Punjabi Grammar: ਪਿਛੇਤਰ (Suffixes) ਦੀ ਪੂਰੀ ਜਾਣਕਾਰੀ | Examples ਸਮੇਤ | Competitive Exams ਲਈ

Official WhatsApp Channel – RankersChoice
Daily MCQs • Exam Alerts • Solved Papers • Expert Tips
Trusted by top rankers – Get exam-ready with us!
Join Now

ਪੰਜਾਬੀ ਭਾਸ਼ਾ ਵਿੱਚ ਉਤਪੰਨ ਸ਼ਬਦਾਂ (Derived Words) ਨੂੰ ਬਹੁਤ ਅਹਿਮ ਮੰਨਿਆ ਜਾਂਦਾ ਹੈ ਅਤੇ ਜਿਵੇਂ ਕਿ ਅਸੀਂ ਆਪਣੇ ਪਿਛਲੇ ਲੇਖ ਵਿੱਚ ਅਗੇਤਰ (Prefixes) ਬਾਰੇ Detail ਵਿੱਚ ਪੜ੍ਹਿਆ ਸੀ, ਓਵੇਂ ਹੀ ਹੁਣ ਇਸ ਦੂਜੇ ਮਹੱਤਵਪੂਰਨ ਭਾਗ ਪਿਛੇਤਰ (Suffixes) ਵੀ Detail ਵਿੱਚ ਪੜ੍ਹਾਂਗੇ ਅਤੇ ਇਹ ਦੋਵੇਂ ਮਿਲ ਕੇ ਹੀ ਉਤਪੰਨ ਸ਼ਬਦਾਂ (Derived Words) ਨੂੰ ਪੂਰਾ ਕਰਦੇ ਹਨ ਅਤੇ competitive exams ਵਿੱਚ ਵੀ ਇਹ ਵਿਸ਼ਾ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ।

ਪਿਛੇਤਰ (Suffixes)

ਪਿਛੇਤਰ ਉਹ ਸ਼ਬਦਾਂਸ਼ ਜਾਂ ਭਾਸ਼ਾ ਤੱਤ ਹੁੰਦੇ ਹਨ, ਜਿਹੜੇ ਮੂਲ ਸ਼ਬਦਾਂ ਦੇ ਪਿੱਛੇ ਜੁੜ ਕੇ ਇੱਕ ਨਵਾਂ ਤੇ ਸਾਰਥਕ ਸ਼ਬਦ ਬਣਾਉਂਦੇ ਹਨ; ਜਿਵੇਂ: ਪਾਲਣਹਾਰ, ਹੈਰਾਨੀਜਨਕ, ਯਤੀਮਖ਼ਾਨਾ ਆਦਿ।

ਬਣਤਰ ਨੂੰ ਸਮਝੋ:

ਮੂਲ ਸ਼ਬਦ | ਪਿਛੇਤਰ | ਉਤਪੰਨ ਸ਼ਬਦ
ਪਾਲਣ + ਹਾਰ = ਪਾਲਣਹਾਰ
ਹੈਰਾਨੀ + ਜਨਕ = ਹੈਰਾਨੀਜਨਕ
ਯਤੀਮ + ਖ਼ਾਨਾ = ਯਤੀਮਖ਼ਾਨਾ

ਧਿਆਨ ਰੱਖਣ ਯੋਗ ਨੁਕਤੇ:

  • ਪਿਛੇਤਰ Punjabi grammar ਵਿੱਚ ਹਮੇਸ਼ਾ ਮੂਲ ਸ਼ਬਦਾਂ ਨਾਲ ਹੀ ਜੋੜੇ ਜਾਂਦੇ ਹਨ।
  • ਇਨ੍ਹਾਂ ਦੇ ਜੋੜ ਨਾਲ ਬਣਿਆ ਨਵਾਂ ਸ਼ਬਦ ਵੀ ਸਾਰਥਕ ਹੋਣਾ ਚਾਹੀਦਾ ਹੈ।
  • ਜੇਕਰ ਵੰਡ ਕਰਨ ’ਤੇ ਮੂਲ ਸ਼ਬਦ ਜਾਂ ਪਿਛੇਤਰ ਅਰਥਹੀਣ ਹੋ ਜਾਣ, ਤਾਂ ਉਹ ਪਿਛੇਤਰੀ ਉਤਪੰਨ ਸ਼ਬਦ ਨਹੀਂ ਮੰਨਿਆ ਜਾਂਦਾ।

ਸਹੀ ਉਦਾਹਰਨ:

ਮੂਲ ਸ਼ਬਦ | ਪਿਛੇਤਰ | ਉਤਪੰਨ ਸ਼ਬਦ
ਘਰ + ਵਾਲ਼ਾ = ਘਰਵਾਲ਼ਾ
ਤਲਾਕ + ਸ਼ੁਦਾ = ਤਲਾਕਸ਼ੁਦਾ
ਰਹੱਸ + ਮਈ = ਰਹੱਸਮਈ

ਗਲਤ ਉਦਾਹਰਨ:

  • ਜਵਾਨ = ਜ + ਵਾਨ
  • ਹੈਵਾਨ = ਹੈ + ਵਾਨ
  • ਭਲਵਾਨ = ਭਲ + ਵਾਨ

ਇਨ੍ਹਾਂ ਵਿੱਚੋਂ ਕੋਈ ਭਾਗ ਅਰਥਪੂਰਨ ਨਹੀਂ, ਇਸ ਲਈ ਇਹ ਪਿਛੇਤਰ ਵਾਲੇ ਸ਼ਬਦ ਨਹੀਂ ਹਨ।

ਲਗਾਂ-ਮਾਤਰਾਵਾਂ ਦੀ ਭੂਮਿਕਾ

ਜੇਕਰ ਮੂਲ ਸ਼ਬਦਾਂ ਨਾਲ਼ ਕਿਸੇ ਲਗ-ਮਾਤਰਾ ਦੀ ਵਰਤੋਂ ਕਰਨੀ ਹੋਵੇ ਤਾਂ ਇਹ ਸਵਰਾਂ ਦੇ ਰੂਪ ਵਿੱਚ ਵੀ ਹੋ ਸਕਦੀ ਹੈ ਤੇ ਮਾਤਰਾ ਦੇ ਰੂਪ ਵਿੱਚ ਵੀ;
ਜਿਵੇਂ : ਓ ਜਾਂ ਹੋੜਾ ੋ ਪਿਛੇਤਰ ਤੋਂ ਬਣਨ ਵਾਲ਼ੇ ਸ਼ਬਦ:

  • ਜਾ + ਓ = ਜਾਓ
  • ਖੇਡ + ਓ = ਖੇਡੋ

ਪਿਛੇਤਰਾਂ ਤੋਂ ਬਣੇ ਮਹੱਤਵਪੂਰਨ ਸ਼ਬਦ

ਹੇਠਾਂ ਵੱਖ-ਵੱਖ ਪਿਛੇਤਰਾਂ ਦੀ ਵਿਸਥਾਰ ਨਾਲ ਸੂਚੀ ਦਿੱਤੀ ਗਈ ਹੈ, ਜੋ ਪ੍ਰਤੀਯੋਗੀ ਪਰੀਖਿਆਵਾਂ ਲਈ ਬਹੁਤ ਮਹੱਤਵਪੂਰਨ ਹੈ:

  1. ਓ (ੋ): ਖਾਓ, ਗਾਓ, ਜਾਓ, ਪੀਓ, ਕਮਾਓ, ਭੜਕਾਓ, ਗੁਆਓ, ਵਿਕਾਓ, ਸਮਝੋ, ਦੌੜੋ, ਵੇਖੋ, ਸੁਣੋ, ਰੁਕੋ, ਲਿਖੋ, ਪੜ੍ਹੋ, ਠਹਿਰੋ, ਘੁੰਮੋ, ਵੰਡੋ, ਵਰਤੋ, ਸੋਚੋ, ਬੋਲੋ, ਨੱਚੋ, ਵੱਢੋ, ਚੱਲੋ, ਜਪੋ, ਡਰੋ, ਹੱਸੋ।
  2. ਓਂ (ਤੋਂ): ਘਰੋਂ, ਸਿਰੋਂ, ਦਿੱਲੀਓਂ, ਕੋਠਿਓਂ, ਜਲੰਧਰੋਂ, ਕਿੱਥੋਂ, ਨਾਲੋਂ, ਵੱਲੋਂ, ਸਕੂਲੋਂ, ਬਾਹਰੋਂ, ਅੰਦਰੋਂ, ਵਿੱਚੋਂ।
  3. ਊ: ਖਾਊ, ਡਰੂ, ਚਾਲੂ, ਮਾਰੂ, ਰੋਂਦੂ, ਖਿਝੂ, ਨਿੱਕੂ, ਛੋਟੂ, ਭੇਡੂ, ਲੋਟੂ, ਮੋਟੂ, ਪੇਟੂ, ਬੱਚੂ, ਦੱਬੂ, ਲੰਬੂ।
  4. ਊਂਗੜਾ: ਬਲੂੰਗੜਾ (ਬਿੱਲੀ + ਊਂਗੜਾ), ਬਚੂੰਗੜਾ (ਬੱਚਾ + ਊਂਗੜਾ)।
  5. ਆ (ਾ): ਸੱਚਾ, ਝੂਠਾ, ਜੂਠਾ, ਜੋੜਾ, ਭਾਰਾ, ਪਿਆਰਾ, ਬੱਚਾ, ਭੁੱਖਾ, ਰੋੜਾ, ਖੜਕਾ, ਲਮਕਾ, ਲਿਖਾ, ਪੜ੍ਹਾ, ਸੁਣਾ, ਵਜਾ, ਹਸਾ, ਬੁਲਾ।
  6. ਅਈ: ਝਟਕਈ, ਮਲਵਈ, ਨਸ਼ੱਈ, ਸ਼ਰੋੱਈ, ਸੁਰਮਈ।
  7. ਅਈਆ: ਉਸਰੱਈਆ, ਰਾਮੱਈਆ, ਮੁਲਖੱਈਆ, ਸੁਰੱਈਆ।
  8. ਆਓ: ਵਿਖਾਓ, ਸੁਣਾਓ, ਲਿਖਾਓ, ਪੜ੍ਹਾਓ, ਹਸਾਓ, ਲਿਆਓ, ਵਰਤਾਓ, ਲਮਕਾਓ, ਬਣਾਓ, ਖਿਡਾਓ, ਘੁਮਾਓ, ਦੌੜਾਓ, ਕਮਾਓ, ਖੜਕਾਓ।
  9. ਆਊ: ਵੰਡਾਊ, ਕਮਾਊ, ਵਿਕਾਊ, ਭੜਕਾਊ, ਠਗਾਊ, ਨਚਾਊ, ਡਰਾਊ, ਕੰਬਾਊ।
  10. ਆਈ: ਸਖ਼ਤਾਈ, ਕੁੜਮਾਈ, ਚਤੁਰਾਈ, ਇਕਾਈ, ਕਮਾਈ, ਲਿਖਾਈ, ਸੱਚਾਈ, ਪੜ੍ਹਾਈ, ਵਰਤਾਈ, ਨਰਮਾਈ, ਚੜ੍ਹਾਈ, ਗੁਲਾਈ, ਲੜਾਈ, ਧੁਆਈ, ਬੁਲਾਈ, ਵਟਾਈ, ਵਜਾਈ, ਵਧਾਈ, ਘੁਮਾਈ, ਖਿਚਾਈ, ਖੜਕਾਈ, ਛਡਾਈ।
  11. ਅੱਤਣ: ਕੁੜੱਤਣ, ਪਿਲੱਤਣ, ਵੱਡਤਣ।
  12. ਅਹਿਰਾ: ਇਕਹਿਰਾ, ਕਛਹਿਰਾ, ਸੁਨਹਿਰਾ, ਦੁਸਹਿਰਾ।
  13. ਆਕ: ਦੌੜਾਕ, ਤੈਰਾਕ, ਚਲਾਕ।
  14. ਆਨਾ: ਸ਼ੁਕਰਾਨਾ, ਜ਼ਾਲਮਾਨਾ, ਸਲਾਨਾ, ਨਜ਼ਰਾਨਾ, ਦੋਸਤਾਨਾ, ਦਸਤਾਨਾ, ਮਸਤਾਨਾ, ਜੁਰਮਾਨਾ, ਯਾਰਾਨਾ, ਸੂਫ਼ੀਆਨਾ, ਕਾਤਲਾਨਾ, ਵਹਿਸ਼ੀਆਨਾ।
  15. ਆਨੀ: ਜਿਸਮਾਨੀ, ਨੂਰਾਨੀ, ਰੂਹਾਨੀ, ਬਰਫ਼ਾਨੀ, ਜ਼ਿੰਦਗਾਨੀ, ਮਰਦਾਨੀ।
  16. ਆਣੀ: ਦਰਾਣੀ, ਜੇਠਾਣੀ, ਪੰਡਤਾਣੀ, ਖਤਰਾਣੀ, ਚੌਧਰਾਣੀ।
  17. ਆਰਾ: ਵਣਜਾਰਾ, ਲਿਸ਼ਕਾਰਾ, ਚਮਕਾਰਾ, ਝਲਕਾਰਾ, ਵਰਤਾਰਾ, ਬੁਲਾਰਾ, ਹੁਲਾਰਾ, ਹੁੰਗਾਰਾ।
  18. ਆਰੀ: ਖਿਡਾਰੀ, ਲਿਖਾਰੀ, ਭਿਖਾਰੀ, ਉਡਾਰੀ।
  19. ਆੜੀ: ਅਗਾੜੀ, ਪਿਛਾੜੀ, ਦਿਹਾੜੀ, ਖਿਲਾੜੀ।
  20. ਆਵਾ: ਬੁਲਾਵਾ, ਚੜ੍ਹਾਵਾ, ਵਿਖਾਵਾ, ਵਧਾਵਾ।
  21. ਆਲਾ: ਵਿਦਿਆਲਾ, ਹਿਮਾਲਾ, ਪੁਸਤਕਾਲਾ, ਨਿਆਂਲਾ, ਔਸ਼ਧਾਲਾ, ਸ਼ਿਵਾਲਾ।
  22. ਆਲ: ਘੜਿਆਲ, ਚੰਡਾਲ, ਕੰਡਿਆਲ।
  23. ਆਵਲੀ: ਸ਼ਬਦਾਵਲੀ, ਮਿਰਗਾਵਲੀ, ਰਚਨਾਵਲੀ, ਸੰਕੇਤਾਵਲੀ, ਚਿਤਰਾਵਲੀ, ਬੰਸਾਵਲੀ, ਪ੍ਰਸ਼ਨਾਵਲੀ।
  24. ਆਵਲ: ਹਰਿਆਵਲ, ਹਰਿਆਲੀ, ਕੰਡਿਆਲੀ।
  25. ਆਕਲ: ਡਰਾਕਲ, ਸ਼ਰਮਾਕਲ, ਭਜਾਕਲ।
  26. ਆਹਟ: ਘਬਰਾਹਟ, ਮੁਸਕਰਾਹਟ।
  27. ਆਵਟ: ਥਕਾਵਟ, ਰੁਕਾਵਟ, ਬਣਾਵਟ, ਲਿਖਾਵਟ, ਸਿਖਾਵਟ।
  28. ਆਰਥੀ: ਵਿਦਿਆਰਥੀ, ਖੋਜਾਰਥੀ, ਸਿੱਖਿਆਰਥੀ, ਸੁਆਰਥੀ।
  29. ਆਹਾਰੀ: ਮਾਸਾਹਾਰੀ, ਫਲਾਹਾਰੀ, ਪੌਣਾਹਾਰੀ, ਸ਼ਾਕਾਹਾਰੀ।
  30. ਆਕਾਰ: ਗੋਲਾਕਾਰ, ਵਰਗਾਕਾਰ, ਸ਼ਾਹਕਾਰ, ਆਇਤਾਕਾਰ।
  31. ਆਚਾਰ: ਭ੍ਰਿਸ਼ਟਾਚਾਰ, ਸਦਾਚਾਰ, ਲੋਕਾਚਾਰ, ਸ਼ਿਸ਼ਟਾਚਾਰ।
  32. ਆਚੀਰੀ: ਕੁੜਮਾਚਾਰੀ (ਕੁੜਮ + ਆਚਾਰੀ), ਪ੍ਰਾਹੁਣਚਾਰੀ, ਭ੍ਰਿਸ਼ਟਾਚਾਰੀ, ਸ਼ਿਸ਼ਟਾਚਾਰੀ, ਸਦਾਚਾਰੀ, ਲੋਕਾਚਾਰੀ।
  33. ਆਤਮਾ: ਧਰਮਾਤਮਾ, ਜੀਵਾਤਮਾ, ਪ੍ਰੇਤਾਤਮਾ।
  34. ਆਂਤ: ਸੁਖਾਂਤ, ਦੁਖਾਂਤ, ਦ੍ਰਿਸ਼ਟਾਂਤ।
  35. ਅਲ: ਸੜੀਅਲ, ਮਰੀਅਲ, ਅੜੀਅਲ।
  36. ਆਲੂ: ਝਗੜਾਲੂ, ਕਿਰਪਾਲੂ, ਈਰਖਾਲੂ, ਸ਼ਰਧਾਲੂ।
  37. ਇਆ: ਗੁਆਇਆ, ਖਾਇਆ, ਖੁਆਇਆ, ਪਿਆਇਆ, ਪੜ੍ਹਿਆ, ਲਿਖਿਆ, ਦੌੜਿਆ, ਡਰਿਆ, ਵੇਖਿਆ, ਸੁਣਿਆ।
  38. ਇਆਈ: ਵਡਿਆਈ, ਚੰਗਿਆਈ, ਮਿਠਿਆਈ, ਬੁਰਿਆਈ, ਸਚਿਆਈ, ਭਲਿਆਈ।
  39. ਇਆਰ: ਘੁਮਿਆਰ, ਹਥਿਆਰ, ਭਠਿਆਰ, ਅੰਗਿਆਰ।
  40. ਇਆਰਾ: ਸੁਨਿਆਰਾ, ਸਚਿਆਰਾ, ਗਲਿਆਰਾ, ਅੰਗਿਆਰਾ।
  41. ਈ (ੀ): ਬੁਰਾਈ, ਦਵਾਈ, ਜੁਦਾਈ, ਭਲਾਈ, ਅਮੀਰੀ, ਕਮਜ਼ੋਰੀ, ਦੋਸਤੀ, ਮਿਹਨਤੀ, ਗਿਆਨੀ, ਵਪਾਰੀ।
  42. ਈਆ: ਤਨਖ਼ਾਹੀਆ, ਸਵਾਲੀਆ, ਆੜ੍ਹਤੀਆ, ਦੁਧੀਆ, ਦੁਆਬੀਆ, ਦੁਭਾਸ਼ੀਆ, ਬਹੁ-ਰੂਪੀਆ।
  43. ਈਅਤ: ਇਨਸਾਨੀਅਤ, ਸ਼ਖ਼ਸੀਅਤ, ਮਲਕੀਅਤ, ਰੂਹਾਨੀਅਤ, ਪੰਜਾਬੀਅਤ, ਕਾਬਲੀਅਤ।
  44. ਈਨ: ਰੰਗੀਨ, ਨਮਕੀਨ, ਸ਼ੁਕੀਨ, ਮਲੀਨ, ਕੁਲੀਨ।
  45. ਈਅਲ: ਸੜੀਅਲ, ਮਰੀਅਲ, ਅੜੀਅਲ।
  46. ਈਲਾ: ਅਣਖੀਲਾ, ਭੜਕੀਲਾ, ਜੁਸ਼ੀਲਾ, ਸ਼ਰਮੀਲਾ, ਰਸੀਲਾ, ਚਮਕੀਲਾ, ਨੁਕੀਲਾ।
  47. ਏਲ: ਰਖੇਲ, ਨਕੇਲ, ਧਕੇਲ।
  48. ਏਲੀ: ਹਥੇਲੀ, ਨਵੇਲੀ।
  49. ਏਤਰ: ਮੰਗੇਤਰ, ਵਧੇਤਰ, ਮਧੇਤਰ।
  50. ਏਰਾ: ਸਪੇਰਾ, ਚੰਗੇਰਾ, ਵਡੇਰਾ, ਲੁਟੇਰਾ, ਪਿਛਲੇਰਾ।
  51. : ਖਟਾਸ (ਖੱਟਾ + ਸ), ਮਿਠਾਸ, ਭੜਾਸ, ਤਰਾਸ।
  52. ਸਰ: ਅੰਮ੍ਰਿਤਸਰ, ਰਾਮਸਰ, ਕੌਲਸਰ।
  53. ਸਾਜ਼: ਘੜੀਸਾਜ਼, ਰੰਗਸਾਜ਼, ਜਿਲਦਸਾਜ਼, ਦੰਦਸਾਜ਼।
  54. ਸਤਾਨ: ਹਿੰਦੁਸਤਾਨ, ਪਾਕਿਸਤਾਨ, ਕਬਰਿਸਤਾਨ, ਬਲੋਚਿਸਤਾਨ, ਅਫ਼ਗਾਨਿਸਤਾਨ, ਤੁਰਕਿਸਤਾਨ, ਉਜ਼ਬੇਕਿਸਤਾਨ, ਰੇਗਿਸਤਾਨ।
  55. ਸਾਰ: ਸ਼ਰਮਸਾਰ, ਤੜਕਸਾਰ, ਹੰਢਣਸਾਰ, ਮਿਲ਼ਣਸਾਰ।
  56. ਹਾਰ: ਹੋਣਹਾਰ, ਭੁੱਲਣਹਾਰ, ਬਖ਼ਸ਼ਣਹਾਰ, ਪਾਲਣਹਾਰ, ਚੱਲਣਹਾਰ, ਸਿਰਜਣਹਾਰ, ਰੱਖਣਹਾਰ।
  57. ਹਾਰਾ: ਲੱਕੜਹਾਰਾ, ਸਿਰਜਣਹਾਰਾ, ਪਾਲਣਹਾਰਾ, ਬਖ਼ਸ਼ਣਹਾਰਾ।
  58. ਹਾਰੀ: ਟੂਣੇਹਾਰੀ, ਖੇਖਣਹਾਰੀ।
  59. ਹੀਣ: ਗੁਣਹੀਣ, ਚਰਿੱਤਰਹੀਣ, ਆਚਰਨਹੀਣ, ਰੰਗਹੀਣ, ਰੂਪਹੀਣ, ਬਲਹੀਣ, ਬੁੱਧੀਹੀਣ, ਧਨਹੀਣ, ਕਰਮਹੀਣ, ਦਿਸ਼ਾਹੀਣ, ਨੇਤਰਹੀਣ, ਅੰਗਹੀਣ, ਅਰਥਹੀਣ, ਭਾਗਹੀਣ, ਸੰਤਾਨਹੀਣ, ਸਾਹ-ਸਤਹੀਣ, ਗਿਆਨਹੀਣ, ਸ਼ੋਭਾਹੀਣ।
  60. ਕ: ਸਮਾਜਕ, ਆਰਥਕ, ਧਾਰਮਕ, ਰਾਜਨੀਤਕ, ਇਤਿਹਾਸਕ, ਭਾਈਚਾਰਕ, ਪ੍ਰਤੀਪਾਲਕ, ਰੱਖਿਅਕ, ਨਿੰਦਕ, ਪਾਠਕ, ਬਾਲਕ, ਪ੍ਰਚਾਰਕ, ਉਪਦੇਸ਼ਕ, ਸੁਧਾਰਕ, ਪ੍ਰਕਾਸ਼ਕ, ਸੇਵਕ, ਲੇਖਕ, ਸਾਹਿਤਕ, ਪ੍ਰਸੰਸਕ, ਸਹਾਇਕ, ਨਿਰਤਕ, ਸਮੱਰਥਕ, ਹਿੰਸਕ, ਆਤਮਕ, ਸੱਭਿਆਚਾਰਕ, ਠੰਢਕ, ਵਿੱਦਿਅਕ, ਸਥਾਨਕ, ਪਰਿਵਾਰਕ, ਬੰਧਕ।
  61. ਕੀ: ਜਟਕੀ, ਛੁਟਕੀ, ਢੋਲਕੀ, ਡੁਬਕੀ, ਨਲ਼ਕੀ, ਨਿਰਤਕੀ।
  62. ਕਾਰ (ਵਿਸ਼ੇਸ਼ਣ): ਆਗਿਆਕਾਰ, ਸਾਹਿਤਕਾਰ, ਚਿਤਰਕਾਰ, ਨਾਵਲਕਾਰ, ਨਾਟਕਕਾਰ, ਪੱਤਰਕਾਰ, ਕਹਾਣੀਕਾਰ, ਗੀਤਕਾਰ, ਕਲਾਕਾਰ, ਮੂਰਤੀਕਾਰ, ਸਲਾਹਕਾਰ, ਉਲਥਾਕਾਰ, ਤਜਰਬੇਕਾਰ, ਕਾਸ਼ਤਕਾਰ, ਖ਼ਪਤਕਾਰ, ਦਸਤਕਾਰ, ਸ਼ਿਲਪਕਾਰ, ਸ਼ਾਹੂਕਾਰ, ਚਮਤਕਾਰ, ਸਰਕਾਰ, ਅਦਾਕਾਰ।
  63. ਕਾਰ (ਹੈ, ਨਾਲ਼): ਸਤਿਕਾਰ, ਬਦਕਾਰ, ਨਮਸਕਾਰ, ਜੈ ਜੈ ਕਾਰ, ਅਹੰਕਾਰ, ਅੰਗੀਕਾਰ।
  64. ਕਾਰੀ: ਗੁਣਕਾਰੀ, ਲਾਭਕਾਰੀ, ਮੀਨਾਕਾਰੀ, ਫੁਲਕਾਰੀ, ਅਹੰਕਾਰੀ, ਚਮਤਕਾਰੀ, ਪੱਤਰਕਾਰੀ, ਦਸਤਕਾਰੀ, ਕਲਾਕਾਰੀ, ਆਗਿਆਕਾਰੀ, ਅਧਿਕਾਰੀ, ਸਹਿਕਾਰੀ, ਪ੍ਰਦਰਸ਼ਨਕਾਰੀ, ਵਿਖਾਵਾਕਾਰੀ, ਚਮਤਕਾਰੀ, ਸਰਕਾਰੀ।
  65. ਕੁਸ਼ੀ: ਖ਼ੁਗਕੁਸ਼ੀ, ਨਸਲਕੁਸ਼ੀ।
  66. ਖ਼ਾਨਾ: ਯਤੀਮਖ਼ਾਨਾ, ਤਹਿਖ਼ਾਨਾ, ਮੁਰਗੀਖ਼ਾਨਾ, ਛਾਪਾਖ਼ਾਨਾ, ਜੂਏਖ਼ਾਨਾ, ਮੈਖ਼ਾਨਾ, ਡਾਕਖ਼ਾਨਾ, ਦਵਾਖ਼ਾਨਾ, ਬੁੱਚੜਖ਼ਾਨਾ, ਜਿਮਖ਼ਾਨਾ, ਕਾਰਖ਼ਾਨਾ, ਪਟਵਾਰਖ਼ਾਨਾ, ਮੋਦੀਖ਼ਾਨਾ, ਜੋਲ੍ਹਖ਼ਾਨਾ।
  67. ਖੋਰ: ਮਿਲਾਵਟਖੋਰ, ਰਿਸ਼ਵਤਖੋਰ, ਆਦਮਖੋਰ, ਗੁੱਸੇਖੋਰ, ਮਾਸਖੋਰ, ਚੁਗ਼ਲਖੋਰ, ਹਰਾਮਖ਼ੋਰ, ਜਮ੍ਹਾਖੋਰ, ਮੁਫ਼ਤਖੇਰ।
  68. ਗੀ: ਪੇਸ਼ਗੀ, ਸ਼ਰਮਿੰਦਗੀ, ਗੰਦਗੀ, ਨਰਾਜ਼ਗੀ, ਹੈਰਾਨਗੀ, ਮੌਜੂਦਗੀ, ਕਮੀਨਗੀ।
  69. ਗਰ: ਬਾਜ਼ੀਗਰ, ਸਿਕਲੀਗਰ, ਚੂੜੀਗਰ, ਜਾਦੂਗਰ, ਸੌਦਾਗਰ।
  70. ਗਾਰ: ਪਰਵਰਦਗਾਰ, ਯਾਦਗਾਰ, ਗੁਨਾਹਗਾਰ, ਮਦਦਗਾਰ, ਖ਼ਿਦਮਤਗਾਰ।
  71. ਗੀਰ: ਆਲਮਗੀਰ, ਦਿਲਗੀਰ, ਜਹਾਂਗੀਰ, ਬਗ਼ਲਗੀਰ, ਰਾਹਗੀਰ, ਪਨਾਹਗੀਰ।
  72. ਗਿਰੀ: ਚਮਚਾਗਿਰੀ, ਦਾਦਾਗਿਰੀ, ਨੇਤਾਗਿਰੀ।
  73. ਗਰਦੀ: ਹਨੇਰਗਰਦੀ, ਅਵਾਰਾਗਰਦੀ, ਦਹਿਸ਼ਤਗਰਦੀ, ਜੁੱਗ-ਗਰਦੀ, ਗੁੰਡਾਗਰਦੀ।
  74. ਘਰ: ਚਿੜੀਆ-ਘਰ, ਅਜਾਇਬ-ਘਰ, ਜੰਝ-ਘਰ, ਜੋੜਾ-ਘਰ, ਸੁਧਾਰ-ਘਰ।
  75. ਘਾਤ: ਆਤਮਘਾਤ, ਵਿਸ਼ਵਾਸਘਾਤ।
  76. ਚੀ: ਮਸ਼ਾਲਚੀ, ਤੋਪਚੀ, ਬੰਦੂਕਚੀ, ਖ਼ਜ਼ਾਨਚੀ, ਨਿਸ਼ਾਨਚੀ।
  77. ਚਾਲ: ਪੈੜਚਾਲ, ਭੇਡਚਾਲ, ਭੂਚਾਲ, ਹਾਲ-ਚਾਲ।
  78. ਚਾਰੀ: ਕਰਮਚਾਰੀ, ਬ੍ਰਹਮਚਾਰੀ, ਪ੍ਰਾਹੁਣਚਾਰੀ।
  79. ਜਨਕ: ਹੈਰਾਨੀਜਨਕ, ਅਪਮਾਨਜਨਕ, ਸੰਤੋਖਜਨਕ, ਆਸ਼ਾਜਨਕ।
  80. ਣ: ਗੁਆਂਢਣ, ਪੰਜਾਬਣ, ਬੰਗਾਲਣ, ਰੋਗਣ, ਜੋਗਣ, ਤਿਲਕਣ, ਚਮਕਣ, ਖੜਕਣ, ਗੜਕਣ, ਧੜਕਣ, ਭੁੜਕਣ, ਗਰਜਣ, ਪਾਪਣ, ਫ਼ੌਜਣ, ਲਿਸ਼ਕਣ, ਗਿਆਨਣ, ਮਰਾਸਣ, ਸੁਹਾਗਣ।

ਇਸ ਲੇਖ ਵਿੱਚ ਅਸੀਂ ਪਿਛੇਤਰਾਂ ਨਾਲ ਬਣਦੇ ਉਤਪੰਨ ਸ਼ਬਦਾਂ ਨੂੰ ਵਿਸਥਾਰ ਨਾਲ ਸਮਝਿਆ। ਅਸੀਂ ਵੇਖਿਆ ਕਿ ਕਿਸ ਤਰ੍ਹਾਂ ਮੂਲ ਸ਼ਬਦਾਂ ਦੇ ਪਿੱਛੇ ਵੱਖ-ਵੱਖ ਪਿਛੇਤਰ ਜੋੜ ਕੇ ਨਵੇਂ ਤੇ ਸਾਰਥਕ ਸ਼ਬਦ ਬਣਦੇ ਹਨ। ਅਗੇਤਰ ਅਤੇ ਪਿਛੇਤਰ ਦੋਵੇਂ ਮਿਲ ਕੇ ਪੰਜਾਬੀ ਭਾਸ਼ਾ ਦੀ ਸ਼ਬਦ-ਰਚਨਾ ਨੂੰ ਮਜ਼ਬੂਤ ਬਣਾਉਂਦੇ ਹਨ ਅਤੇ ਪ੍ਰਤੀਯੋਗੀ ਪਰੀਖਿਆਵਾਂ ਲਈ ਇਹ ਵਿਸ਼ਾ ਬਹੁਤ ਮਹੱਤਵਪੂਰਨ ਹੈ।

ਹੁਣ ਅਗਲੇ ਲੇਖ ਵਿੱਚ ਤੁਸੀਂ ਜਾਣੋਗੇ ਕਿ ਅਰਥ-ਬੋਧ ਕੀ ਹੁੰਦਾ ਹੈ ਅਤੇ ਵਿਰੋਧੀ ਸ਼ਬਦ, ਸਮਾਨਾਰਥਕ ਸ਼ਬਦ ਅਤੇ ਬਹੁਅਰਥਕ ਸ਼ਬਦ ਬਾਰੇ ਵਿਸਥਾਰ ਨਾਲ ਪੜ੍ਹੋਗੇ, ਜੋ ਕਿ ਕਈ ਪ੍ਰਤੀਯੋਗੀ ਪਰੀਖਿਆਵਾਂ ਵਿੱਚ ਪੁੱਛੇ ਜਾ ਚੁੱਕੇ ਹਨ ਅਤੇ ਆਉਣ ਵਾਲੀਆਂ ਪਰੀਖਿਆਵਾਂ ਵਿੱਚ ਵੀ ਪੁੱਛੇ ਜਾ ਸਕਦੇ ਹਨ।

About the Author – Sam

I am the main content writer at RankersChoice.com. My work is focused on writing articles that help candidates prepare for exams like PSSSB, PPSC, SSC, IBPS, and many other state and national‑level government exams. I have been teaching for more than 10 years. I have also cleared exams including SSC CGL, SSC CPO, SSC CHSL, Punjab Patwari, and Punjab Excise Inspector. My goal is to provide valuable resources for aspiring candidates while promoting RankersChoice.com mission.

WhatsApp Channel Join Now
X (Twitter) Follow Now
Pinterest Follow Now
Instagram Follow Now
Scroll to Top