਂ ਨੂੰ ਜੋੜਨ ਦਾ ਕੰਮ ਵੀ ਕਰਨ, ਤਾਂ ਉਹ ਯੋਜਕੀ ਅਵਸਥਾ ਵਿੱਚ ਹੁੰਦੇ ਹਨ।
Conjunctive Position: When adverbs also join two clauses or sentences, they are said to be in the conjunctive position.

ਵਾਕਾਂ ਵਿੱਚ ਵਰਤੋਂ:

  1. ਜਿੱਥੇ ਸਾਰੇ ਖੇਡਣਗੇ, ਉੱਥੇ ਮੈਂ ਵੀ ਖੇਡਾਂਗਾ।
    (ਸ਼ਬਦ ‘ਜਿੱਥੇ-ਉੱਥੇ’ ਦੋ ਵਾਕਾਂ ਨੂੰ ਜੋੜਦੇ ਹਨ।)
  2. ਤੁਸੀਂ ਜਦੋਂ ਪੜ੍ਹੋਗੇ, ਉਦੋਂ ਦੀਪ ਵੀ ਪੜ੍ਹੇਗਾ।
    (ਸ਼ਬਦ ‘ਜਦੋਂ-ਉਦੋਂ’ ਦੋ ਵਾਕਾਂ ਨੂੰ ਜੋੜਦੇ ਹਨ।)
  3. ਉਹ ਨਾ ਕੇਵਲ ਅਮੀਰ ਹੈ, ਸਗੋਂ ਇਮਾਨਦਾਰ ਵੀ ਹੈ।
    (ਸ਼ਬਦ ‘ਨਾ ਕੇਵਲ’ ਅਤੇ ‘ਸਗੋਂ’ ਵਾਕਾਂ ਨੂੰ ਜੋੜਦੇ ਹਨ।)

ਇਨ੍ਹਾਂ ਵਾਕਾਂ ਵਿੱਚ ‘ਜਿੱਥੇ-ਉੱਥੇ’, ‘ਜਦੋਂ-ਉਦੋਂ’, ‘ਨਾ ਕੇਵਲ’, ‘ਸਗੋਂ’ ਕਿਰਿਆ-ਵਿਸ਼ੇਸ਼ਣ ਯੋਜਕੀ ਅਵਸਥਾ ਵਿੱਚ ਹਨ।

ਕਿਰਿਆ-ਵਿਸ਼ੇਸ਼ਣ ਅਤੇ ਵਿਸ਼ੇਸ਼ਣ ਵਿੱਚ ਅੰਤਰ

ਵਿਸ਼ੇਸ਼ਣ (Adjective)
ਜਿਹੜੇ ਸ਼ਬਦ ਨਾਂਵ ਜਾਂ ਪੜਨਾਂਵ ਦੇ ਗੁਣ-ਔਗੁਣ ਜਾਂ ਗਿਣਤੀ-ਮਿਣਤੀ ਦੱਸ ਕੇ ਉਹਨਾਂ ਨੂੰ ਆਮ ਤੋਂ ਖਾਸ ਬਣਾਉਣ, ਉਹਨਾਂ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ।
Adjective: A word that describes the quality, quantity, or number of a noun or pronoun.

ਉਦਾਹਰਨ:
ਵੱਡਾ ਘਰ, ਨਵੀਂ ਕਾਰ, ਕਾਲਾ ਸਕੂਟਰ, ਲਾਲ ਫੁੱਲ, ਨੀਲਾ ਅਸਮਾਨ, ਸੋਹਣਾ ਮੁੰਡਾ, ਸਾਰੇ ਵਿਦਿਆਰਥੀ, ਚਾਨਣੀ ਰਾਤ, ਉੱਚਾ ਮਿਨਾਰ, ਕਾਲਾ ਕੁੱਤਾ, ਚਿੱਟਾ ਘੋੜਾ, ਆਦਿ।

ਕਿਰਿਆ-ਵਿਸ਼ੇਸ਼ਣ (Adverb)
ਜਿਹੜੇ ਸ਼ਬਦ ਕਿਸੇ ਕਿਰਿਆ ਦੇ ਕੰਮ ਦਾ ਤਰੀਕਾ, ਸਮਾਂ, ਸਥਾਨ ਆਦਿ ਦੱਸ ਕੇ ਕਿਰਿਆ ਦੀ ਵਿਸ਼ੇਸ਼ਤਾ ਪ੍ਰਗਟ ਕਰਨ, ਉਹਨਾਂ ਨੂੰ ਕਿਰਿਆ-ਵਿਸ਼ੇਸ਼ਣ ਕਿਹਾ ਜਾਂਦਾ ਹੈ।
Adverb: A word that describes the manner, time, place, or degree of an action (verb).

ਉਦਾਹਰਨ:
ਹੌਲੀ ਬੋਲਣਾ, ਤੇਜ਼ ਦੌੜਨਾ, ਹਰ ਰੋਜ਼, ਦੁਪਹਿਰੇ, ਖੱਬੇ, ਸੱਜੇ, ਕਾਹਲ਼ੀ, ਵਿਚਕਾਰ, ਪੰਜਾਹ ਵਾਰੀ, ਵਾਰ-ਵਾਰ, ਹਾਂ ਜੀ, ਨਹੀਂ ਜੀ, ਇਸ ਲਈ, ਆਹੋ, ਕਿਉਂਕਿ, ਜ਼ਰੂਰ, ਹੁਣ, ਕੱਲ੍ਹ, ਉੱਪਰ, ਆਦਿ।

ਅੰਤਰ (Difference):
ਵਿਸ਼ੇਸ਼ਤਾ ਦੋਹਾਂ ਵਿੱਚ ਲੱਗਦੀ ਹੈ, ਪਰ ਵਿਸ਼ੇਸ਼ਣ ਵਿੱਚ ਇਹ ਨਾਂਵ ਜਾਂ ਪੜਨਾਂਵ ਸ਼ਬਦਾਂ ਨਾਲ ਉਨ੍ਹਾਂ ਤੋਂ ਪਹਿਲਾਂ ਜਾਂ ਪਿੱਛੋਂ ਲਾਈ ਜਾਂਦੀ ਹੈ, ਜਦੋਂ ਕਿ ਕਿਰਿਆ-ਵਿਸ਼ੇਸ਼ਣ ਵਿੱਚ ਇਹੋ ਵਿਸ਼ੇਸ਼ਤਾ ਕਿਰਿਆ ਤੋਂ ਪਹਿਲਾਂ ਲੱਗੀ ਹੁੰਦੀ ਹੈ।

ਉਦਾਹਰਨ:

  1. ਸੋਹਣਾ ਮੁੰਡਾ
    (ਇੱਥੇ ‘ਸੋਹਣਾ’ ਵਿਸ਼ੇਸ਼ਣ ਹੈ, ਜੋ ਨਾਂਵ ‘ਮੁੰਡਾ’ ਦੀ ਵਿਸ਼ੇਸ਼ਤਾ ਦੱਸਦਾ ਹੈ।)
  2. ਮੁੰਡਾ ਸੋਹਣਾ ਗਾਉਂਦਾ ਹੈ।
    (ਇੱਥੇ ‘ਸੋਹਣਾ’ ਕਿਰਿਆ-ਵਿਸ਼ੇਸ਼ਣ ਵਾਂਗ ਕਿਰਿਆ ‘ਗਾਉਂਦਾ ਹੈ’ ਦੀ ਵਿਸ਼ੇਸ਼ਤਾ ਦੱਸਦਾ ਹੈ।)

ਅੰਤਰ ਸਮਝੋ : ਵਿਸ਼ੇਸ਼ਣ ਅਤੇ ਕਿਰਿਆ-ਵਿਸ਼ੇਸ਼ਣ

ਵਿਸ਼ੇਸ਼ਣਕਿਰਿਆ-ਵਿਸ਼ੇਸ਼ਣ
1. ਇਹ ਘਰ ਸਭ ਤੋਂ ਵੱਡਾ ਹੈ।1. ਬਲਕਾਰ ਨੂੰ ਉੱਚਾ ਸੁਣਦਾ ਹੈ।
2. ਕੰਵਲ ਬਹੁਤ ਸੁੰਦਰ ਹੈ।2. ਰੰਜਨਾ ਤੇਜ਼-ਤੇਜ਼ ਤੁਰਦੀ ਹੈ।
3. ਦੋ ਦਿਨਾਂ ਬਾਅਦ ਜਾਇਓ।3. ਦਰਜ਼ੀ ਕੱਪੜੇ ਵਧੀਆ ਸਿਊਂਦਾ ਹੈ।
4. ਮਾੜਾ ਢੰਗਾ ਛੱਤੀ ਰੋਗ।4. ਜੀਵਨ ਉੱਚੀ ਬੋਲਦਾ ਹੈ।
5. ਕਾਲ਼ੇ ਵਾਲ਼ ਸੋਹਣੇ ਲੱਗਦੇ ਹਨ।5. ਤੁਸੀਂ ਜਦੋਂ ਚਾਹੋ, ਜਾ ਸਕਦੇ ਹੋ।
6. ਰਜਨੀ ਪ੍ਰਿਅੰਕਾ ਨਾਲ਼ੋ ਹੁਸ਼ਿਆਰ ਹੈ।6. ਅਸੀਂ ਸਵੇਰੇ ਜਲੰਧਰ ਜਾਵਾਂਗੇ।
7. ਤੁਹਾਡੇ ਵਿੱਚੋਂ ਕੌਣ ਅਜੀਤ ਨੂੰ ਜਾਣਦਾ ਹੈ?7. ਉਹ ਕਿੱਧਰ ਜਾ ਰਹੇ ਹਨ?
8. ਇਹ ਆਦਮੀ ਸੱਚ ਬੋਲਦਾ ਹੈ।8. ਪਿੰਜਰੇ ਵਿੱਚ ਇੱਕ-ਇੱਕ ਕਰ ਕੇ ਕਬੂਤਰ ਉੱਡ ਗਏ।
9. ਦਸ ਕਿੱਲੇ ਆਟਾ ਲਿਆਓ।9. ਜੀ ਹਾਂ, ਮੈਂ ਹੁਣੇ ਆਇਆ ਸੀ।
10. ਇਸ ਮੱਝ ਦਾ ਦੁੱਧ ਮਿੱਠਾ ਹੈ।10. ਮੈਂ ਉਸ ਨੂੰ ਕਈ ਵਾਰ ਮਿਲਿਆ ਸੀ।
11. ਕਾਲ਼ਾ ਕੁੱਤਾ ਬਹੁਤ ਤਾਕਤਵਰ ਹੈ।11. ਮੈਂ ਜ਼ਰੂਰ ਖੇਡਾਂਗਾ।
12. ਨਵਾਂ ਕੋਟ ਬਹੁਤ ਕੀਮਤੀ ਹੈ।12. ਬਲਦੀਸ਼ ਕਦੇ-ਕਦਾਈਂ ਸ਼ਹਿਰ ਜਾਂਦਾ ਹੈ

ਹੋਰ similar ਅਤੇ ਬਹੁਤ ਮਹੱਤਵਪੂਰਨ ਪੰਜਾਬੀ ਵਿਆਕਰਨ ਦੇ ਵਿਸ਼ੇ, ਜਿਨ੍ਹਾਂ ਨੂੰ ਤੁਹਾਨੂੰ ਵੀ ਸਿੱਖਣਾ ਚਾਹੀਦਾ ਹੈ।

About the Author – Sam

I am the main content writer at RankersChoice.com. My work is focused on writing articles that help candidates prepare for exams like PSSSB, PPSC, SSC, IBPS, and many other state and national‑level government exams. I have been teaching for more than 10 years. I have also cleared exams including SSC CGL, SSC CPO, SSC CHSL, Punjab Patwari, and Punjab Excise Inspector. My goal is to provide valuable resources for aspiring candidates while promoting RankersChoice.com mission.

WhatsApp Channel Join Now
X (Twitter) Follow Now
Pinterest Follow Now
Instagram Follow Now
Scroll to Top